Share on Facebook

Main News Page

ਫਿਰੋਜ਼ਪੁਰ ਡੀ ਸੀ ਦਫ਼ਤਰ ਅੱਗੇ ਵੀ ਸ਼ੁਰੂ ਹੋਈ ਭੁੱਖ ਹੜਤਾਲ

......ਜੇਲ਼ਾਂ ਵਿੱਚ ਸਜਾ ਭੁਗਤ ਚੁੱਕੇ ਸਿੰਘਾਂ ਦੀ ਰਿਹਾਈ ਲਈ, ਜਿਥੇ ਭਾਈ ਗੁਰਬਖਸ਼ ਸਿੰਘ ਵੱਲੋਂ ਮੋਹਾਲੀ ਵਿਖੇ ਭੁੱਖ ਹੜਤਾਲ ਜਾਰੀ ਹੈ, ਓਥੇ ਇਸ ਦੇ ਨਾਲ ਨਾਲ 7 ਦਸੰਬਰ ਤੋਂ ਏਕ ਨੂਰ ਖਾਲਸਾ ਫੌਜ ਜਥੇਬੰਦੀ ਦੇ ਮੁੱਖ ਸੇਵਾਦਾਰ.. ਭਾਈ ਗੁਰਭਾਗ ਸਿੰਘ ਮਰੂੜ (ਜ਼ੀਰਾ) ਤੇ ਭਾਈ ਲਖਵੀਰ ਸਿੰਘ ਮਹਾਲਮ ਹੋਣਾ ਨੇ ਵੀ, ਫਿਰੋਜ਼ਪੁਰ ਡੀ ਸੀ ਦਫ਼ਤਰ ਅੱਗੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ । ਮੈ ਇਹ ਮਹਿਸੂਸ਼ ਕਰਦਾ ਹਾਂ ਕਿ ਜੇ ਸਾਡੇ ਜਥੇਦਾਰ, ਸ਼ਰੋਮਣੀ ਕਮੇਟੀ ਵਾਲੇ ਤੇ ਪੰਥਕ ਆਖੀ ਜਾਂਦੀ ਸਰਕਾਰ ਅਜੇ ਵੀ ਨਾ ਜਾਗੀ, ਤਾਂ ਆਉਣ ਵਾਲੇ ਦਿਨਾ ਵਿੱਚ ਹੋ ਸਕਦਾ, ਸਾਰੇ ਜਿਲਿਆਂ ਦੇ ਡੀ ਸੀ ਦਫ਼ਤਰਾਂ ਅੱਗੇ ਇਹ ਭੁੱਖ ਹੜਤਾਲ਼ਾਂ ਸ਼ੁਰੂ ਹੋ ਜਾਣ, ਕਿਉਂਕਿ ਅਜੇ ਤਾਂ ਸ਼ੁਰੂਆਤ ਹੈ, ਜਿਉਂ ਜਿਉਂ ਜਾਗਰਤੀ ਆਵੇਗੀ ਤਾਂ ਸਜਾ ਭੁਗਤ ਚੁੱਕੇ ਸਿੰਘਾਂ ਦੀ ਰਿਹਾਈ ਲਈ ਯਤਨ ਹੋਰ ਤੇਜ਼ ਹੋਣਗੇ ।

ਬੇਸ਼ੱਕ ਭਾਈ ਦਮਨਜੀਤ ਸਿੰਘ ਦੀ ਭੁੱਖ ਹੜਤਾਲ ਭਾਈ ਗੁਰਬਖਸ਼ ਸਿੰਘ ਨੇ ਖਤਮ ਕਰਵਾ ਦਿੱਤੀ ਹੈ, ਪਰ ਆਪ ਉਹ ਡਟੇ ਹੋਏ ਹਨ। ਭਾਈ ਦਮਨਜੀਤ ਸਿੰਘ ਦੀ ਭੁੱਖ ਹੜਤਾਲ ਨਾਲ ਵੀ ਇਸ ਮੁਹਿੰਮ ਨੂੰ ਹੋਰ ਬਲ ਹੀ ਮਿਲਣਾ ਸੀ, ਜੇ ਉਹ ਵਿ ਡਟੇ ਰਹਿੰਦੇ।

ਅਸੀਂ ਭਾਈ ਗੁਰਬਖਸ਼ ਸਿੰਘ ਤੇ ਭਾਈ ਦਮਨਜੀਤ ਸਿੰਘ ਦੇ ਨਾਲ ਨਾਲ ਇਹਨਾ ਏਕ ਨੂਰ ਖਾਲਸਾ ਫੌਜ ਦੇ ਸਿੰਘਾਂ ਦਾ ਵੀ ਭਰਪੂਰ ਸਮਰਥਨ ਕਰਦੇ ਹਾਂ । ਅਰਦਾਸ ਕਰਦੇ ਹਾਂ ਕਿ ਇਹ ਸਾਰੇ ਸਿੰਘ ਇਸ ਮਿਸ਼ਨ ਵਿੱਚ ਕਾਮਯਾਬ ਹੋਣ । ਭਾਈ ਬਲਜੀਤ ਸਿੰਘ ਬੁਰਜ ਨਕਲੀਆਂ..ਸਮੂਹ ਜੱਥਾ..ਇਸ ਦੇ ਨਾਲ ਨਾਲ....ਭਾਈ ਕਰਮਜੀਤ ਸਿੰਘ ਬਿੰਜਲ (ਜਿਲਾ ਜਥੇਦਾਰ ਏਕ ਨੂਰ ਖਾਲਸਾ ਫੌਜ), ਭਾਈ ਚਮਕੌਰ ਸਿੰਘ ਰਾਜੋਆਣਾ ਵੀ ਇਹਨਾ ਸਾਰੇ ਸਿੰਘਾਂ ਦਾ ਸਮਰਥਨ ਕਰਦੇ ਹਨ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top