Share on Facebook

Main News Page

ਪੰਥਕ ਜੱਥੇਬੰਦੀਆਂ ਨੂੰ ਇਨ੍ਹਾਂ ਧਾਰਮਿਕ ਪਦਵੀਆਂ 'ਤੇ ਬੈਠੇ ਗੈਰ ਜਿੰਮੇਵਾਰ ਆਗੂਆਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ
-: ਪ੍ਰਿੰ ਪਰਵਿੰਦਰ ਸਿੰਘ ਖਾਲਸਾ

* ਜੇਲਾਂ ‘ਚ ਬੰਦ ਸਿੱਖਾਂ ਦੀ ਰਿਹਾਈ ਲਈ ਬਣੀ ਸੰਘਰਸ਼ ਕਮੇਟੀ ਦਾ ਵਿਸਥਾਰ ਕਰਨ ਅਤੇ ਸਰਕਾਰੀ ਏਜੰਸੀਆਂ ਤੇ ਦਲਾਲਾਂ ਤੋਂ ਸੁਚੇਤ ਹੋਣ ਦੀ ਅਪੀਲ

ਲੁਧਿਆਣਾ (ਸ਼੍ਰੋਮਣੀ ਗੁਰਮਤਿ ਚੇਤਨਾ) ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਭਾਈ ਦਮਨ ਦੀਪ ਸਿੰਘ ਵਲੋਂ ਜੇਲਾਂ ‘ਚ ਬੰਦ ਸਜ਼ਾ ਭੁਗਤ ਚੁੱਕੇ ਸਿੱਖਾਂ ਦੀ ਰਿਹਾਈ ਲਈ ਵਿੰਡੇ ਸੰਘਰਸ਼ ਨੂੰ ਲੋਕ ਲਹਿਰ ਬਣਾਉਣ ਲਈ ਸੰਘਰਸ਼ ਕਮੇਟੀ ਦਾ ਵਿਸਥਾਰ ਕਰਨ ਦੀ ਮੰਗ ਕਰਦਿਆਂ, ਸ਼੍ਰੋਮਣੀ ਗੁਰਮਤਿ ਚੇਤਨਾ ਦੇ ਮੁੱਖ ਸੰਪਾਦਕ ਅਤੇ ਗੁਰਮਤਿ ਅਕੈਡਮੀ ਦੇ ਪ੍ਰਿੰਸੀਪਲ ਸ. ਪਰਵਿੰਦਰ ਸਿੰਘ ਖਾਲਸਾ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਅਤੇ ਭਾਈ ਦਮਨਦੀਪ ਸਿੰਘ ਜੀ ਨੂੰ ਅਪੀਲ ਕੀਤੀ ਕਿ ਤੁਸੀ ਗੈਰ ਕਾਨੂੰਨੀ ਤੌਰ 'ਤੇ ਜੇਲਾਂ ‘ਚ ਬੰਦ ਕੀਤੇ ਗਏ ਸਿੱਖਾਂ ਦੀ ਰਿਹਾਈ ਲਈ ਭੁੱਖੇ ਰਹਿ ਕੇ ਇਮਾਨਦਾਰੀ ਨਾਲ ਕਸ਼ਟ ਸਹਿ ਰਹੇ ਹੋ, ਪਰ ਤੁਹਾਡੇ ਸੰਘਰਸ਼ ਨੂੰ ਹਾਈਜੈਕ ਕਰਨ ਵਾਲੇ ਨਕਲੀ ਪੰਥਕ ਲੋਕ ਤੁਹਾਡੇ ਅੰਦਰ ਅਸਿੱਧੇ ਢੰਗ ਨਾਲ ਘੂੱਸਪੈਠ ਕਰ ਚੁੱਕੇ ਹਨ ।

ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਅਤੇ ਸਰਕਾਰੀ ਏਜੰਸੀਆਂ ਨੇ ਸਰਕਾਰੀ ਦਲਾਲਾਂ ਰਾਹੀਂ ਤੁਹਾਡੇ ਆਰੰਭੇ ਸੰਘਰਸ਼ ਨੂੰ ਪ੍ਰਭਾਵ-ਹੀਣ ਕਰਨ ਲਈ ਤੁਹਾਡੇ ਕੈਂਪ ਵਿੱਚ ਡੇਰੇ ਲਗਾ ਰੱਖੇ ਹਨ । ਇਸ ਲਈ ਸੁਚੇਤ ਹੋਣ ਦੀ ਲੋੜ ਹੈ । ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਜੋ ਕਿ ਜੇਲ ਵਿੱਚੋਂ ਮੁੜ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਪੁੱਜ ਗਏ ਹਨ ਨੂੰ ਅਪੀਲ ਕੀਤੀ ਕਿ ਤੁਹਾਡੀ ਦ੍ਰਿੜਤਾ, ਪੰਥਕ ਪਿਆਰ ਅੱਗੇ ਸਰਕਾਰੀ ਤੰਤਰ ਦੀ ਹਾਰ ਹੋਈ ਹੈ । ਤੁਹਾਨੂੰ ਜੇਲ ਤੋਂ ਮੁੜ ਵਾਪਿਸ ਭੇਜਿਆਂ ਗਿਆ ਹੈ । ਇਵੇਂ ਹੀ ਬਾਕੀ ਜੇਲਾਂ ‘ਚ ਬੰਦ ਸਿੱਖਾਂ ਲਈ ਸਰਕਾਰ ਜੇਲ ਦੇ ਬੰਦ ਦਰਵਾਜੇ ਖੋਲੇਗੀ । ਤੁਸੀ ਅਰਦਾਸ ਤੇ ਡਟ ਕੇ ਪਹਿਰਾ ਦਿੱਤਾ ਹੈ ਅਤੇ ਜੇਲਾਂ ‘ਚ ਬੈਠੇ ਸਿੱਖਾਂ ਦੀ ਰਿਹਾਈ ਲਈ ਆਰੰਭੇ ਸੰਘਰਸ਼ ਦੇ ਪਹਿਲੇ ਪੜਾਅ ‘ਚ ਗੁਰੂ ਕ੍ਰਿਪਾ ਨਾਲ ਜੇਤੂ ਹੋਏ ਹੋ ।

ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਰਹਿ ਚੁੱਕੇ ਬੇਅੰਤ ਸਿੰਘ ਨੂੰ ਉਸਤੋਂ ਕੀਤੇ ਜੁਲਮਾਂ ਦੀ ਸਜ਼ਾ ਦੇਣ ਵਾਲੇ ਕੌਮੀ ਹੀਰਿਆਂ ਸ. ਲਖਵਿੰਦਰ ਸਿੰਘ ਲੱਖਾ, ਸ. ਸ਼ਮਸ਼ੇਰ ਸਿੰਘ, ਸ. ਗੁਰਮੀਤ ਸਿੰਘ ਤੇ ਹੋਰਨਾਂ ਸੰਘਰਸ਼ ਸ਼ੀਲ ਸਿੱਖਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਜੇਲਾਂ ‘ਚ ਬੰਦ ਰੱਖਣਾ ਗੈਰ ਕਾਨੂੰਨੀ ਹੈ ।

ਪ੍ਰਿੰਸੀਪਲ ਖਾਲਸਾ ਨੇ ਸਟੇਟ ਪੱਖੀ ਅਕਾਲ ਤਖਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਸ. ਅਵਤਾਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਮੀਰ ਦੀ ਆਵਾਜ ਨੂੰ ਸੁਣਨ ਅਤੇ ਸਟੇਟ ਤੇ ਦਬਾਅ ਬਣਾਉਣ ਤਾਂ ਕਿ ਜੇਲਾਂ ‘ਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖ ਰਿਹਾਅ ਹੋ ਸਕਣ ਅਤੇ ਸਿੱਖ ਜੱਥੇਬੰਦੀਆਂ ਵੱਲੋਂ ਆਰੰਭੇ ਸੰਘਰਸ਼ ਪ੍ਰਤੀ ਇਮਾਨਦਾਰ ਹੋਣ ਜੇ ਮੌਜੂਦਾ ਮੁੱਖ ਸੇਵਾਦਾਰ ਸ਼੍ਰੀ ਅਕਾਲ ਤਖਤ ਆਪਣੀ ਜਿੰਮੇਵਾਰੀ ਨੂੰ ਨਹੀਂ ਸਮਝਦੇ, ਜਾਂ ਸਿੱਖਾਂ ਦੀ ਰਿਹਾਈ ਲਈ ਅੱਗੇ ਨਹੀਂ ਲੱਗਦੇ, ਤਾਂ ਪੰਥਕ ਜੱਥੇਬੰਦੀਆਂ ਨੂੰ ਇਨ ਧਾਰਮਿਕ ਪਦਵੀਆਂ ਤੇ ਬੈਠੇ ਗੈਰ ਜਿੰਮੇਵਾਰ ਆਗੂਆਂ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top