ਕੁੱਝ ਦਿਨ ਪਹਿਲਾਂ ਆਪ ਜੀ ਦਾ ਬਿਆਨ ਪੜ੍ਹਨ ਨੂੰ ਮਿਲਿਆ, ਅਖੇ
ਗੁਰਬਖਸ਼ ਸਿੰਘ ਵੱਲੋਂ ਰੱਖੀ ਗਈ ਭੁਖ ਹੜਤਾਲ ਗੁਰਮਤਿ ਅਨੁਸਾਰੀ ਨਹੀਂ... ਇਸ ਦਾ ਜਵਾਬ
ਕਾਫੀ ਵਿਦਵਾਨ ਆਪਣੀ ਆਪਣੀ ਸਮਝ ਮੁਤਾਬਕ ਦੇ ਚੁੱਕੇ ਹਨ, ਖਾਸ
ਕਰ ਕੇ ਪ੍ਰੋ. ਦਰਸ਼ਨ ਸਿੰਘ ਜੀ ਵੱਲੋਂ ਜਿਸ ਤਰ੍ਹਾਂ ਗੁਰਬਾਣੀ ਵਿਚੋਂ ਮਿਸਾਲ ਦੇ ਕੇ
ਗੁਰਬਖਸ਼ ਸਿੰਘ ਜੀ ਦੇ ਸੰਘਰਸ਼ ਨੂੰ ਠੀਕ ਸਾਬਿਤ ਕੀਤਾ ਗਿਆ, ਉਸ ਨਾਲ ਤੁਹਾਡੇ ਬਿਆਨ ਦੀ
ਫੂਕ ਨਿੱਕਲ ਗਈ।
ਪਰ
ਮੈਂ ਇਥੇ ਜਿਸ ਗੱਲ ਬਾਰੇ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ, ਓਹ ਇਹ ਹੈ ਕਿ ਮੱਕੜ
ਸਾਹਿਬ ਤੁਹਾਡੇ ਮਾਲਕਾਂ ਵੱਲੋਂ ਜੋ ਸਮੇਂ ਸਮੇਂ 'ਤੇ ਗੁਰਮਤਿ ਦੀਆਂ ਧੱਜੀਆਂ ਉਡਾਈਆਂ
ਜਾਂਦੀਆਂ ਹਨ, ਓਹਨਾਂ ਬਾਰੇ ਆਪ ਜੀ ਕੁੱਝ ਬੋਲਣ ਦੀ ਹਿੰਮਤ ਕਿਓੁਂ ਨਹੀਂ ਰਖਦੇ...
- ਇਥੇ ਕੋਈ ਅਕਾਲੀ ਅਖਵਾਉਣ ਵਾਲਾ ਪੱਥਰਾਂ ਦੀਆਂ ਮੂਰਤੀਆਂ ਅੱਗੇ
ਮੱਥੇ ਰਗੜੇ, ਆਪ ਜੀ ਦੇ ਨਜਰ ਨਹੀਂ ਪੈਂਦਾ...
- ਕੋਈ ਅਕਾਲੀ ਅਖਵਾਉਣ ਵਾਲਾ ਤਿਲਕ ਲਵਾਈ ਜਾਵੇ, ਆਪ ਜੀ ਫਿਰ
ਵੀ ਚੁੱਪ ਰਹਿੰਦੇ ਹੋ...
- ਕੋਈ ਅਕਾਲੀ ਅਖਵਾਉਣ ਵਾਲਾ ਸ਼ਿਵ ਲਿੰਗ ਪੂਜਾ ਕਰੀ ਜਾਵੇ, ਆਪ
ਜੀ ਫਿਰ ਵੀ ਅੱਖਾਂ ਮੀਚ ਕੇ ਬੈਠੇ ਰਹਿੰਦੇ ਹੋ...
- ਕੋਈ ਭਾਜਪਾ ਦੀ ਸਟੇਜ 'ਤੇ ਗੁਰਬਾਣੀ ਦੇ ਗਲਤ ਅਰਥ ਕਰ ਕੇ,
ਰਾਮ ਚੰਦਰ ਨੂੰ ਹੀ ਰੱਬ ਦਾ ਦਰਜਾ ਦੇਈ ਜਾਵੇ, ਆਪ ਜੀ ਤਾਂ ਵੀ ਖਾਮੋਸ਼ ਰਹਿੰਦੇ ਹੋ...
- ਕੋਈ ਗਲ ਵਿੱਚ ਚੁੰਨੀ ਪਾ ਕੇ ਭੇਟਾਂ ਗਾਈ ਜਾਵੇ, ਓੁਸ ਨੂੰ
ਤੁਸੀਂ ਸ਼੍ਰੋਮਣੀ ਕਮੇਟੀ ਦੀ ਮੈਂਬਰੀ ਨਾਲ ਨਿਵਾਜਦੇ ਹੋ...
- ਅੱਜ ਕਲ ਆਪਣੇ ਡੇਰਿਆਂ 'ਚ ਬੈਠਾ ਠੱਗ ਲਾਣਾ ਜੋ ਕੁਝ ਆਪਣੇ
ਡੇਰਿਆਂ 'ਚ ਸਿੱਖੀ ਦੇ ਨਾਮ 'ਤੇ ਕਰ ਰਹੇ ਹਨ, ਕੀ ਓਹ ਗੁਰਮਤਿ ਵਿਰੋਧੀ ਨਹੀਂ ....???
- ਕੋਈ ਅਕਾਲੀ ਅਖਵਾਉਣ ਵਾਲਾ ਕਿਸੇ ਫਿਲਮੀ ਹੇਰੋਇਨ ਦੇ ਠੁਮਕੇ
ਦੇਖਣ ਲਈ, ਕਰੋੜ ਰੁਪੈ ਖਰਚ ਦੇਵੇ ਕੀ ਇਹ ਗੁਰਮਤ ਵਿਰੋਧੀ ਨਹੀਂ...???
ਚੰਗਾ ਹੋਵੇ, ਜੇਕਰ ਤੁਸੀਂ ਇੱਕ ਜਿਉਂਦੀ ਜਾਗਦੀ ਲਾਸ਼ ਵਾਲੀ ਬਿਰਤੀ ਤੋਂ ਉੱਪਰ ਉਠ ਕੇ,
ਇਨ੍ਹਾਂ ਸਭ ਗੱਲਾਂ ਦੇ ਜਵਾਬ ਸੰਗਤ ਨੂੰ ਦੇਣ ਦੀ ਬਜਾਇ, ਆਪਣੇ ਆਪ ਨੂੰ ਦਿਓੁ ਤਾਂ ਕਿ
ਕੌਮ ਦੇ ਨਾਲ ਨਾਲ ਤੁਹਾਡਾ ਵੀ ਭਲਾ ਹੋ ਸਕੇ, ਆਖਿਰ ਇੱਕ ਦਿਨ ਸਭ ਨੇ ਰੱਬ ਨੂੰ ਮੂੰਹ
ਦਿਖਾਉਣਾ ਹੈ।