Share on Facebook

Main News Page

ਦਿੱਲੀ ਤਖਤ 'ਤੇ ਅਰੰਗਜ਼ੇਬੀ ਬਨਾਮ ਹਿੰਦੂਤਵੀ ਬਨਾਮ ਪੰਜਾਬ ਅੰਦਰ ਬਾਦਲ ਪਰਿਵਾਰ ਸੋਚ !
-: ਗੁਰਚਰਨ ਸਿੰਘ ਗੁਰਾਇਆ

ਇਤਿਹਾਸ ਦੇ ਪੰਨਿਆਂ ਅਨੁਸਾਰ ਰਾਜ ਸੱਤਾ ਦੀ ਪ੍ਰਾਪਤੀ ਤੇ ਇਸ ਨੂੰ ਕਾਈਮ ਰੱਖਣ ਵਾਸਤੇ ਜੋ ਵੀ  ਦਿੱਲੀ ਤਖਤ  ਤੇ ਜੋ ਵੀ ਸ਼ਾਸ਼ਕ ਕਾਬਜ਼ ਹੋਇਆ ਚਾਹੇ ਮੁਗਲ ਹਕੂਮਤ ਹੋਵੇ ਭਾਵੇਂ ਹਿੰਦੂਤਵੀ ਭਾਜਪਾ, ਕਾਗਰਸ ਜਾਂ ਫਿਰ ਪੰਜਾਬ ਅੰਦਰ ਬੇਅੰਤੇ, ਬਾਦਲ ਦੀ ਹੀ ਕਿਉ ਨਾ ਹੋਵੇ ਉਸ ਨੇ ਮਨੁੱਖਤਾ ਉਪੱਰ ਅਣਮਨੁੱਖੀ ਜ਼ੁਲਮ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਜੇਕਰ ਗੱਲ ਕਰੀਏ ਦਿੱਲੀ ਤਖਤ ਤੇ ਅਰੰਗਜ਼ੇਬ ਸ਼ਾਸ਼ਕ ਕਾਲ ਦੀ ਕਿ ਉਸਨੇ ਇਸ ਤਖਤ ਤੇ ਰਾਜ ਕਰਨ ਦੀ ਖਾਤਰ ਹੀ ਆਪਣੇ ਪਿਉ ਨੂੰ ਜੇਲ ਵਿੱਚ ਤੜਫਾ ਤੜਫਾ ਕੇ ਇਥੋਂ ਤੱਕ ਈਦ ਵਾਲੇ ਦਿਨ ਆਪਣੇ ਭਰਾ ਦਾ ਸਿਰ ਵੱਢਕੇ ਤੋਹਫੇ ਵਜੋ ਭੇਟ ਕੀਤਾ ਸੀ ।

ਦੂਸਰੇ ਪਾਸੇ ਉਸ ਦੇ ਜ਼ੁਲਮਾਂ ਨੂੰ ਦੇਖਕੇ ਧਾਰਮਿਕ ਆਗੂ ਕਾਜ਼ੀ ਸਭ ਉਸਦੇ ਜੀ ਹਜ਼ੂਰੀਏ ਬਣ ਗਏ ਤੇ ਉਸ ਦੇ ਹੁਕਮਾਂ ਅਨੁਸਾਰ ਹੀ ਫਤਵੇਂ ਜਾਰੀ ਕਰਦੇ ਸਨ । ਜੇਕਰ ਸਰਮਦ ਵਰਗੇ ਫਕੀਰ ਨੇ ਬੇਵਾਕ ਸੱਚ ਬੋਲਿਆਂ ਤਾਂ ਉਸ ਦਾ ਸਿਰ ਵੱਡਕੇ ਦਿੱਲੀ ਦੇ ਗੇਟ ਤੇ ਟੰਗਾ ਦਿੱਤਾ ਸੀ ।

ਇਸ ਤਰ੍ਹਾਂ ਦੇ ਜ਼ੁਲਮ ਕਰਨ ਤੋਂ ਬਾਅਦ ਵੀ ਉਹ ਆਪਣੇ ਆਪ ਨੂੰ ਇਸਲਾਮ ਧਰਮ ਦਾ ਬਹੁਤ ਵੱਡਾ ਪੈਰੋਕਾਰ ਸਮਝਦਾ ਸੀ ਇਸ ਦਾ ਪਸਾਰ ਕਰਨ ਖਾਤਰ ਹਿੰਦੂ ਧਰਮ ਦੇ ਕਸ਼ਮੀਰੀ ਬ੍ਰਹਮਣਾਂ ਨੂੰ ਇਸਲਾਮ ਧਾਰਨ ਕਰਨ ਜਾਂ ਮੌਤ ਕਬੂਲ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਜੋ ਹਿੰਦੂਆਂ ਦੇ ਧਾਰਮਿਕ ਆਗੂਆਂ ਨੇ ਆਪਣੀ ਵਿਦਵੱਤਾ ਤੇ ਅਕਲ ਤੋਂ ਕੰਮ ਲੈਦੇ ਹੋਇਆ ਗੁਰੂ ਨਾਨਕ ਸਾਹਿਬ ਜੀ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਨੰਦਪੁਰ ਸਾਹਿਬ ਜਾ ਚਰਨ ਪਕੜੇ ਤੇ ਸਤਿਗੁਰਾਂ ਨੇ ਦਿੱਲੀ ਵਿੱਚ ਤਿੰਨ ਗੁਰਸਿੱਖਾਂ ਸਮੇਤ ਸ਼ਹਾਦਤ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਤੇ ਬਾਬੇ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਕਰਨ ਵਾਲੀਆ ਹਕੂਮਤਾਂ ਨਾਲ ਸਿੱਧੀ ਟੱਕਰ ਤੇ ਦੀਨ ਦੁਖੀਆਂ ਤੇ ਮਜ਼ਲੂਮਾਂ ਦੀ ਮਦੱਦ ਵਾਸਤੇ ਖਾਲਸਾ ਪੰਥ ਦੀ ਸਾਜਣਾ ਕੀਤੀ ਗੁਰੂ ਜੀ ਦੇ ਖਾਲਸਾ ਪੰਥ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਦਿਆਂ ਹੋਇਆ ਜ਼ੁਲਮੀ ਹਕੂਮਤ ਨੂੰ ਜੜ੍ਹਾਂ ਤੋਂ ਉਖੇੜ ਕੇ ਜ਼ੁਲਮੀ ਰਾਜ ਦਾ ਅੰਤ ਕਰ ਦਿੱਤਾ ।ਇਸੇ ਦਿੱਲੀ ਤਖਤ ਦੀ ਹਕੂਮਤ ਉਹੀ ਮਜ਼ਲੂਮ ਕਸ਼ਮੀਰੀ ਪੰਡਤਾਂ ਦੀ ਅਲੌਦ ਕੋਲ ਆਈ ਇਹਨਾਂ ਨੇ ਅਰੰਗਜ਼ੇਬੀ ਫਾਰਮੂਲਾਂ ਜੋ ਕਿਸੇ ਵਕਤ ਇਹਨਾਂ ਤੇ ਵਰਤਿਆਂ ਸੀ । ਇਹਨਾਂ ਨੇ ਹਿੰਦੋਸਤਾਨ ਵਿੱਚ ਘੱਟ ਗਿਣਤੀ ਵਿੱਚ ਵਸੱਣ ਵਾਲੀਆਂ ਕੌਮਾਂ ਤੇ ਵਰਤਣਾਂ ਸ਼ੁਰੂ ਕਰ ਦਿੱਤਾ ਖਾਸ ਕਰਕੇ ਇਹਨਾਂ ਦੇ ਪੰਖਡ, ਕਰਮ ਕਾਂਡ ਤੇ ਧਰਮ ਦੇ ਨਾ 'ਤੇ ਹੋ ਰਿਹੀ ਮਨੁੱਖੀ ਲੁੱਟ ਪ੍ਰਤੀ ਰਹਿਬਰ ਸਾਹਿਬ ਸ਼੍ਰੀ ਗੁਰੂ ਨਾਨਕ ਜੀ ਨੇ ਜੋ ਚੋਟ ਮਾਰੀ ਸੀ ।ਉਸ ਦਿਨ ਤੋਂ ਹੀ ਸਿੱਖ ਕੌਮ ਇਸ ਬ੍ਰਹਮਵਾਦ ਦੀਆਂ ਅੱਖਾਂ ਵਿੱਚ ਰੜਕਦੀ ਆ ਰਹੀ ਸੀ । ਪਰ ਆਪ ਗੁਲਾਮ ਹੋਣ ਕਰਕੇ ਪੇਸ਼ ਕੋਈ ਨਹੀਂ ਜਾਦੀ ਸੀ ।ਪਰ ਹਕੂਮਤ ਹੱਥ ਆਉਣ ਤੇ ਇਸ ਨੇ ਆਪਣੇ ਪੰਜ ਸਦੀਆਂ ਦੇ ਵੈਰ ਕੱਢਣ ਲਈ ਇਸ ਨੇ ਸਿੱਖ ਕੌਮ ਨੂੰ ਆਪਣੇ ਛਾਤਰ ਦਿਮਾਗ ਤੇ ਚਾਣਕੀਆਂ ਨੀਤੀ ਸਾਮ,ਦਾਮ,ਭੇਦ,ਦੰਡ ਵਰਤਕੇ ਅੱਜ ਸਿੱਖ ਕੌਮ ਦੇ ਵੱਡੇ ਹਿੱਸੇ ਨੂੰ ਗੁਰੂ ਨਾਨਕ ਜੀ ਦੇ ਸਿਧਾਤ ਤੋਂ ਤਿਲਾਜ਼ਲੀ ਦੁਆ ਕੇ ਮਾਨਸਿਕ ਤੌਰਤੇ ਹਿੰਦੂਇਜ਼ਮ ਦੇ ਸਾਂਚੇ ਵਿੱਚ ਢਾਲ ਕੇ ਇਕ ਅਕਾਲ ਦੇ ਪੁਜਾਰੀ ਨਾ ਹੋਕੇ ਹਿੰਦੂ ਰਾਸ਼ਟਰ ਦੇ ਪੁਜਾਰੀ ਬਣਾ ਦਿੱਤਾ ਹੈ ।

ਹਿੰਦੋਸਤਾਨ ਨੂੰ ਚਲਾਉਣ ਵਾਲੇ ਥੈਂਕ ਟੈਂਕ ਤੇ ਖੂਫੀਆਂ ਏਜੰਸੀਆਂ ਦੀ ਕਟੱੜ ਹਿੰਦੂਤਵੀ ਸੋਚ ਤੇ ਹਿੰਦੋਸਤਾਨ ਦਾ ਸੰਵਿਧਾਨ ਹਿੰਦੂ ਧਰਮ ਦੀ  ਹੀ ਤਰਜ਼ਮਾਨੀ ਕਰਦਾ ਹੈ ਇਸੇ ਕਰਕੇ ਉਹ ਕਹਿੰਦੇ ਹਨ ਕਿ ਸਾਨੂੰ ਰਾਸ਼ਟਰ ਪਹਿਲਾਂ ਧਰਮ ਬਾਅਦ ਵਿੱਚ ਇਹ ਹੀ ਗੱਲ ਉਹ ਸਿੱਖਾਂ ਤੇ ਮੁਸਲਮਾਨਾਂ ਤੋਂ ਕਹਾਉਣੀ ਚਹਾਉਦੇ ਹਨ।ਜਿਸ ਸਿੱਖ ਜਾਂ ਮੁਸਲਮਾਨ ਤੇ ਉਨਾਂ ਨੂੰ ਯਕੀਨ ਤੇ ਵਿਸ਼ਵਾਸ਼ ਹੋ ਜਾਦਾ ਹੈ ਕਿ ਆਪਣੀ ਜ਼ਮੀਰ ਨੂੰ ਮਾਰ ਕੇ ਤੇ ਆਪਣੇ ਧਰਮ, ਗੁਰੂ ਸਿਧਾਤ ਵਾਲੇ ਗੁਣ ਖਤਮ ਕਰਨ ਵਾਲੇ ਤੇ ਜਿਸ ਸਿੱਖ ਨੂੰ ਆਪਣੇ ਗੁਰੂ ਨਾਲੋਂ ਹਿੰਦੂਰਾਸ਼ਟਰ ਪਿਆਰਾ ਲੱਗਣ ਲੱਗ ਪਿਆ ਹੈ ।ਬਹਾਰੋਂ ਦੇਖਣ ਨੂੰ ਭਵੇਂ ਆਪਣੇ ਭੇਸ ਵਿੱਚ ਰਹੇ ਤਾਂ ਫਿਰ ਉਹ ਦੇਸ਼ ਦਾ ਪ੍ਰਧਾਨ ਮੰਤਰੀ,ਰਾਸ਼ਟਰਪਤੀ, ਫੌਜ ਦਾ ਮੁੱਖੀ  ਪੰਜਾਬ ਦਾ ਦਾ ਚੀਫ ਮਨਿਸਟਰ ਬਣ ਸਕਦਾ ਹੈ।

ਜੇਕਰ ਅਰੰਗਜ਼ੇਬ ਦੇ ਅੰਦਰ ਸੱਤਾ ਦੀ ਭੁੱਖ ਕਾਰਨ ਹੀ ਉਸ ਨੇ ਜ਼ੁਲਮ ਕੀਤੇ ਧਰਮਿਕ ਆਗੂ ਕਾਜ਼ੀਆਂ ਤੋਂ ਫਤਵੇ ਜਾਰੀ ਕਰਾਏ ਈਨ ਨਾ ਮੰਨਣ ਵਾਲੇ ਸੱਚ ਧਰਮ ਦੇ ਪੁਜਾਰੀਆਂ ਨੂੰ ਸ਼ਹੀਦ ਕੀਤਾ, ਕੀ ਉਸੇ ਸਤਾ ਦੀ ਪ੍ਰਾਪਤੀ ਤੇ ਉਸ ਨੂੰ ਕਾਈਮ ਰੱਖਣ ਲਈ ਤੇ ਬਹੁਗਿਣਤੀ ਨੂੰ ਖੁਸ਼ ਕਰਨ ਲਈ ਕਟੱੜ ਫਿਰਕੂ ਭਾਜਪਾ ਨੇ ਮੁਸਲਮਾਨਾਂ ਦੀ ਬਾਬਰੀ ਮਸਜਿਦ ਨੂੰ ਢਹਿ ਢੇਰੀ ਤੇ ਗੁਜਰਾਤ ਵਿੱਚ ਮੁਲਮਾਨਾਂ ਦਾ ਕਤਲੇਆਮ ਕਰਾਇਆ ਤੇ ਕਾਗਰਸ ਨੇ ਸਿੱਖ ਕੌਮ ਦੇ ਸ਼੍ਰੀ ਦਰਬਾਰ ਸਾਹਿਬ ਤੇ ਫੌਜਾਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਇਆਂ ਤੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕਰਵਾਇਆ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਜਿੱਥੇ ਪੰਜਾਬ ਦੀ ਨੌਜਵਾਨੀ ਨੂੰ ਚੁਣ ਚੁਣ ਕੇ ਝੂਠੇ ਪੁਲਿਸ ਮੁਕਬਾਲਿਆਂ ਰਾਹੀ ਸ਼ਹੀਦ ਕੀਤਾ ਗਿਆ, ਉਥੇ ਨਵੰਬਰ 84 ਵਿੱਚ ਦਿੱਲੀ ਤੇ ਵੱਖ ਵੱਖ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆਂ ਜਿਸ ਦਾ ਪੀੜਤਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆਂ ।ਇਸ ਦਾ ਕਾਰਣ ਸਾਫ ਹੈ ਕਿ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਜੋ ਦੇਖਣ ਨੂੰ ਤਾਂ ਸਿੱਖ ਹੈ ਬਾਹਰੀ ਭੇਸ ਤਾਂ ਹੈ ਪਰ ਮਾਨਸਿਕ ਤੌਰਤੇ ਪੂਰੀ ਤਰ੍ਹਾਂ ਹਿੰਦੂਤਵੀ ਸੋਚ ਦਾ ਗੁਲਾਮ ਹੋ ਗਿਆ ਹੈ ।

 ਸਿੱਖ ਕੌਮ ਦੇ ਹੱਕਾਂ ਹਿੱਤਾਂ ਦੀ ਰਾਖੀ ਵਾਸਤੇ ਸ਼ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਸੀ ਹਿੰਦੂਤਵੀ ਸੋਚ ਨੇ ਸਿੱਖਾਂ ਦੀ ਇਸ ਸਿਰਮੌਰ ਸੰਸਥਾਂ ਤੇ ਬਾਹਰੀ ਦੇਖਣ ਨੂੰ ਸਿੱਖ ਪਰ ਅੰਦਰੂਨੀ ਤੌਰਤੇ ਕਟੱੜ ਹਿੰਦੂਆਂ ਦਾ ਗੁਲਾਮ ਪ੍ਰਕਾਸ਼ ਸਿੰਘ ਬਾਦਲ ਤੇ ਇਸਦੇ ਪਰਿਵਾਰ ਦਾ ਕਬਜ਼ਾ ਹੈ । ਦੂਜੀ ਸੀ ਸਿੱਖਾਂ ਦੀ ਸਿਰਮੌਰ ਸੰਸਥਾਂ ਸ਼ਰਮੋਣੀ ਗੁਰਦਆਰਾ ਪ੍ਰਬੰਧਕ ਕਮੇਟੀ ਜਿਸ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਇੱਕ ਵਾਰੀ ਨਹੀਂ ਕਈ ਵਾਰੀ ਆਪਣੇ ਆਪ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਦਾਸ ਭਾਵ ਕਿ ਗੁਲਾਮ ਹਾਂ ਸਿੱਖਾਂ ਦੀ ਸਰਬਉੱਚ ਸੰਸਥਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਇਸ ਦੇ ਸਿਧਾਤਾਂ ਦੀ ਪਹਿਰਦਾਰੀ ਕਰਨ ਵਾਲਾ ਜਥੇਦਾਰ ਜਿਸ ਨੂੰ ਸਿੰਘ ਸਾਹਿਬਾਨ ਵਾਲਾ ਸਤਿਕਾਰ ਦਿੱਤਾ ਜਾਦਾ ਸੀ ।

ਪਰ ਹੁਣ ਇਸ ਮਹਾਨ ਪੱਦਵੀ ਦਾ ਸਭ ਤੋਂ ਵੱਧ ਨਿਰਾਦਰ ਤੇ  ਅਕਾਲ ਤਖਤ ਸਾਹਿਬ ਜੀ ਦੇ ਸਿਧਾਤਾਂ ਨਾਲ ਖਿਲਵਾੜ ਕਰਨ ਵਾਲਾ ਆਗਿਆਨੀ ਗੁਰਬਚਨ ਸਿੰਘ ਜਿਸ ਨੇ ਆਪਣੀ ਜ਼ਮੀਰ ਆਬਰੂ ਇਜ਼ੱਤ ਸਿਰਫ ਇਸ ਅਹੁਦੇ ਤੇ ਬਣ ਰਹਿਣ ਲਈ ਪ੍ਰਕਾਸ਼ ਸਿੰਘ ਬਾਦਲ ਦੇ ਚਰਨਾਂ ਵਿੱਚ ਰੱਖ ਦਿੱਤੀ ਜੋ ਉਹ ਹੁਕਮ ਕਰਦਾ ਉਹ ਹੀ ਕਰਦਾ ਹੈ ।ਜਦੋ ਸਿੱਖ ਕੌਮ ਦੀਆਂ ਇਹ ਸਿਰਮੌਰ ਸੰਸਥਾਵਾਂ ਹਿੰਦੂਤਵੀ ਸੋਚ ਦੇ ਅਧੀਨ ਹੋ ਗਈਆਂ ਤੇ ਫਿਰ ਆਉਦਾ ਸੰਤ ਸਮਾਜ ਜੋ ਪਹਿਲਾਂ ਹੀ ਬ੍ਰਹਮਣਵਾਦੀ ਕਰਮਕਾਂਡਾਂ ਵਿੱਚ ਰੰਗਿਆਂ ਹੋਇਆ ਉਹ ਵੀ ਹੁਣ ਪ੍ਰਕਾਸ਼ ਸਿੰਘ ਬਾਦਲ ਦੇ ਪੂਰੀ ਤਰ੍ਹਾਂ ਗੁਲਾਮ ਹੋ ਗਏ ਹਨ ਬਾਕੀ ਬਹੁਤ ਹੀ ਘੱਟ ਗਿਣਤੀ ਵਿੱਚ ਉਹ ਵੀ ਬਹੁਤ ਹਿੱਸਿਆਂ ਵਿੱਚ ਵੰਡੇ ਸਿੱਖ ਜਿਨ੍ਹਾਂ ਨੇ ਆਪਣੀ ਜ਼ਮੀਰ ਨੂੰ ਦਾਗੀ ਨਹੀਂ ਹੋਣ ਦਿੱਤਾ ਜੋ ਕਿ ਅਜਗਰ ਰੂਪੀ ਬ੍ਰਹਮਵਾਦ ਤੋਂ ਸਿੱਖ ਕੌਮ ਨੂੰ ਅਜ਼ਾਦ ਕਰਾਉਣ ਲਈ ਸੰਘਰਸ਼ੀਲ ਹਨ ਪਰ ਉਹਨਾਂ ਵਿੱਚੋਂ ਵੀ ਕਿੱਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਜਾਣੇ ਜਾਂ ਅਣਜਾਣੇ ਗੁਲਾਮਾਂ ਦੇ ਗੁਲਾਮ ਜਥੇਦਾਰਾਂ ਨੂੰ ਸਰਬਉੱਚ ਜਾਣਕੇ ਆਪਣੀਆਂ ਫਰਿਆਦਾਂ ਲੈਕੇ ਜਾਦੇ ਹਨ ਇਹ ਜਥੇਦਾਰ ਖਚਰੀ ਜਿਹੀ ਹਾਸੀ ਨਾਲ ਉਹਨਾਂ ਦਾ ਮੁਜ਼ਾਕ ਬਣਾਕੇ ਟਾਲ ਦਿੰਦੇ ਹਨ । ਪਰ ਇਹ ਫਿਰ ਵੀ ਉਹਨਾਂ ਤੋਂ ਆਸ ਰੱਖੀ ਪੰਜਾਬੀ ਦਾ ਸ਼ਬਦ ਕਿ ਢੀਠਾਂ ਵਾਂਗ ਫਿਰ ਚਲੇ ਜਾਦੇ ਹਨ।ਬਹੁਤ ਹੀ ਥੋੜੀ ਗਿਣਤੀ ਵਿੱਚ ਉਹ ਸਿੰਘ ਆ ਜੋ ਇਹਨਾਂ ਸੰਸਥਾਵਾਂ ਦਾ ਸਤਿਕਾਰ ਕਰਦੇ ਹਨ, ਪਰ ਇਹਨਾਂ ਸੰਸਥਾਵਾਂ ਤੇ ਕਾਬਜ਼ ਕੇਸਾਧਾਰੀ ਹਿੰਦੂਆਂ ਦਾ ਕਬਜ਼ਾਂ ਹੋਣ ਕਰਕੇ ਇਹਨਾਂ ਤੋਂ ਦੂਰੀ ਬਣਾਕੇ ਰੱਖਦੇ ਹਨ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ 'ਤੇ ਉਸਦਾ ਪ੍ਰਚਾਰ ਕਰਦੇ ਹਨ ਜੋ ਕਿ ਇਹਨਾਂ ਕੇਸਧਾਰੀ ਹਿੰਦੂਆਂ ਦੀਆਂ ਅੱਖਾਂ ਵਿੱਚ ਉਹ ਵੀ ਰੜਕਦੇ ਹਨ ਤੇ ਉਹਨਾਂ ਦੇ ਖਿਲਾਫ ਇਹ ਫਤਵੇ ਜਾਰੀ ਕਰਕੇ, ਆਪਣੇ ਹਿੰਦੂਤਵੀ ਪੰਥ ਵਿੱਚੋ ਛੇਕ ਵੀ ਚੁੱਕੇ ਹਨ ।

ਦਿੱਲੀ ਤਖਤ ਦਾ ਬਾਦਸ਼ਾਹ ਅਰੰਗਜ਼ੇਬ ਹਿੰਦੂਆਂ ਨੂੰ ਇਸਲਾਮ ਧਾਰਨ ਦਾ ਕੰਮ ਗੁਰੂ ਨਾਨਕ ਦੀ ਦਸਵੀ ਜੋਤ ਗੁਰੂ ਤੇਗ ਬਹਾਦਰ ਜੀ ਦੀ ਵੱਡੀ ਕੁਰਬਾਨੀ ਕਰਕੇ ਨਹੀਂ ਕਰ ਸਕਿਆਂ ਸੀ ਪਰ ਉਹ ਦਿੱਲੀ ਤਖਤ ਤੇ ਕਾਬਜ਼ ਅਜਗਰ ਰੂਪੀ ਹਿੰਦੂਤਵੀਆਂ ਨੇ ਸਿੱਖ ਕੌਮ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ਵਿੱਚ ਲੈ ਕੇ ਨਿਗਲ ਲਿਆਂ ਹੈ ਅੱਜ ਜੋ ਬਹੁਤ ਹੀ ਥੋੜੀ ਗਿਣਤੀ ਵਿੱਚ ਹਿੰਦੂ ਰੂਪੀ ਅਜਗਰ ਤੋਂ ਬਚੇ ਹਨ ਜੋ ਕਿ ਵੱਖ ਵੱਖ ਗਰੁਪਾਂ ਧੜਿਆਂ ਵਿੱਚ ਵੰਡੇ ਹੋਏ ਹਨ ਉਹਨਾਂ ਨੂੰ ਇੱਕਠੇ ਹੋਕੇ ਸਭ ਤੋਂ ਪਹਿਲਾਂ ਸਿੱਖਾਂ ਦੀਆਂ ਸਿਰਮੌਰ ਸੰਸਥਾਵਾਂ ਨੂੰ ਬਾਦਲ ਮਹੰਤ ਤੋਂ ਅਜ਼ਾਦ ਕਰਾਉਣ ਦੀ ਲੋੜ ਹੈ। ਬਾਦਲ ਦੀ ਅਰੰਗਜ਼ੇਬੀ ਸੋਚ ਨੇ ਆਪਣੀ ਸਤਾ ਦੀ ਕੁਰਸੀ ਕਾਰਨ ਸਿੱਖ ਕੌਮ ਤੇ ਪੰਜਾਬ ਨੂੰ ਧਾਰਮਿਕ, ਆਰਥਿਕ, ਸਮਾਜਿਕ ਤੌਰਤੇ ਤਬਾਹ ਕਰ ਦਿੱਤਾ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਨ ਵਿਸ਼ਵਾਸ਼ ਰੱਖਣ ਵਾਲੇ ਗੁਰਸਿੱਖਾਂ ਦੇ ਚਰਨਾਂ ਵਿੱਚ ਬੇਨਤੀ ਅਰੋਜੀ ਹੈ ਕਿ ਗੁਰੂ  ਦੀ ਅਗਵਾਈ ਵਿੱਚ ਇੱਕਠੇ ਹੋਕੇ ਸਭ ਤੋ ਪਹਿਲਾਂ ਬਾਦਲ ਮਹੰਤ ਤੋਂ ਸਿੱਖ ਕੌਮ ਦੀਆਂ ਸਿਰਮੌਰ ਸੰਸਥਾਵਾਂ ਨੂੰ ਅਜ਼ਾਦ ਕਰਵਾ ਲਵੋ, ਜਦੋ ਅੰਗਰੇਜ਼ ਰਾਜ ਵਿੱਚ ਸਿੱਖਾਂ ਨੇ ਮਹੰਤਾਂ ਤੌ ਗੁਰਦੁਆਰਾ ਸਾਹਿ ਅਜ਼ਾਦ ਕਰਾਏ ਸਨ, ਉਸ ਵਕਤ ਗਾਂਧੀ ਨੂੰ ਵੀ ਇਹ ਕਹਿਣਾ ਪੈ ਗਿਆਂ ਸੀ ਕਿ ਸਿੱਖਾਂ ਨੇ ਗੁਰਦੁਆਰਾ ਸਾਹਿਬ ਅਜ਼ਾਦ ਕਰ ਲੈ ਹਨ ਇਹ ਹੁਣ ਹਿੰਦੋਸਤਾਨ ਵੀ ਅਜ਼ਾਦ ਕਰਾਉਣ ਭਾਵ ਕਿ ਜਦੋ ਸਿੱਖ ਕੌਮ ਦੇ ਗੁਰਦੁਆਰਾ ਸਾਹਿਬਾਂ ਤੇ ਸਿਰਮੌਰ ਸੰਸਥਾਵਾਂ ਤੇ ਗੁਰੂ ਨੂੰ ਸਮਰਪਿਤ ਗੁਰਸਿੱਖ ਕਾਬਜ਼ ਹੋਣਗੇ ਫਿਰ ਉਹ ਗੁਰੂ ਦੀ ਮੱਤ ਅਨੁਸਾਰ ਕੌਮ ਦੀ ਅਗਵਾਈ ਕਰਨਗੇ ।

ਅੱਜ ਲੋੜ ਹੈ, ਸਿਰਫ ਗੂਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਚਲਣ ਦੀ, ਸੋ ਵੀਚਰ ਲਿਖਿਦਿਆਂ ਬੇਅੰਤ ਗਲਤੀਆਂਭੁਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਉਹਨਾਂ ਲਈ ਗੁਰਸਿੱਖਾਂ ਤੋਂ ਖਿਮਾਂ ਦਾ ਜਾਂਚਕ ਹਾਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top