* ਓਨਟੈਰੀਓ ਵਿਚ ਅਪ੍ਰੈਲ, ਸਿੱਖ
ਵਿਰਸਾ ਦਿਨ, ਐਨ ਡੀ ਪੀ ਦੇ ਐਮ ਪੀ ਪੀ ਜਗਮੀਤ ਸਿੰਘ ਦੇ ਬਿਲ ਨੇ ਅਖੀਰਲੀ ਰੀਡਿੰਗ (ਪੜ੍ਹਤ)
ਪਾਸ ਕੀਤੀ
ਕੁਈਨਜ਼
ਪਾਰਕ (Toronto): ਬਰੈਮਲੀ-ਗੋਰ-ਮਾਲਟਨ ਐਨ.ਡੀ.ਪੀ. ਦੇ ਐਮ.ਪੀ.ਪੀ. MPP (Member of
Provincial Parliament) ਜਗਮੀਤ ਸਿੰਘ ਦੇ
ਪਰਾਈਵੇਟ ਮੈਂਬਰਾਂ ਦੇ ਬਿਲ, ਜਿਸ ਦਾ ਸਿਰਲੇਖ ਹੈ "ਸਿੱਖ
ਵਿਰਸਾ ਡੇ", ਨੇ ਵਿਧਾਨ ਮੰਡਲ ਵਿਚ ਅੱਜ ਤੀਸਰੀ ਰੀਡਿੰਗ ਪਾਸ ਕਰ ਲਈ ਹੈ। ਬਿਲ
52 ਐਲਾਨ ਕਰਦਾ ਹੈ ਕਿ ਹਰ ਸਾਲ ਅਪ੍ਰੈਲ ਦਾ ਮਹੀਨਾ ਸਿੱਖ ਵਿਰਸਾ ਦਿਨ ਹੋਵੇਗਾ।
ਐਮ.ਪੀ.ਪੀ. ਜਗਮੀਤ ਸਿੰਘ ਨੇ ਕਿਹਾ ਕਿ “ਕਨੇਡੀਅਨ ਸਿੱਖਾਂ ਨੇ
ਓਨਟੈਰੀਓ ਵਿਚ ਸਮਾਜਿਕ, ਆਰਥਿਕ, ਰਾਜਨੀਤਿਕ ਤੇ ਸਭਿਆਚਾਰਕ ਕੰਮਾਂ ਵਿਚ ਮਹੱਤਵ ਪੂਰਣ
ਯੋਗਦਾਨ ਪਾਇਆ ਹੈ।”
ਸਿੱਖਾਂ ਦੀ ਕਮਿਊਨਿਟੀ ਵਿਚ ਅਪ੍ਰੈਲ ਦਾ ਮਹੀਨਾ ਬਹੁਤ ਮਹੱਤਵ ਪੂਰਣ
ਹੈ। ਇਸ ਮਹੀਨੇ, ਕਨੇਡੀਅਨ ਸਿੱਖ ਵੈਸਾਖੀ ਮਨਾਉਂਦੇ ਹਨ, ਜੋ ਕਿ ਖਾਲਸੇ ਦੀ ਸਾਜਨਾ ਦਾ
ਦਿਨ ਹੈ ਤੇ ਸਿੱਖਾਂ ਦੇ ਧਰਮ ਦਾ ਵਿਸ਼ਵਾਸ ਹੈ। ਕਨੇਡੀਅਨ ਸਿੱਖ ਵੱਡੇ ਪੱਧਰ 'ਤੇ ਵੈਸਾਖੀ
ਮਨਾਉਂਦੇ ਹਨ, ਜਿਸ ਨੂੰ ਸਾਰੇ ਓਨਟੈਰੀਓ ਵਿਚ ਖਾਲਸਾ ਡੇ
ਵੀ ਕਿਹਾ ਜਾਂਦਾ ਹੈ।
“ਸਿੱਖਾਂ ਦੀਆਂ ਨਿਵੇਕਲੀਆਂ ਤੇ ਵਿਲੱਖਣ ਕਦਰਾਂ ਕੀਮਤਾਂ ਸਾਨੂੰ
ਸਾਰੇ ਵਿਭਿੰਨ ਭਾਈਚਾਰੇ ਦੀਆਂ ਵੱਖਰੀਆਂ ਤੇ ਵਿਲੱਖਣ ਕਦਰਾਂ ਕੀਮਤਾਂ ਨੂੰ ਮਨਾਉਣ ਵਾਸਤੇ
ਯਾਦ ਦਿਵਾਉਂਦੀਆਂ ਹਨ, ਜਿਸ ਨਾਲ ਸਾਰੇ ਓਨਟੈਰੀਓ ਤੇ ਕੈਨੇਡਾ ਦੀ ਧਾਰਮਿਕ ਤੇ ਸਭਿਆਚਾਰਕ
ਤਸਵੀਰ ਬਣਦੀ ਹੈ,” ਐਮ.ਪੀ.ਪੀ. ਜਗਮੀਤ ਸਿੰਘ ਨੇ ਜਾਰੀ ਰਖਦਿਆਂ ਕਿਹਾ।
“ਮੈਨੂੰ ਇਹ ਐਲਾਨ ਕਰਦੇ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ, ਕਿ ਅਪ੍ਰੈਲ ਦਾ ਮਹੀਨਾ "ਸਿੱਖ ਵਿਰਸਾ ਮਹੀਨਾ" ਹੈ। ਇਸ
ਨੂੰ ਮਨਾਉਣਾ ਇਕ ਯਾਦਗਾਰ ਮੌਕਾ ਹੋਵੇਗਾ ਕਿ ਅਸੀਂ ਆਉਣ ਵਾਲੀ ਪੀੜੀ ਨੂੰ ਕਨੇਡੀਅਨ ਸਿੱਖਾਂ
ਤੇ ਉਹਨਾਂ ਦੇ ਮਹੱਤਵ ਪੂਰਣ ਰੋਲ ਬਾਰੇ ਸਿਖਿਆ ਦੇ ਸਕੀਏ ਜੋ ਉਹਨਾਂ ਨੇ ਪੂਰੇ ਓਨਟੈਰੀਓ
ਦੇ ਭਾਈਚਾਰੇ ਵਿਚ ਅਦਾ ਕੀਤੇ ਹਨ ਤੇ ਕਰਦੇ ਰਹਿਣਗੇ।”