Share on Facebook

Main News Page

ਬਾਦਲ ਪੱਖੀ ਜਥੇਦਾਰਾਂ ਅਤੇ ਆਗੂਆਂ ਦਾ ਯੂ.ਕੇ. ਵਿੱਚ ਮੁਕੰਮਲ ਬਾਈਕਾਟ, ਭਾਰੀ ਵਿਰੋਧ ਹੋਣ ਦੇ ਸੰਕੇਤ

ਲੰਡਨ - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੁਰਬਚਨ ਸਿੰਘ ਵਲੋਂ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਦੇ ਵਰਤਾਰੇ ਨੂੰ ਸਿੱਖੀ ਸਿਧਾਂਤਾਂ ਦੇ ਉਲਟ ਆਖ ਕੇ ਬਾਦਲ ਸਰਕਾਰ ਦਾ ਪੱਖ ਪੂਰਿਆ ਗਿਆ ਹੈ। ਜਿਸ ਬਾਰੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਅਤੇ ਸਿੱਖ ਜਥੇਬੰਦੀਆਂ ਵਿੱਚ ਭਾਰੀ ਰੋਸ ਹੈ।

ਰਾਤ ਟੀ. ਵੀ ਚੈਨਲ ਤੇ ਹੋਏ ਵਿ਼ਸ਼ੇਸ਼ ਸ਼ੋਅ ਵਿੱਚ ਇਹ ਸੰਕੇਤ ਦਿੱਤੇ ਗਏ ਹਨ ਕਿ ਭਵਿੱਖ ਵਿੱਚ ਬਾਦਲ ਪੱਖੀ ਜਥੇਦਾਰਾਂ ਅਤੇ ਆਗੂਆਂ ਦਾ ਯੂ.ਕੇ. ਆਮਦ ਤੇ ਮੁਕੰਮਲ ਬਾਈਕਾਟ ਹੋ ਸਕਦਾ ਹੈ, ਅਤੇ ਉਹਨਾਂ ਨੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਾਮਲੇ ਵਿੱਚ ਗਿਆਨੀ ਗੁਰਬਚਨ ਸਿੰਘ ਵਲੋਂ ਲਈ ਗਈ ਯੂ ਟਰਨ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।

ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਸਿੱਖ ਜਥੇਬੰਦੀਆਂ ਦੇ ਕੋਆਰਡੀਨੇਟਰ ਭਾਈ ਜੋਗਾ ਸਿੰਘ ਅਸਮੇਤ ਸਿੱਖ ਆਗੂਆਂ ਨੇ ਜਥੇਦਾਰ ਨੂੰ ਨਿਮਰਤਾ ਸਹਿਤ ਪੁੱਛਿਆ ਹੈ ਕਿ ਕੌਮ ਦੀ ਅਜਾਦੀ ਲਈ ਜੂਝਣ ਵਾਲੇ ਕੌਮੀ ਯੋਧਿਆਂ ਦੀ ਰਿਹਾਈ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਰਹੇ ਭਾਂਈ ਗੁਰਬਖਸ਼ ਸਿੰਘ ਖਾਲਸਾ ਵਲੋਂ ਅਰੰਭੀ ਅਤੇ ਭਾਈ ਦਮਨਦੀਪ ਸਿੰਘ ਵਲੋਂ ਅੱਗੇ ਤੋਰੀ ਇਸ ਭੁੱਖ ਹੜਤਾਲ ਦੀ ਹਿਮਾਇਤ ਕਰਨ ਦੀ ਬਜਾਏ ਤੁਹਾਡੇ ਵਲੋਂ ਇਹ ਆਖ ਕੇ ਪੱਲਾ ਝਾੜਿਆ ਜਾ ਰਿਹਾ ਹੈ, ਕਿ ਭੁੱਖ ਹੜਤਾਲ ਸਿੱਖੀ ਸਿਧਾਂਤਾਂ ਅਨਕੂਲ ਨਹੀਂ ਹੈ।

- ਕੀ ਜਥੇਦਾਰ ਜਾਂ ਅਵਤਾਰ ਸਿੰਘ ਮੱਕੜ ਇਸ ਬਾਰੇ ਸਪੱਸ਼ਟ ਕਰ ਸਕਦੇ ਹੋ, ਕਿ ਕੌਮੀ ਕਾਰਜ ਲਈ ਭੁੱਖ ਹੜਤਾਲ ਸਹੀ ਨਹੀਂ ਹੈ, ਤਾਂ ਵੋਟਾਂ ਦਾ ਸਿਧਾਂਤ ਸਿੱਖ ਸਿਧਾਤਾਂ ਦੇ ਅਨਕੂਲ ਹੈ ?

- ਗੁਰ ਇਤਿਹਾਸ, ਪੁਰਾਤਨ ਸਿੱਖ ਇਤਿਹਾਸ ਇੱਥੋਂ ਤੱਕ ਕਿ ਦਮਦਮੀ ਟਕਸਾਲ ਦੇ ਜਥੇਦਾਰ ਅੱਤ ਸਤਿਕਾਰਯੋਗ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਦਸਤਾਰ ਬੰਦੀ ਦੇ ਵਰਤਾਰੇ ਤੇ ਨਿਗਾਹ ਮਾਰੀ ਜਾਵੇ ਤਾਂ ਜਥੇਦਾਰ ਦੀ ਐਨਕ 'ਤੇ ਲੱਗਾ ਹੋਇਆ ਬਾਦਲ ਮਾਰਕਾ ਸ਼ੀਸ਼ਾ ਸਾਫ ਹੋ ਸਕਦਾ ਹੈ ਕਿ ਸਿੱਖੀ ਸਿਧਾਂਤਾਂ ਵਿੱਚ ਯੋਗਤਾ ਹੀ ਪ੍ਰਧਾਨ ਮੰਨੀ ਗਈ ਹੈ, ਗਿਣਤੀ ਨਹੀਂ।

- ਅਖੰਡ ਕੀਰਤਨੀ ਜਥੇ ਸਮੇਤ ਜਿਆਦਾਤਰ ਧਾਰਮਿਕ ਸੰਸਥਾਵਾਂ ਵਿੱਚ ਵੋਟਾ ਦਾ ਕੋਈ ਰਿਵਾਜ ਨਹੀਂ ਹੈ, ਤਾਂ ਫਿਰ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉਂ ਹੁੰਦੀਆਂ ਹਨ ? ਕੀ ਵੋਟਾਂ ਦਾ ਸਿਧਾਂਤ ਸਿੱਖ ਸਿਧਾਂਤਾਂ ਦੇ ਅਨਕੂਲ ਹੈ ?

- ਕੀ ਤੁਸੀਂ ਦੱਸ ਸਕਦੇ ਹਨ ਕਿ ਮੰਦਰਾਂ ਵਿੱਚ ਚਾਵਲੇ ਵਰਗੇ ਅੰਮ੍ਰਿਤਧਾਰੀ ਵਿਆਕਤੀਆਂ ਵਲੋਂ ਲਾਲ ਚੁੰਨੀਆਂ ਲੈ ਕੇ ਭੇਟਾਂ ਗਾਉਣੀਆਂ ਸਿੱਖੀ ਸਿਧਾਂਤਾਂ ਦੇ ਅਨਕੂਲ ਹੈ ? ਅਗਰ ਨਹੀਂ ਤਾਂ ਇਹੋ ਜਿਹੇ ਲੋਕਾਂ ਖਿਲਾਫ ਕਾਰਵਾਈ ਕਿਉਂ ਨਹੀਂ ਹੁੰਦੀ ?

- ਜਥੇਦਾਰ ਸਾਹਿਬ ਨੂੰ ਪੁੱਛਿਆ ਗਿਆ ਕਿ ਤੁਸੀਂ ਗੁਰਦਵਾਰਾ ਅੰਬ ਸਾਹਿਬ ਜਾ ਕੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਅਸ਼ੀਰਵਾਦ ਦੇ ਕੇ ਆਏ ਹੋ, ਸ੍ਰੀ ਅਕਾਲ ਤਖਤ ਸਾਹਿਬ ਤੁਸੀਂ ਖੁਦ ਅਰਦਾਸ ਕਰਕੇ ਮਾਰਚ ਅਰੰਭ ਕੀਤਾ, ਕੀ ਉਸ ਵਕਤ ਤੁਹਾਨੂੰ ਨਹੀਂ ਸੀ ਪਤਾ ਕਿ ਭੁੱਖ ਹੜਤਾਲ ਸਿੱਖ ਸਿਧਾਂਤਾਂ ਦੇ ਅਨਕੂਲ ਨਹੀਂ ਹੈ।

ਸਿੱਖ ਆਗੂਆਂ ਵਲੋਂ ਗਿਆਨੀ ਗੁਰਬਚਨ ਸਿੰਘ ਜੀ ਨੂੰ ਯਾਦ ਕਰਵਾਇਆ ਗਿਆ ਕਿ ਤੁਸੀਂ ਜਿਸ ਤਖਤ ਦੇ ਜਥੇਦਾਰ ਹੋ , ਉਹ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੁ ਹਰਗੋਬਿੰਦ ਸਾਹਿਬ ਜੀ ਵਲੋਂ ਦਿੱਲੀ ਦੇ ਤਖਤ ਨਾਲੋਂ ਉੱਚਾ ਉਸਾਰਿਆ ਹੋਇਆ ਹੈ, ਜਿਸ ਨੂੰ ੳਸਾਰਨ ਲਈ ਕਿਸੇ ਰਾਜ ਮਿਸਤਰੀ ਦੀ ਜਗ੍ਹਾ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੇ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਕਾਰ ਸੇਵਾ ਕੀਤੀ ਸੀ। ਇਸ ਕਰਕੇ ਅਗਰ ਆਪ ਨੂੰ ਇਸ ਮਹਾਨ ਰੁਤਬੇ ਦੀ ਅਕਾਲ ਪੁਰਖ ਦੀ ਰਹਿਮਤ ਸਦਕਾ ਪ੍ਰਾਪਤੀ ਹੋਈ ਹੈ, ਤਾਂ ਕ੍ਰਿਪਾ ਕਰਕੇ ਇਸ ਨੂੰ ਅਕਾਲ ਦਾ ਤਖਤ ਹੀ ਰਹਿਣ ਦਿਉ ਅਤੇ ਇਸ ਨੂੰ ਬਾਦਲ ਦਾ ਤਖਤ ਨਾ ਬਣਾਉ । ਕੌਮੀ ਕਾਰਜ ਵਾਸਤੇ ਕਿਸੇ ਵੀ ਤਰੀਕੇ ਜਾਨ ਨਿਛਾਵਰ ਕਰ ਦੇਣੀ ਮਹਾਨ ਕੁਰਬਾਨੀ ਹੁੰਦੀ ਹੈ, ਆਤਮ ਹੱਤਿਆ ਨਹੀਂ। ਆਤਮ ਹੱਤਿਆ ਜਿੰਦਗੀ ਤੋਂ ਦੁਖੀ ਹੋ ਚੁੱਕੇ ਡਰਪੋਕ ਵਿਆਕਤੀ ਕਰਦੇ ਹਨ, ਪਰ ਕੌਮ ਲਈ ਕੁਰਬਾਨੀ ਦਲੇਰ ਅਤੇ ਨਿੱਡਰ ਵਿਆਕਤੀ ਹੀ ਕਰ ਸਕਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top