Share on Facebook

Main News Page

ਦਿੱਲੀ ਦੇ ਤਿਲਕ ਨਗਰ ਵਿਖੇ ਸਾਹਿਬ ਪੂਰਾ ਇਲਾਕੇ ਵਿੱਚ ਸੈਂਕੜੇ ਹੀ ਸੰਗਤਾਂ ਵਲੋਂ ਸ਼ਾਂਤਮਈ ਢੰਗ ਨਾਲ ਰੋਸ ਮਾਰਚ ਕੱਢਿਆ ਗਿਆ

09 ਦਸੰਬਰ 2013 ਨੂੰ ਭਾਈ ਗੁਰ੍ਬਖਸ਼ ਸਿੰਘ ਜੀ ਖਾਲਸਾ ਜੀ ਵਲੋਂ ਸ਼ੁਰੂ ਕੀਤੀ, ਭੁੱਖ ਹੜਤਾਲ ਤੇ ਉਨ੍ਹਾਂ ਦੇ ਟੀਚੇ ਨੂੰ ਮੁੱਖ ਰੱਖ ਕੇ ਦਿੱਲੀ ਦੇ ਤਿਲਕ ਨਗਰ ਵਿਖੇ ਸਾਹਿਬ ਪੂਰਾ ਇਲਾਕੇ ਵਿਚ ਸੈਂਕੜੇ ਹੀ ਸੰਗਤਾਂ ਵਲੋਂ ਸ਼ਾਤਮਈ ਢੰਗ ਨਾਲ ਰੋਸ ਮਾਰਚ ਕਢਦੇ ਹੋਏ, ਇਸ ਬਾਰੇ ਇਲਾਕੇ ਦੀਆਂ ਸੰਗਤਾ ਨੂੰ ਜਾਗਰੂਕ ਕੀਤਾ, ਜਾਣੂ ਕਰਵਾਇਆ ਤੇ ਇਸ ਬਾਬਤ ਜਾਗਰੂਕ ਲਿਆਉਣ ਲਈ ਪਰਚੇ ਵੀ ਵੰਡੇ। ਸੰਗਤਾ ਵੀ ਘਰਾਂ ਵਿਚੋਂ ਨਿਕਲ ਕੇ ਨਾਲ ਹੋ ਗਈਆਂ .... ਉਸੇ ਸਮੇਂ ਇਹ ਖਬਰ ਵੀ ਆ ਗਈ ਕੀ ਭਾਈ ਸਾਹਿਬ ਜੀ ਨੂੰ ਜਮਾਨਤ 'ਤੇ ਬਾਹਰ ਲਿਆਂਦਾ ਗਿਆ ਤੇ ਨਾਲ ਹੀ PGI ਚੰਡੀਗੜ੍ਹ Admit ਕਰਵਾ ਦਿਤਾ ਗਿਆ, ਕਿਉਂਕਿ ਭਾਈ ਸਾਹਿਬ ਜੀ ਦੀ ਹਾਲਤ ਠੀਕ ਨਹੀਂ ਤੇ ਉਨ੍ਹਾਂ ਦੀਆਂ ਦੋਨੋਂ ਕਿਡਨੀਆਂ ਫੇਲ ਹੋ ਗਈਆਂ.....

ਇਹ ਸੁਣ ਸੰਗਤਾਂ 'ਤੇ ਨੌਜਵਾਨਾਂ ਵਿੱਚ ਭਾਰੀ ਰੋਸ਼ ਵੇਖਿਆ ਗਿਆ, ਪਰ ਹਾਲਾਤ ਨੂੰ ਕਾਬੂ ਰਖਣ ਲਈ ਸਤਨਾਮ ਵਾਹਿਗੁਰੂ ਦਾ ਜਾਪੁ ਸ਼ੁਰੂ ਕਰ ਦਿਤਾ ਗਿਆ.... ਇਕ ਹੋਰ ਖਬਰ ਵੀ ਆਈ ਕੀ ਸ਼੍ਰੋਮਣੀ ਕਮੇਟੀ ਵਲੋਂ ਟਾਸ੍ਕ ਫੋਰਸ ਭੇਜ ਕੇ, ਗੁਰੂਦਵਾਰਾ ਅੰਬ ਸਾਹਿਬ ਜਿਥੇ ਸਿੰਘ ਅੱਤੇ ਬੀਬੀਆਂ ਭੁੱਖ ਹੜਤਾਲ 'ਤੇ ਹਨ, ਓਹ ਜਗ੍ਹਾ ਖਾਲੀ ਕਰਵਾਈ ਜਾਣ ਦੀ ਪਲਾਨਿੰਗ ਹੋ ਗਈ ਹੈ ਜੀ ! ਇਹ ਸ਼ਾਂਤੀ ਮਾਰਚ ਲਗਭਗ 8-10 ਕਿਲੋਮੀਟਰ ਦੇ ਇਲਾਕੇ ਦੀਆਂ ਸੰਗਤਾਂ ਵਿਚੋਂ ਹੁੰਦਾ ਹੋਇਆ ਵਾਪਿਸ ਪੁੱਜਾ ਤੇ ਸਾਰੀ ਸੰਗਤਾਂ ਨੇ ਭਾਈ ਗੁਰ੍ਬਖਸ਼ ਸਿੰਘ ਅਤੇ ਹੋਰ ਸਿੰਘ ਸਿੰਘਣੀਆਂ ਦੀ ਚੜਦੀ ਕੱਲਾ ਲਈ ਅਰਦਾਸ ਵੀ ਕੀਤੀ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top