Share on Facebook

Main News Page

ਆਹ ਦੇਖੋ ਅਖੌਤੀ ਜਥੇਦਾਰ ਦਾ ਹਾਲ, ਬਾਦਲ ਦੀਆਂ ਜੁੱਤੀਆਂ ਚੱਟ ਚੱਟ ਕੇ ਦਿਮਾਗ ਦਾ ਖਾਨਾ ਖਾਲੀ ਹੋ ਚੁਕਾ ਹੈ
"ਚਰਨ ਚਲਉ ਮਾਰਗਿ ਗੋਬਿੰਦ ॥" ਦੇ ਅਨੁਸਾਰ ਤੀਰਥ ਪੈਦਲ ਯਾਤਰਾ ਗੁਰਮਤਿ ਅਨੁਸਾਰੀ ਹੈ: ਅਖੌਤੀ ਜਥੇਦਾਰ ਗੁਰਬਚਨ ਸਿੰਘ

ਇਹ ਖਬਰ 7 ਅਕਤੂਬਰ 2011 ਦੀ ਹੈ, ਜਿਸ ਵਿੱਚ ਬਾਦਲ ਦਾ ਪਾਲਤੂ ਗੁਰਬਚਨ ਸਿੰਘ ਕਹਿ ਰਿਹਾ ਹੈ ਕਿ "ਚਰਨ ਚਲਉ ਮਾਰਗਿ ਗੋਬਿੰਦ ॥" ਦੇ ਅਨੁਸਾਰ ਤੀਰਥ ਪੈਦਲ ਯਾਤਰਾ ਗੁਰਮਤਿ ਅਨੁਸਾਰੀ ਹੈ। ਪਰ ਇਸ ਨੂੰ ਕੌਮੀ ਸੰਘਰਸ਼ ਲਈ ਰੱਖੀ ਸ਼ਾਂਤਮਈ ਭੁੱਖ ਹੜਤਾਲ ਗੁਰਮਤਿ ਵਿਰੋਧੀ ਲਗਦੀ ਹੈ। ਦਿਓ ਆਪਣੇ ਵੀਚਾਰ। - ਸੰਪਾਦਕ ਖ਼ਾਲਸਾ ਨਿਊਜ਼

ਅਬੋਹਰ, 6 ਅਕਤੂਬਰ (ਤੇਜਿੰਦਰ ਸਿੰਘ ਖ਼ਾਲਸਾ): ਸਿੱਖ ਧਰਮ ਵਿਚ ਵੇਖਾ-ਵੇਖੀ ਦੂਜੇ ਧਰਮਾਂ ਤੋਂ ਕਈ ਰੀਤਾਂ ਦਾਖ਼ਲ ਹੋ ਚੁੱਕੀਆ ਹਨ, ਜਿਨ੍ਹਾਂ ਵਿਚੋਂ ਧਾਰਮਕ ਸਥਾਨ ’ਤੇ ਪੈਦਲ ਯਾਤਰਾ ਕਰਨਾ ਵੀ ਵਿਦਵਾਨਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਦਿਨੀ ਸਥਾਨਕ ਸ਼ਹਿਰ ਤੋਂ ਇਕ ਜੱਥਾ ਸਵਾਰੀ ਹੁੰਦੇ ਹੋਏ ਵੀ ਪੈਦਲ ਯਾਤਰਾ ਲਈ ਗੁਰਦਵਾਰਾ ਬੀੜ ਬਾਬਾ ਬੁੱਢਾ ਲਈ ਰਵਾਨਾ ਹੋਇਆ। ਇਸ ਮੌਕੇ ਸੰਗਤਾਂ ਪੈਦਲ ਚੱਲ ਕੇ ਕਾਫੀ ਉਤਸ਼ਾਹਿਤ ਪ੍ਰਤੀਤ ਹੋ ਰਹੀਆਂ ਸਨ। ਇਹ ਜੱਥਾ ਲੱਗਭਗ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੈਦਲ ਯਾਤਰਾ ਰਾਹੀਂ ਧਾਰਮਕ ਸਥਾਨਾਂ ਦੇ ਦਰਸ਼ਨਾਂ ਨੂੰ ਜਾ ਰਿਹਾ ਹੈ। ਗੁਰਮਤਿ ਵਿਚ ਪੈਦਲ ਯਾਤਰਾ ਕਰਨ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਗੁਰਬਚਨ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਗੁਰਬਾਣੀ ਦੀ ਪੰਕਤੀ ਚਰਨ ਚਲਉ ਮਾਰਗਿ ਗੋਬਿੰਦ॥ ਮਿਟਹਿ ਪਾਪ ਜਪੀਐ ਹਰ ਬਿੰਦ॥ ਦੀ ਉਦਾਹਰਨ ਦੇ ਕੇ ਕਿਹਾ ਕਿ ਪੈਦਲ ਯਾਤਰਾ ਕਰਨ ਨਾਲ ਸੰਗਤਾਂ ਦੀ ਭਾਵਨਾ ਜੁੜੀ ਹੋਈ ਹੈ।

ਪੈਦਲ ਯਾਤਰਾ ਕਰਨਾ ਗੁਰਮਤਿ ਵਿਚ ਮਨਮਤਿ ਨਹੀਂ ਹੈ। ਇਸ ਬਾਬਤ ਪ੍ਰਸਿਧ ਪੰਥਕ ਵਿਦਵਾਨ ਪ੍ਰੋ. ਇੰਦਰ ਸਿੰਘ ਘੱਗਾ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਜਿਹੜੀਆਂ ਸੰਗਤਾਂ ਭਾਵਨਾ ਵੱਸ ਮੂਰਤੀ ਪੂਜਾ, ਜੋਤਾਂ, ਨਾਰੀਅਲ, ਕੁੰਭ, ਸਮਾਧਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਦੇਹਧਾਰੀ ਪੂਜਾ ਕਰਦੀਆਂ ਹਨ, ਉਨ੍ਹਾਂ ਨੂੰ ਰੋਕ ਕੇ ਕਿਉਂ ਉਨ੍ਹਾਂ ਦੀ ਭਾਵਨਾ ਤੋੜੀ ਜਾਂਦੀ ਹੈ? ਉਨ੍ਹਾਂ ਕਿਹਾ ਕਿ ਸੜਕਾਂ ’ਤੇ ਪੈਦਲ ਯਾਤਰਾ ਕਰਨਾ ਸਮਾਂ ਵਿਅਰਥ ਗਵਾਉਣ ਬਰਾਬਰ ਹੈ।

ਅਜੇਹੀ ਯਾਤਰਾ ਪੰਜਾਬ ਸਰਕਾਰ ਤੇ ਕੇਦਰ ਸਰਕਾਰ ਤੋਂ ਸਿੱਖਾਂ ਦੇ ਖੋਹੇ ਹੱਕ ਵਾਪਸ ਲੈਣ ਲਈ ਜਾਂ ਪੰਜਾਬ ਦੇ ਹੱਕਾਂ ਲਈ ਕੀਤੀ ਜਾਂਦੀ ਤਾਂ ਕੁੱਝ ਸਫ਼ਲਤਾ ਹਾਸਲ ਹੋ ਸਕਦੀ ਸੀ। "ਚਰਨ ਚਲਉ ਮਾਰਗ ਗੋਬਿੰਦ..." ਪੰਕਤੀ ਬਾਰੇ ਉਨ੍ਹਾਂ ਕਿਹਾ ਕਿ ਇਸ ਵਿਚ ਪੈਦਲ ਸੜਕਾਂ ਰਾਹੀਂ ਕਿਸੇ ਧਾਰਮਕ ਸਥਾਨ ’ਤੇ ਜਾਣ ਬਾਰੇ ਨਹੀਂ, ਇਸ ਵਿਚ ਤਾਂ ਗੁਰੂ ਦੇ ਦੱਸੇ ਉਪਦੇਸ਼ ’ਤੇ ਚੱਲਣ ਬਾਬਤ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਬਣੇ ਜਥੇਦਾਰ ਮਿੱਟੀ ਦੇ ਮਾਧੋ ਹਨ, ਇਨ੍ਹਾਂ ਦੀ ਚੋਣ ਤਾਂ ਲਿਫ਼ਾਫ਼ੇ ਵਿਚੋਂ ਹੁੰਦੀ ਹੈ ਅਤੇ ਇਹ ਸੰਗਤਾਂ ਨੂੰ ਸਹੀ ਰਸਤੇ ’ਤੇ ਪਾਉਣ ਦੀ ਥਾਂ ਗੁਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੰਬੇ ਸਮੇ ਤੋਂ ਚਲੀ ਆ ਰਹੀ ਮੰਗ ਅਨੁਸਾਰ ਅਕਾਲ ਤਖ਼ਤ ਦੇ ਜਥੇਦਾਰ ਦੀ ਚੋਣ ਸਿੱਖ ਵਿਦਵਾਨਾਂ ਦਾ ਪੈਨਲ ਬਣਾ ਕੇ ਹੋਣੀ ਚਾਹੀਦੀ ਹੈ।

07 Oct 2011

Source: Rozana Spokesman


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top