Share on Facebook

Main News Page

ਬਾਦਲਾਂ ਦੀ ਘੁਰਕੀ ਤੋਂ ਬਾਅਦ, ਗੁਰਬਚਨ ਸਿੰਘ ਤੇ ਮੱਕੜ ਨੇ ਬਦਲੇ ਆਪਣੇ ਪੈਂਤੜੇ

ਅਨੰਦਪੁਰ ਸਾਹਿਬ (9 ਦਸੰਬਰ, ਸੁਰਿੰਦਰ ਸਿੰਘ ਸੋਨੀ): ਸਿੱਖ ਕੌਮ ਦੇ ਯੋਧੇ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ਸਜਾ ਭੁਗਤਣ ਦੇ ਬਾਵਜੂਦ ਜੇਲਾਂ ਵਿਚ ਬੰਦ ਸਿੰਘਾਂ ਨੂੰ ਰਿਹਾ ਕਰਾਉਣ ਲਈ ਰੱਖੀ ਗਈ ਭੁੱਖ ਹੜਤਾਲ ਤੋ ਘਬਰਾਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ‘ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਮਾਰੀ ਘੁਰਕੀ ਤੋ ਬਾਅਦ ਜਥੇਦਾਰਾਂ ਤੇ ਮੱਕੜ ਨੇ ਆਪਣੇ ਪੈਤੜੇਂ ਬਦਲ ਲਏ ਹਨ।

ਇਹ ਚਰਚਾ ਅੱਜ ਕਲ ਸਿੱਖ ਚਿੰਤਕਾਂ ਵਿਚ ਬਹੁਤ ਜੋਰਾਂ ਤੇ ਚੱਲ ਰਹੀ ਹੈ। ਚੱਲ ਰਹੀ ਚਰਚਾ ਤੇ ਕਿਆਸ ਅਰਾਈਆਂ ਇਹ ਵੀ ਦਸਦੀਆਂ ਹਨ ਕਿ ਬੀਤੇ 7 ਦਸੰਬਰ ਨੂੰ ਦੋਵੇਂ ਬਾਦਲਾਂ ਤੇ ਜਥੇਦਾਰਾਂ ਦੀ ਆਪਸ ਵਿਚ ਗੁਪਤ ਮੀਟਿੰਗ ਹੋਈ ਜਿਸ ਵਿਚ ਜਥੇਦਾਰਾਂ ਤੇ ਮੱਕੜ ਨੂੰ ਇਹ ਹਿਦਾਇਤ ਦਿਤੀ ਗਈ ਕਿ ਭਾਈ ਗੁਰਬਖਸ਼ ਸਿੰਘ ਦੀ ਹਿਮਾਇਤ ਨਹੀ ਸਗੋਂ ਮੁਖਾਲਵਤ ਕੀਤੀ ਜਾਵੇ।

ਚਰਚਾ ਮੁਤਾਬਿਕ ਅੰਮ੍ਰਿਤਸਰ ਵਿਖੇ ਕਿਸੇ ਅਗਿਆਤ ਥਾਂ ਤੇ ਸਵੇਰੇ 5 ਵਜੇ ਦੇ ਕਰੀਬ ਇਹ ਮੀਟਿੰਗ ਕੀਤੀ ਗਈ ਜਿਸ ਸਬੰਧੀ ਜਥੇਦਾਰਾਂ ਨੂੰ ਐਮਰਜੈਂਸੀ ਹਾਲਤ ਵਿਚ ਤੁਰੰਤ ਅਮ੍ਰਿੰਤਸਰ ਪਹੁੰਚਣ ਦੀ ਹਿਦਾਇਤ ਕੀਤੀ ਗਈ। ਭਾਂਵੇ ਇਸ ਬਾਰੇ ਸਪੱਸ਼ਟ ਵੇਰਵੇ ਨਹੀ ਮਿਲ ਸਕੇ ਪਰ ਚੱਲ ਰਹੀ ਚਰਚਾ ਮੁਤਾਬਿਕ ਦੋਵੇਂ ਬਾਦਲ, ਜਥੇਦਾਰ ਗਿ:ਗੁਰਬਚਨ ਸਿੰਘ, ਗਿ:ਮੱਲ ਸਿੰਘ, ਗਿ:ਬਲਵੰਤ ਸਿੰਘ ਤੇ ਮੱਕੜ ਨੇ ਇਸ ਮੀਟਿੰਗ ਵਿਚ ਹਾਜਰੀ ਭਰੀ ਤੇ ਭਾਈ ਗੁਰਬਖਸ਼ ਸਿੰਘ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ।

ਸਿੱਖ ਚਿੰਤਕਾਂ ਦੀ ਇਹ ਗੱਲ ਇਸ ਲਈ ਵੀ ਠੀਕ ਭਾਸਦੀ ਹੈ, ਕਿ ਪਹਿਲਾਂ ਗਿ: ਗੁਰਬਚਨ ਸਿੰਘ ਤੇ ਅਵਤਾਰ ਸਿੰਘ ਮੱਕੜ ਖੁੱਦ ਭਾਈ ਗੁਰਬਖਸ਼ ਸਿੰਘ ਨੂੰ ਮਿਲੇ ਤੇ ਉਨਾਂ ਦੀ ਹਿਮਾਇਤ ਕੀਤੀ ਪਰ ਪਿਛਲੇ ਕੁੱਝ ਦਿਨਾਂ ਤੋ ਜਥੇਦਾਰ ਤੇ ਮੱਕੜ ਵਲੋਂ ਭਾਈ ਗੁਰਬਖਸ਼ ਸਿੰਘ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿਤੀ ਗਈ। ਜਿੱਥੇ ਜਥੇਦਾਰ ਵਲੋਂ ਇਸ ਬਾਰੇ ਪੰਜਾਬ ਸਰਕਾਰ ਨੂੰ ਕਲੀਨ ਚਿੱਟਾਂ ਵੰਡੀਆਂ ਜਾ ਰਹੀਆਂ ਹਨ ਉਥੇ ਮੱਕੜ ਵਲੋਂ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੀ ਤੁਲਨਾ ਵਰਤਾਂ ਨਾਲ ਕਰ ਕੇ ਵਿਰੋਧਤਾ ਕੀਤੀ ਜਾ ਰਹੀ ਹੈ। ਚਰਚਾ ਮੁਤਾਬਿਕ ਭਾਈ ਗੁਰਬਖਸ਼ ਸਿੰਘ ਨੂੰ ਆਮ ਲੋਕਾਂ ਤੇ ਪੜੇ ਲਿਖੇ ਵਰਗ ਵਲੋਂ ਦਿਤੀ ਜਾ ਰਹੀ ਹਿਮਾਇਤ ਤੋਂ ਘਬਰਾ ਕੇ ਇਹ ਵਿਉਂਤਬੰਦੀ ਕੀਤੀ ਗਈ ਹੈ, ਜਿਸ ਵਿਚ ਇਕ ਵਾਰ ਫਿਰ ਜਥੇਦਾਰਾਂ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ।

ਆਉਣ ਵਾਲੇ ਦਿਨਾਂ ਵਿਚ ਕੀ ਹੋਵੇਗਾ ਇਹ ਤਾਂ ਸਮਾਂ ਹੀ ਦੱਸੇਗਾ, ਪਰ ਸਿੱਖ ਸੰਘਰਸ਼ ਨੂੰ ਤਾਰਪੀਡੋ ਕਰਨ ਵਿਚ ਇਕ ਵਾਰ ਫਿਰ ‘ਆਪਣਿਆਂ’ ਹੀ ਹਿੱਸਾ ਪਾਇਆ, ਇਹ ਗੱਲ ਇਤਹਾਸ ਦੇ ਪੰਨਿਆਂ 'ਤੇ ਲਿਖ ਹੋ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top