Share on Facebook

Main News Page

ਸਿੱਖ ਸਟੂਡੇਂਟ ਫੈਡਰੇਸ਼ਨਾਂ ਦਾ ਸੱਚ
-: ਦਲਜੀਤ ਸਿੰਘ ਇੰਡਿਆਨਾ

ਅਜ ਆਪਾਂ 1984 ਤੋਂ ਬਾਅਦ ਖ਼ੁੰਬਾਂ ਵਾਂਗੂ ਉਗੀਆਂ ਫਰਜ਼ੀ ਫੈਡਰੇਸ਼ਨਾਂ ਬਾਰੇ ਗਲਬਾਤ ਸਾਂਝੀ ਕਰਦੇ ਹਾਂ।

ਸਿੱਖ ਸਟੂਡੇਂਟ ਫੈਡਰੇਸ਼ਨ ਕੀ ਹੈ ਅਤੇ ਇਹ ਕਿਵੇਂ ਸ਼ੁਰੂ ਹੋਈ, ਆਓ ਇਸ ਬਾਰੇ ਸੰਖੇਪ ਵਿਚ ਥੋੜੀ ਜਾਣਕਾਰੀ ਸਾਂਝੀ ਕਰੀਏ।

1888 ਈ ਵਿਚ ਇਸ ਦਾ ਨਾਮ ਖਾਲਸਾ ਕਲੱਬ ਹੁੰਦਾ ਸੀ, ਫੇਰ ਇਸ ਦੀ ਸਿੱਖ ਯੰਗਮੈਨਜ ਐਸ਼ੋਸੀਏਸ਼ਨ ਬਣੀ। ਦੇਸ਼ ਦੀ ਵੰਡ ਤੋਂ ਬਾਅਦ ਇਹ ਆਲ ਇੰਡੀਆ ਸਟੂਡੇਂਟ ਫੈਡਰੇਸ਼ਨ ਬਣੀ। ਓਸ ਤੋਂ ਬਾਅਦ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਆਲ ਇੰਡੀਆ ਸਿੱਖ ਸਟੂਡੇਂਟ ਕਾਇਮ ਕੀਤੀ, ਜਿਸ ਦਾ ਮੁਖ ਦਫਤਰ ਲਾਇਲਪੁਰ ਪਾਕਿਸਤਾਨ ਵਿਚ ਹੁੰਦਾ ਸੀ, ਇਸ ਦਾ ਕੰਮ ਸੀ ਕਾਲਿਜਾਂ ਯੁਨੀਵਰਸਟੀਆਂ ਵਿਚ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ, ਸਿੱਖ ਵਿਦਿਆਰਥੀਆਂ ਦੇ ਮਸਲੇ ਚੁਕਣੇ।

ਸਿੱਖ ਸਘਰਸ਼ ਦੌਰਾਨ ਇਸ ਦੇ ਮੁਖੀ ਭਾਈ ਅਮਰੀਕ ਸਿੰਘ ਬਣੇ, ਜਿਹੜੇ ਖਾਲਸਾ ਕਾਲਿਜ ਅੰਮ੍ਰਿਤਸਰ ਤੋ ਮਾਸਟਰ ਕਰਨ ਤੋਂ ਬਾਅਦ ਪੀ ਐਚ ਡੀ ਕਰ ਰਹੇ ਸਨ । ਭਾਈ ਅਮਰੀਕ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੱਜੀ ਬਾਂਹ ਸਨ ਜਿਹੜੇ 1984 ਵਿਚ ਅਕਾਲ ਤਖ਼ਤ ਤੇ ਹੋਏ ਹਮਲੇ ਦੌਰਾਨ ਸਹੀਦ ਹੋ ਗਏ ਸਨ । ਇਸ ਤੋਂ ਬਾਅਦ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਜੀਤ ਸਿੰਘ ਬਣੇ, ਜਿਸ ਨੂੰ ਪੁਲਿਸ ਨੇ ਫੜਿਆ ਅਤੇ ਓਹ ਪੁਲਿਸ ਨੂੰ ਝਕਾਨੀ ਦੇਕੇ ਭਜਣ ਵਿੱਚ ਸਫਲ ਹੋਏ। ਇਸ ਦੌਰਾਨ ਭਾਈ ਗੁਰਜੀਤ ਸਿੰਘ ਨੇ ਫ਼ੇਡਰੇਸ਼ਨ ਦਾ ਮੁਖੀ ਭਾਈ ਦਲਜੀਤ ਸਿੰਘ ਬਿੱਟੂ ਨੂੰ ਬਣਾ ਦਿਤਾ। ਦਲਜੀਤ ਸਿੰਘ ਬਿੱਟੂ ਦੀ ਗਿਰਫਤਾਰੀ ਤੋਂ ਬਾਅਦ ਇਸਦਾ ਮੁਖੀ ਸੇਵਕ ਸਿੰਘ ਨੂੰ ਬਣਾਇਆ ਗਿਆ, ਜੋ ਯੂਨੀਵਰਸਿਟੀ ਵਿੱਚ ਪੜਦੇ ਸਨ। ਇਹ ਇਕੋ ਇਕ ਫੈਡਰੇਸ਼ਨ ਹੈ, ਜਿਸ ਦੇ ਮੁਖੀ ਪੜੇ ਲਿਖੇ ਹੋਏ ਹਨ। ਅਸਲੀ ਸਿੱਖ ਸਟੂਡੇਂਟ ਫੈਡਰੇਸ਼ਨ ਜਿਸ ਦਾ ਮੁਖੀ ਪਰਮਜੀਤ ਸਿੰਘ ਗਾਜੀ ਹੈ, ਜੋ ਪਟਿਆਲਾ ਯੂਨੀਵਰਸਿਟੀ ਵਿਚ ਲਾਅ ਦਾ ਵਿਦਿਆਰਥੀ ਹੈ। ਇਸ ਤੋਂ ਬਾਅਦ ਜੋ ਅਖੌਤੀ ਫੈਡਰੇਸ਼ਨਾਂ ਹੋਂਦ ਵਿਚ ਆਈਆਂ, ਜਿਨ੍ਹਾਂ ਦੇ ਪ੍ਰਧਾਨ ਸਿਰਫ ਭੁੱਖੀਆਂ ਚੌਧਰਾ ਦੀ ਖਾਤਿਰ, ਅੱਜ ਤੱਕ ਮੁੱਖੀ ਬਣੇ ਹੋਏ ਹਨ, ਜਿਹਨਾ ਦੀ ਉਮਰ ੫੦ ਸਾਲਾਂ ਤੋਂ ਉਪਰ ਹੈ, ਪਰ ਓਹ ਹਾਲੇ ਵੀ ਪ੍ਰਧਾਨ ਬਣੇ ਹੋਏ ਹਨ । ਇਹਨਾ ਫਰਜੀ ਫੈਡਰੇਸ਼ਨਾ ਦਾ ਕੋਈ ਵੀ ਮੁੱਖੀ ਕਿਸੇ ਕਾਲਿਜ ਜਾ ਯੂਨੀਵਰਸਿਟੀ ਵਿੱਚ ਨਹੀਂ ਪੜਦਾ। ਇਹ ਜਿਹੜੀਆਂ ਅਖੌਤੀ ਫੈਡਰੇਸ਼ਨਾਂ ਹੋਂਦ ਵਿੱਚ ਆਈਆਂ, ਓਹ ਇਸ ਪ੍ਰਕਾਰ ਹਨ:

ਨੰਬਰ ਇੱਕ ..ਮਹਿਤਾ ਚਾਵਲਾ ਫੈਡਰੇਸ਼ਨ: ਅਮਰਜੀਤ ਸਿੰਘ ਚਾਵਲਾ ਅਤੇ ਮਹਿਤਾ ਜੇਲ ਵਿਚੋਂ ਬਾਹਰ ਆ ਗਏ, ਇਹ ਜਦੋਂ ਅਕਾਲ ਤਖ਼ਤ 'ਤੇ ਅਟੈਕ ਹੋਇਆ ਸੀ, ਤਾਂ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ ਤਾਂ ਗ੍ਰਿਫਤਾਰ ਹੋ ਗਏ। ਜਦੋਂ ਜੇਲ ਵਿਚੋਂ ਨਿਕਲੇ ਤਾਂ ਉਦੋਂ, ਤੱਕ ਪੰਜਾਬ ਵਿਚ ਖਾੜਕੂ ਲਹਿਰ ਆਖਰੀ ਸਾਹਾਂ 'ਤੇ ਸੀ, ਤਾਂ ਇਨ੍ਹਾਂ ਨੇ ਆਕੇ ਨਵੀਂ ਫੈਡਰੇਸ਼ਨ ਬਣਾਈ, ਜਿਸ ਦਾ ਹੁਣ ਦਾ ਮੁਖੀ ਪਰਮਜੀਤ ਸਿੰਘ ਖਾਲਸਾ ਹੈ। ਜਿਹੜੀ ਮਹਿਤਾ ਚਾਵਲਾ ਫੈਡਰੇਸ਼ਨ ਹੈ, ਇਸ ਕੰਮ ਜਿਹੜੇ ਵੀ ਬਾਦਲ ਖਿਲਾਫ਼ ਕੋਈ ਲਹਿਰ ਬਣਦੀ ਹੈ, ਓਸ ਨੂੰ ਬਾਦਲ ਦੀ ਪੱਖ ਵਿੱਚ ਕਿਵੇਂ ਭੁਗਤਾਉਣਾ ਹੈ, ਇਸ ਦਾ ਮੁਖ ਕੰਮ ਹੈ। ਇਸ ਦਾ ਮੁੱਖੀ ਪਰਮਜੀਤ ਸਿੰਘ ਖਾਲਸਾ ਬੜੀ ਬਖੂਬੀ ਨਾਲ ਇਹ ਜੁੰਮੇਵਾਰੀ ਨਿਭਾਉਂਦਾ ਹੈ ਅਤੇ ਇਸੇ ਫੈਡਰੇਸ਼ਨ ਦਾ ਦੂਜਾ ਲੀਡਰ ਪਰਮਜੀਤ ਸਿੰਘ ਚਾਵਲਾ ਨੂੰ ਬਾਦਲ ਨੇ ਜਥੇਦਾਰਾਂ ਨਾਲ ਫਿੱਟ ਕੀਤਾ ਹੋਇਆ ਹੈ, ਤਾਂ ਜਥੇਦਾਰਾਂ ਦੀ ਇਕ ਇਕ ਗਤੀਵਿਧੀ ਦੀ ਰਿਪੋਰਟ ਬਾਦਲ ਨੂੰ ਮਿਲਦੀ ਰਹੇ। ਇਨ੍ਹਾਂ ਨੇ ਕਾਫੀ ਨੌਜਵਾਨਾਂ ਨੂੰ ਗੁੰਮਰਾਹ ਕਰਕੇ, ਆਪਣੇ ਪਿਛੇ ਲਾਇਆ ਹੋਇਆ ਹੈ। ਇਹਨਾ ਦਾ ਇਕ ਕੰਮ ਹੋਰ ਵੀ ਹੈ, ਪ੍ਰਾਪਰਟੀ ਦਾ ਸਰਕਾਰ ਦੀ ਮਿਲੀ ਭੁਗਤ ਨਾਲ ਰੌਲੇ ਵਾਲੀ ਪ੍ਰਾਪਰਟੀ 'ਤੇ ਕਬਜਾ ਕਰਕੇ, ਓਸ ਨੂੰ ਮਹਿੰਗੇ ਭਾਅ ਵੇਚਣਾ। ਇਨ੍ਹਾਂ ਜ਼ਮੀਨਾਂ ਦੇ ਕਬਜ਼ੇ ਵਾਸਤੇ ਇਹ ਨੌਜਵਾਨਾਂ ਨੂੰ ਵਰਤਦੇ ਹਨ। ਜਿਹੜੇ ਫੈਡਰੇਸ਼ਨ ਦੇ ਭੁਲੇਖੇ ਇਨ੍ਹਾਂ ਦੇ ਮਗਰ ਲੱਗੇ ਹੋਏ ਹਨ।

ਹੁਣ ਗੱਲ ਕਰਦੇ ਹਾ ਗੁਰਚਰਨ ਸਿੰਘ ਗਰੇਵਾਲ ਵਾਲੀ ਫੈਡਰੇਸ਼ਨ ਦੀ, ਜੋ ਇਕ ਆਪੇ ਬਣੀ ਹੋਈ ਹੈ, ਜਿਸ ਦਾ ਕੋਈ ਪਿਛੋਕੜ ਨਹੀਂ। ਇਹ ਫੈਡਰੇਸ਼ਨ ਸਿਰਫ ਨਾਨਕਸਰੀਆਂ ਸਾਧਾਂ ਨੂੰ ਕੰਟਰੋਲ ਕਰਨ ਵਾਸਤੇ ਹੈ। ਇਸ ਦੇ ਮੁਖੀ ਗੁਰਚਰਨ ਸਿੰਘ ਗਰੇਵਾਲ ਦੀ ਸਿਰਫ ਡਿਉਟੀ ਨਾਨਕਸਰੀਆਂ 'ਤੇ ਹੈ ਸਰਕਾਰ ਅਤੇ ਨਾਨਾਕਸਰੀਆਂ ਵਿਚ ਵਿਚੋਲਗਿਰੀ ਇਹ ਕਰਦੇ ਹਨ। ਜੇਕਰ ਨਾਨਕਸਰੀਏ ਸਾਧਾਂ ਨੇ ਜਮੀਨ ਵਗੈਰਾ 'ਤੇ ਕਬਜ਼ਾ ਕਰਨਾ ਹੋਵੇ, ਤਾਂ ਇਸ ਫੈਡਰੇਸ਼ਨ ਰਾਹੀਂ ਸਰਕਾਰ ਦੀ ਪੂਰੀ ਹਮਾਇਤ ਹੁੰਦੀ ਹੈ, ਇਨ੍ਹਾਂ ਨੂੰ।ਇਸ ਦੇ ਬਦਲੇ ਇਹ ਫੈਡਰੇਸ਼ਨ ਨਾਨਕਸਰੀਏ ਸਾਧਾਂ ਦੀਆਂ ਵੋਟਾਂ ਬਾਦਲ ਨੂੰ ਪਵਾਉਂਦਾ ਹੈ।

ਸੋ ਇਹ ਕਾਰਗੁਜਾਰੀ ਹੈ ਇਸ ਫੈਡਰੇਸ਼ਨ ਦੀ। ਇਸ ਦੇ ਬਦਲੇ ਇਸ ਨੂੰ ਸ਼ਿਰੋਮਣੀ ਕਮੇਟੀ ਦੀ ਟਿਕਟ ਮਿਲੀ ਸੀ। ਇਸ ਫੈਡਰੇਸ਼ਨ ਦਾ ਇਕੋ ਇਕ ਆਪੇ ਬਣਿਆ ਮੁਖੀ ੫੦ ਸਾਲ ਤੋਂ ਜਿਆਦਾ ਉਮਰ ਦਾ ਦਾਹੜੀ ਰੰਗਦਾ ਹੈ, ਦਾਹੜੀ ਰੰਗਣ ਵਾਲਾ ਕਦੇ ਸ਼ਿਰੋਮਣੀ ਕਮੇਟੀ ਦਾ ਮੈਬਰ ਨਹੀਂ ਬਣ ਸਕਦਾ, ਪਰ ਇਹ ਬਣਿਆ ਹੋਇਆ ਹੈ ਕੌਣ ਪੁਛਦਾ ਹੈ।

ਹੁਣ ਲੇਖਾ ਜੋਖਾ ਕਰਦੇ ਹਾਂ ਕਰਨੈਲ ਸਿੰਘ ਪੀਰ ਮੁਹਮੰਦ ਵਾਲੀ ਫੈਡਰੇਸ਼ਨ ਦਾ, ਜਿਸ ਵਾਰੇ ਬਹੁਤੇ ਸਿੱਖਾਂ ਨੂੰ ਭੁਲੇਖਾ ਹੈ ਕਿ ਇਹ ਪੰਥ ਹਤੈਸ਼ੀ ਹੈ ਅਤੇ ਬਾਦਲ ਵਿਰੋਧੀ ਨਹੀਂ, ਵੀਰੋ ਇਹ ਭੁਲੇਖਾ ਹੈ। ਇਸ ਫੈਡਰੇਸ਼ਨ ਦਾ ਮੁਖੀ ਕਰਨੈਲ ਸਿੰਘ ਪੀਰ ਮੁਹਮੰਦ ਜਿਸ ਦੀ ਉਮਰ ਵੀ ਕਾਫੀ ਹੈ ਅਤੇ ਕਿਸੇ ਕਾਲਿਜ ਜਾਂ ਯੁਨੀਵਰਸਟੀ ਦਾ ਵਿਦਿਆਰਥੀ ਨਹੀਂ ਹੈ । ਇਹ ਵੀ ਬਾਦਲ ਵਾਸਤੇ ਹੀ ਕੰਮ ਕਰਦੇ ਹਨ। ਇਹ ਗੱਲ ਵਖਰੀ ਹੈ ਇਹ ਬਿਆਨ ਥੋੜੇ ਗਰਮ ਦਿੰਦੇ ਹਨ ਅਤੇ ਬਾਦਲ ਤੋਂ ਦੂਰੀ ਬਣਾ ਕੇ ਚਲਦੇ ਹਨ । ਇਹਨਾ ਦਾ ਕੰਮ ਦਿੱਲੀ ਕਤਲੇਆਮ ਦੇ ਪੀੜਤਾਂ ਨੂੰ ਆਪਣੇ ਹੱਥ ਵਿੱਚ ਰੱਖਣਾ। ਜਦੋਂ ਲੋੜ ਪਵੇ ਤਾਂ ਇਨ੍ਹਾਂ ਨੂੰ ਬਾਦਲ ਦੇ ਹੱਕ ਵਿਚ ਭੁਗਤਾਉਣਾ।

ਤੁਹਾਨੂ ਯਾਦ ਹੋਵੇਗਾ ਕਿ ਪਿਛਲੀਆਂ ਸ਼ਿਰੋਮਣੀ ਕਮੇਟੀ ਦੀਆਂ ਚੋਣਾ ਵਿੱਚ ਆਪਣੇ ਉਮੀਦਵਾਰ ਖੜੇ ਕਰਕੇ, ਬਾਦਲ ਦੇ ਬੰਦਿਆਂ ਨੂੰ ਜਿਤਾਉਣ ਵਿੱਚ ਮਦਦ ਕੀਤੀ ਅਤੇ ਦਿਲੀ ਸ਼ਿਰੋਮਣੀ ਕਮੇਟੀ ਦੀਆਂ ਚੋਣਾ ਵਿੱਚ ਇਨ੍ਹਾਂ ਨੇ ਦਿਲੀ ਕਤਲੇਆਮ ਦੇ ਪੀੜਤ ਸਿੱਖਾਂ ਨੂੰ ਬਾਦਲ ਦੇ ਹੱਕ ਵਿੱਚ ਭੁਗਤਾਇਆ।

ਸੋ ਇਹ ਹੈ ਇਹਨਾ ਅਖੌਤੀ ਫੈਡਰੇਸ਼ਨਾਂ ਦੇ ਮੁੱਖੀਆਂ ਦਾ ਸੰਖੇਪ ਵਿੱਚ ਲੇਖਾ ਜੋਖਾ ਅਤੇ ਇਨ੍ਹਾਂ ਦੀ ਕਾਰਗੁਜਾਰੀ। ਬਿਨਾ ਅਸਲੀ ਸਿੱਖ ਸਟੂਡੇਂਟ ਫੈਡਰੇਸ਼ਨ, ਜਿਸ ਦਾ ਮੁਖੀ ਪਰਮਜੀਤ ਸਿੰਘ ਗਾਜ਼ੀ ਹੈ, ਜੋ ਪਟਿਆਲਾ ਯੂਨੀਵਰਸਿਟੀ ਵਿਚ ਲਾਅ ਦਾ ਵਿਦਿਆਰਥੀ ਹੈ, ਬਾਕੀ ਸਾਰੀਆਂ ਫੈਡਰੇਸ਼ਨਾਂ ਫਰਜ਼ੀ ਹਨ, ਜੋ ਸਿਰਫ ਬਾਦਲ ਵਾਸਤੇ ਕੰਮ ਕਰਦੀਆਂ ਹਨ । ਇਹਨਾ ਬਾਕੀ ਫੈਡਰੇਸ਼ਨਾਂ ਦਾ ਕੋਈ ਮੁੱਖੀ ਕਿਸੇ ਕਾਲਿਜ ਵਿਚ ਪੜਾਈ ਨਹੀਂ ਕਰ ਰਿਹਾ। ਇਹ ਫੈਡਰੇਸ਼ਨਾਂ ਦੇ ਨਾਮ 'ਤੇ ਨੌਜਵਾਨਾਂ ਨੂੰ ਵਰਗਲਾ ਕੇ ਸਿਰਫ ਆਪਣੇ ਲਾਹੇ ਵਾਸਤੇ ਵਰਤਦੇ ਹਨ। ਜਦੋਂ ਕਿ ਸਿੱਖ ਫੈਡਰੇਸ਼ਨਾ ਦਾ ਕੰਮ ਸਕੂਲਾਂ ਕਾਲਿਜਾਂ ਵਿੱਚ ਵਿਦਿਆਰਥੀਆਂ ਦੇ ਮਸਲੇ ਹੱਲ ਕਰਨੇ ਹੁੰਦੇ ਹਨ, ਨਾ ਕੀ ਸਿਆਸੀ ਗੁੰਡੇ ਬਣਕੇ, ਸਰਕਾਰਾਂ ਦੇ ਹੱਥ ਵਿੱਚ ਖੇਡਣਾ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਨਾ।

ਸੋ, ਆਪਾਂ ਇਨ੍ਹਾਂ ਫੈਡਰੇਸ਼ਨਾਂ ਦੀ ਕਾਰਗੁਜਾਰੀ 'ਤੇ ਥੋੜੀ ਪੰਛੀ ਝਾਤ ਮਾਰੀ ਹੈ । ਜਿਹੜੀ ਫੈਡਰੇਸ਼ਨ ਇੱਕ ਪਾਕ ਸਾਫ਼ ਜਥੇਬੰਦੀ ਸੀ, ਪਰ ਆਹ ਚਾਪਲੂਸ ਲੀਡਰਾਂ ਨੇ ਆਪੋ ਆਪਣੀ ਫੈਡਰੇਸ਼ਨ ਬਣਾ ਕੇ, ਅਤੇ ਬਾਦਲ ਦੇ ਹੱਥ ਠੋਕੇ ਬਣਕੇ ਇਸ ਨੂੰ ਕਿਸੇ ਪਾਸੇ ਜੋਗੇ ਨਹੀਂ ਛਡਿਆ ।

ਜਾਗੋ ਵੀਰੋ ਜਾਗੋ, ਸਾਨੂੰ ਇਨ੍ਹਾਂ ਨੂੰ ਪਹਿਚਾਨਣ ਦੀ ਲੋੜ ਹੈ, ਅੱਖਾਂ ਮੀਚ ਕੇ ਇਨ੍ਹਾਂ ਮਗਰ ਨਾ ਲੱਗੋ, ਇਹ ਸਭ ਬਾਦਲ ਦੇ ਹੱਥ ਠੋਕੇ ਹਨ, ਹੋਰ ਕੁੱਝ ਨਹੀਂ।ਅਜ ਸਿੱਖ ਕੌਮ ਨਾਜ਼ੁਕ ਦੌਰ ਵਿਚ ਹੈ, ਆਪਣੇ ਵਿੱਚ ਰਲੇ ਹੋਏ ਆਪਣੇ ਦੁਸਮਨਾਂ ਨੂੰ ਪਹਿਚਾਨੋ, ਅੱਖਾਂ ਖੋਲ ਕੇ ਚੱਲੋ।

ਨੋਟ: ਜੇਕਰ ਇਨ੍ਹਾਂ ਫੈਡਰੇਸ਼ਨਾਂ ਵਾਲੇ ਕਿਸੇ ਮੁਖੀ ਜਾਂ ਕਿਸੇ ਮੈਂਬਰ ਨੇ ਚਰਚਾ ਕਰਨੀ ਹੋਵੇ, ਤਾਂ ਫੇਸਬੁਕ ਉਪਰ ਅਸਲੀ ਆਈਡੀ ਨਾਲ ਚਰਚਾ ਕਰ ਸਕਦਾ ਹੈ। ਤੁਹਾਨੂ ਸਾਰੇ ਸਬੂਤ ਦਿਤੇ ਜਾਣਗੇ। ਇਹ ਲੇਖ ਵੱਡਾ ਹੋ ਜਾਣਾ ਸੀ, ਜੇਕਰ ਸਭ ਕੁਝ ਇਥੇ ਲਿਖਦੇ। ਮੈਨੂੰ ਪਤਾ ਇਸ ਲੇਖ ਨਾਲ ਕਈਆਂ ਨੂੰ ਮਿਰਚਾਂ ਲਗਣੀਆਂ ਹਨ, ਪਰ ਸੱਚ ਤਾਂ ਸੱਚ ਹੀ ਹੁੰਦਾ ਹੈ । ਕੀ ਕਰੀਏ ਹੁਣ ਸਭ ਦਾ ਨਕਾਬ ਲਾਹੁਣ ਦਾ ਸਮਾਂ ਹੈ, ਜੇਕਰ ਕਿਸੇ ਨੇ ਇਸ ਲੇਖ ਨੂੰ ਕਾਪੀ ਕਰਨਾ ਹੋਵੇ, ਕਰ ਸਕਦਾ ਹੈ, ਪਰ ਕੋਈ ਵੀ ਲਾਈਨ ਕੱਟੇ ਨਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top