ਸਿੱਖਾਂ
ਦਾ ਆਪਣਾ ਕੋਈ ਮਜਬੂਤ ਮੀਡੀਆ
ਅਤੇ ਸਿਧਾਂਤਕ ਸਿਖਲਾਈ ਕੇਂਦਰ
ਨਾਂ ਹੋਣ
ਕਰਕੇ, ਆਮ ਸਿੱਖ ਸੰਗਤਾਂ ਅਤੇ ਲੋਕਾਂ ਤੱਕ ਸਹੀ ਜਾਣਕਾਰੀ ਅਤੇ ਖਬਰਾਂ ਨਹੀਂ ਪਹੁੰਚ
ਰਹੀਆਂ ਸਗੋਂ ਸੰਤ ਬਾਬੇ ਪ੍ਰਚਾਰਕਾਂ ਰਾਹੀਂ ਬੜੇ ਜੋਰ ਸ਼ੋਰ ਨਾਲ ਅੰਧਵਿਸ਼ਵਾਸ਼ ਫੈਲਾਇਆ ਜਾ
ਰਿਹਾ ਹੈ। ਦੂਜਾ ਬਹੁਤੇ ਸਿੱਖ ਸ਼ਬਦ ਗੁਰੂ
"ਗੁਰੂ ਗ੍ਰੰਥ ਸਾਹਿਬ"
ਨੂੰ ਛੱਡ ਕੇ ਅਖੌਤੀ ਸਾਧਾਂ,
ਸੰਪ੍ਰਦਾਈਆਂ ਅਤੇ ਅਖੌਤੀ ਟਕਸਾਲੀਆਂ ਦੇ ਮੱਗਰ ਲੱਗੇ ਹੋਏ ਹਨ। ਆਓ ਸਭ ਤੋਂ ਪਹਿਲਾਂ ਸਿੱਖ
ਸੰਗਤਾਂ ਸਿੱਖ ਕੌਮ ਨੂੰ ਆਪਣੇ ਘਰ,
ਪਿੰਡ,
ਸ਼ਹਿਰ,
ਸਟੇਟ ਅਤੇ ਦੇਸ਼ ਪੱਧਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ,
ਸਿੱਖ ਇਤਿਹਾਸ ਅਤੇ ਮਰਯਾਦਾ
ਦੀ ਜਾਣਕਾਰੀ (ਸਿਖਿਆ) ਦੇਈਏ ਤਾਂ ਕਿ ਲੋਕ ਗੁਰੂ ਦੀ ਸਿਖਿਆ ਵਿੱਚ ਪ੍ਰਪੱਕ, ਜਾਗ੍ਰਿਤ
ਹੋ,
ਇਕਮੁੰਠ ਹੋ ਕੇ ਗੁਰੂ ਸਿਖਿਆ ਦੀ ਮਹਿਕ ਵੰਡਦੇ ਹੋਏ, ਕਿਸੇ ਵੀ ਮੁਸੀਬਤ,
ਧੱਕੇਸ਼ਾਹੀ
ਅਤੇ ਜ਼ੁਲਮ ਦਾ ਟਾਕਰਾ ਦੂਰੰਦੇਸ਼ੀ ਅਤੇ ਅਧੁਨਿਕ ਢੰਗ ਤਰੀਕਿਆਂ ਨਾਲ ਕਰਨ ਦੇ ਸਮਰੱਥ ਹੋ
ਸੱਕਣ। ਜਦੋਂ ਸਿੱਖ ਸੰਗਤਾਂ ਨੂੰ ਇਹ ਪੱਕਾ ਯਕੀਨ ਅਤੇ ਗਿਆਨ ਹੋ ਗਿਆ ਕਿ ਸਿੱਖਾਂ ਦਾ
“ਪ੍ਰਮੁੱਖ ਆਗੂ”
ਗੁਰੂ ਗ੍ਰੰਥ ਸਾਹਿਬ ਹੀ ਹੈ ਤਾਂ ਡੇਰੇ,
ਟਕਸਾਲਾਂ ਅਤੇ ਸੰਪ੍ਰਦਾਵਾਂ ਰਾਹੀਂ ਬ੍ਰਾਹਮਣਵਾਦ ਦੀ ਗੁੱੜਤੀ ਗੜੁੱਚ, ਕਰਮਕਾਂਡਾਂ ਵਾਲੀ
ਦਲ ਦਲ ਵਾਲੇ ਤੰਦੂਏ ਜਾਲ ਚੋਂ ਬਾਹਰ ਨਿਕਲ ਕੇ,
ਸੱਚੇ ਗੁਰੂ ਭਗਤ ਬਣ ਜਾਣਗੇ। ਫਿਰ ਉਹ ਹਰ ਵਾਰ ਚੱਲੇ ਕਾਰਤੂਸ ਡੇਰੇਦਾਰ,
ਮੱਕਾਰੀ
ਅਕਾਲੀ ਲੀਡਰਾਂ ਅਤੇ ਉਨ੍ਹਾਂ ਦੇ ਥਾਪੇ ਪੁਜਾਰੀਨੁਮਾਂ ਜਥੇਦਾਰਾਂ ਦੀ ਅਗਵਾਈ ਨਹੀਂ ਲੈਣਗੇ,
ਸਗੋਂ ਸੰਗਤ ਰੂਪ ਵਿੱਚ ਖੁਦ ਆਪੋ ਆਪਣੇ ਇਲਾਕੇ ਵਿੱਚ
ਪੰਥਕ ਮੁੱਦਿਆਂ ਤੇ ਵਿਚਾਰਾਂ ਕਰਕੇ,
“ਗੁਰੂ ਗ੍ਰੰਥ ਸਹਿਬ ਜੀ ਦੀ ਰਹਿਨਮਾਈ”
ਵਿੱਚ ਹੀ ਸਿਧਾਂਤਕ ਫੈਸਲੇ ਲੈਣਨਗੇ। ਜੇ ਕਿਤੇ ਦੇਵਨੇਤ ਨਾਲ ਸਿੱਖ ਕੌਮ ਨੇ ਐਸਾ ਕਰ ਲਿਆ
ਤਾਂ ਫਿਰ ਵਕਤੀ ਸਰਕਾਰਾਂ,
ਡੇਰੇਦਾਰ, ਮੱਕਾਰ ਲੀਡਰ ਅਤੇ ਧਰਮ ਪੁਜਾਰੀ ਜਥੇਦਾਰ ਸਿੱਖ ਸਿਧਾਂਤਾਂ ਅਤੇ ਮਾਨਵਵਾਦੀ
ਸਿੱਖ ਸੰਘਰਸ਼ਾਂ ਨੂੰ ਹਾਈਜੈਕ ਜਾਂ ਤਾਰਪੀਡੋ ਨਹੀਂ ਕਰ ਸੱਕਣਗੇ।
ਅੱਜ
ਜਾਗਰੂਕ ਧਿਰਾਂ ਵੀ, ਤਾਂ ਹੀ ਬਣੇ ਮੌਕੇ ਖੁੰਝਾਉਂਦੀਆਂ ਹਨ ਕਿ ਉਨ੍ਹਾਂ ਵਿੱਚ ਆਪਸੀ
ਤਾਲਮੇਲ ਦੀ ਘਾਟ ਹੈ ਅਤੇ ਉਹ ਵੱਖਰੇਵੇਂ ਅਤੇ ਹਉਂਮੇ ਛੱਡ ਕੇ, ਦਿਲੋਂ ਜਥੇਬੰਦਕ ਨਹੀਂ
ਹੁੰਦੀਆਂ ਅਤੇ ਆਪਣੀ ਵੋਟ ਤਾਕਤ ਦਾ ਇੱਕਮੁੱਠ ਹੋ ਕੇ ਇਸਤੇਮਾਲ ਨਹੀਂ ਕਰਦੀਆਂ ਸਗੋਂ ਛੋਟੇ
ਮੋਟੇ ਮੱਤਭੇਦਾਂ ਦੇ ਕਾਰਨ ਆਪਸੀ ਹੈਂਕੜ, ਈਰਖਾ ਅਤੇ ਫੁੱਟ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਮੇਨ
ਘਾਟ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਪਿੱਠ ਦੇ ਕੇ, ਆਪੋ ਆਪਣੀਆਂ
ਜਥੇਬੰਦੀਆਂ ਦੇ ਆਗੂਆਂ ਮੱਗਰ ਲੱਗ, ਆਪਣੀ ਮਨਮਰਜੀ ਕਰਨ, ਪਾਰਟੀ ਮੱਗਰ ਜਾਣ ਅਤੇ ਆਪੋ
ਆਪਣੇ ਨੱਕ ਰੱਖਣ ਦੀ ਹੈ।
ਤਨੋਂ ਮਨੋਂ
ਗੁਰੂ ਗ੍ਰੰਥ ਦੀ ਸੱਚੀ ਸੁੱਚੀ ਗਿਆਨ ਅਤੇ ਵਿਗਿਆਨਮਈ ਸਿਧਾਂਤਕ ਵਿਚਾਰਧਾਰਾ ਨਾਲ ਜੁੜਿਆ
ਸਿੱਖ ਹੀ ਸਹੀ ਫੈਸਲੇ ਲੈ ਸਕਦਾ ਹੈ ਵਰਨਾ ਕੇਵਲ ਦਿਖਾਵੇ ਦੇ ਪਾਠ ਕਰਨ, ਮੱਥੇ ਟੇਕਣ ਅਤੇ
ਲੋਕ ਲਾਜ ਪਾਲਣ ਅਤੇ ਰਾਜਨੀਤੀ ਨੂੰ ਪਹਿਲ ਦੇਣ ਵਾਲਾ, ਦੋ ਬੇੜੀਆਂ ਦਾ ਸਵਾਰ, ਹਮੇਸ਼ਾਂ
ਢੱਕੇ ਡੋਲੇ ਖਾਂਦਾ ਹੀ, ਕਰਮਕਾਂਡਾਂ ਦੀ ਮੰਝਧਾਰ ਵਿੱਚ ਫਸਿਆ ਰਹਿੰਦਾ ਹੈ।
ਹੁਣ ਕੁਝ ਜਥੇਬੰਦੀਆਂ ਇਕੱਠੇ ਹੋ ਕੇ ਗਿਆਨ ਗੋਸ਼ਟੀਆਂ ਕਰ ਕਰਾ ਰਹੀਆਂ,
ਵੈਬਸਾਈਟਾਂ ਰਾਹੀਂ ਤੱਤ ਗੁਰਮਤਿ ਦਾ ਪ੍ਰਚਾਰ ਕਰ ਰਹੀਆਂ ਹਨ,
ਜੋ ਚੰਗੀ ਤੇ ਉਸਾਰੂ ਪਿਰਤ ਹੈ,
ਪਰ ਬਹੁਤੀਆਂ ਮੀਡੀਏ ਵਿੱਚ ਆਉਣ ਤੱਕ ਹੀ ਸੀਮਤ ਹਨ। ਇਸ ਕਰਕੇ
ਸਿੱਖ ਅੱਜ ਵੀ ਚੰਗੇ ਬਣੇ ਮੌਕਿਆਂ ਤੇ ਵੀ, ਵਾਰ-ਵਾਰ ਧੋਖਾ ਹੀ ਖਾ ਰਹੇ ਹਨ।