Share on Facebook

Main News Page

ਸੁਖਬੀਰ ਬਾਦਲ ਨੇ ਭਾਈ ਗੁਰਬਖਸ਼ ਸਿੰਘ ਮਾਮਲੇ ਤੇ ਕਿਹਾ, ‘ਛੱਡੋ ਪਰੇ ਕੋਈ ਹੋਰ ਗੱਲ ਕਰੋ

* ਭਾਈ ਗੁਰਬਖਸ਼ ਸਿੰਘ ਦੀ ਭੁਖ ਹੜਤਾਲ ਆਰੰਭਣ ਤੋਂ ਪਹਿਲਾਂ ਤੱਥਾਂ ਤੇ ਅੰਕੜਿਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ: ਅਖੌਤੀ ਜਥੇਦਾਰ ਗੁਰਬਚਨ ਸਿੰਘ

ਅੰਮ੍ਰਿਤਸਰ: (7 ਦਸੰਬਰ,ਨਰਿੰਦਰ ਪਾਲ ਸਿੰਘ): ਉਪ ਮੁੱਖ ਮੰਤਰੀ ਪੰਜਾਬ ਨਾਲ ਕੋਈ ਇੱਕ ਘੰਟਾ ਮੁਲਕਾਤ ਕਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਭਾਈ ਗੁਰਬਖਸ਼ ਸਿੰਘ ਦੀ ਭੁਖ ਹੜਤਾਲ ਆਰੰਭਣ ਤੋਂ ਪਹਿਲਾਂ ਤੱਥਾਂ ਤੇ ਅੰਕੜਿਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ । ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨਾਂ ਨੂੰ ਆਏ ਪੰਜਾਬ ਦੇ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਗਿਆਨੀ ਗੁਰਬਚਨ ਸਿੰਘ ਦੀ ਕੋਈ ਇਕ ਘੰਟੇ ਦੇ ਕਰੀਬ ਮੁਲਾਕਾਤ ਹੋਈ ।

ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੀ ਹੇਠਲੀ ਮੰਜਿਲ ਤੇ ਹੋਈ ਇਸ ਮੁਲਾਕਾਤ ਸਮੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ, ਸੰਤ ਸਮਾਜ ਦੇ ਬਾਬਾ ਸੁਖਚੈਨ ਸਿੰਘ ਧਰਮ ਪੁਰਾ, ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਅਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਹਾਜਰ ਸਨ । ਮੀਟਿੰਗ ਦੇ ਤੁਰੰਤ ਬਾਅਦ ਪੱਤਰਕਾਰਾਂ ਵਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਪੁਲਿਸ ਵਲੋਂ ਚੁਕੇ ਜਾਣ ਤੇ ਸੁਖਬੀਰ ਸਿੰਘ ਬਾਦਲ ਨੂੰ ਪੁਛੇ ਸਵਾਲ ਦੇ ਜਵਾਬ ਵਿਚ ਸ੍ਰ ਬਾਦਲ ਨੇ ਕਿਹਾ ‘ਛੱਡੋ ਪਰੇ ਕੋਈ ਹੋਰ ਗੱਲ ਕਰੋ’।

ਲੇਕਿਨ ਬਾਅਦ ਵਿਚ ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਗ੍ਰਿਫਤਾਰੀ ਤੇ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ ਬਲਕਿ ਪੱਤਰਕਾਰਾਂ ਨੂੰ ਇਕ ਪ੍ਰੈਸ ਰਲੀਜ ਫੜ੍ਹਾ ਦਿੱਤੀ ਜਿਸਦੀ ਸ਼ਬਦਾਵਲੀ ਹੀ ਤਖਤ ਸਾਹਿਬ ਵਲੋਂ ਜਾਰੀ ਹੁੰਦੇ ਰਹੇ ਪ੍ਰੈਸ ਨੋਟਾਂ ਨਾਲ ਮੇਲ ਨਹੀਂ ਖਾਂਦੀ ।ਰਲੀਜ ਵਿਚ ਕਿਹਾ ਗਿਆ ਹੈ ਕਿ ਭਾਈ ਖਾਲਸਾ ਨੇ ਆਪਣੇ ਤੌਰ 'ਤੇ ਹੀ ‘ਸ੍ਰੀ ਅੰਬ ਸਾਹਿਬ ਅੰਬਾਲਾ’ਵਿਖੇ ਜਿਨ੍ਹਾਂ ਸਜਾ ਪੂਰੀ ਕਰ ਚੁਕੇ ਬੰਦੀਆਂ ਦੀ ਰਿਹਾਈ ਦੀ ਗਲ ਕੀਤੀ ਇਹ ਇਕ ਗੰਭੀਰ ਮੁੱਦਾ ਸੀ ਤੇ ਇਸਨੇ ਸਾਰੇ ਸੰਸਾਰ ਵਿਚ ਜਾਗਰਿਤੀ ਤੇ ਚਿੰਤਾ ਪੈਦਾ ਕੀਤੀ ।

ਰਲੀਜ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਪੰਥਕ ਮੋਰਚੇ ਨੂੰ ਆਰੰਭਣ ਤੋਂ ਪਹਿਲਾਂ ਤੱਥਾਂ ਤੇ ਅੰਕੜਿਆਂ ਨੂੰ ਧਿਆਨ ਵਿੱਚ ਰੱਖਿਆ ਜਾਵੇ, ਲੇਕਿਨ ਅਜੇਹਾ ਨਹੀਂ ਕੀਤਾ ਗਿਆ । ਉਨ੍ਹਾਂ ਦੱਸਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਐਸੇ ਛੇ ਵਿਅਕਤੀਆਂ ਦੀ ਸੂਚੀ ਮੰਗੀ ਗਈ ਤੇ ਜੋ ਜਾਣਕਾਰੀ ਦਿੱਤੀ ਗਈ ਉਹ ਅਧੂਰੀ ਸੀ, ਕਿਸੇ ਦਾ ਕੋਈ ਵੇਰਵਾ ਨਹੀਂ ਸੀ । ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਫਿਰ ਵੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੂੰ ਅਜੇਹੇ ਕੇਸਾਂ ਦੀ ਪੈਰਵਾਈ ਕਰਨ ਲਈ ਕਿਹਾ ਕਿਉਂਕਿ ਇਹ ਬੰਦੀ ਪੰਜਾਬ ਨਾਲ ਸਬੰਧਤ ਹਨ । ਪ੍ਰੈਸ ਰਲੀਜ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਪੰਥਕ ਮੋਰਚਾ ਇਕੱਲਿਆਂ ਨਹੀਂ ਬਲਕਿ ਸਮੁਚੇ ਪੰਥ ਅਤੇ ਪੰਥਕ ਧਿਰਾਂ ਨੂੰ ਨਾਲ ਕੇ ਆਰੰਭਿਆ ਜਾਵੇ । ਇਹ ਵੀ ਦੁਹਰਾਇਆ ਗਿਆ ਹੈ ਕਿ ਮਰਨ ਵਰਤ ਰੱਖਣਾ ਆਤਮਘਾਤੀ ਹੈ ਤੇ ਗੁਰਮਤਿ ਇਸਦੀ ਆਗਿਆ ਨਹੀਂ ਦਿੰਦੀ, ਗੁਰਸਿੱਖ ਜਜਬਾਤਾਂ ਨਾਲ ਸਿਧਾਤਾਂ ਦਾ ਵੀ ਧਿਆਨ ਰੱਖਿਆ ਜਾਵੇ । ਜਿਕਰਯੋਗ ਹੈ ਕਿ ਇਸ ਪ੍ਰੈਸ ਰਲੀਜ ਤੇ ਕਿਸੇ ਵੀ ਜਾਰੀ ਕਰਤਾ ਦੇ ਦਸਤਖਤ ਜਾਂ ਤਾਰੀਖ ਅੰਕਿਤ ਨਹੀਂ ਹੈ।


ਟਿੱਪਣੀ:

ਜੇ ਮਰਨ ਵਰਤ ਰੱਖਣਾ ਆਤਮਘਾਤੀ ਹੈ ਤੇ ਗੁਰਮਤਿ ਇਸਦੀ ਆਗਿਆ ਨਹੀਂ ਦਿੰਦੀ, ਤਾਂ ਕੀ ਕੌਮ ਨੂੰ ਗੱਦਾਰਾਂ ਦੇ ਹੱਥ ਵੇਚਣਾ, ਅਕਾਲ ਤਖ਼ਤ 'ਤੇ ਖੜੋ ਝੂਠ ਬੋਲਣਾ, ਸੱਚ ਬੋਲਣ ਵਾਲਿਆਂ ਦੇ ਮੁੰਹ ਬੰਦ ਕਰਨਾ, ਕੀਰਤਨ ਕਰਨ 'ਤੇ ਪਾਬੰਦੀ ਲਗਾਉਣਾ, ਗੁਰਮਤਿ ਸਮਾਗਮ ਬੰਦ ਕਰਵਾਉਣ ਲਈ ਪੁਲਿਸ ਨੂੰ ਚਿੱਠੀਆਂ ਲਿਖਣੀਆਂ, ਕੌਮ ਦੇ ਸ੍ਰੋਮਣੀ ਗੱਦਾਰ ਨੂੰ ਫਖਰ-ਏ-ਕੌਮ ਅਵਾਰਡ ਦੇਣਾ, ਸਿੱਖ ਕੌਮ ਨੂੰ ਗੁਰੂ ਤੋਂ ਆਕੀ ਸ਼੍ਰੀ ਚੰਦ ਦੇ ਪੂਰਨਿਆਂ 'ਤੇ ਚਲਣ ਲਈ ਪ੍ਰੇਰਿਤ ਕਰਨਾ ਅਤੇ ਬਹੁਤ ਕੁੱਝ ਹੋਰ.... ਕੀ ਇਹ ਗੁਰਮਤਿ ਅਨੁਸਾਰੀ ਹੈ???

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top