Share on Facebook

Main News Page

ਮੋਗਾ ਪੁਲਸ ਨੇ ਸਿੱਖਾਂ ਖਿਲਾਫ ਕੀਤੀ ਸਖਤ ਕਾਰਵਾਈ, ਡੇਰਾ ਪ੍ਰੇਮੀਆਂ ਨੂੰ ਮਿਲੀ ਭਾਰੀ ਰਾਹਤ

* ਸਿੱਖ ਨੁਮਾਇੰਦਿਆਂ ਤੇ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ, ਪ੍ਰੇਮੀਆਂ ਖਿਲਾਫ ਮਹਿਜ਼ ਖਾਨਾਪੂਰਤੀ
* ਅਦਾਲਤ ਵਿੱਚ ਪੇਸ਼ ਕੀਤੇ ਸਿੱਖਾਂ ਦਾ ਪੰਜ ਦਿਨਾਂ ਪੁਲਸ ਰਿਮਾਂਡ

ਮੋਗਾ, (ਇੰਡੋ ਪੰਜਾਬ ਬਿਊਰੋ) ਪਿੰਡ ਢੁੱਡੀਕੇ ਵਿਖੇ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀਆਂ ਦੀ ਨਾਮ ਚਰਚਾ ਨੂੰ ਲੈ ਕੇ 25 ਨਵੰਬਰ ਦੀ ਰਾਤ ਨੂੰ ਡੇਰਾ ਪ੍ਰੇਮੀਆਂ ਤੇ ਸਥਾਨਕ ਸਿੱਖਾਂ ਵਿੱਚ ਹੋਏ ਟਕਰਾਅ ਦੇ ਮਾਮਲੇ ਸਬੰਧੀ ਪੁਲਸ ਥਾਣਾ ਅਜੀਤਵਾਲ ਵਿਖੇ ਦਰਜ ਕੀਤੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਨੂੰ ਅੱਗੇ ਵਧਾਉਂਦਿਆਂ, ਅੱਜ ਮੋਗਾ ਪੁਲਸ ਨੇ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਵਿਵਾਦ ਸਮੇਂ ਸਿੱਖ ਧਿਰਾਂ ਦੀ ਅਗਵਾਈ ਕਰ ਰਹੇ ਯੂਥ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਪਟਨਾ ਸਮੇਤ ਚਾਰ ਸਿੱਖ ਨੁਮਾਇੰਦਿਆ ਤੇ ਕਰੜੀ ਕਾਨੂੰਨੀ ਕਾਰਵਾਈ ਕਰਦਿਆਂ ਧਾਰਾ 307, 295-ਏ, 436, 506, 427, 336, 148, 149 ਆਈ.ਪੀ.ਸੀ, 25, 27, 54, 59 ਆਮਰਜ਼ ਐਕਟ ਵਰਗੀਆਂ ਸੰਗੀਨ ਧਾਰਾਵਾਂ ਲਗਾ ,ਕੇ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਤੇ ਦੂਜੇ ਪਾਸੇ ਡੇਰਾ ਪ੍ਰੇਮੀਆਂ ਖਿਲਾਫ ਸਿਰੇ ਦੀ ਨਰਮੀ ਵਰਤਦਿਆਂ ਮਹਿਜ਼ ਲੀਪਾਪੋਤੀ ਕਰਦਿਆਂ ਸਿੱਖ ਧਿਰਾਂ ਦੀਆਂ ਅੱਖਾ ਪੂੰਝਣ ਲਈ, ਨਾਮਮਾਤਰ ਕਾਨੂੰਨੀ ਕਾਰਵਾਈ ਦੇ ਨਾਂਅ ਹੇਠ ਤਿੰਨ ਡੇਰਾ ਪ੍ਰੇਮੀਆਂ ਖਿਲਾਫ ਧਾਰਾ 188 ਆਈ.ਪੀ.ਸੀ ਵਰਗੀ ਹਲਕੀ ਧਾਰਾ ਜਿਸ ਵਿੱਚ ਥਾਣਾ ਪੱਧਰ ਤੇ ਹੀ ਜ਼ਮਾਨਤ ਹਾਸਲ ਹੋ ਜਾਂਦੀ ਹੈ, ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਰਣਜੀਤ ਸਿੰਘ, ਮਨਦੀਪ ਸਿੰਘ ਤੇ ਗੁਰਸ਼ਰਨ ਸਿੰਘ ਨਾਮੀ ਡੇਰਾ ਪ੍ਰੇਮੀ ਸ਼ਾਮਲ ਹਨ।

ਮਾਮਲੇ ਵਿੱਚ ਜਿੱਥੇ ਡੇਰਾ ਪ੍ਰੇਮੀਆਂ ਨੂੰ ਥਾਣੇ ਵਿੱਚ ਹੀ ਜ਼ਮਾਨਤ ਮਿਲ ਗਈ, ਉੱਥੇ ਹੀ ਨਾਮਜ਼ਦ ਸਿੱਖਾਂ ਗੁਰਪ੍ਰੀਤ ਸਿੰਘ ਪਟਨਾ, ਰਣਜੀਤ ਸਿੰਘ ਰਾਣਾ, ਗੁਰਵਿੰਦਰ ਸਿੰਘ ਪਨੂੰ ਤੇ ਹਰਭਜਨ ਸਿੰਘ ਭੱਜੂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਮਾਨਯੋਗ ਅਦਾਲਤ ਨੇ ਗ੍ਰਿਫਤਾਰ ਕੀਤੇ ਚਾਰਾਂ ਸਿੱਖਾਂ ਦਾ 12 ਦਸੰਬਰ ਤਕ ਪੰਜ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ। ਪੁਲਸ ਵੱਲੋਂ ਅਸਿੱਧੇ ਤੌਰ?ਤੇ?ਕੀਤੀ ਗਈ ਇਸ ਕਾਰਵਾਈ ਖਿਲਾਫ ਸਿੱਖ ਧਿਰਾਂ ਵੱਲੋਂ ਸਖਤ ਪ੍ਰਤੀਕ੍ਰਮ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ ਤੇ ਸਥਾਨਕ ਸਿੱਖਾਂ ਵਿੱਚ ਇਸ ਪੁਲਸਿਆ ਕਾਰਵਾਈ ਸਬੰਧੀ ਰੋਸ ਪਨਪ ਰਿਹਾ ਹੈ। ਜਿਸਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆਉਣ ਦੀ ਸੰਭਾਵਨਾ ਹੈ।

ਨਾਂਅ ਨਾ ਛਾਪੇ ਜਾਣ ਦੀ ਸ਼ਰਤ ਤੇ ਕੁੱਝ ਕੱਟੜ ਅਕਾਲੀ ਸਮਰਥਕਾਂ ਨੇ ਵੀ ਪੰਜਾਬ ਦੀ ਪੰਥਕ ਸਰਕਾਰ ਤੇ ਰੋਸ ਤੇ ਗਿਲਾ ਜਾਹਿਰ ਕਰਦਿਆ ਕਿਹਾ ਕਿ ਪੰਥ ਦੇ ਨਾਂਅ ਤੇ ਵੋਟਾਂ ਮੰਗਣ ਵਾਲੀ ਪਾਰਟੀ ਦੇ ਰਾਜ ਦੌਰਾਨ ਹੀ ਪੰਥਕ ਧਿਰਾਂ ਨਾਲ ਸਰੇਆਮ ਧੱਕਾ ਹੋ ਰਿਹਾ ਹੈ ਤੇ ਉਹਨਾਂ ਸਿੱਖਾਂ ਤੇ ਜਬਰ ਢਾਹਿਆ ਜਾ ਰਿਹਾ ਹੈ ਜੋ ਅਕਾਲ ਤਖਤ ਦੇ ਜੱਥੇਦਾਰਾਂ ਵੱਲੋਂ ਜਾਰੀ ਹੁਕਮ ਤੇ ਪਹਿਰਾ ਦੇ ਰਹੇ ਹਨ ਤੇ ਹੁਕਮ ਜਾਰੀ ਕਰਨ ਵਾਲੇ ਜੱਥੇਦਾਰ ਖੁਦ ਆਪਣੇ ਹੀ ਜਾਰੀ ਹੁਕਮ ਤੋਂ ਭੱਜ ਰਹੇ ਹਨ ਜੋ ਸਿੱਖਾਂ ਲਈ ਗੰਭੀਰ ਚਿੰਤਾਂ ਤੇ ਚਨੌਤੀ?ਵਾਲੀ ਸਥਿਤੀ ਹੈ। ਇਹਨਾਂ ਟਕਸਾਲੀ ਅਕਾਲੀਆ ਨੇ ਇਹ ਵੀ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਸਿਧਾਂਤਾ ਤੋਂ ਥਿੜਕ ਕੇ ਸਿਰਫ ਸੱਤਾ ਪ੍ਰਾਪਤੀ ਲਈ ਮੌਕਾਪ੍ਰਸਤ ਵੋਟ ਰਾਜਨੀਤੀ ਕਰ ਰਿਹਾ ਹੈ ਤੇ ਦਿੱਲੀ ਵਿਖੇ ਹੋਈਆ ਵਿਧਾਨਸਭਾ ਚੋਣਾਂ ਸਮੇਂ ਕਿਸੇ ਸੰਭਾਵਿਤ ਨੁਕਸਾਨ ਤੋਂ ਡਰਦਿਆ ਸਮਝੌਤੇ ਦੇ ਡਰਾਮੇ ਤਹਿਤ ਮਾਮਲੇ ਨੂੰ ਲਟਕਾਈ ਰੱਖਿਆ ਗਿਆ ਤੇ ਦਿੱਲੀ ਦੀਆ ਵੋਟਾਂ ਪੈਂਦਿਆ ਸਾਰ ਹੀ ਆਉਣ ਵਾਲੀਆ ਲੋਕਸਭਾ ਚੋਣਾਂ ਦੌਰਾਨ ਲਾਭ ਹਾਨੀ ਨੂੰ ਵੇਖਦਿਆ ਸਿੱਖਾਂ ਖਿਲਾਫ ਸਖਤ ਕਾਰਵਾਈ ਕਰ ਦਿੱਤੀ ਗਈ ਜੋ ਕੌਮ ਲਈ ਅਤਿਅੰਤ ਮੰਦਭਾਗੀ ਹੈ ਤੇ ਕੌਮ ਨੂੰ ਇਕਜੁੱਟ ਹੋ ਕੇ ਇਸ ਬੇਇਨਸਾਫੀ ਖਿਲਾਫ ਡੱਟਣਾ ਪਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top