Share on Facebook

Main News Page

ਸਾਰੀਆਂ ਅਖਬਾਰਾਂ 'ਚ ਫੋਟੋ
-: ਇਕਵਾਕ ਸਿੰਘ ਪੱਟੀ

ਯਾਰ ਸੱਜਣ ਸਿੰਹਾਂ ਵਾਹਵਾ ਈ ਦਿਨ ਹੋ ਗਏ ਆਪਣੀ ਅਖਬਾਰ ਵਿੱਚ ਫੋਟੋ ਨਹੀਂ ਆਈ, ਕਿਤੇ ਲੋਕ ਆਪਾਂ ਨੂੰ ਭੁੱਲ ਈ ਨਾ ਜਾਣ.!

ਹੂੰਮਮਮਮ..!!! ਗੱਲ ਤਾਂ ਤੇਰੀ ਸਹੀ ਹੈ ਬੰਤ ਸਿੰਹਾਂ, ਨਾਲੇ ਕੋਈ ਸਮਾਜਿਕ ਜਾਂ ਪੰਥਕ ਮੁੱਦਾ ਵੀ ਤਾਂ ਨਹੀਂ ਨਾ ਉਭਰਿਆ, ਜਿਸ ਬਾਰੇ ਬੰਦਾ ਕੋਈ ਬਿਆਨ ਹੀ ਦੇ ਛੱਡੇ। ਗੱਲ ਤਾਂ ਸਹੀ ਆ ਕਿੱਦਾਂ ਕੀਤੀ ਜਾਵੇ.???

ਖੋਲ ਖੜਾ ਇੱਕ ਬਾਬਾ ਬੋਲਿਆ.. ਓ ਕਾਹਨੂੰ ਦਿਲ 'ਤੇ ਲਾਈ ਜਾਂਦੇ ਹੋ , ਚੱਲੋ ਤੁਹਾਨੂੰ ਬਾਦਲ ਸਾਹਬ ਦੇ ਬੰਦਿਆਂ ਨਾਲ ਮਿਲਾ ਲਿਆਉਂਦੇ ਹਾਂ, ਨਾਲੇ ਉੱਥੇ ਸਾਰਾ ਮੀਡੀਆ ਵੀ ਹੁੰਦਾ, ਕਿਉਂਜੁ ਉਹ ਬਾਦਲ ਸਾਹਬ ਦੇ ਬੜੇ ਖਾਸ ਜੁ ਹੋਏ.. ਨਾਲੇ ਤੁਹਾਡੀ ਸਾਰਿਆਂ ਦੀ ਫੋਟੋ, ਸਾਰੀਆਂ ਅਖਬਾਰਾਂ ਵਿੱਚ (ਜਿਹਨਾਂ ਵਿੱਚੋਂ ਪਹਿਲਾਂ ਜਿਹੜੀਆਂ ਅਖਬਾਰਾਂ ਵਿੱਚ ਨਹੀਂ ਵੀ ਸੀ ਛਪੀ), ਤੇ ਦੂਜਾ ਟੌਹਰ ਬੜੀ ਬਣਜੂ ਤੁਹਾਡੀ।

ਅੱਛਾ ਬਾਬਾ ਜੀ..? ਬੰਤ ਸਿੰਘ ਬੋਲਿਆ, ਪਰ ਬਾਬਾ ਜੀ ਉਹ ਕਿੱਦਾਂ ਤੇ ਨਾਲ ਉਹ ਖਾਸ ਬੰਦੇ ਕੌਣ ਨੇ?

ਬੰਦੇ ਕਾਹਦੇ ਆ, ਬੱਸ ਊਂ ਈ ਸਰਕਾਰ ਨੇ ਆਪਣੇ ਕਾਬੂ ਵਿੱਚ ਰੱਖੇ ਹੋਏ ਕੁੱਝ ਤਨਖਾਹਦਾਰ ਮੁਲਾਜ਼ਮ ਈ ਸਮਝ ਉਹਨਾਂ ਨੂੰ, ਪਰ ਆਪਣੇ ਕੁੱਝ ਸਿੱਖ ਉਹਨਾਂ ਨੂੰ 'ਜੱਥੇਦਾਰ, ਤੇ ਸਿੰਘ ਸਾਹਿਬ' ਕਹਿ ਕੇ ਵੀ ਬੁਲਾਉਂਦੇ ਨੇ।

ਤੁਸੀਂ ਬੱਸ ਇੱਦਾਂ ਕਰੋ, ਆਪਣੇ ਘਰ ਦੇ ਸਾਹਮਣੇ ਜਿਹੜਾ ਖੰਭਾ ਹੈ ਨਾ, ਜਿਸ ਵਿੱਚ ਪਿਛਲੇ ਹਫਤੇ ਟਰੱਕ ਵੱਜਾ ਸੀ ਤੇ ਉਹ ਟੇਢਾ ਹੋਇਆਂ ਪਿਆ ਹੈ ਤੇ ਤਾਰਾਂ ਵੀ ਲਮਕਣ ਦਈਆਂ ਨੇ, ਉਸਦੀ ਇੱਕ ਤਾਜ਼ਾ ਫੋਟੋ ਖਿੱਚ ਲਿਆਉ, ਤੇ ਇੱਕ ਸਫੇ ਕੁ ਦਾ ਮੰਗ ਪੱਤਰ, ਕਿ 'ਇਹ ਖੰਭਾ ਸਰਕਾਰ ਨੂੰ ਕਹਿ ਕਿ ਸਿੱਧਾ ਕੀਤਾ ਜਾਵੇ ਜੀ, ਜਾਂ ਇਸ ਨੂੰ ਤੁਰੰਤ ਬਦਲਿਆ ਜਾਵੇ' ਆਖੀਰ ਵਿੱਚ ਧੰਨਵਾਦ ਲਿਖ ਦਿਉ।

ਠੀਕ ਹੈ ਬਾਬਾ ਜੀ, ਕੀ ਅੱਜਕੱਲ੍ਹ ਹੁਣ ਉਥੇ ਇਹੋ ਜਿਹੀਆਂ ਫੁਰਮਾਇਸ਼ਾਂ/ਅਰਜ਼ੀਆਂ ਜਾਣ ਲੱਗ ਪਈਆਂ ਨੇ?

ਹੋਰ ਉੱਥੇ ਕਿਹੜਾ 'ਨਜਾਇਜ਼ ਤੌਰ ਤੇ ਜੇਲ੍ਹਾਂ ਵਿੱਚ ਬੈਠੇ ਸਿੰਘ ਦੀ ਰਿਹਾਈ ਲਈ, ਅਸਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ, ਸਿੱਖ ਰਹਿਤ ਮਰਿਯਾਦਾ 'ਤੇ ਕੌਮ ਨੂੰ ਦ੍ਰਿੜ ਕਰਵਾਉਣ, ਸਮਾਜ ਵਿੱਚ ਨਸ਼ੇ ਅਤੇ ਜਾਤ-ਪਾਤ ਖਤਮ ਕਰਨ ਸਬੰਧੀ ਮੀਟਿੰਗਾ ਤੇ ਵਿਚਾਰਾਂ ਹੁੰਦੀਆਂ ਨੇ..? ਬੱਸ ਆਹ ਈ ਕੁੱਝ ਰਹਿ ਗਿਆ... ਚੱਲੋ ਹੁਣ ਦੇਰੀ ਨਾ ਕਰੋ ਜੋ ਮੈਂ ਕਿਹਾ ਉਹ ਮੰਨੋ ਅਤੇ ਫਿਰ ਵੇਖਿਉ ਕਿਵੇਂ ਲੱਗਦੀ ਤੁਹਾਡੀ ਸਾਰੀਆਂ ਅਖਬਾਰਾਂ 'ਚ ਫੋਟੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top