Share on Facebook

Main News Page

ਸੰਘਰਸ਼ ਨੂੰ ਖ਼ਤਮ ਕਰਨ ਲਈ ਬਾਦਲ ਨੇ ‘ਸਾਮ-ਦਾਮ-ਦੰਡ-ਭੇਦ’ ਹਰ ਤਰੀਕਾ ਵਰਤਿਆ
-: ਜਗਸੀਰ ਸਿੰਘ ਸੰਧੂ,
Source Punjab Spectrum

* ਸਿੱਖ ਕੌਮ ਇੱਕਮੁੱਠਤਾ ਨਾਲ ਸੰਘਰਸ਼ ਨੂੰ ਸਰਕਾਰੀ ਦਲਾਲਾਂ ਤੋਂ ਬਚਾ ਕੇ ਹੀ ਅੱਗੇ ਲਿਜਾ ਸਕਦੀ ਹੈ

ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਭਾਰਤੀ ਜ਼ੇਲ੍ਹਾਂ ਵਿੱਚ ਨਜ਼ਰਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਭਾਵੇਂ ਆਪਣੀ ਦ੍ਰਿੜਤਾ ’ਤੇ ਕਾਇਮ ਰਹਿੰਦਿਆਂ ਇਹ ਵਾਰ ਵਾਰ ਕਿਹਾ ਜਾ ਰਿਹਾ ਸੀ ਕਿ ‘ਜਾਂ ਸਿੰਘਾਂ ਦੀ ਰਿਹਾਈ ਹੋਵੇਗੀ ਜਾਂ ਫੇਰ ਭਾਣਾ ਵਰਤੇਗਾ", ਪਰ ਬੀਤੀ ਰਾਤ ਅਕਾਲ ਪੁਰਖ ਦੇ ਭਾਣੇ ਤੋਂ ਪਹਿਲਾਂ ਹੀ ਜਥੇਦਾਰ ਦੇ ਫਖਰ-ਏ-ਕੌਮ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਭਾਣਾ ਵਰਤਾ ਦਿੱਤਾ ਅਤੇ ਪੁਲਸ ਭੇਜ ਕੇ ਭਾਈ ਖਾਲਸਾ ਨੂੰ ਭੁੱਖ ਹੜਤਾਲ ਤੋਂ ਅੱਧੀ ਰਾਤ ਨੂੰ ਜਬਰਦਸਤੀ ਚੁੱਕ ਕੇ ਝੂਠਾ ਪਰਚਾ ਦਰਜ ਕਰ,ਕੇ ਜ਼ੇਲ੍ਹ ਵਿੱਚ ਸੁੱਟ ਦਿੱਤਾ। ਦਰਅਸਲ ਆਰ. ਐਸ. ਐਸ. ਦੇ ਕੱਟੜ ਚੇਲਾ ਬਣ ਚੁੱਕੇ ਪ੍ਰਕਾਸ ਸਿੰਘ ਬਾਦਲ ਨੇ ਚਾਣਕਿਆਂ ਨੀਤੀ ’ਤੇ ਚਲਦਿਆਂ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਰੋਕਣ ਲਈ ‘ਸ਼ਾਮ-ਦਾਮ-ਦੰਡ-ਭੇਦ’ ਸਾਰੇ ਤਰੀਕੇ ਵਰਤੇ ਹਨ

ਬਾਦਲ ਸਰਕਾਰ ਦਾ ਸਭ ਤੋਂ ਪਹਿਲਾਂ ਯਤਨ ਇਹ ਰਿਹਾ ਕਿ ਭਾਈ ਖਾਲਸਾ ਅਜਿਹਾ ਕੋਈ ਸੰਘਰਸ਼ ਸੁਰੂ ਹੀ ਨਾ ਕਰੇ, ਪਰ ਦ੍ਰਿੜ ਇਰਾਦਾ ਕਰ ਚੁੱਕੇ ਭਾਈ ਖਾਲਸਾ ਨੇ ਸਾਰੀਆਂ ਧਿਰਾਂ ਨੂੰ ਲਿਖਤੀ ਪੱਤਰ ਦੇ ਕੇ ਆਪਣਾ ਮਰਨ ਵਰਤ ਸੁਰੂ ਕਰ ਦਿੱਤਾ।

ਇਸ ਤੋਂ ਬਾਅਦ ਬਾਦਲ ਸਰਕਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਆਦੇਸ ਜਾਰੀ ਕਰਵਾ ਦਿੱਤਾ ਕਿ ‘ਭੁੱਖ ਹੜਤਾਲ ਕਰਨੀ ਸਿੱਖੀ ਸਿਧਾਂਤਾਂ ਦੇ ਅਨਕੂਲ ਨਹੀਂ ਹੈ’, ਪਰ ਭਾਈ ਖਾਲਸਾ ਨੇ ਇਹ ਕਹਿਦਿਆਂ ਜਥੇਦਾਰਾਂ ਨੂੰ ਲਾਜਵਾਬ ਕਰ ਦਿੱਤਾ, ਕਿ ਉੁਸ ਨੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਕੇ ਇਹ ਭੁੱਖ ਹੜਤਾਲ ਸੁਰੂ ਕੀਤੀ ਹੈ, ਜੋ ਹੁਣ ਤੋੜੀ ਨਹੀਂ ਜਾ ਸਕਦੀ, ਹੁਣ ਤਾਂ "ਜਾਂ ਸਿੱਖਾਂ ਦੀ ਰਿਹਾਈ ਹੋਵੇਗੀ ਜਾਂ ਫੇਰ ਭਾਣਾ ਵਰਤੇਗਾ’।

ਇਸ ਉਪਰੰਤ ਜਿਉਂ ਜਿਉਂ ਦਿਨ ਬੀਤਦੇ ਗਏ ਤਾਂ ਪੰਜਾਬ ਅਤੇ ਵਿਦੇਸਾਂ ਦੀ ਸਿੱਖ ਸੰਗਤਾਂ ਭਾਈ ਖਾਲਸਾ ਨਾਲ ਜੁੜਦੀਆਂ ਗਈਆਂ ਇਸ ਤੋਂ ਬਾਅਦ ਕੁਝ ਪੰਥ ਦਰਦੀ ਪੰਜਾਬੀ ਅਖਬਾਰਾਂ, ਪੰਜਾਬੀ ਨਿਊਜ ਵੈਬਸਾਇਟਾਂ, ਵਿਦੇਸੀ ਟੀ. ਵੀ. ਚੈਨਲਾਂ, ਵਿਦੇਸ਼ੀ ਰੇਡੀਓ ਸਟੇਸ਼ਨਾਂ ਅਤੇ ਸ਼ੋਸ਼ਲ ਮੀਡੀਆਂ ਨੇ ਦੇਸ਼ਾਂ-ਵਿਦੇਸਾਂ ਵਿੱਚ ਵਸਦੇ ਸਿੱਖ ਜਗਤ ਨੂੰ ਨਜਰਬੰਦ ਸਿੰਘਾਂ ਬਾਰੇ ਜਾਗਰੂਕ ਕਰਨਾ ਸੁਰੂ ਕਰ ਦਿੱਤਾ ਅਤੇ ਇਸ ਤਰਾਂ ਸਿੱਖ ਸੰਗਤਾਂ ਨੂੰ ਭਾਈ ਖਾਲਸਾ ਦੇ ਮਿਸ਼ਨ ਨਾਲ ਜੁੜਦੀਆਂ ਦੇਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਵੀ ਆਪਣੇ ਉਪਰੋਂ ਆਏ ਦੇ ਹੁਕਮਾਂ ਮੁਤਾਬਿਕ ਭਾਈ ਖਾਲਸਾ ਦੀ ਨਬਜ਼ ਟੋਹਣ ਲਈ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਆ ਪਹੁੰਚਿਆ ਅਤੇ ਭਾਈ ਖਾਲਸਾ ਨਾਲ ਗੱਲਬਾਤ ਕਰਕੇ ਸਾਰੀ ਸਥਿਤੀ ਜਾਇਜ਼ਾ ਲੈ ਗਿਆ।

ਫੇਰ ਜਦੋਂ ਭਾਈ ਖਾਲਸਾ ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਪਕਾਸ਼ ਨਾ ਕਰਾਉਣ ਦੇਣ ਬਾਰੇ ਖੁਲਾਸਾ ਕੀਤਾ, ਤਾਂ ਦੁਨੀਆਂ ਭਰ ਵਿੱਚ ਇਸ ਸਬੰਧੀ ਹੋ ਰਹੀ ਚਰਚਾ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਖੰਡ ਪਾਠ ਕਰਵਾਉਣ ਦੀ ਇਜਾਜਤ ਵੀ ਦੇ ਦਿੱਤੀ। ਇਸ ਉਪਰੰਤ ਜਦੋਂ ਪੰਥਕ ਜਥੇਬੰਦੀਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਖਾਲਸਾ ਮਾਰਚ ਕੱਢਣ ਦਾ ਪ੍ਰੋਗਰਾਮ ਉਲੀਕਿਆ ਗਿਆ, ਤਾਂ ਬਾਦਲ ਸਰਕਾਰ ਨੇ ਹਰ ਸੰਭਵ ਯਤਨ ਕੀਤਾ, ਕਿ ਇਹ ਖਾਲਸਾ ਮਾਰਚ ਰੁਕ ਜਾਵੇ ਅਤੇ ਇਸ ਮਾਰਚ ਨੂੰ ਰੋਕਣ ਲਈ ਪਹਿਲਾਂ ਤਾਂ ਪੁਲਸੀਆ ਤਾਕਤ ਵਰਤੀ ਗਈ ਅਤੇ ਪੰਜ ਪਿਆਰਿਆਂ ’ਚੋਂ ਇੱਕ ਪਿਆਰੇ ਦੀ ਪੱਗ ਤੱਕ ਉਤਾਰ ਦਿੱਤੀ ਗਈ, ਪਰ ਸੰਗਤਾਂ ਦੇ ਜੋਸ਼ ਨੂੰ ਦੇਖਦਿਆਂ ਫੇਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਾਹੀਂ ਇਸ ਮਾਰਚ ਦੀ ਅਗਵਾਈ ਬਾਦਲ ਸਰਕਾਰ ਦੇ ਪਿਠੂਆਂ ਦੇ ਹੱਥਾਂ ਵਿੱਚ ਦੇਣ ਦੀ ਕੋਸਿਸ਼ ਕੀਤੀ ਗਈ, ਜੋ ਅਸਫਲ ਹੋ ਗਈ।

ਅਖੀਰ ਸਾਰੇ ਸਰਕਾਰੀ ਅੜਿਕਿਆਂ ਨੂੰ ਤੋੜਦਾ ਖਾਲਸਾ ਮਾਰਚ ਪੂਰੀ ਕਾਮਯਾਬੀ ਨਾਲ ਮੋਹਾਲੀ ਤੱਕ ਜਾ ਅੱਪੜਿਆ। ਭਾਈ ਖਾਲਸਾ ਦੇ ਸੰਘਰਸ਼ ਦੇ ਵਿੱਚ ਦਿਨੋਂ ਦਿਨ ਸਾਮਲ ਹੁੰਦੀਆਂ ਸੰਗਤਾਂ ਦੇ ਜੋਸ਼ ਅਤੇ ਗਿਣਤੀ ਨੂੰ ਦੇਖਦਿਆਂ ਬਾਦਲ ਸਰਕਾਰ ਵੱਲੋਂ ਇੱਕ ਵਾਰ ਫੇਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਸਰਕਾਰੀ ਸਰਸਪ੍ਰਸਤੀ ਹੇਠਲੇ ਸੰਤ ਸਮਾਜ ਨੂੰ ਭਾਈ ਖਾਲਸਾ ’ਤੇ ਡੋਰੇ ਪਾਉਣ ਅਤੇ ਸੰਘਰਸ਼ ਨੂੰ ਹਾਈਜੈਕ ਕਰਨ ਲਈ ਭੇਜਿਆ ਗਿਆ, ਪਰ ਇਸ ਵਾਰ ਵੀ ਗੁਰੂ ਦਾ ਸਿੱਧਾ ਸਾਦਾ ਸਿੱਖ ਅਤੇ ਦ੍ਰਿੜ ਇਰਾਦੇ ਦਾ ਧਾਰਨੀ ਭਾਈ ਗੁਰਬਖਸ਼ ਸਿੰਘ ਖਾਲਸਾ ਇਹਨਾਂ ਦੀਆਂ ਸਾਰੀਆਂ ਚਾਲਾਂ ਫੇਲ ਕਰ ਗਿਆ ਅਤੇ ਭਾਈ ਖਾਲਸਾ ਨੇ ਇਸ ਵਾਰ ਵੀ ‘ਨਜਰਬੰਦ ਸਿੰਘਾਂ ਦੀ ਰਿਹਾਈ ਜਾਂ ਫੇਰ ਭਾਣਾ ਵਰਤੇਗਾ’ ਦਾ ਜਵਾਬ ਦੇ ਕੇ ਸਾਰਿਆਂ ਨੂੰ ਬੇਰੰਗ ਵਾਪਸ ਭੇਜ ਦਿੱਤਾ।

ਜਦੋਂ ਸਾਰੇ ਹੀਲੇ ਵਸੀਲੇ ਵਰਤਣ ਤੋਂ ਬਾਅਦ ਬਾਦਲ ਸਰਕਾਰ ਦੇ ਇਹ ਮੋਹਰੇ ਵੀ ਫੇਲ ਹੋ ਗਏ, ਤਾਂ ਅਖੀਰ ਬੀਤੀ ਰਾਤ ਪੁਲਸਿਆ ਹਥਿਆਰ ਵਰਤਦਿਆਂ ਬਾਦਲ ਸਰਕਾਰ ਨੇ ਸਾਦੇ ਕੱਪੜਿਆਂ ’ਚ ਪੁਲਸੀਏ ਗੁਰਦੁਆਰਾ ਅੰਬ ਸਹਿਬ ਭੇਜ ਕੇ ਭਾਣਾ ਵਰਤਾ ਦਿੱਤਾ ਅਤੇ ਭਾਈ ਖਾਲਸਾ ਨੂੰ ਵੀ ਕਿਸੇ ਅਦਾਲਤੀ ਵਰੰਟਾਂ ਦੇ ਜਬਰਦਸਤੀ ਚੁੱਕ ਦੇ ਇੱਕ ਝੂਠਾ ਮੁੱਕਦਮਾ ਦਰਜ ਕਰਕੇ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ।

ਇਸ ਮੌਕੇ ਸਿੱਖ ਕੌਮ ਸਾਹਮਣੇ ਬਹੁਤ ਹੀ ਨਾਜ਼ਕ ਸਮਾਂ ਆਣ ਖੜਾ ਹੋ ਗਿਆ ਹੈ, ਕਿਉਂਕਿ ਦਿਨੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਆਪ ਜਾਕੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਵਿੱਚ ਸਾਮਲ ਹੁੰਦਾ ਹੈ ਅਤੇ ਜੇਲ੍ਹਾਂ ਵਿੱਚ ਬੰਦ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਯਤਨ ਕਰਨ ਦੀ ਗੱਲ ਕਰਦਾ ਹੈ, ਪਰ ਰਾਤ ਨੂੰ ਉਸੇ ਜਥੇਦਾਰ ਵੱਲੋਂ ਫਖਰੇ ਕੌਮ ਦੇ ਖਿਤਾਬ ਨਾਲ ਨਿਵਾਜੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਪੁਲਸ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਵੀ ਬਿਨਾਂ ਕਿਸੇ ਅਦਾਲਤੀ ਵਰੰਟਾਂ ਦੇ ਚੁੱਕ ਕੇ ਜ਼ੇਲ੍ਹ ਵਿੱਚ ਨਜ਼ਰਬੰਦ ਕਰ ਦਿੰਦੀ ਹੈ

ਇਸ ਵਰਤਾਰੇ ਨੂੰ ਦੇਖਦਿਆਂ ਕੌਮ ਨੂੰ ਬਹੁਤ ਹੀ ਸੰਜੀਦਗੀ ਨਾਲ ਸੋਚਣਾ ਪਵੇਗਾ ਕਿ ਅਗਾਮੀ ਸਿੱਖ ਸੰਘਰਸ ਨੂੰ ਕਿਸ ਤਰਾਂ ਜਾਰੀ ਰੱਖਣਾ ਹੈ ਅਤੇ ਅਜਿਹੇ ਜਥੇਦਾਰਾਂ ਕੋਲੋਂ ਕਿਵੇਂ ਬਚਣਾ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਜਥੇਦਾਰ ਅਤੇ ਸਿੱਖ ਆਗੂ ਅਜਿਹੇ ਵੀ ਹਨ, ਜੋ ਇਸ ਲੜਾਈ ਵਿੱਚ ਕੰਧ ਉਹਲਿਓਂ ਹੀ ਰੋੜੇ ਮਾਰਨ ਦਾ ਯਤਨ ਕਰਕੇ ਆਪਣੇ ਆਪ ਸੰਘਰਸ਼ ਵਿੱਚ ਸ਼ਾਮਲ ਕਰ ਰਹੇ ਹਨ, ਅਜਿਹੇ ਸਿੱਖ ਆਗੂਆਂ ਕੋਲੋਂ ਵੀ ਸੰਘਰਸ਼ ਨੂੰ ਬਚਾਉਣ ਦੀ ਲੋੜ ਹੈ। ਇਸ ਤੋਂ ਇਲਾਵਾ ਇੱਕ ਗੱਲ ਇਹ ਵੀ ਚਿੱਟੇ ਦਿਨ ਵਾਂਗ ਸਪੱਸ਼ਟ ਹੈ ਅਤੇ ਇਸ ਦਾ ਇਤਿਹਾਸ ਵੀ ਗਵਾਹ ਹੈ ਕਿ ਜਦੋਂ ਸਿੱਖ ਕੌਮ ਇੱਕ ਮੁੱਠ ਕੇ ਆਪਣਾ ਨਿਸ਼ਾਨਾ ਮਿਥ ਕੇ ਤੁਰ ਪੈਂਦੀ ਹੈ ਤਾਂ ਇਹ ਅੱਜ ਸਰਕਾਰੀ ਹਾਕਮ ਬਣੇ ਅਕਾਲੀ ਵੀ ਕੌਮ ਦੇ ਮੂਹਰੇ ਝਟ ਲਿਫ਼ ਜਾਂਦੇ ਰਹੇ ਹਨ।

ਹੁਣ ਵੇਲਾ ਆ ਚੁਕਿਆ ਹੈ ਕਿ ਕੌਮ ਇੱਕਮੁਠਤਾ ਅਤੇ ਦ੍ਰਿੜ ਇਰਾਦੇ ਨਾਲ ਅੱਗੇ ਵਧੇ ਅਤੇ ਆਪਣੇ ਕੌਮੀ ਹੀਰਿਆਂ ਨੂੰ ਭਾਰਤੀ ਜ਼ੇਲ੍ਹਾਂ ’ਚੋਂ ਆਜ਼ਾਦ ਕਰਵਾਏ।

06 ਦਸੰਬਰ 2013 ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਸਿੱਖ ਸੰਗਤਾਂ, ਸ. ਸਿਮਰਨਜੀਤ ਸਿੰਘ ਮਾਨ, ਸ, ਮਨਵਿੰਦਰ ਸਿੰਘ ਗਿਆਸਪੁਰ
ਦਫਤਰ 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ, ਸ, ਇੰਦਰਜੀਤ ਸਿੰਘ ਸੰਤਗੜ੍ਹ, ਭਾਈ ਤਰਸੇਮ ਸਿੰਘ,  ਆਦਿ...

ਟਿੱਪਣੀ:

ਸ. ਜਗਸੀਰ ਸਿੰਘ ਜੀ ਨੇ ਬਾਖੂਬੀ ਸਾਰੀ ਸੱਚਾਈ ਤਰਤੀਬਵਾਰ ਬਿਆਨ ਕੀਤੀ ਹੈ ਅਤੇ ਸਿੱਖਾਂ ਨੂੰ ਸੁਚੇਤ ਕੀਤਾ ਹੈ ਕਿ ਇਨ੍ਹਾਂ ਦੋਗਲੇ ਕਿਰਦਾਰ ਵਾਲੇ ਅਖੌਤੀ ਜਥੇਦਾਰਾਂ ਕੋਲੋਂ ਬੱਚ ਕੇ ਹੀ ਕੋਈ ਸੰਘਰਸ਼ ਕੀਤਾ ਜਾਣ ਚਾਹੀਦਾ ਹੈ।

ਇਸੇ ਤਰ੍ਹਾਂ ਅਖੌਤੀ ਜਥੇਦਾਰਾਂ ਤੋਂ ਇਲਾਵਾ ਕਈ ਹੋਰ ਬਾਦਲ ਦੇ ਕਰਿੰਦੇ ਹਨ ਜਿਹੜੇ ਸਾਰਿਆਂ ਨਾਲ ਵਿਚਰ ਕੇ ਹਰ ਪਲ ਦੀ ਖਬਰ ਬਾਦਲ ਨੂੰ ਦਿੰਦੇ ਹਨ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ 'ਤੇ ਪਰਮਜੀਤ ਸਿੰਘ (ਨ)ਖ਼ਾਲਸਾ, ਅਮਰਜੀਤ ਸਿੰਘ ਚਾਵਲਾ, ਬਲਜੀਤ ਸਿੰਘ ਦਾਦੂਵਾਲ, ਬਲਵੰਤ ਸਿੰਘ ਨੰਦਗੜ੍ਹ, ਜਸਬੀਰ ਸਿੰਘ ਰੋਡ, ਸੱਪ ਸਮਾਜ (ਅਖੌਤੀ ਸੰਤ ਸਮਾਜ) ਦੇ ਸਾਧ, ਧੁੰਮਾ ਟਕਸਾਲ ਅਤੇ ਕਈ ਹੋਰ ਸ਼ਾਮਿਲ ਹਨ, ਜਿਨ੍ਹਾਂ ਤੋਂ ਦੂਰੀ ਬਣਾ ਕੇ ਹੀ ਕੋਈ ਕੰਮ ਸੰਵਰ ਸਕਦਾ ਹੈ। ਇਨ੍ਹਾਂ ਲੋਕਾਂ ਦੀ ਖਾਸੀਯਤ ਇਹ ਹੈ ਕਿ ਉਪਰੋਂ ਇਹ ਬਾਦਲ ਦੇ ਖਿਲਾਫ ਬੋਲਦੇ ਹਨ, ਆਮ ਸਿੱਖਾਂ 'ਚ ਆਪਣਾ ਰਸੂਖ ਬਣਾਉਂਦੇ ਨੇ, ਪਰ ਕੰਮ ਬਾਦਲ ਦਾ ਹੀ ਕਰਦੇ ਨੇ।

ਬਾਕੀ ਰਹੀ ਸਿੱਖ ਜਥੇਬੰਦੀਆਂ ਦੀ ਗੱਲ, ਉਨ੍ਹਾਂ 'ਚ ਜਜ਼ਬਾ ਹੈ, ਪਰ ਦੂਰਅੰਦੇਸ਼ੀ ਦੀ ਅਤੇ ਲੀਡਟਸ਼ਿਪ ਘਾਟ, ਉਹ ਵੀ ਹਰ ਗੱਲ ਲਈ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਕੋਲ ਫਰਿਆਦ ਲੈ ਕੇ ਪਹੁੰਚ ਜਾਂਦੇ ਹਨ, ਤੇ ਜਿਸ ਕਰਕੇ ਹਰ ਸੰਘਰਸ਼ 'ਚ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਵਾਰੀ ਤਾਂ ਕੌੜਾ ਘੁੱਟ ਕਰਨਾ ਹੀ ਪੈਣਾ ਹੈ, ਇਹ ਨਹੀਂ ਕਿ ਸਾਧਾਂ ਦੇ, ਅਖੌਤੀ ਜਥੇਦਾਰਾਂ ਦੇ ਖਿਲਾਫ ਬੋਲੀ ਵੀ ਜਾਉ, ਤੇ ਬਾਰ ਬਾਰ ਜਾ ਕੇ ਉਨ੍ਹਾਂ ਸਾਹਮਣੇ ਲੇਟਣੀਆਂ ਵੀ ਲਉ, ਹੁਣੋ ਕਰੋ ਜਾਂ ਬਾਅਦ 'ਚ, ਲਕੀਰ ਖਿੱਚ ਕੇ ਹੀ ਕੰਮ ਹੋਣਾ ਹੈ

ਹੁਣ ਮੌਕਾ ਹੈ ਕਿ ਜਾਗਰੂਕ ਅਖਵਾਉਣ ਵਾਲੇ ਸਿੱਖਾਂ ਨੂੰ ਇੱਕਠੇ ਹੋਣਾ ਚਾਹੀਦਾ ਹੈ। ਖ਼ਾਲਸਾ ਨਿਊਜ਼ ਅਤੇ ਟਾਈਗਰ ਜਥਾ ਨੇ ਪਿੱਛੇ ਜਿਹੇ ਵੀ ਇਹ ਗੁਹਾਰ ਲਗਾਈ ਸੀ ਕਿ ਆਉ ਇੱਕਠੇ ਹੋਈਏ, ਤੇ ਹੁਣ ਫਿਰ ਇਹੀ ਅਪੀਲ ਹੈ ਕਿ ਸਮਾਂ ਨਾ ਖੁੰਝਾਈਏ, ਇੱਕਠੇ ਹੋਈਏ। ਇੱਕਠੇ ਨਾ ਹੋਣ ਦਾ, ਨਤੀਜ਼ਾ ਸਾਹਮਣੇ ਹੈ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top