Share on Facebook

Main News Page

ਸਿੱਖ ਪੰਥ ਦੀ ਅਗਵਾਈ ਕੌਣ ਕਰੇ ?
-: ਅਵਤਾਰ ਸਿੰਘ ਮਿਸ਼ਨਰੀ (5104325827)
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. (ਰਜਿ.)

ਪੰਥਕ ਅਗਵਾਈ ਬੰਦੀ ਛੋੜ ਸਤਿਗੁਰੂ ਦੀ ਹੋਣੀ ਚਾਹੀਦੀ ਹੈ ਨਾਂ ਕਿ ਪੈਰ ਪੈਰ ਤੇ ਬਦਲਨ ਵਾਲੇ ਧੜੇਬਾਜ ਸੰਤਾਂ, ਮਹੰਤਾਂ ਜਾਂ ਜਥੇਦਾਰਾਂ ਦੀ। ਅੱਜ ਸਿੱਖ ਸੰਘਰਸ਼ ਫੇਲ ਕਿਉਂ ਹੋ ਰਹੇ ਹਨ? ਕਿਉਂਕਿ ਅਗਵਾਈ ਸਤਿਗੁਰੂ ਦੀ ਥਾਂ ਸੰਤਾਂ ਮਹੰਤਾਂ ਸੰਪ੍ਰਦਾਈਆਂ ਦੀ ਲਈ ਜਾ ਰਹੀ ਹੈ। ਇਨ੍ਹਾਂ ਡੇਰੇਦਾਰ ਸੰਪ੍ਰਦਾਈਆਂ ਦੀ ਜਬਾਨ ਸੜਦੀ ਹੈ, ਗੁਰੂ ਬਾਬਾ ਨਾਨਕ ਸਾਹਿਬ ਦੀ ਅਗਵਾਈ ਵਿੱਚ ਕਾਫਲਾ ਜਾਂ ਮਾਰਚ ਚਲਦਾ ਕਹਿੰਦਿਆਂ। ਕੋਈ ਭਿੰਡਰਾਂ ਵਾਲੇ ਦੀ ਅਗਵਾਈ, ਕੋਈ ਰਣਧੀਰ ਸਿੰਘ, ਕੋਈ ਬਾਬਾ ਨੰਦ ਸਿੰਘ, ਕੋਈ ਬਾਬਾ ਈਸ਼ਰ ਸਿੰਘ ਆਦਿਕ ਆਪੋ ਆਪਣੇ ਵੱਡੇ ਵਡੇਰੇ ਮਹਾਂਪੁਰਖਾਂ ਦੀ ਹੀ ਅਗਵਾਈ ਕਬੂਲ ਰਿਹਾ ਹੈ

ਇਵੇਂ ਧੜੇਬੰਦੀ ਵਧਦੀ ਹੈ ਜੇ ਗੁਰੂ ਗ੍ਰੰਥ ਸਾਹਿਬ ਵਿਖੇ ਬਿਰਾਜਮਾਨ ਗੁਰੂਆਂ, ਭਗਤਾਂ, ਭੱਟਾਂ ਅਤੇ ਗੁਰਮੁਖ ਸਿੱਖਾਂ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਕਬੂਲ ਲਈ ਜਾਵੇ ਤਾਂ ਸਾਰੇ ਵਰਗਾਂ ਦੇ ਸੇਵਕ, ਸਿੱਖ ਅਤੇ ਪ੍ਰੇਮੀ ਸੰਗਤਾਂ ਇੱਕ ਜੁੱਟ ਹੋ ਕੇ ਚਲ ਸਕਦੀਆਂ ਹਨ। ਇਸ ਲਈ ਆਪੋ ਆਪਣੇ ਡੇਰੇ, ਸੰਪ੍ਰਦਾਵਾਂ ਅਤੇ ਜਥੇਦਾਰਾਂ ਨੂੰ ਛੱਡ ਕੇ ਇੱਕ ਅਕਾਲ ਕਰਤਾਰ ਅਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਹੀ ਚਲਿਆ ਜਾਵੇ ਤਾਂ ਪੰਥਕ ਏਕਤਾ ਅਤੇ ਚੜ੍ਹਦੀ ਕਲਾ ਆ ਸਕਦੀ ਹੈ, ਵਖਰੇਵੇਂ ਮਿਟ ਸਕਦੇ ਅਤੇ ਦੇਹਾਂ ਦੀ ਮਾਨਤਾ ਘਟ ਕੇ ਸ਼ਬਦ ਦੀ ਵਧ ਸਕਦੀ ਹੈ- ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥ (635)

ਜੇ ਅਸੀਂ ਸਾਰੇ ਗੁਰੂ ਦੀ ਅਗਵਾਈ ਵਿੱਚ ਸੇਵਕ, ਸਿੱਖ ਅਤੇ ਗੁਰੂ ਪ੍ਰੇਮੀ ਬਣ ਕੇ ਚੱਲੀਏ ਤਾਂ ਜ਼ਾਲਮ ਸਰਕਾਰਾਂ ਵੀ ਐਸੀ ਏਕਤਾ ਅੱਗੇ ਝੁੱਕ ਕੇ, ਬੇਕਸੂਰ ਸਿੱਖਾਂ ਨੂੰ ਇਨਸਾਫ ਦੇਣ ਲਈ ਮਜ਼ਬੂਰ ਹੋਣਗੀਆਂ। ਸਤਿਗੁਰੂ ਦੀ ਅਗਵਾਈ ਛੱਡ ਕੇ, ਦੇਹਧਾਰੀ ਬੰਦਿਆਂ ਦੀ ਅਗਵਾਈ ਪੰਥਕ ਖੁਆਰੀ ਦਾ ਕਾਰਨ ਬਣੀ ਹੋਈ ਹੈ। ਗੁਰੂ ਨਾਨਕ ਸਾਹਿਬ ਨੂੰ ਵੀ ਜਦ ਸਿੱਧਾਂ ਨੇ ਪੁੱਛਿਆ ਸੀ ਤੇਰਾ ਗੁਰੂ ਕੌਨ ਹੈ? ਅਤੇ ਤੂੰ ਕਿਸ ਦਾ ਚੇਲਾ ਤੇ ਕਿਸ ਦੀ ਅਗਵਾਈ ਵਿੱਚ ਚਲਦਾ ਹੈਂ? ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥ (942) ਤਾਂ ਬਾਬੇ ਨੇ ਸੱਚੋ ਸੱਚ ਬਿਆਨਦਿਆਂ ਫੁਰਮਾਇਆ ਸੀ- ਸ਼ਬਦ ਗੁਰੂ ਸੁਰਤਿ ਧੁਨਿ ਚੇਲਾ॥ (942)

ਸੋ, ਜਿਨ੍ਹਾਂ ਚਿਰ ਸਿੱਖ ਪੰਥ ਤਨੋਂ ਮਨੋਂ ਗੁਰੂ ਦੀ ਅਗਵਾਈ ਵਿੱਚ ਚਲਿਆ, ਹਰ ਮੈਦਾਨੇ ਸਫਲਤਾ ਹਾਸਲ ਕਰਦਾ ਰਿਹਾ ਪਰ ਜਦ ਦਾ ਸੰਤਾਂ ਮਹੰਤਾਂ ਜਾਂ ਅਖੌਤੀ ਜਥੇਦਾਰਾਂ ਦੀ ਅਗਵਾਈ ਕਬੂਲੀ ਬੈਠਾ ਹੈ ਦਿਨ-ਬ-ਦਿਨ ਰਸਾਤਲ ਵੱਲ ਜਾ ਰਿਹਾ ਹੈ। ਆਓ ਸਾਰੇ ਹਉਮੈ ਹੰਕਾਰ ਤੇ ਵਖਰੇਵੇਂ ਛੱਡ ਕੇ, ਇੱਕ ਗੁਰੂ ਦੀ ਅਗਵਾਈ ਹੇਠ ਪੰਥਕ ਕਾਫਲਾ ਬਣਾ ਕੇ- ਗੁਰ ਸਿੱਖਾਂ ਇਕੋ ਪਿਆਰੁ ਗੁਰ ਮਿਤਾਂ ਪੁਤਾਂ ਭਾਈਆਂ॥ (648) ਵਾਲੇ ਸਿਧਾਂਤ ਤੇ ਚੱਲ ਕੇ ਪੰਥ ਦੀ ਸ਼ਾਨ ਵਧਾਈਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top