Share on Facebook

Main News Page

ਜਾਗਰੂਕ ਅਖਵਾਉਣ ਵਾਲਿਆਂ ਨੇ ਇੱਕ ਹੋਰ ਮੌਕਾ ਖੁੰਝਾ ਦਿੱਤਾ...
-: ਸੰਪਾਦਕ ਖ਼ਾਲਸਾ ਨਿਊਜ਼

ਭਾਈ ਗੁਰਬਖਸ਼ ਸਿੰਘ ਨੂੰ ਪੁਲਿਸ ਜਬਰੀ ਚੁੱਕ ਕੇ ਲੈ ਗਈ, ਨਮੋਸ਼ੀ ਹੋਣੋ ਬੱਚ ਗਈ, ਕਿ ਚਲੋ ਭਾਈ ਸਾਹਿਬ 'ਤੇ ਨਾ ਅਖੌਤੀ ਜਥੇਦਾਰ ਦਾ ਜ਼ੋਰ ਚਲਿਆ, ਨਾ ਇਹ ਸੱਪ ਸਮਾਜ (ਅਖੌਤੀ ਸੰਤ ਸਮਾਜ) ਵਰਗਲਾ ਸਕਿਆ, ਪੁਲਿਸ ਚੁੱਕ ਕੇ ਲੈ ਗਈ, ਇੱਜ਼ਤ ਬਣੀ ਰਹਿ ਗਈ, ਬਾਕੀ ਬਾਦਲ ਦੀ ਬੀ ਟੀਮ ਨੇ ਕਸਰ ਕੋਈ ਨਹੀਂ ਛੱਡੀ ਸੀ।  ਪੁਲਿਸ ਵਾਲੇ ਸਿਵਲ ਵਰਦੀ ਵਿਚ ਗ੍ਰਿਫਤਾਰੀ ਲਈ ਆਏ, ਜੋ ਕਿ ਕੋਡ ਆਫ ਕ੍ਰਿਮਿਨਲ ਪ੍ਰੋਸੀਜ਼ਰ (Code of Criminal Procedure) ਤੇ ਭਾਰਤੀ ਸੁਪਰੀਮ ਕੋਰਟ ਦੀਆਂ ਹਿਦਾਇਤਾਂ ਦੀ ਉਲੰਘਣਾ ਹੈ।

ਪਰ, ਇਕ ਗੱਲ ਹੈਰਾਨੀ ਵਾਲੀ ਹੈ, ਕਿ ਪਤਾ ਹੋਣ ਦੇ ਬਾਵਜੂਦ ਕਿ ਭਾਈ ਸਾਹਿਬ ਨੂੰ ਪੁਲਿਸ ਕਦੇ ਵੀ ਚੁੱਕ ਕੇ ਲੈ ਕੇ ਜਾ ਸਕਦੀ, ਉਨ੍ਹਾਂ ਦੇ ਦੁਆਲੇ ਸਿਰਫ 5-6 ਬੰਦੇ ਸੀ, ਕੀ ਇਹ ਸਿੱਖਾਂ ਦੀ ਨਾਲਾਇਕੀ ਨਹੀਂ, ਕੀ ਇਹ ਬਾਦਲ ਦੀ ਬੀ ਟੀਮ ਦੀ ਪਲੈਨਿੰਗ ਤਾਂ ਨਹੀਂ... ਹੁਣ ਉਪਰੋਂ ਥੱਲੀ ਬਿਆਨਬਾਜ਼ੀ ਹੋਵੇਗੀ, ਅਸੀਂ ਸੰਘਰਸ਼ ਕਰਾਂਗੇ, ਅਸੀਂ ਔਹ ਕਰ ਦਿਆਂਗੇ, ਲੋਕਾਂ ਵਲੋਂ ਫਿਰ ਅਖੌਤੀ ਜਥੇਦਾਰਾਂ ਅੱਗੇ ਬੇਨਤੀਆਂ ਹੋਣਗੀਆਂ...

ਪਰ, ਸਿੱਖਾਂ ਨੇ ਫਿਰ ਉਹੀ ਗਲਤੀ ਕੀਤੀ ਹੈ, ਜਿਸ ਦੀ ਆਸ ਸੀ। ਪੈਸਾ ਅਤੇ ਸਮਾਂ ਬਰਬਾਦ ਕਰਨ ਦੀ ਆਦਤ ਨੇ ਇਨ੍ਹਾਂ ਦਾ ਦੀਵਾਲੀਆ ਕੱਢ ਦਿੱਤਾ ਹੈ। ਸਾਧ ਲਾਣੇ ਅਤੇ ਅਖੌਤੀ ਜਥੇਦਾਰਾਂ ਤੋਂ ਆਸ ਲਾਈ ਬੈਠੇ ਸਿੱਖ ਹਨੇਰੇ ‘ਚ ਵਿਚਰ ਰਹੇ ਨੇ, ਤੇ ਹੁਣ ਫਿਰ ਉਹੀ ਚਲੇ ਹੋਏ ਕਾਰਤੂਸਾਂ ਨੂੰ ਵਰਤੀ ਜਾ ਰਹੇ ਹਨ। ਰਾਧਸੁਆਮੀ ਦਾ ਬੇਲੀ ਬਲਜੀਤ ਸਿੰਘ ਦਾਦੂਵਾਲ ਜਿਸ ਨੂੰ ਇਹ ਆਦਤ ਹੈ ਕਿ ਆਪਣੇ ਆਪ ਨੂੰ ਹਰ ਵਾਰੀ ਗ੍ਰਿਫਤਾਰ ਕਰਵਾ ਕੇ, ਹੀਰੋ ਬਣਨ ਦੀ ਚਾਹ, ਬਾਦਲ ਦੀ ਬੀ ਟੀਮ ਦੇ ਇਸ ਮਾਹਿਰ ਖਿਡਾਰੀ ਦਾ ਕਿਰਦਾਰ ਸ਼ੱਕੀ ਹੋਣ ਦੇ ਬਾਵਜ਼ੂਦ, ਸਿੱਖ ਫਿਰ ਇਸ ਦੇ ਝਾਂਸੇ ‘ਚ ਆ ਰਹੇ ਨੇ। ਚਿੱਟੀ ਸਿਉਂਕ ਜਿਸ ਕੋਲ ਕਿਸੇ ਤਰ੍ਹਾਂ ਦੀ ਕੋਈ ਕਾਬਲੀਯਤ ਨਹੀਂ, ਪਰ ਫਿਰ ਵੀ ਹਰ ਵਾਰ ਦੀ ਤਰ੍ਹਾਂ, ਇਸ ਵਾਰ ਵੀ ਇਸ ਸੰਘਰਸ਼ ਨੂੰ ਤਾਰਪੀਡੋ ਕਰਨ ‘ਚ ਸਫਲ ਰਿਹਾ।

ਪੰਥਕ ਅਖਵਾਉਣ ਵਾਲੀਆਂ ਜਥੇਬੰਦੀਆਂ ਜਿਨ੍ਹਾਂ ਕੋਲ ਗਿਣਤੀ ਦੇ ਨਾਮ ‘ਤੇ ਦੋ ਚਾਰ ਬੰਦਿਆਂ ਤੋਂ ਇਲਾਵਾ ਕੁੱਝ ਨਹੀਂ, ਹਰ ਵਾਰੀ ਧੋਖਾ ਖਾਂਦੀਆਂ ਹਨ, ਕਿਉਂਕਿ ਉਨ੍ਹਾਂ ਦਾ ਅਖੌਤੀ ਜਥੇਦਾਰਾਂ ਕੋਲੋਂ ਅਗਵਾਈ ਲੈਣ ਦਾ ਝੱਸ, ਉਨ੍ਹਾਂ ਦੀ ਹਾਰ ਦਾ ਕਾਰਣ ਹੈ। ਜਾਗਰੂਕ ਅਖਵਾਉਣ ਲੀਰੋ ਲੀਰ ਹਨ, ਇਸ ਵਕਤ ਵੀ ਇੱਕਠੇ ਨਹੀਂ ਹੋ ਸਕੇ, ਜਦੋਂ ਕਿ ਚਿੱਟੀ ਸਿਉਂਕ, ਸੌ ਮਤਭੇਦ ਹੋਣ ਦੇ ਬਾਵਜੂਦ, ਹਰ ਵਾਰੀ ਸਟੇਜਾਂ ‘ਤੇ ਇੱਕਠੀ ਨਜ਼ਰ ਆਉਂਦੀ ਹੈ।

4 ਤਰੀਕ ਨੂੰ ਕੱਡੇ ਗਏ ਮਾਰਚ ਵਿੱਚ, ਜਾਗਰੂਕ ਅਖਵਾਉਣ ਵਾਲਿਆਂ ਵਲੋਂ ਇਹ ਆਸ ਨਹੀਂ ਸੀ ਕਿ ਉਹ ਅਕਾਲ ਤਖ਼ਤ ‘ਤੇ ਪਹੁੰਚਣਗੇ, ਬਜਾਏ ਕਿ ਉਹ ਭੁੱਖ ਹੜਤਾਲ ਵਾਲੀ ਥਾਂ ‘ਤੇ ਜਾਂਦੇ। ਜੇਕਰ ਉਹ 100-200 ਬੰਦੇ ਹੜਤਾਲ ਵਾਲੀ ਥਾਂ ‘ਤੇ ਜਾਂਦੇ, ਤਾਂ ਮਜਾਲ ਸੀ ਕਿ ਠੱਗ ਬਾਬੇ, ਨੇੜੇ ਵੀ ਫੜਕ ਜਾਂਦੇ। ਖ਼ਾਲਸਾ ਨਿਊਜ਼ ‘ਤੇ ਸ. ਹਰਚਰਨ ਸਿੰਘ ਪਰਹਾਰ ਵਲੋਂ ਦਿੱਤੀ ਚੇਤਾਵਨੀ ਵੀ ਅਣਗੌਲੀ ਕੀਤੀ ਗਈ। ਖ਼ਾਲਸਾ ਨਿਊਜ਼ ਨੇ ਫੇਸਬੁੱਕ ‘ਤੇ ਇਹ ਕੁਮੈਂਟ, ਇਕ ਜਾਗਰੂਕ ਅਖਵਾਉਣ ਵਾਲੇ ਪ੍ਰਚਾਰਕ ਨੂੰ ਕੀਤਾ ਸੀ, ਪਰ…

ਖੈਰ, ਸਿੱਖਾਂ ਦੀ ਨਾਲਾਇਕੀ, ਖਾਸ ਕਰਕੇ ਜਾਗਰੂਕ ਅਖਵਾਉਣ ਵਾਲਿਆਂ ਦੀ, ਨੇ ਸਾਬਿਤ ਕਰ ਦਿੱਤਾ ਹੈ ਕਿ ਇਨ੍ਹਾਂ ਕੋਲ ਸਟੇਜੀ ਗੱਲਾਂ ਤੋਂ ਸਿਵਾਏ, ਦੂਰਅੰਦੇਸ਼ੀ ਅਤੇ ਲੀਡਰਸ਼ਿਪ ਕੁਆਲਿਟੀ Leadership Quality ਨਹੀਂ, ਤੇ ਜਿਸ ਕੋਲ਼ ਹੈ, ਉਸ ਨਾਲ ਕੋਈ ਸਲਾਹ ਮਸ਼ਵਰਾ ਕਰਨ ਦੀ ਵੀ ਖੇਚਲ ਨਹੀਂ ਕਰਦੇ। ਸਟੇਜਾਂ ‘ਤੇ ਠੱਗ ਬਾਬਿਆਂ ਤੋਂ ਸੰਗਤਾਂ ਨੂੰ ਜਾਗਰੂਕ ਕਰਨਾ ਵਧੀਆ ਗੱਲ ਹੈ, ਪਰ ਜਦੋਂ ਮੌਕਾ ਅਤੇ ਸਮਾਂ ਹੁੰਦਾ ਹੈ, ਉਦੋਂ ਸਮਝੌਤਾਵਾਦੀ ਹੋਣਾ ਜਾਂ ਜਲਸਿਆਂ ‘ਚ ਜਾਕੇ ਸਮਾਂ ਬਰਬਾਦ ਕਰਨ, ਕੋਈ ਸਿਆਣਪ ਵਾਲੀ ਗੱਲ ਨਹੀਂ, ਜਿਸ ਤੋਂ ਇਹ ਵੀ ਸਾਬਿਤ ਹੁੰਦਾ ਹੈ ਕਿ ਸਿਰਫ ਡਾਲਰ ਪੌਂਡਾਂ ਦੀ ਖਿੱਚ ਨੇ, ਸਿਰਫ ਫੋਟੋਆਂ ਖਿਚਵਾਉਣ ਤੱਕ ਸੀਮਿਤ ਕਰ ਦਿੱਤਾ ਹੈ, ਕਿ ਬਾਹਰਲੇ ਦੇਸ਼ਾਂ ‘ਚ ਜਾਕੇ ਉਹ ਮੂੰਹ ਦਿਖਾਉਣ ਜੋਗੇ ਰਹਿ ਜਾਣ… ਇਹ ਗੱਲ ਕਈਆਂ ਨੂੰ ਚੰਗੀ ਨਹੀਂ ਲੱਗਣੀ, ਪਰ ਸੱਚਾਈ ਹਮੇਸ਼ਾਂ ਕੌੜੀ ਹੁੰਦੀ ਹੈ… ਖ਼ਾਲਸਾ ਨਿਊਜ਼ ਕਿਸੇ ਨੂੰ ਖੁਸ਼ ਕਰਨ ਲਈ ਨਹੀਂ ਹੈ... ਖੈਰ…

ਭਾਈ ਗੁਰਬਖਸ਼ ਸਿੰਘ ਨੇ ਆਪਣੀ ਪਾਰੀ ਖੇਡੀ, ਅਤੇ ਪਾਸ ਹੋ ਗਿਆ, ਪਰ ਸਿੱਖਾਂ ਦੀ ਨਾਲਾਇਕੀ ਨੇ ਇੱਕ ਹੋਰ ਸੰਘਰਸ਼ ਘੱਟੇ ਰੋਲ਼ਤਾ। ਜਲਸੇ ਕੱਢਣਾ, ਤੇ ਹੁਣ ਪੰਜਾਬ ਬੰਦ ਕਰਨਾ, ਕੋਈ ਮਸਲੇ ਦਾ ਹੱਲ ਨਹੀਂ, ਜਦੋਂ ਕਿ ਹਾਲੇ ਤੱਕ ਉਨ੍ਹਾਂ ਸਿੱਖਾਂ ਦੀ ਲਿਸਟ ਹੀ ਤਿਆਰ ਨਹੀਂ ਕੀਤੀ ਜਾ ਸਕੀ, ਜਿਹੜੇ ਸਿੱਖ, ਸਜ਼ਾ ਪੂਰੀ ਹੋਣ ‘ਤੇ ਜੇਲਾਂ ‘ਚ ਬੰਦ ਨੇ। ਕਿਸੇ ਨੇ ਵੀ ਵਕੀਲਾਂ ਦੀ ਸਹਾਇਤਾ ਨਾਲ ਕਾਨੂੰਨੀ ਕਾਰਵਾਈ ਕਰਨ ਦੀ ਸ਼ਾਇਦ ਹੀ ਸੋਚੀ ਹੋਵੇ। ਇਨ੍ਹਾਂ ਸਭ ਕਾਰਜਾਂ ਨਾਲ, ਕਾਨੂੰਨੀ ਕਾਰਵਾਈ ਵੀ ਜ਼ਰੂਰੀ, ਹੈ ਜਿਸ ਨਾਲ ਹੋਰ ਦਬਾਅ ਬਣਾਇਆ ਜਾ ਸਕੇ। ਭਾਂਵੇਂ ਭਾਰਤੀ ਕਾਨੂੰਨ ਸਿੱਖਾਂ ਲਈ ਹੋਰ ਹੈ, ਵੱਧ ਗਿਣਤੀ ਲਈ ਹੋਰ… ਇਸ ਸਭ ਦੇ ਨਾਲ ਕਾਨੂੰਨੀ ਕਾਰਵਾਈ ਬਾਰੇ ਕਦਮ ਚੁਕਿਆਂ ਬਿਨਾ, ਕੰਮ ਸਿਰੇ ਨਹੀਂ ਚੜਨਾ।

ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਗੁਰਬਾਣੀ ਦੀ ਅਗਵਾਈ ਜ਼ਰੂਰੀ ਹੈ, ਅਕਾਲ ਦੇ ਸੰਕਲਪ ਤੇ ਸਿਧਾਂਤ ਦੀ ਅਗਵਾਈ ਜ਼ਰੂਰੀ ਹੈ, ਅਕਾਲ ਤਖ਼ਤ ਦੀ ਬਿਲਡਿੰਗ ਦੀ ਨਹੀਂ, ਨਾ ਹੀ ਬਾਦਲ ਵਲੋਂ ਥਾਪੇ ਅਖੌਤੀ ਜਥੇਦਾਰਾਂ ਦੀ, ਜਾਂ ਸੱਪ ਸਮਾਜ ਦੀ, ਜੋ ਹਰ ਸੰਘਰਸ਼ ਨੂੰ ਤਾਰਪੀਡੋ ਕਰਨ 'ਚ ਸਫਲ ਹੋ ਜਾਂਦਾ ਹੈ। ਜਦੋਂ ਤੱਕ ਸਿੱਖਾਂ ਨੂੰ ਇਹ ਗੱਲ ਪੱਲੇ ਨਹੀਂ ਪੈਂਦੀ, ਉਨ੍ਹਾਂ ਦੀ ਖੱਜਲ ਖੁਆਰੀ ਹੁੰਦੀ ਰਹੇਗੀ।

Stumbling on the same stone repeatedly is Foolishness, this is what so called Sikhs are doing.

ਭੁਲ ਚੁੱਕ ਲਈ ਖਿਮਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top