ਸੰਨ ਉਨ੍ਹੀ ਸੌ ਸੱਤਰ ਤੋਂ ਇਹ ਮੁੰਡਿਆਂ
ਨੂੰ ਮਰਵਾਵੇ,
ਖੂਨ ਲਿਬੜੀ ਕੁਰਸੀ ਇਸਦੀ ਇਹ ਲਾਸ਼ਾਂ 'ਤੇ ਡਾਹਵੇ,
ਜਿਨਾਂ ਉਪਰੋਂ ਮਿੱਠਾ, ਉਨਾਂ ਅੰਦਰੋਂ ਜ਼ਹਿਰ ਦੀ ਖਾਨ,
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ।
ਆਪੇ ਮਤਾ ਅਨੰਦਪੁਰ ਲਿਖਕੇ ਆਪੇ ਮੋਰਚਾ ਲਾਇਆ,
ਆਪੇ ਚਿੱਠੀਆਂ ਲਿਖ ਲਿਖ ਇਨ੍ਹੇ ਅਕਾਲ ਤਖਤ ਢੁਹਾਇਆ
ਮੈਨੂੰ ਕੌਮ ਦੀ ਸਮਝ ਨੀ ਆਉਂਦੀ ਕਿਉਂ ਇਸ ਤੋਂ ਅਣਜਾਣ,
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ।
ਜਿਨ੍ਹਾਂ ਦਰਿੰਦਿਆਂ ਨੇ ਸੱਭ ਤੋਂ ਵੱਧ ਸਿੱਖ ਕੌਮ ਹੈ ਮਾਰੀ,
ਕਾਤਿਲ ਪੁਲ੍ਹਸੀਆਂ ਦੇ ਨਾਲ ਇਸ ਦੀ ਗੂੜੀ ਰਿਸ਼ਤੇਦਾਰੀ,
ਕਾਤਿਲਾਂ ਤਾਈ ਤਰੱਕੀਆਂ ਦੇਕੇ ਕਰਦਾ ਕੀ ਅਹਿਸਾਨ,
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ। |
|
ਬਹੂ ਇਹਦੀ ਸਿਵਲਿੰਗ ਨੂੰ ਪੂਜੇ, ਇਹਦੀ
ਸਰਸੇ ਯਾਰੀ,
ਨੀਲੀਆਂ ਪੀਲ਼ੀਆਂ ਪੱਗਾਂ ਬੰਨ੍ਹਕੇ ਮੱਤ ਕੌਮ ਦੀ ਮਾਰੀ,
ਤਈਂਓ ਜੱਫੇਮਾਰਾਂ ਦਿਤਾ ਫਖਰੇ ਕੌਮ ਦਾ ਮਾਣ,
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ।
ਪਿੰਡ ਪਿੰਡ ਵਿੱਚ ਠੇਕਾ ਖੋਲਿਆ, ਘਰ ਘਰ ਦਾਰੂ ਚੱਲੇ,
ਭੁੱਕੀ ਫੀਮ ਤੇ ਡੋਡਿਆਂ ਦੀ ਇਨ੍ਹੇ ਕਰਤੀ ਬੱਲੇ ਬੱਲੇ,
ਵਿੱਚ ਪੰਜਾਬ ਦੇ ਨਸ਼ਾ ਵਾੜਕੇ ਕਰਤਾ ਕੌਮ ਦਾ ਘਾਣ,
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ।
ਸਾਧ ਲਾਣਾ ਸੱਭ ਮਿਤਰ ਇਸਦਾ ਇਸਦੇ ਹੁਕਮ ਨੂੰ ਮੰਨੇ,
ਸਤਿਨਾਮ ਸਿੰਘ ਜਹੇ ਸੱਚੇ ਇਸ ਨੇ ਕਈ ਲਾ ਦਿਤੇ ਬੰਨੇ,
ਬੱਚਜੋ ਜੇ ਬਚ ਸਕਦੇ ਇਸਤੋਂ ਕੌਮ ਨੂੰ ਇਹ ਪੈਗਾਮ,
ਕਦੇ ਕਦੇ ਰੱਬ ਪੈਦਾ ਕਰਦਾ ਬਾਦਲ ਜਿਹਾ ਹੈਵਾਨ। |