Share on Facebook

Main News Page

ਅਖੌਤੀ ਜਥੇਦਾਰ ਵਲੋਂ ਬੰਦੀ ਰਿਹਾਈ ਮਾਰਚ ਦੀ ਅਗਵਾਈ ਰੋਡੇ ਵਲੋਂ ਕਰਨ ਦੇ ਆਦੇਸ਼ ਦੇਣ ਦਾ ਵਿਰੋਧ

ਅਖੌਤੀ ਜਥੇਦਾਰ ਗੁਰਬਚਨ ਸਿੰਘ ਨੇ ਕਿਹਾ ਕਿ ਬੰਦੀ ਸਿੰਘ ਰਿਹਾਈ ਦੀ ਅਗਵਾਈ ਭਾਈ ਜਸਵੀਰ ਸਿੰਘ ਰੋਡੇ ਕਰਨਗੇ। ਜਿਸ ਦਾ ਸਿੱਖ ਨੌਜੁਆਨੀ ਜੰਮ ਕੇ ਵਿਰੋਧ ਕੀਤਾ ਅਤੇ ਕਿਹਾ ਕਿ ਅਸੀਂ ਪੰਜ ਪਿਆਰਿਆਂ ਦੀ ਅਗਵਾਈ ਹੀ ਮਾਰਚ ਲੈ ਕੇ ਜਾਵਾਂਗੇ।

ਜਦੋਂ ਖਾਲਸਾ ਮਾਰਚ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਰਵਾਨਾ ਹੋਣ ਉਪਰੰਤ ਪੁਲਿਸ ਨੇ ਰੋਕ ਲਿਆ ਤਾਂ ਸਰਕਾਰ ਦੇ ਨੇੜੇ ਮੰਨੇ ਜਾਂਦੇ ਇੱਕ ਸਾਬਕਾ ਜੱਥੇਦਾਰ ਜਸਬੀਰ ਸਿੰਘ ਰੋਡੇ ਵੱਲੋਂ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸਦਾ ਸਿੱਖ ਸੰਗਤਾਂ ਨੇ ਭਾਰੀ ਵਿਰੋਧ ਕੀਤਾ ਅਤੇ ਸਥਿਤੀ ਉਸ ਸਮੇਂ ਵਧੇਰੇ ਗੰਭੀਰ ਹੋ ਗਈ, ਜਦੋਂ ਮਾਰਚ ’ਚ ਸ਼ਾਮਲ ਕੁਝ ਗਰਮਖਿਆਲੀ ਆਗੂਆਂ ਨੇ ਇਸ ਸਾਬਕਾ ਜੱਥੇਦਾਰ ’ਤੇ ਉੱਚੀ ਆਵਾਜ਼ ’ਚ ਗੰਭੀਰ ਦੋਸ਼ਾਂ ਦੀ ਝੜੀ ਲਾ ਦਿੱਤੀ। ਸਿੱਖ ਸੰਗਤਾਂ ਦੀਆਂ ਤੱਤੀਆਂ-ਤੱਤੀਆਂ ਸੁਣ ਕੇ ਉਕਤ ਜੱਥੇਦਾਰ ਰੋਡੇ ਨੇ ਖਿਸਕਣ ਵਿੱਚ ਹੀ ਭਲਾਈ ਸਮਝੀ।

ਬੰਦੀ ਸਿੰਘ ਰਿਹਾਈ ਮਾਰਚ ਦੀ ਰਵਾਗਨੀ ਸਮੇਂ ਜਦੋਂ ਪੁਲਿਸ ਨੇ ਮਾਰਚ ਨੂੰ ਧੱਕੇ ਨਾਲ ਰੋਕਣ ਦਾ ਯਤਨ ਕੀਤਾ ਅਤੇ ਪ੍ਰਬੰਧਕਾਂ ਵੱਲੋਂ ਦਿੱਤੇ ਵਾਰ ਵਾਰ ਭਰੋਸੇ ਤੋਂ ਬਾਅਦ ਵੀ ਮਾਰਚ ਨੂੰ ਰਵਾਨਾ ਨਾ ਹੋਣ ਦਿੱਤਾ ਤਾਂ ਸਿੰਘਾਂ ਨੇ ਸੜਕ ’ਤੇ ਧਰਨਾ ਲਾ ਦਿੱਤਾ। ਇਸ ਧਰਨੇ ’ਚ ਦਰਬਾਰ ਸਾਹਿਬ ਦੇ ਲਗਭਗ ਸਾਰੇ ਹਜ਼ੂਰੀ ਰਾਗ਼ੀ ਵੀ ਆ ਕੇ ਸ਼ਾਮਲ ਹੋ ਗਏ ਅਤੇ ਉਹ ਮਾਰਚ ਦੇ ਰਵਾਨਾ ਹੋਣ ਤੱਕ ਧਰਨੇ ’ਚ ਸ਼ਾਮਲ ਰਹੇ। - See more at: http://www.punjabspectrum.com/2013/12/30290#sthash.ipijnv85.dpuf

ਬੰਦੀ ਸਿੰਘ ਰਿਹਾਈ ਮਾਰਚ ਦੀ ਰਵਾਗਨੀ ਸਮੇਂ ਜਦੋਂ ਪੁਲਿਸ ਨੇ ਮਾਰਚ ਨੂੰ ਧੱਕੇ ਨਾਲ ਰੋਕਣ ਦਾ ਯਤਨ ਕੀਤਾ ਅਤੇ ਪ੍ਰਬੰਧਕਾਂ ਵੱਲੋਂ ਦਿੱਤੇ ਵਾਰ ਵਾਰ ਭਰੋਸੇ ਤੋਂ ਬਾਅਦ ਵੀ ਮਾਰਚ ਨੂੰ ਰਵਾਨਾ ਨਾ ਹੋਣ ਦਿੱਤਾ ਤਾਂ ਸਿੰਘਾਂ ਨੇ ਸੜਕ ’ਤੇ ਧਰਨਾ ਲਾ ਦਿੱਤਾ। ਇਸ ਧਰਨੇ ’ਚ ਦਰਬਾਰ ਸਾਹਿਬ ਦੇ ਲਗਭਗ ਸਾਰੇ ਹਜ਼ੂਰੀ ਰਾਗ਼ੀ ਵੀ ਆ ਕੇ ਸ਼ਾਮਲ ਹੋ ਗਏ ਅਤੇ ਉਹ ਮਾਰਚ ਦੇ ਰਵਾਨਾ ਹੋਣ ਤੱਕ ਧਰਨੇ ’ਚ ਸ਼ਾਮਲ ਰਹੇ।

ਸਾਬਕਾ ਜੱਥੇਦਾਰ ਜਸਬੀਰ ਸਿੰਘ ਰੋਡੇ

ਬਾਕੀ ਅੰਦਾਜ਼ਾ ਪਾਠਕ ਆਪ ਲਗਾ ਸਕਦੇ ਨੇ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top