Share on Facebook

Main News Page

ਅਖੌਤੀ ਜਥੇਦਾਰ ਗੁਰਬਚਨ ਸਿੰਘ ਨੇ ਬਾਦਲ ਦੀ ਰਖੈਲ ਹੋਣ ਦਾ ਪੁਖਤਾ ਸਬੂਤ ਦਿੱਤਾ
-: ਸੰਪਾਦਕ ਖ਼ਾਲਸਾ ਨਿਊਜ਼
ਇਹ ਖਬਰ ਧਿਆਨ ਨਾਲ ਪੜ੍ਹੋ ਕਿ ਕਹਿੰਦਾ ਹੈ ਇਹ ਬਾਦਲ ਦਾ ਕਰਿੰਦਾ... ਅਖੇ

"ਮੁੱਖ ਮੰਤਰੀ ਚਾਹੁੰਦੇ ਹਨ ਕਿ ਜੇਲ੍ਹਾਂ ਵਿੱਚ ਬੰਦ ਸਿੱਖ ਰਿਹਾਅ ਹੋਣ। ਉਨ੍ਹਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਨੇ ਜੋ ਸੂਚੀ ਦਿੱਤੀ ਹੈ, ਉਸ ਮੁਤਾਬਕ ਇਕ ਮਾਮਲਾ ਯੂ.ਪੀ. ਨਾਲ ਸੰਬੰਧਤ ਹੈ, ਇਕ ਕਰਨਾਟਕ ਤੇ ਇਕ ਗੁਜਰਾਤ ਦਾ ਹੈ। 3 ਸਿੰਘਾਂ ਦਾ ਮਸਲਾ ਚੰਡੀਗੜ੍ਹ ਨਾਲ ਸੰਬੰਧਤ ਹੋਣ ਕਾਰਣ ਮੁੱਖ ਮੰਤਰੀ ਕੁੱਝ ਨਹੀਂ ਕਰ ਸਕਦੇ। ਪੰਜਾਬ ਨਾਲ ਸੰਬੰਧਤ ਕੋਈ ਮਾਮਲਾ ਨਹੀਂ।"

ਪਹਿਲਾਂ ਇਸ ਟੁੱਕੜਬੋਚ ਨੁੰ ਪੁਛੋ ਕਿ ਤੂੰ ਆਪਣੇ ਆਪ ਅਕਾਲ ਤਖ਼ਤ ਦਾ ਜਥੇਦਾਰ ਅਖਵਾਉਂਦਾ ਹੈ, ਤੇ ਤਰਫਦਾਰੀ ਬਾਦਲ ਦੀ ਕਰ ਰਿਹਾ ਹੈ!!! ਇਹ ਸਭ ਨੁੰ ਪਤਾ ਹੈ ਕਿ ਕਿਸ ਤਰ੍ਹਾਂ ਇਹ ਇਨ ਅਹੁਦੇ 'ਤੇ ਪਹੁੰਚਿਆ ਹੈ... ਪਰ ਹੁਣ ਤਾਂ ਉਨ੍ਹਾਂ ਲੋਕਾਂ ਦੀਆਂ ਅੱਖਾਂ ਖੁਲਣੀਆਂ ਚਾਹੀਦੀਆਂ ਹਨ, ਜਿਨ੍ਹਾਂ ਨੂੰ ਹਾਲੇ ਵੀ ਇਹ ਸਿੰਘ ਸਾਹਿਬ ਲਗਦੇ ਨੇ!!!

ਇਸ ਬਿਆਨ ਨਾਲ ਸਾਫ ਜ਼ਾਹਿਰ ਹੈ ਕਿ ਬਾਦਲ ਦੀ ਬੀ ਟੀਮ ਨੇ ਆਪਣਾ ਕੰਮ ਕਰ ਦਿੱਤਾ ਹੈ। ਇਹ ਬਿਆਨ ਦੇ ਕੇ ਪੁਖਤਾ ਸਬੂਤ ਦੇ ਦਿੱਤਾ ਹੈ ਕਿ ਬਾਦਲ ਦੇ ਰਖੈਲ ਤੋਂ ਵੱਧ ਕੁੱਝ ਨਹੀਂ।

ਕੀ ਚੰਡੀਗੜ੍ਹ ਪੰਜਾਬ ਤੋਂ ਬਾਹਰ ਹੈ? ਕੀ ਇਹ ਪੰਜਾਬ ਦੀ ਰਾਜਧਾਨੀ ਨਹੀਂ ? ਭਾਂਵੇਂ ਅੱਧੀ ਸਹੀ... ਕੀ ਬਾਦਲ 3 ਸਿੰਘ ਨਹੀਂ ਛੁੜਾ ਸਕਦਾ, ਜੇ ਚਾਹਵੇ ਤਾਂ, ਬਾਕੀ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਨਾਲ ਬਾਦਲ ਦੀ ਯਾਰੀ ਹੈ, ਇਹ ਕੰਮ ਵੀ ਹੋ ਸਕਦਾ ਹੈ... ਪਰ ਕਰੇ ਕੌਣ...

ਬਾਦਲ ਤਾਂ ਭਾਜਪਾ ਦਾ ਪਾਣੀ ਭਰਦਾ ਅਤੇ ਇਹ ਅਖੌਤੀ ਜਥੇਦਾਰ ਬਾਦਲ ਦਾ... ਵਧੀਆ ਕੀਤਾ ਅੱਜ ਜਦੋਂ ਰੋਡੇ ਦੀ ਮੁਖਾਲਫਤ ਕਰਕੇ, ਹੁਣ ਇਸ ਅਖੌਤੀ ਜਥੇਦਾਰ ਨੂੰ ਆਪਣੀ ਔਕਾਤ ਪਤਾ ਲਗਣੀ ਚਾਹੀਦੀ ਹੈ...

ਜਦੋਂ ਤੱਕ ਸਿੱਖਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਪੱਲੇ ਨਹੀਂ ਬੱਝ ਜਾਂਦੀ ਕਿ ਇਹ ਬਾਦਲ ਦੀਆਂ ਰਖੈਲਾਂ ਹਨ, ਤੇ ਰਖੈਲ ਦਾ ਕੰਮ ਕੀ ਹੁੰਦਾ ਭਲਾ... ਬੰਦੇ ਦੀ ਤੀਵੀਂ ਨਾਲੋਂ ਵੱਧ ਹੰਕਾਰੀ ਹੁੰਦੀ ਹੈ... ਤੇ ਇਹ ਰਖੈਲ ਵੀ ਹੰਕਾਰ ਵੱਸ ਹੋ ਬਾਦਲ ਦੀ ਹੀ ਤਰਫਦਾਰੀ ਕਰੇਗੀ... ਤੇ ਇਸ ਸੰਘਰਸ਼ ਨੂੰ ਵੀ ਇਹ ਰਖੈਲ, ਠੰਡੇ ਬਸਤੇ 'ਚ ਪਾਉਣ ਦਾ ਕੰਮ ਇਹ ਕਰ ਰਿਹਾ ਹੈ, ਜਿਸ ਵਿੱਚ ਕਾਫੀ ਹੱਦ ਤੱਕ ਸਫਲਤਾ ਮਿਲ ਚੁਕੀ ਹੈ।

ਬੰਦੀ ਛੋੜ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਅਖੌਤੀ ਜਥੇਦਾਰ ਦਾ ਬਿਆਨ ਪੜ੍ਹੋ:

ਆਪਣੇ ਹੱਕਾਂ ਲਈ ਕੱਢੇ ਜਾ ਰਹੇ ਸ਼ਾਤਮਈ ਮਾਰਚ ਨੂੰ ਰੋਕਣ ਦੇ ਪੰਜਾਬ ਸਰਕਾਰ ਦੇ ਰਵੱਇਏ 'ਤੇ ਜਦੋਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜੋ ਕੁਝ ਵਾਪਰਿਆ ਹੈ ਮੰਦਭਾਗਾ ਹੈ, ਪਰ ਅਜਿਹਾ ਸਿਰਫ ਗਲਤ ਫਹਿਮੀ ਕਾਰਨ ਹੋਇਆ ਹੈ।

ਉਹਨਾਂ ਕਿਹਾ ਕਿ ਮਾਰਚ ਸ਼ੁਰੂ ਕਰਨ ਤੋ ਪਹਿਲਾਂ ਉਹਨਾਂ ਨੂੰ ਕੋਈ ਕੰਕਰੀਟ ਜਾਣਕਾਰੀ ਨਹੀਂ ਦਿੱਤੀ ਗਈ ਸੀ। ਉਹਨਾਂ ਕਿਹਾ ਕਿ ਉਹਨਾਂ ਦੀ ਤਾਂ ਹਮੇਸ਼ਾਂ ਮੰਗ ਰਹੀ ਹੈ ਕਿ ਜੇਲਾਂ ਵਿੱਚ ਜਿਹੜੇ ਵੀ ਨੌਜਵਾਨ ਲੰਮੇ ਸਮੇਂ ਤੋ ਬੰਦ ਹਨ ਜਾਂ ਫਿਰ ਜਿਹੜੇ ਆਪਣੀਆ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਉਹਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਖੁਦ ਵੀ ਨੌਜਵਾਨ ਦੀ ਰਿਹਾਈ ਲਈ ਗੰਭੀਰ ਹਨ ਅਤੇ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਨੂੰ ਰਿਹਾਅ ਕਰਨ ਵਾਲੇ ਨੌਜਵਾਨਾਂ ਦੀ ਲਿਸਟ ਮੰਗੀ ਹੈ ਜਿਹੜੀ ਉਹਨਾਂ ਨੇ 6 ਦਸੰਬਰ ਨੂੰ ਸਰਕਾਰ ਨੂੰ ਸੋਪਣੀ ਹੈ।

ਉਹਨਾਂ ਭਾਈ ਗੁਰਬਖਸ ਸਿੰਘ ਨੂੰ ਇੱਕ ਵਾਰੀ ਫਿਰ ਅਪੀਲ ਕੀਤੀ ਕਿ ਸਿੱਖ ਧਰਮ ਵਿੱਚ ਭੁੱਖ ਹੜਤਾਲ ਦਾ ਕੋਈ ਵੀ ਸੰਕਲਪ ਨਹੀਂ ਹੈ ਅਤੇ ਆਪਣਾ ਰੋਸ ਜ਼ਾਹਿਰ ਕਰਨ ਦੇ ਹੋਰ ਵੀ ਕਈ ਤਰੀਕੇ ਹਨ।

ਉਹਨਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਨੂੰ ਭੁੱਖ ਹੜਤਾਲ ਖਤਮ ਕਰ ਦੇਣੀ ਚਾਹੀਦੀ ਹੈ। ਪੰਜ ਪਿਆਰਿਆ ਵਿੱਚ ਸ਼ਾਮਲ ਭਾਈ ਮਨਪ੍ਰੀਤ ਸਿੰਘ ਦੀ ਪੁਲੀਸ ਵੱਲੋ ਦਸਤਾਰ ਲਾਹੇ ਜਾਣ ਦਾ ਗੰਭੀਰ ਨੋਟਿਸ ਲੈਦਿਆਂ ਜਥੇਦਾਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਤੇ ਦੋਸ਼ੀ ਪੁਲੀਸ ਅਧਿਕਾਰੀ ਦੇ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ।

ਕੀ ਹਾਲੇ ਵੀ ਕੋਈ ਕਸਰ ਬਾਕੀ ਹੈ ਕਿ ਇਹ ਬਾਦਲ ਦਾ ਪਾਲਤੂ ਹੈ, ਰਖੈਲ ਹੈ, ਕੌਮ ਦਾ ਜਥੇਦਾਰ ਨਹੀਂ!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top