ਟਿੱਪਣੀ:
ਮਾਰਚ ਜ਼ਰੂਰ ਕੱਢਣਾ ਚਾਹੀਦਾ ਹੈ, ਪਰ ਇਸਧੀ ਵਾਗਡੋਰ
ਜਥੇਬੰਦੀਆਂ ਆਪਣੇ ਹੱਥ ਲੈਣ, ਨਾ ਕਿ ਵਿਕੇ ਹੋਏ ਅਖੌਤੀ ਜਥੇਦਾਰਾਂ ਹੱਥ...
ਸੰਪਾਦਕ ਖ਼ਾਲਸਾ ਨਿਊਜ਼
ਅੱਜ
ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਹਮਾਇਤ ਅਤੇ ਅਗਲੀ ਰਣਨੀਤੀ ਬਣਾਉਣ ਲਈ ਸਰਬੱਤ ਪੰਥਕ
ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਅੰਬ ਸਾਹਿਬ ਜਿਸ ਜਗਾ ਭਾਈ ਸਾਹਿਬ ਮਰਨ ਵਰਤ 'ਤੇ ਬੈਠੇ
ਹਨ ਉਸੇ ਜਗਾ ਹੋਈ ।
ਸਾਰੀਆਂ ਧਿਰਾਂ ਨੇ
ਇੱਕ ਵਿਸ਼ਾਲ ਕੇਸਰੀ
ਮਾਰਚ ੪ ਦਸੰਬਰ ਦਿਨ ਬੁੱਧਵਾਰ ਨੂੰ ਸ੍ਰੀ ਅਕਾਲ ਤਕਤ ਸਾਹਿਬ ਤੋਂ ਗੁਰਦੁਆਰਾ ਅੰਬ ਸਾਹਿਬ
ਤੱਕ ਕੱਢਣ ਦਾ ਫੈਸਲਾ ਕੀਤਾ ਹੈ । ਹੋਂਦ ਚਿੱਲੜ ਤਾਲਮੇਲ ਕਮੇਟੀ ਵਲੋਂ ਭਾਈ ਗਿਆਨ
ਸਿੰਘ ਖਾਲਸਾ ਸਾਮਿਲ ਹੋਏ ਅਤੇ ਅਸੀਂ ਇਸ ਮਾਰਚ ਵਿੱਚ ਵੱਧ ਚੜ੍ਹ ਕੇ ਹਿਸਾ ਲਵਾਂਗੇ ।
ਸਮੁੱਚੇ ਪੰਥ ਦਰਦੀਆਂ ਨੂੰ ਅਪੀਲ ਹੈ ਕਿ ਉਹ ਮਾਰਚ ਦੀ ਸਫਲਤਾ ਲਈ
ਕਮਰਕੱਸੇ ਕਰਨ । ਇਸ ਮਾਰਚ ਨੂੰ ਸਫਲ ਕਰਨ ਲਈ ਸਾਨੂੰ ਹੇਠ ਲਿਖਿਆਂ ਗੱਲਾਂ ਧਿਆਂਨ ਵਿੱਚ
ਰੱਖਣੀਆਂ ਪੈਣਗੀਆਂ ।
੧. ਵੱਧ ਤੋਂ ਵੱਧ ਅਖਬਾਰਾਂ ਜਰੀਏ, ਮੀਡੀਏ ਜਰੀਏ ਇਸਤਿਹਾਰ ਰੂਪ
ਵਿੱਚ ਜਾਂ ਖਬਰਾਂ ਦੇ ਰੂਪ ਵਿਚ ਇਸ ਗੱਲ ਨੂੰ ਫੈਲਾਇਆ ਜਾਵੇ ਤਾਂ ਜੋ ਪੂਰੇ ਪੰਜਾਬੀਆ ਨੂੰ
ਇਸ ਮਾਰਚ ਬਾਰੇ ਜਾਣਕਾਰੀ ਮਿਲ਼ ਸਕੇ, ਜਾਣਕਾਰੀ ਦੀ ਕਮੀ ਕਾਰਨ ਕੁੱਝ ਉਹ ਪੰਥ ਦਰਦੀ ਵੀ ਰਹਿ
ਜਾਣਗੇ ਜਿਹੜੇ ਤਹਿ ਦਿਲੋਂ ਨਾਲ਼ ਹਨ ।
੨. ਮਾਰਚ ਦੀ ਪੂਰਾ ਲੇਅ ਆਊਟ ਪੂਰੇ ਟਾਈਮ ਟੇਬਲ ਅਨੁਸਾਰ ਤਿਆਰ ਕੀਤਾ
ਜਾਵੇ ਤਾਂ ਜੋ ਜਿਹੜੇ ਵੀਰ ਰਸਤੇ ਵਿੱਚ ਮਿਲਣਾ ਚਹੁਣ ਉਹ ਰਾਸਤੇ ਵਿੱਚ ਸ਼ਾਮਿਲ ਹੋ ਸਕਣ ।
੩. ਕੱਝ ਵੀਰ ਮਾਰਚ ਵਿੱਚ ਸ਼ਾਮਿਲ ਤਾਂ ਹੋਣਾ ਚਹੁੰਦੇ ਹਨ ਪਰ ਉਹਨਾਂ
ਕੋਲ਼ ਸਾਧਨ (ਗਡੀਆਂ ਵਗੈਰਾ) ਦੀ ਕਮੀੰ ਹੋਣ ਕਾਰਨ ਜਾ ਨਹੀਂ ਸਕਣਗੇ ।
ਵਿਦੇਸ਼ੀ ਵੀਰਾਂ ਦੇ ਜਿਹੜੇ ਰਿਸਤੇਦਾਰ ਭਾਰਤ ਵਿੱਚ ਰਹਿੰਦੇ ਹਨ ਉਹਨਾਂ
ਨੂੰ ਬੇਨਤੀ ਕਰਨ ਕਿ ਉਹ ਇਸ ਮਾਰਚ ਨੂੰ ਸਫਲ ਬਣਾਉਣ ਲਈ ਘੱਟੋ ਘੱਟ ੧੦ ਗੱਡੀਆਂ ਜਰੂਰ
ਭੇਜਣ ਅਗਰ ਤਾਂ ਜੋ ਉਹ ਵੀਰ ਵੀ ਜਾ ਸਕਣ ਜਿਹੜੇ ਕੌਨਵੈਂਸ ਦੀ ਕਮੀ ਕਾਰਨ ਨਹੀਂ ਜਾ ਸਕਣ
ਉਹ ਜਾ ਸਕਣ । ਮਾਰਚ ਨੂੰ ਸਫਲ ਅਤੇ ਪ੍ਰਭਾਵਸਾਲੀ ਬਣਾਉਣ ਲਈ ਪ੍ਰਬੰਧਕ ਵੀਰਾਂ ਅਤੇ ਵਿਦੇਸ਼ੀ
ਵੀਰਾਂ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ ਤਾਂ ਜੋ ਮਾਰਚ ਸਫਲ ਬਣਾ ਸਰਕਾਰ ਦੀ ਨੀਂਦ ਤੋੜੀ
ਜਾ ਸਕੇ ।