Share on Facebook

Main News Page

੪ ਤਰੀਖ ਨੂੰ ਅਗਵਾਈ ਪੰਥਕ ਜਥੇਬੰਦੀਆਂ ਕਰਨ, ਉਨ੍ਹਾਂ ਨੂੰ ਮੂਵਮੈਂਟ ਕੈਸ਼ ਕਰਨ ਜਾਂ ਹਾਈਜੈਕ ਨਾ ਕਰਨ ਦਿਉ
-: ਹਰਚਰਨ ਸਿੰਘ ਪਰਹਾਰ, ਕੈਨੇਡਾ

ਦੂਜਿਆਂ ਦੇ ਸਿਰਾਂ 'ਤੇ ਨਾ ਹੁੰਦੀਆਂ ਲੜਾਈਆਂ, ਆਪਣਿਆਂ ਡੌਲਿਆਂ 'ਚ ਜਾਨ ਚਾਹੀਦੀ...

ਇੱਕ ਵਾਰ ਫਿਰ ਸਿੱਖ ਜਥੇਬੰਦੀਆਂ ਉਹੀ ਗਲਤੀ ਕਰਨ ਜਾ ਰਹੀਆਂ ਹਨ, ਜਿਹੜੀ ਉਨ੍ਹਾਂ ਪਿਛਲੇ ਸਮੇਂ ਵਿੱਚ ਅਨੇਕਾਂ ਵਾਰ ਕੀਤੀ ਹੈ। ਉਸੇ ਅਕਾਲ ਤਖਤ ਤੋਂ ਫਿਰ ਮਾਰਚ ਸ਼ੁਰੂ ਕੀਤਾ ਜਾ ਰਿਹਾ ਹੈ, ਜਿਥੇ ਮਸੰਦਾਂ ਦਾ ਕਬਜ਼ਾ ਹੈ ਤੇ ਵਾਗਡੋਰ ਵੀ ਫਿਰ ਉਨ੍ਹਾਂ ਮਸੰਦਾਂ ਹੱਥ ਫੜਾਈ ਜਾ ਰਹੀ ਹੈ।

ਪਿਛਲੇ ਸਮੇਂ ਵਿੱਚ ਕੌਮ ਵਲੋਂ ਅਨੇਕਾਂ ਵਾਰ ਇਨ੍ਹਾਂ ਸਾਧਾਂ ਤੇ ਤਖਤਾਂ ਤੇ ਬੈਠੇ ਮਸੰਦਾਂ ਨੂੰ ਪਰਖਿਆ ਜਾ ਚੁੱਕਾ ਹੈ। ਫਿਰ ਵਾਰ-ਵਾਰ ਉਹੀ ਗਲਤੀ ਕਿਉਂ? ਪੰਥਕ ਜਥਬੰਦੀਆਂ ਨੂੰ ਮੋਰਚਾ ਆਪਣੇ ਹੱਥਾਂ ਵਿੱਚ ਲੈ ਕੇ, ਸਿਰਫ ਆਮ ਸੰਗਤ 'ਤੇ ਟੇਕ ਰੱਖ ਕੇ ਤੁਰਨਾ ਚਾਹੀਦਾ ਹੈ, ਨਹੀਂ ਤਾਂ ਮੱਕੜ, ਧੁੰਮਾ, ਰੋਡੇ, ਡੇਰੇਦਾਰ ਸਾਧ ਤੇ ਤਖਤਾਂ ਦੇ ਪੁਜਾਰੀ ਸਾਰੀ ਮੂਵਮੈਂਟ ਨੂੰ ਤਾਰਪੀਡੋ ਕਰ ਦੇਣਗੇਇਸ ਲਈ ਹੁਣ ਤੋਂ ਹੀ ਇਸ ਸੰਘਰਸ਼ ਨੂੰ ਇਨ੍ਹਾਂ ਮਸੰਦਾਂ ਤੇ ਡੇਰੇਦਾਰਾਂ ਤੋਂ ਦੂਰ ਰੱਖੋ।

ਸਿੱਖ ਜਥੇਬੰਦੀਆਂ ਤਖਤਾਂ ਤੇ ਬੈਠੇ ਮਸੰਦਾਂ, ਸ਼੍ਰੋਮਣੀ ਕਮੇਟੀ ਵਿੱਚ ਬੈਠੇ ਗੋਲਕ ਚੋਰਾਂ, ਡੇਰਿਆਂ ਵਾਲੇ ਪਖੰਡੀ ਸਾਧਾਂ ਤੇ ਵਿਕਾਊ ਸਿਆਸਤਦਾਨਾਂ ਤੋਂ ਆਸ ਛੱਡ ਕੇ, ਆਪ ਮੂਹਰੇ ਹੋ ਕੇ ਕੌਮ ਦੀ ਅਗਵਾਈ ਕਰਨ, ਨਹੀਂ ਤੇ ਨਤੀਜਾ ਉਹੀ ਹੋਵੇਗਾ, ਜੋ ਪਿਛੇ ਹੁੰਦਾ ਆਇਆ ਹੈ

ਪਿਛਲੇ ੧੫ ਸਾਲਾਂ ਵਿੱਚ ਹਰ ਮਸਲੇ ਤੇ ਜਦੋਂ ਵੀ ਕੌਮ ਖੜੀ ਹੋਈ ਹੈ, ਪੰਥਕ ਜਥੇਬੰਦੀਆਂ ਨੇ ਹਮੇਸ਼ਾਂ ਅਗਵਾਈ ਤਖਤਾਂ ਦੇ ਮਸੰਦਾਂ ਤੇ ਪਖੰਡੀ ਸੰਤ ਸਮਾਜੀਆਂ ਹਵਾਲੇ ਕਰਕੇ, ਕੌਮ ਦਾ ਨੁਕਸਾਨ ਕਰਵਾਇਆ ਹੈ। ਸਰਸੇ ਵਾਲੇ ਦੇ ਕੇਸ ਵਿੱਚ, ਆਸ਼ੂਤੋਸ਼ ਦੇ ਕੇਸ ਵਿੱਚ, ਰਾਜੋਆਣਾ ਦੇ ਕੇਸ, ਦਿੱਲੀ ਦੇ ਕਤਲੇਆਮ ਨਾਲ ਸਬੰਧਤ ਕੇਸ ਵਿੱਚ, ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸ ਵਿੱਚ, ਹਰ ਵਾਰ ਪੰਥਕ ਜਥੇਬੰਦੀਆਂ ਆਪਣੀ ਲੀਡਰਸ਼ਿਪ ਦੇਣ ਵਿੱਚ ਫੇਲ਼ ਹੋਈਆਂ ਹਨ। ਬਾਦਲਕੇ ਆਪਣੇ ਇਨ੍ਹਾਂ ਏਲਚੀਆਂ ਰਾਹੀਂ, ਹਮੇਸ਼ਾਂ ਤੁਹਾਡੀ ਮੂਵਮੈਂਟ ਹਾਈਜੈਕ ਕਰਕੇ ਲੈ ਜਾਂਦੇ ਰਹੇ ਹਨ, ਇਸ ਲਈ ਤੁਹਾਨੂੰ ਸਿਰਫ ਸੁਚੇਤ ਹੀ ਕੀਤਾ ਜਾ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top