Share on Facebook

Main News Page

ਬੇਇਨਸਾਫੀ ਵਿਰੁੱਧ ਸ਼ਾਂਤਮਈ ਸੰਘਰਸ਼ ਦੀ ਹਮਾਇਤ ਅਤੇ ਅਰਦਾਸਿ
-: ਅਵਤਾਰ ਸਿੰਘ ਮਿਸ਼ਨਰੀ
ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ.ਐੱਸ.ਏ. 5104325827

ਦਾਸ ਨੇ ਵੀ ਖ਼ਾਲਸਾ ਨਿਉਜ਼ `ਤੇ ਭਾਈ ਗੁਰਬਖਸ਼ ਸਿੰਘ ਦੀ ਗਲਬਾਤ ਸੁਣੀ ਹੈ ਜੋ ਕੌਮੀ ਦਰਦ ਭਰੀ ਸੀ। ਭਾਈ ਸਾਹਿਬ ਬਾਰ ਬਾਰ ਨਿਰਦੋਸ਼ ਸਿੰਘ ਸਿੰਘਣੀਆਂ ਨੂੰ ਰਿਹਾ ਕਰਨ ਲਈ ਪੰਜਾਬ ਅਤੇ ਕੇਂਦਰੀ ਸਰਕਾਰ ਨੂੰ ਕਹਿ ਰਹੇ ਹਨ। ਉਨ੍ਹਾਂ ਨੇ ਬੜੀ ਦ੍ਰਿੜਤਾ ਨਾਲ ਕਿਹਾ ਕਿ ਦਾਸ ਨੇ ਨਿਰਦੋਸ਼ ਬੰਦੀ ਸਿੰਘਾਂ ਦੀ ਰਿਹਈ ਲਈ ਭੁੱਖ ਹੜਤਾਲ ਦਾ ਸ਼ਾਂਤਮਈ ਤਰੀਕਾ ਅਪਣਾ ਕੇ ਅਰਦਾਸਿ ਨਾਲ ਭਾਰਤ ਸਰਕਾਰ ਦੀ ਬੇਇਨਸਾਫੀ ਦੇ ਵਿਰੁੱਧ ਸ਼ੰਘਰਸ਼ ਸ਼ੁਰੂ ਕੀਤਾ ਹੈ, ਅਰਦਾਸਿ ਕਰੋ ਦਾਸ ਦਾ ਪ੍ਰਣ ਨੇਪਰੇ ਚੜ੍ਹੇ। ਉਨ੍ਹਾਂ ਬੜੇ ਭਾਵਕ ਹੋ ਕੇ ਕਿਹਾ ਕਿ ਦਾਸ ਨੇ ਅਕਾਲ ਤਖਤ ਦੇ ਜਥੇਦਾਰ ਨੂੰ, ਸ਼੍ਰੋਮਣੀ ਕਮੇਟੀ ਪ੍ਰਧਾਨ, ਬਾਦਲ ਸਰਕਾਰ, ਬਾਬਾ ਧੁੰਮਾ ਅਤੇ ਢੱਡਰੀਆਂ ਵਾਲੇ ਬਾਬਾ ਜੀ ਨੂੰ ਫੋਟੋਆਂ ਸਮੇਤ ਸਬੂਤਾਂ ਦੇ ਕੋਈ 15 ਦਿਨ ਪਹਿਲਾਂ ਬੇਨਤੀਆਂ ਸੌਂਪੀਆਂ ਹਨ, ਪਰ ਇਨ੍ਹਾਂ ਚੋਂ ਕਈ ਵਾਅਦਾ ਕਰਕੇ ਵੀ ਨਹੀਂ ਪਹੁੰਚੇ।

ਇਸ ਲਈ ਮੈਂ ਹੁਣ ਜਥੇਦਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਅਰਦਾਸਿ ਨੂੰ ਤੋੜਨ ਵਾਸਤੇ ਕੋਈ ਹੁਕਮਨਾਮਾਂ ਨਾਂ ਕੱਢਿਆ ਜਾਵੇ, ਕੋਈ ਮੇਰੀਆਂ ਫੋਟੋਆਂ ਦਾ ਫਾਇਦਾ ਨਾ ਉਠਾਵੇ, ਸਿੱਖ ਸੰਗਤਾਂ ਭੇਖੀ ਸਾਧਾਂ ਸੰਤਾ ਨੂੰ ਮੂੰਹ ਨਾਂ ਲਾਉਣ, ਖਾਸ ਕਰਕੇ ਵਿਦੇਸ਼ੀ ਸਿੱਖ ਸਾਧ ਟੋਲਿਆਂ ਨੂੰ ਕੋਈ ਪੈਸਾ ਨਾ ਦੇਣ ਇਹ ਇਧਰ ਆ ਕੇ ਉਸ ਪੈਸੇ ਨਾਲ ਐਸ਼ ਕਰਦੇ ਹਨ। ਜਥੇਦਾਰ ਤੇ ਬਾਦਲ ਸਰਕਾਰ ਭਾਈ ਸਾਹਿਬ ਦੀ ਬੇਇਨਸਾਫੀ ਵਿਰੁੱਧ ਭੁੱਖ ਹੜਤਾਲੀ ਅਰਦਾਸਿ ਨੂੰ ਸਰਕਾਰੀ ਦਬਾਅ ਨਾਲ ਤੋੜਨਾ ਚਾਹੁੰਦੇ ਹਨ ਜਿਵੇਂ ਇਨ੍ਹਾਂ ਨੇ ਦਿੱਲੀ ਦੀਆਂ ਪੀੜਤ ਵਿਧਵਾਵਾਂ ਤੇ ਸਿੱਖ ਬੀਬੀਆਂ ਦੀ ਤੁੜਵਾਈ ਸੀ।

ਦਾਸ ਗੁਰੂ ਗ੍ਰੰਥ ਪ੍ਰਚਾਰ ਮਿਸ਼ਨ ਆਫ ਯੂ ਐੱਸ ਏ ਵੱਲੋਂ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਖਾਸ ਕਰ ਮਿਸ਼ਨਰੀ ਕਾਲਜਾਂ ਤੇ ਮਿਸ਼ਨਰੀ ਪ੍ਰਚਾਰਕਾਂ ਨੂੰ ਅਰਜ਼ੋਈ ਕਰਦਾ ਹੈ ਕਿ ਇਸ ਇਨਸਾਫ ਲਈ ਕੁਰਬਾਨੀ ਕਰ ਰਹੇ ਸਿੰਘ ਸ੍ਰ. ਗੁਰਬਖਸ਼ ਸਿੰਘ ਖਾਲਸਾ ਦਾ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ। ਜਰਾ ਸੋਚੋ! ਸਿੱਖ ਸਦਾ ਇਨਸਾਫ ਲਈ ਲੜਦਾ ਹੈ ਭਾਵੇਂ ਉਹ ਜੰਗ ਹਥਿਆਰਬੰਦ ਹੋਵੇ, ਭਾਂਵੇ ਸ਼ਾਂਤਮਈ ਹੋਵੇ ਅਤੇ ਭਾਵੇ ਰਾਜਨੀਤਕ ਹੋਵੇ। ਇਹ ਜਜ਼ਬਾ ਸਿੱਖਾਂ ਨੂੰ ਜ਼ਾਹਰ ਪੀਰ ਜਗਤ ਗੁਰ ਬਾਬਾ ਨਾਨਕ, ਬਾਕੀ ਗੁਰੂਆਂ, ਭਗਤਾਂ ਅਤੇ ਕੌਮੀ ਸ਼ਹੀਦਾ ਤੋਂ ਵਿਰਸੇ ਵਿੱਚ ਮਿਲਿਆ ਹੈ। ਅੱਜ ਆਪਣੇ ਆਪ ਨੂੰ ਸੰਤ, ਮਹਾਤਮਾਂ, ਬ੍ਰਹਮ ਗਿਆਨੀ ਅਤੇ ਜਥੇਦਾਰ ਕਹਾਉਣ ਵਾਲੇ ਆਪਣੇ ਨਿਗੂਣੇ ਲਾਲਚਾਂ ਅਤੇ ਸ਼ੁਹਰਤਾਂ ਲਈ ਅਜਿਹੇ ਪੰਥ ਦਰਦੀ ਸਿੰਘਾਂ ਦਾ ਸਾਥ ਨਹੀਂ ਦੇ ਰਹੇ ਸਗੋਂ ਇਸ ਨੂੰ ਗਲਤ ਕਦਮ ਚੁੱਕਿਆ ਦੱਸ ਰਹੇ ਹਨ। ਕੀ ਬੇਕਸੂਰਾਂ ਲਈ ਕਿਸੇ ਵੀ ਢੰਗ ਤਰੀਕੇ ਨਾਲ ਇਨਸਾਫ ਮੰਗਣਾਂ ਗੁਨਾਹ ਹੈ? ਜੇ ਨਹੀ ਤਾਂ ਪੰਜਾਬ, ਦੇਸ਼ ਅਤੇ ਬਹਾਦਰ ਸਿੱਖ ਦੀ ਖਾਤਰ ਨਿਰਦੋਸ਼ਾਂ ਨੂੰ ਜੇਲ੍ਹਾਂ ਚੋਂ ਰਿਹਾ ਕਿਉਂ ਨਹੀਂ ਕੀਤਾ ਜਾਂਦਾ?

ਪੰਜਾਬ ਦੀ ਅਕਾਲੀ ਸਰਕਾਰ, ਪੰਥਕ ਜਜ਼ਬਿਆਂ ਨੂੰ ਛੱਡ ਕੇ ਭਗਵਾਕਰਨ ਦੇ ਗੱਧੀ ਗੇੜ ਵਿੱਚ ਕਿਉਂ ਫਸਦੀ ਜਾ ਰਹੀ ਹੈ? ਜੇ ਸਿੱਖਾਂ ਦੀ ਹਮਾਇਤ ਅਕਾਲੀ ਸਰਕਾਰ ਨਹੀਂ ਕਰੇਗੀ ਤਾਂ ਸਿੱਖ ਇਨਸਾਫ ਲਈ ਕਿਹੜੀ ਸਰਕਾਰ ਕੋਲ ਜਾਣਗੇ? ਇਹ ਹੁਣ ਸਿੱਖ ਸੰਗਤਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀਬਾਜੀ ਤੋਂ ਉਪਰ ਉੱਠ ਕੇ ਮਨੁੱਖਤਾ ਦੇ ਹਮਦਰਦੀਆਂ ਨੂੰ ਵੋਟਾਂ ਪਾ ਕੇ ਸਰਕਾਰ ਵਿੱਚ ਭੇਜਣ ਤਾਂ ਕਿ ਕਾਲੀਆਂ ਬੋਲੀਆਂ ਸਰਕਾਰਾਂ ਤੋਂ ਇਨਸਾਫ ਮੰਗਿਆ ਜਾ ਸੱਕੇ। ਅਰਦਾਸਿ ਕਰਦਾ ਹਾਂ ਕਿ ਅਕਾਲ ਪੁਰਖ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਤੰਦਰੁਸਤੀ ਅਤੇ ਚੜ੍ਹਦੀਆਂ ਕਲਾਂ ਬਖਸ਼ੇ ਤਾਂ ਕਿ ਉਹ ਕਿ ਉਹ ਨਿਰਦੋਸ਼ ਸਿੱਖਾਂ ਦੀ ਰਿਹਾਈ ਲਈ ਕੀਤੀ ਅਰਦਾਸਿ ਸਫਲ ਕਰ ਸਕਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top