Share on Facebook

Main News Page

ਖੁਸ਼ਖਬਰੀ, ਖੁਸ਼ਖਬਰੀ, ਖੁਸ਼ਖਬਰੀ !!! ਬਾਬਿਆਂ ਦੀ ਉਸ ਯੂਨੀਵਰਸਿਟੀ ਦਾ ਪਤਾ ਲੱਗ ਗਿਆ, ਜਿਥੋਂ ਡਿਗਰੀਆਂ ਮਿਲਦੀਆਂ ਹਨ !!!
-: ਜਗਪਾਲ ਸਿੰਘ ਸਰੀ

ਇਸ ਯੂਨੀਵਰਸਿਟੀ ਦਾ ਪਤਾ ਵੀਰ ਹਰਜੰਤ ਸਿੰਘ ਨੇ ਦਿਤਾ ਹੈ। ਇਹ ਲੋਕ ਇਕ ਮਰ ਚੁੱਕੇ ਸਾਧ ਹਜਾਰਾ ਸਿੰਹੁ ਨਿੱਕੇ ਘੁਮੰਣਾਂ ਨੂੰ ਆਪਣਾ ਪਿੱਤਰ ਸਮਝ ਕੇ, ਉਸ ਦੀ ਪੂਜਾ 6,7,ਅਤੇ 8 ਦਸੰਬਰ 2013 ਨੂੰ ਗੁਰਦਵਾਰਾ ਟਰਲਕ ਕੈਲੀਫੋਰਨੀਆ ਵਿੱਚ ਮਨਾ ਰਹੇ ਹਨ।

ਜਦ ਮੈ ਇਸ ਵੀਰ ਹਰਜੰਤ ਸਿੰਘ ਨੂੰ 209 202 7476 'ਤੇ ਫੋਨ ਕੀਤਾ, ਤਾਂ ਮੈਂ ਵੀਰ ਨੂੰ ਬੇਨਤੀ ਕੀਤੀ ਵੀਰ ਜੀਓ ਕਿਰਪਾ ਕਰਕੇ ਬਾਬਾ ਜੀ ਦੇ ਜੀਵਨ 'ਤੇ ਚਾਨਣਾ ਪਾ ਕੇ ਮੇਰਾ ਜਨਮ ਵੀ ਸਫਲਾ ਕਰੋ।

ਵੀਰ ਹਰਜੰਤ ਸਿੰਘ ਜੀ ਨੇ ਬਾਬਾ ਜੀ ਦੇ ਜੀਵਨ ਤੇ ਚਾਨਣਾ ਕੁਝ ਇਸ ਪ੍ਰਕਾਰ ਪਾਇਆ:

ਵੀਰ ਹਰਜੰਤ ਸਿੰਘ ਵਾਲੋ ਬੋਲੇ ਗਏ ਬੋਲ: ਵੀਰ ਜਗਪਾਲ ਸਿੰਘ ਜੀ, ਬਾਬਾ ਜੀ ਬਹੁਤ ਵੱਡੇ ਬ੍ਰਹਮਗਿਆਨੀ ਸਨ। ਇਕ ਦਿਨ ਬਾਬਾ ਜੀ ਦੇ ਮੁੰਡੇ ਦੀ ਮੌਤ ਹੋ ਗਈ, ਬਾਬਾ ਜੀ ਆਪਣੀ ਪਤਨੀ ਨਾਲ ਮੱਝ ਦੀ ਧਾਰ ਕੱਢਵਾ ਰਹੇ ਸਨ। ਬਾਬਾ ਜੀ ਮੱਝ ਦੇ ਅਗੇ ਪੱਠਿਆਂ ਵਾਲੀ ਖੁਰਲੀ ਵਿੱਚ ਹੱਥ ਮਾਰ ਰਹੇ ਸਨ, ਤਾਂ ਬਾਬਾ ਜੀ ਨੇ ਆਪਣੀ ਪਤਨੀ ਨੂੰ ਇਹ ਕਹਿਆ ਕਿ ਸਾਡੇ ਪੁੱਤਰ ਦਾ ਜਨਮ ਆਨੰਦਪੁਰ ਵਿਖੇ ਹੋ ਗਿਆ ਹੈ।

ਬਾਬਾ ਜੀ ਨੂੰ ਬ੍ਰਹਮ ਗਿਆਨ ਪੱਠਿਆਂ ਵਾਲੀ ਖੁਰਲੀ ਵਿਚੋਂ ਹੋਇਆ ਹੈ। ਇਹ ਹੈ ਬਾਬਾ ਜੀ ਦੀ ਯੂਨੀਵਰਸਿਟੀ, ਜਿਥੋਂ ਬਾਬਾ ਜੀ ਨੂੰ ਇਹ ਡਿਗਰੀ ਮਿਲੀ ਹੈ।

ਜੱਦ ਮੈਂ ਉਸ ਵੀਰ ਨੂੰ ਸਾਵਲ ਕੀਤਾ, ਕਿ ਬਾਬਾ ਜੀ ਦਾ ਸਿੱਖੀ ਵਿੱਚ ਕੀ ਯੋਗਦਾਨ ਹੈ? ਤਾਂ, ਉਸ ਵੀਰ ਨੇ ਕਹਿਆ ਕਿ ਬਾਬਾ ਜੀ ਨੇ ਬਹੁਤ ਸਾਰੇ ਸਿੱਖਾਂ ਨੂੰ ਅੰਮਿ੍ਤ ਪਾਨ ਕਰਵਾਇਆ ਹੈ।

ਮੈਂ ਵੀਰ ਨੂੰ ਸਵਾਲ ਕੀਤਾ "ਕੀ ਮੈਨੂੰ ਤੇ ਤੇਰੇ ਬਾਬੇ ਦੀ ਫੋਟੋ ਵਿੱਚ ਦਾੜੀ ਮੁੰਨੀ ਲਗਦੀ ਹੈ, ਜਿਹੜਾ ਬੰਦਾ ਆਪ ਪੂਰੀ ਰਹਿਤ ਵਿਚ ਨਹੀਂ, ਦੂਜੇ ਬੰਦੇ 'ਤੇ ਉਸ ਦਾ ਕਿਵੇਂ ਅਸਰ ਹੋ ਸਕਦਾ ਹੈ। ਤੁਸੀਂ ਕਹਿ ਰਹੇ ਹੋ ਬਾਬਾ ਜੀ ਦੇ ਸਰਧਾ ਉਲੂ ਪੂਰੀ ਰਹਿਤ ਵਿੱਚ ਹਨ।"

ਉਸ ਵੀਰ ਨੂੰ ਕੋਈ ਜੁਆਬ ਨਾ ਆਇਆ। ਮੈਂ ਉਸ ਵੀਰ ਨੂੰ ਅਗਲਾ ਸਵਾਲ ਕੀਤਾ "ਕੀ ਕਦੇ ਤੁਸੀਂ ਇਹਨੀ ਧੂਮ ਧਾਮ ਨਾਲ ਛੋਟੇ ਸਾਹਿਬਜਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਹੈ?" ਤਾਂ ਉਹ ਕਹਿਣ ਲੱਗਾ, ਕਿ ਇਕ ਮਹੀਨਾ ਪਹਿਲਾ ਹੀ ਅਸੀਂ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਹੈ। ਮੈਂ ਫਿਰ ਆਪਣਾ ਸੁਆਲ ਦੁਹਰਾਇਆ ਕਿ ਛੋਟੇ ਸਾਹਿਬਜਦਿਆਂ ਬਾਰੇ ਸੀ, ਤਾਂ ਉਸ ਦਾ ਉਤਰ ਨਾ ਵਿੱਚ ਸੀ।

ਫਿਰ ਮੈਂ ਉਸ ਨੂੰ ਅਗਲਾ ਸਵਾਲ ਕੀਤਾ ਕਿ "ਬਾਬਾ ਜੀ ਦੀ ਕੋਈ ਸਿੱਖੀ ਲਈ ਕੁਰਬਾਨੀ, ਤਾਂ ਕੋਈ ਉਤਰ ਨਹੀਂ ਸੀ।"

ਮੈਂ ਕਈ ਸਿੱਖੀ ਨਾਲ ਸਬੰਧਤ ਸਵਾਲ ਕੀਤੇ, ਪਰ ਕਿਸੇ ਦਾ ਕੋਈ ਉਤਰ ਨਾ ਮਿਲਿਆ। ਫਿਰ ਮੈਂ ਉਸ ਵੀਰ ਨੂੰ ਪੁਛਿਆ ਕਿ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਕਿੰਨੇ ਜੀਅ ਸ਼ਹੀਦ ਹਨ? ਭਾਈ ਸਾਹਿਬ ਦੇ ਕਿੰਨੇ ਪੁਤਰ ਸ਼ਹੀਦ ਹੋਏ ਸਨ ਜਾਂ ਕੁਲ ਕਿੰਨੇ ਪੁੱਤਰ ਹਨ? ਕਦੇ ਭਾਈ ਤਾਰੂ ਸਿੰਘ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀ, ਜੱਸਾ ਸਿੰਘ ਅਲੁਵਾਲੀਆ, ਨਵਾਬ ਕੂਪਰ ਸਿੰਘ, ਅਕਾਲੀ ਫੂਲਾ ਸਿੰਘ ਆਦਿ ਇਹਨਾਂ ਦੇ ਕਦੇ ਦਿਹਾੜੇ ਮਨਾਏ ਹਨ ਤਾਂ ਕੋਈ ਉਤਰ ਨਹੀਂ ਸੀ।

ਫਿਰ ਪਤਾ ਨਹੀਂ ਜਾਂ ਉਸ ਵੀਰ ਨੇ ਜਾਣ ਬੁੱਝ ਕੇ ਫੋਨ ਕੱਟ ਦਿੱਤਾ ਜਾਂ ਫਿਰ ਆਪੇ ਕਟਿਆ ਗਿਆ। ਜਦ ਮੈਂ ਦੁਬਾਰਾ ਫੋਨ ਕੀਤਾ ਤਾਂ ਉਸ ਨੇ ਚੱਕਿਆ ਨਾ।

ਸਾਡੇ ਇਕ ਵੀਰ ਸਤਨਾਮ ਸਿੰਘ ਮੌਂਟਰੀਅਲ ਨੇ ਫੋਨ ਕੀਤਾ, ਤਾਂ ਹਰਜੰਤ ਸਿੰਘ ਉਸ ਨੂੰ ਕਹਿੰਦਾ ਕਿ ਕਿਸੇ ਨੇ ਮੇਰਾ ਨੰਬਰ ਗਲਤੀ ਨਾਲ ਛਾਪ ਦਿੱਤਾ, ਮੈਨੂੰ ਇਸ ਬਾਰੇ ਕੁੱਝ ਨਹੀਂ ਪਤਾ, ਇਹੀ ਜੁਆਬ ਗੁਰਦਵਾਰੇ ਦੇ ਸੈਕਟਰੀ ਦਾ ਸੀ।

ਇਹਨਾਂ ਲੋਕਾਂ ਨੇ ਸਿੱਖੀ ਦੇ ਬੇੜੇ ਵਿੱਚ ਰੱਜ ਕੇ ਵੱਟੇ ਪਾਏ ਹਨ। ਕਿੰਨੇ ਇਸ ਸਾਧ ਦੇ ਚੇਲੇ ਅੱਜ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਕੋਲ ਭੁੱਖ ਹੜਤਾਲ ਵਿੱਚ ਹਿਸਾ ਪਾ ਰਹੇ ਹਨ।

ਸਾਰੇ ਵੀਰਾਂ ਨੂੰ ਬੇਨਤੀ ਹੈ, ਕਿ ਜਿਸ ਗੁਰਦੁਆਰੇ ਵਿੱਚ ਇਹ ਮਨਮੱਤ ਹੋ ਰਹੀ ਹੈ, ਗੁਰਦਵਾਰੇ ਦੇ ਪ੍ਰਬੰਧਕਾਂ ਨੂੰ ਫੋਨ ਕਰਕੇ ਇਹ ਮਨਮੱਤ ਕਰਨ ਤੋਂ ਰੋਕੋ। Phone Secretary : 209 585 9168


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top