Share on Facebook

Main News Page

ਭੇਖੀ ਲੋਕਾਂ ਨੇ ਫੱੜ੍ਹੀ ਅੱਜ ਚਾਲ ਉਹੀਉ

ਕਲਗੀ ਵਾਲਿਆ ਇਕ ਅਰਜੋਈ ਮੇਰੀ, ਪੰਥ ਅਪਣੇ ਨੂੰ ਆਪ ਸੰਭਾਲ ਆ ਕੇ ।
ਜਿਸ ਖਾਲਸਾ ਨੂੰ (ਗੁਰੂ) ਗ੍ਰੰਥ ਦੇ ਲੜ ਲਾਇਆ, ਤੱਕ ਹੋਇਆ ਕੀ ਇਸਦਾ ਹਾਲ ਆ ਕੇ।

ਭੁਲਿਆ (ਸ਼ਬਦ) ਗੁਰੂ ਨੂੰ, ਪਿੱਛੇ ਦੇਹਧਾਰੀਆਂ ਦੇ, ਰੀਤ ਅਪਣੀ ਤੋਂ ਅੱਜ ਵਿਪਰੀਤ ਹੋਇਆ।
ਡੇਰੇਦਾਰਾਂ ਦੇ ਕੱਢਦਾ ਫਿਰੇ ਚੱਕਰ, ਭੁੱਲ ਗੁਰੂ ਨੂੰ ਭੇਖੀਆਂ ਦਾ ਮੀਤ ਹੋਇਆ।

ਆਗੂ ਪੰਥ ਦੇ ਇਸ ਨੂੰ ਲੈ ਡੁੱਬੇ, ਕੁਰਸੀਆਂ ਪਿੱਛੇ ਫਰਜ਼ ਨੂੰ ਭੁੱਲ ਗਏ ਨੇ।
ਆਮ ਸਿੱਖਾਂ ਨੂੰ ਕੋਈ ਨਾ ਰਾਹ ਸੁੱਝੇ, ਇਨ੍ਹਾਂ ਦੀਆਂ ਭੈੜੀਆਂ ਚਾਲਾਂ ‘ਚ’ ਰੁਲ ਗਏ ਨੇ।

ਗੁਰਦੁਆਰਿਆਂ ‘ਤੇ ਲੋਟੂਆਂ ਕੀਤਾ ਕਬਜਾ, ਇਨ੍ਹਾਂ ਨੂੰ ਏਥੋਂ ਭਜਾਉਣ ਦੀ ਤਰਕੀਬ ਦੱਸ ਜਾਅ।
ਮਸੰਦ ਸੋਧੇ ਸੀ ਕਿਵੇਂ ਉਹ ਢੰਗ ਦੱਸ ਜਾਅ, ਗੋਲਕ ਚੋਰਾਂ ਨੂੰ ਸੋਧਣ ਦੀ ਤਰਕੀਬ ਦੱਸ ਜਾਅ।

ਥਾਂ, ਥਾਂ, ਡੇਰੇ ਨੇ ਉੱਗੇ ਵਾਂਗ ਖੁੰਬਾਂ, 22 ਮੰਜੀਆਂ ਵਾਲਾ ਅੱਜ ਹਾਲ ਉਹੀਉ।
ਮਖਣ ਸ਼ਾਹ ਜਿਹਾ ਕੋਈ ਪਰਖਣ ਹਾਰ ਦੇ ਦੇ, ਭੇਖੀ ਸਾਧਾਂ ਨੇ ਫੜ੍ਹੀ ਅੱਜ ਚਾਲ ਉਹੀਉ।

ਬੰਦਾ ਭੇਜ ਦੇ ਕੋਈ ਕੌਮ (ਪੰਜਾਬ) ਦੇ ਵੱਲ, ਜਿਹੜਾ ਭੇਖ ਦੀ ਸਰਹੰਦ ਨੂੰ ਉਜਾੜ ਦੇਵੇ।
ਅੱਜ ਫੇਰ ਕੌਮ ਨੂੰ ਕਪੂਰ ਸਿੰਘ ਦੇਹ, ਜਿਹੜਾ ਡੁਬਦੇ ਬੇੜੇ ਨੂੰ ਤਾਰ (ਦੀ ਸਾਰ) ਦੇਵੇ।

ਫੂਲਾ ਸਿੰਘ ਜਿਹਾ ਕੋਈ ਜਥੇਦਾਰ ਦੇ ਦੇ, ਸ਼ਾਮ ਸਿੰਘ ਜਿਹਾ ਕੋਈ ਸ਼ੇਰ ਦਲੇਰ ਦੇ ਦੇ।
ਮਾਈ ਭਾਗੋ ਜਿਹੀ ਭੁੱਲਾਂ ਬਖਸ਼ਾਉਣ ਵਾਲੀ, ਨਲੂਏ ਜਿਹਾ ਜਰਨੈਲ ਅੱਜ ਫੇਰ ਦੇ ਦੇ।

ਸੇਵਾਦਾਰ ਘਣਈਏ ਜਿਹੇ ਦੀ ਲੋੜ ਏਥੇ, ਬਚਿਤ੍ਰ ਸਿੰਘ ਜਿਹਾ ਕੋਈ ਸ਼ੂਰਵੀਰ ਦੇ ਦੇ।
ਆਪਾ ਵਾਰਨੇ ਨੂੰ ਲਛਮਣ ਸਿੰਘ ਜਿਹਾ, ਖੋਪਰ ਉਤਰਾਵਣੇ ਨੂੰ ਤਾਰੂ ਸਿੰਘ ਵੀਰ ਦੇ ਦੇ।

ਬੰਦ- ਬੰਦ ਕਟਵਾਕੇ ਵੀ ਜਿਹੜਾ ਸ਼ੁਕਰ ਕਰੇ, ਮਨੀ ਸਿੰਘ ਜਿਹਾ ਕੋਈ ਬਲਵਾਨ ਦੇ ਦੇ।
ਕਰਕੇ ਨਜ਼ਰ ਮੇਹਰ ਦੀ ਪੰਥ ਅਪਣੇ ਤੇ , ਉਹੀਉ ਫੇਰ ਅੱਜ ਪੂਰਾਨੀ ਸ਼ਾਨ ਦੇ ਦੇ।

ਤੇਰੇ ਦਿੱਤੇ ਉਪਦੇਸ਼ ਨੂੰ ਭੁੱਲ ਗਏ ਹਾਂ, ਅੱਜ ਫੇਰ ਸਾਨੂੰ ਕੋਈ ਉਪਦੇਸ਼ ਦੇ ਜਾਅ।
ਚੜ੍ਹਦੀ ਕਲਾ ‘ਚ’ 'ਸੁਰਿੰਦਰ' ਰਹੇ ਸਦਾ, ਭੁਲਣ ਹਾਰਿਆਂ ਨੂੰ ਕੋਈ ਸੰਦੇਸ਼ ਦੇ ਜਾਅ।
ਚੜ੍ਹਦੀ ਕਲਾ ‘ਚ’ ਪੰਥ ਰਹੇ ਸਦਾ, ਐਸਾ “ਸੁਰਿੰਦਰ” ਨੂੰ ਕੋਈ ਸਿਖਿਆ ਸੰਦੇਸ਼ ਦੇ ਜਾਅ।

ਸ੍ਰ: ਸੁਰਿੰਦਰ ਸਿੰਘ 'ਖਾਲਸਾ' ਮਿਉਂਦ ਕਲਾਂ {ਫਤਿਹਾਬਾਦ}
ਫੋਨ: 94662 66708, 97287 43287


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top