Share on Facebook

Main News Page

ਦੂਜਾ ਖਤ ਬਾਬਾ ਨਾਨਕ ਦੇ ਨਾਂ
-: ਰਾਜਵੰਤ ਸਿੰਘ

ਪਰਮ ਕ੍ਰਿਪਾਲੂ ਬਾਬਾ ਨਾਨਕ ਜੀ,

ਸਤਿ ਸ਼੍ਰੀ ਅਕਾਲ।

ਸਨਿਮਰ ਬੇਨਤੀ ਹੈ ਕਿ ਇਸ ਜਗਤ ਜਲੰਦੇ ਵਿਚ ਨਾਮ ਅਭਿਆਸੀ ਅਤੇ ਇਕ ਅਕਾਲ ਦੀ ਪੂਜਾ ਕਰਣ ਵਾਲੇ ਸਭ ਮਨੁੱਖ ਜਾਤੀ ਆਪ ਜੀ ਦੀ ਕ੍ਰਿਪਾ ਸਦਕਾ ਰਾਜੀ ਖੁਸ਼ੀ ਹਨ। ਅਗੇ ਸਮਾਚਾਰ ਇਹ ਹੈ ਕਿ ਆਪ ਜੀ ਨਾਲ ਪਹਿਲਾਂ ਵੀ ਰਾਬਤਾ ਕਾਇਮ ਕੀਤਾ ਸੀ, ਅਤੇ ਆਪ ਜੀ ਨੇ ਅਪਾਰ ਬਖ਼ਸ਼ਿਸ਼ ਕੀਤੀ ਹੈ ਕਿ ਸਦੀਆਂ ਤੋਂ ਸਤਾਏ ਹੋਇ ਮਨੁੱਖਾਂ ਨੂੰ, ਮਨੁੱਖਤਾ ਦੀ ਸੇਵਾ ਸਿਖਾਉਣ, ਨਿਰਬਲ ਤੋਂ ਤਾਕਤਵਾਰ ਬਣਾਉਣ ਲਈ, ਸਮੁੱਚੇ ਜਗਤ ਨੂੰ ਹਲੀਮੀ ਦਾ ਪਾਠ ਪੜਾਉਂਦੇ ਹੋਇ ਆਪਸੀ ਇਰਖਾ ਅਤੇ ਜਾਤ-ਪਾਤ, ਅਮੀਰ-ਗਰੀਬ,ਉੱਚ-ਨੀਚ ਤੋਂ ਉਤਾਹ ਉਠ ਕੇ ਸਮੁੱਚੀ ਮਨੁਖਤਾ ਦੀ ਭਲਾਈ ਲਈ ਕਾਰਜ ਕਰਨ ਦੇ ਨਿਸ਼ਾਨੇ ਤੇ ਮਨੁੱਖ ਜਾਤੀ ਵਿਚੋ ਕੁਝ ਧਰਮੀ ਪੁਰਖਾਂ ਨੂੰ ਜ਼ਮੀਰ ਦੀ ਅਵਾਜ ਸੁਨਣ ਦਾ ਬੱਲ ਤੇ ਉਦੱਮ ਬਖ਼ਸ਼ਿਆ ਹੈ।

ਹੇ ਬਾਬਾ ਨਾਨਕ ਜੀ, ਜਿਸ ਤਰਾਂ ਆਪ ਜੀ ਦੇ ਜਨਮ ਤੋਂ ਪਹਿਲਾਂ ਮੁੱਖ ਰੁਪ ਵਿੱਚ 3 ਧਾਰਮਿਕ ਆਗੂ (ਬ੍ਰਾਹਮਣ, ਕਾਜ਼ੀ ਤੇ ਜੋਗੀ) ਸੀ, ਜਿਨ੍ਹਾਂ ਤੇ ਸਮੁੱਚੇ ਭਾਰਤਵਾਸੀ ਮਾਣ ਕਰਦੇ ਸੀ ਅਤੇ ਉਹਣਾਂ ਵਲੋਂ ਨਿਰਮਲ ਜੀਵਨ ਜੀਉਣ ਲਈ ਦਸੇ ਜਾਂਦੇ ਉਪਦੇਸ਼ਾ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹੋਇ ਜੀਵਨ ਬਸਰ ਕਰਦੇ ਸੀ, ਪਰ ਆਪ ਜੀ ਦੇ ਜੀਵਨ ਕਾਲ ਸਮੇਂ ਇਹ ਤਿੰਨੋਂ ਹੀ ਧਾਰਮਿਕ ਆਗੂ ਵੱਢੀਖੋਰ ਤੇ ਭ੍ਰਸ਼ਟ ਹੋ ਚੁਕੇ ਸੀ, ਅਤੇ ਠਗਾਂ/ਚੋਰਾਂ ਤੇ ਰਿਸ਼ਵਤ ਖੋਰਾਂ ਦਾ ਸਾਥ ਦੇ ਕੇ ਨਿਰਦੋਸ਼ਾਂ ਨੂੰ ਕਸੂਰਵਾਰ ਦਰਸਾ ਮਨਆਈਆਂ ਕਰਦੇ ਸੀ, ਇਸ ਸਬੰਧੀ ਆਪ ਜੀ ਨੇ ਅਪਣੀ ਬਾਣੀ ਵਿੱਚ ਇਹਣਾਂ ਲੋਕਾਂ ਦਾ ਪਾਜ ਉਘੇੜਿਆ ਹੈ। ਪਰ ਅੱਜ ਵੀ ਸਾਡੀ ਹਾਲਤ ਏਹੋ ਜਿਹੀ ਬਣ ਗਈ ਹੈ, ਜਿਨ੍ਹਾਂ ਮਨੁਖਾਂ ਨੂੰ ਆਪ ਜੀ ਨੇ ਇਸ ਜਗਤ ਜਲੰਦੇ ਵਿਚ ਨਾਮ ਅਭਿਆਸੀ ਅਤੇ ਇਕ ਅਕਾਲ ਦੀ ਪੂਜਾ ਕਰਣ ਵਾਲੇ, ਸਭ ਮਨੁੱਖ ਜਾਤੀ ਨੂੰ ਪਿਆਰ ਕਰਣ ਵਾਲੇ ਸੰਜਮੀ, ਸੰਤੋਖੀ ਤੇ ਗੁਰਮੱਤ ਅਨੁਸਾਰ ਜੀਵਨ ਜੀਉਣ ਵਾਲੇ ਧਰਮੀ ਮਨੁੱਖ ਬਣਾਏ ਸੀ, ਅੱਜ ਉਹੀ ਸਭ ਕੁੱਝ ਭੁਲ-ਭੁਲਾ ਕੇ ਦੁਬਾਰਾ ਫਿਰ ਉਹਣਾਂ ਜੰਜਾਲਾਂ ਵਿੱਚ ਫਸੇ ਜਾ ਰਹੇ ਹਨ।

ਹੇ ਬਾਬਾ ਜੀ, ਆਪ ਜੀ ਇਸ ਸਮੁੱਚੀ ਲੋਕਾਈ ਨੂੰ ਅਥਾਹ ਸਮੁੰਦਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਇਲਾਹੀ ਪੈਗਾਮ, ਗੁਰਮਤਿ ਵੀਚਾਰਧਾਰਾ ਅਤੇ ਗੁਰਬਾਣੀ ਸੰਦੇਸ਼ ਦਾ ਖ਼ਜਾਨਾ ਮਨੁਖੱਤਾ 'ਤੇ ਰਹਿਮ ਕਰਦੇ ਹੋਇ ਬਖ਼ਸ਼ ਗਏ ਸੀ, ਪਰ ਅਸੀਂ ਉਸ ਰੁਹਾਨੀਅਤ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾਉਣ ਅਤੇ ਉਸ ਤੇ ਅਮਲ ਕਰਣ ਦੀ ਬਜਾਏ ਨਿਰੇ ਮੱਥੇ ਟੇਕਣ, ਨੱਕ ਰਗੜਣ ਜਾਂ ਚੰਗੇ ਰੁਮਾਲੇ/ਚਾਣਨੀਆਂ ਚੜਾਉਣ ਤੱਕ ਹੀ ਸੀਮਤ ਰਹਿ ਗਏ ਹਾਂ, ਸਾਡੇ ਕਲਜੁਗੀ ਜੀਵਾਂ ਤੇ ਕਿਰਪਾ ਕਰੋ ਕਿ ਅਸੀਂ ਭਾਈ ਲਾਲੋਆਂ ਦੀ ਤਰਾਂ ਹੱਥੀਂ ਕੀਰਤ ਕਰਦੇ ਹੋਇ, ਗ੍ਰਹਿਸਤ ਜੀਵਣ ਜੀਉਂਦੇ ਹੋਇ ਸਮੁਚੀ ਮਨੁਖੱਤਾ ਦੇ ਭਲੇ ਲਈ ਕਾਰਜ ਕਰ ਸਕੀਏ।

ਹੇ ਬਾਬਾ ਜੀ, ਇਕ ਸਮਾਂ ਤੁਸਾਂ ਬਖ਼ਸ਼ਿਆ ਸੀ ਜਦੋਂ ਮਾਤਾਵਾਂ ਅਪਣੇ ਬਚਿੱਆ ਨੂੰ ਸੂਰਬੀਰ ਜੋਧਿਆਂ ਦੀਆਂ ਗਾਥਾਵਾਂ ਸੁਣਾਂਦੀਆਂ ਸਨ ਪਰ ਹੁਣ ਬਾਬਾ ਜੀ, ਆਪ ਜੀ ਵਲੋਂ ਦਰਸਾਏ "ਖੁਰਾਸਾਨ ਖਸਮਾਨਾ ਕੀਆ" ਸ਼ਬਦ ਦੇ ਭਾਵਾ ਅਨੁਸਾਰ ਹੁਣ ਫਿਰ ਮਨੁੱਖਉਸੇ ਤਰਾਂ ਦੇ ਮਾਹੌਲ ਵਿੱਚ ਜੀਵਨ ਜੀਉਣ ਦਾ ਮਕਸਦ ਬਣਾਉਨਾਂ ਲੋਚਦਾ ਹੈ, ਹੁਣ ਬੱਚਿਆਂ ਨੂੰ ਸੂਰਬੀਰ ਜੋਧਿਆਂ ਦੀਆਂ ਗਾਥਾਵਾਂ ਸੁਣਾਉਨਵਾਲੀਆਂ ਮਾਤਾਵਾਂ ਟਾਂਵੀਆਂ-ਟਾਂਵੀਆਂ ਹਨ ਅਤੇ ਦਾਦੀਆਂ/ ਮਾਤਾਵਾਂ/ ਭੈਣਾਂ ਕਾਲਪਨਿਕ ਨਾਟਕਾਂ ਵਿੱਚ ਰੁਝੀਆਂ ਹੋਈਆਂ ਹਨ ਅਤੇ ਅਨਭੋਲ ਬੱਚੇ ਇੰਟਰਨੈਟ/ ਮੋਬਾਈਲ ਅਤੇ ਗੇਮਾਂ ਵਿੱਚ ਅਪਣਾਂ ਸਮਾਂ ਗਵਾਂ ਰਹੇ ਹਨ । ਤੁਸੀ ਕਿਰਪਾ ਕਰੋ ਇਹਣਾਂ ਅਣਭੋਲਾਂ ਨੂੰ "ਭਈ ਪਰਾਪਤ ਮਾਨੁਖ ਦੇਹੁਰੀਆ" ਦਾ ਮੰਤਵ ਸਮਝਾਉਂਦੇ ਹੋਇ ਇੱਕ ਅਕਾਲ ਨਾਲ ਜੁੜਨ ਦਾ ਬੱਲ ਉਧੱਮ ਬਖ਼ਸ਼ਿਸ਼ ਕਰੋ ਜੀ।

ਹੇ ਬਾਬਾ ਜੀ, ਜਿਸ ਤਰਾਂ ਆਪ ਜੀ ਦੇ ਸਮੇਂ ਧਾਰਮਿਕ ਆਗੂ ਬ੍ਰਾਹਮਣ, ਕਾਜ਼ੀ ਤੇ ਜੋਗੀ ਤਿੰਨੋਂ ਹੀ ਵੱਢੀਖੋਰ ਤੇ ਭ੍ਰਸ਼ਟ ਹੋ ਚੁਕੇ ਸੀ ਅਤੇ ਅੱਜ ਵੀ ਆਪੂੰ ਬਣੇ ਜੱਥੇਦਾਰ ਅਤੇ ਧਾਰਮਿਕ ਆਗੂ ਅਪਣਾਂ ਪੰਥਕ ਫਰਜ ਛਿੱਕੇ ਟੰਗ, ਨਿੱਜ ਸੁਆਰਥ ਲਈ ਭਰਾਮਾਰੂ ਲੜਾਈਆਂ ਲੜੀ ਜਾ ਰਹੇ ਹਨ, ਇਹਣਾਂ ਤੇ ਵੀ ਕਿਰਪਾ ਕਰੋ ਕਿ ਇਹਣਾਂ ਨੂੰ ਸੁਮੱਤ ਆਵੇ, ਆਪਸੀ ਲੜਾਈਆਂ ਛੱਡ ਪੰਥਕ ਕਾਰਜਾਂ ਲਈਇੱਕਮੁਠ ਹੋਣ ਅਤੇ 21 ਵੀਂ ਸਦੀ ਨੂੰ ਵੇਖਦੇ, ਸਮੇਂ ਅਨੁਸਾਰ ਇੰਟਰਨੈਟ ਅਤੇ ਬਿਜਲਈ ਯੰਤਰਾਂ ਦੀ ਵਰਤੋਂ ਕਰਦੇ ਹੋਇ ਸੂਰਬੀਰ ਜੋਧਿਆਂ ਦੀਆਂ ਜੀਵਨੀਆਂ ਨੂੰ ਵੱਖੋ-ਵੱਖ ਚੈਨਲਾਂ ਤੇ ਪ੍ਰਸਾਰਿਤ ਕਰਣ ਦਾ ਉਪਰਾਲਾ ਕਰਣ ਤਾਂਕਿ ਸਾਡੀ ਕੌਮ ਦੀ ਪਨੀਰੀ ਸੂਰਬੀਰ ਜੋਧਿਆਂ ਦੀਆਂ ਜੀਵਨੀਆਂ ਵੇਖ ਸੁਣ ਕੇ ਗੁਰਬਾਣੀ / ਗੁਰ ਅਤੇ ਸਿੱਖ ਇਤਿਹਾਸ ਨਾਲ ਜੁੜ ਸਕਣ ਅਤੇ ਸੱਚ ਦਾ ਪੱਲਾ ਫੱੜ ਦੇਸ਼/ਕੌਮ ਦੀ ਖਾਤਿਰ ਅਪਣੇ ਆਪ ਨੂੰ ਨਿਛਾਵਰ ਕਰਣ ਲਈ ਤੱਤਪਰ ਰਹਿ ਸਕੇ ਅਤੇ ਗੁਰਬਾਣੀ ਸੰਦੇਸ਼ ਨਾਲ ਆਮ ਜਨਤਾ ਵਿੱਚ ਵੀ ਆਪਸੀ ਭਾਈਚਾਰਕ ਸਾਂਝ ਪੈਦਾ ਹੋ ਸਕੇ, ਇਹਣਾਂ ਸਾਰਿਆਂ ਤੇ ਅਪਣੀ ਕਿਰਪਾ ਕਰੋ ਤਾਂਕਿ ਆਪ ਜੀ ਵਲੋਂ ਚਲਾਏ ਨਿਰਮਲ ਪੰਥ ਦੇ ਰਾਹੀ ਬਣਨ।

ਆਪ ਜੀ ਦਾ ਚਰਣ ਸੇਵਕ

ਰਾਜਵੰਤ ਸਿੰਘ
ਯਮੁਨਾਨਗਰ (ਹਰਿਆਣਾ)
ਮਾਰਫਤ ਹਰਪ੍ਰੀਤ ਸਿੰਘ,09992414888
(ਯਮੁਨਾਨਗਰ ਨਿਵਾਸੀ ਲੇਖਕ ਸ੍ਰ: ਬਾਜਵਾ 80 ਸਾਲ ਦੇ ਸਾਬਕਾ ਫੌਜੀ ਹਨ, ਜੋਕਿ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਸਾਂਢੂ ਸਰਦਾਰ ਗੰਗਾ ਸਿੰਘ ਜੀ ਦੇ ਦੋਹਤਰੇ ਹਨ।)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top