Share on Facebook

Main News Page

ਭਾਈ ਗੁਰਬਖਸ਼ ਸਿੰਘ ਦੇ ਮਾਮਲੇ 'ਚ ਸਾਰਿਆਂ ਵਲੋਂ ਇੱਕ ਹੀ ਸਵਾਲ ਹੈ ਕਿ "ਬਾਦਲਾਂ ਦੀਆਂ ਰਖੈਲਾਂ" ਬਣੇ ਜਥੇਦਾਰ ਕੀ ਕਰਨਗੇ ?
-: ਹਰਨੇਕ ਸਿੰਘ ਨਿਊਜ਼ੀਲੈਂਡ

ਭਾਈ ਗੁਰਬਖਸ਼ ਸਿੰਘ ਜੀ ਵਲੋਂ, ਅਰਦਾਸ ਕਰਕੇ ਰਖੀ ਹੋਈ ਭੁੱਖ ਹੜਤਾਲ ਦੇ ਸਬੰਧ 'ਚ ਇੱਕ ਵਿਚਾਰ ਜੋ ਮੇਰੇ ਦਿਮਾਗ ਵਿਚ ਆਈ, ਤੁਹਾਡੇ ਵਿਚਾਰ ਜਾਨਣ ਵਾਸਤੇ ਸਾਂਝੀ ਕਰ ਰਿਹਾਂ ...

ਗੱਲ ਇਸ ਤਰਾਂ ਹੈ...

(੧) ਇੱਕ ਪੱਖ ਹੈ ਭਾਈ ਗੁਰਬਖਸ਼ ਸਿੰਘ ਵਾਲਾ, ਜੋ ਉਨ੍ਹਾਂ ਨੇ ਬਹੁਤ ਹੀ ਸਰਲ ਭਾਸ਼ਾ ਵਿਚ, ਜਨਤਾ ਸਾਹਮਣੇ ਰਖ ਦਿੱਤਾ ਹੈ, ਕਿ ਕੁਝ ਮਹੀਨਿਆਂ ਤੋਂ ਅਰੰਭੇ ਹੋਏ ਇਸ ਸੰਘਰਸ਼ ਨੂੰ, ਜਿਸ ਵਿਚ ਉਹ ਤਖਤਾਂ ਦੇ ਜਥੇਦਾਰਾਂ ਸਮੇਤ, ਹਰਨਾਮ ਸਿੰਘ ਧੁਮਾ, ਰਣਜੀਤ ਸਿੰਘ ਢੱਡਰੀਆਂ ਵਾਲਾ ਅਤੇ ਹੋਰ ਜ਼ਿੰਮੇਵਾਰ ਸੱਜਣਾਂ ਨੂੰ ਮਿਲ ਚੁੱਕੇ ਹਨ, ਇਸ ਦੱਸਣ ਵਾਸਤੇ ਕਿ ਪੰਜਾਬ ਸਰਕਾਰ 'ਤੇ ਬਣਦਾ ਦਬਾ ਪਾ ਕੇ ਜੇਲ ਵਿਚ ਬੈਠੇ ਸਿੰਘਾਂ ਦੀ ਰਿਹਾਈ ਯਕੀਨੀ ਬਣਾਈ ਜਾਵੇ ਨਹੀਂ ਤਾਂ ਉਹ ਭੁਖ ਹੜਤਾਲ 'ਤੇ ਬੈਠਣਗੇ......ਆਪਣੇ ਕਹੇ ਅਨੁਸਾਰ ਬੈਠ ਗਏ ਹਨ ਅਤੇ ਉਨ੍ਹਾਂ ਦੇ ਵਿਚਾਰ ਸੁਣਕੇ ਲਗਦਾ ਨਹੀਂ ਕਿ ਜਥੇਦਾਰਾਂ ਦੇ ਰਾਹੀਂ ਦਿੱਤੇ ਜਾਣ ਵਾਲੇ ਕਿਸੇ ਲੌਲੀ-ਪੌਪ ਨਾਲ ਪ੍ਰ੍ਚਾਏ ਜਾ ਸਕਣਗੇ.......

(੨) ਦੂਸਰਾ ਪੱਖ ਹੈ ਸਰਕਾਰੀ ਤੰਤਰ ਦਾ, ਜਿਸ ਵਿਚ 'ਬਾਦਲ ਸਰਕਾਰ' ਦੀ ਗੱਲ ਕਰੀਏ ਤਾਂ ਇੱਕ ਤਾਂ ਉਸਦੇ ਹਥ 'ਭਾਜਪਾਈਆਂ' ਨੇ ਬੰਨੇ ਹੋਏ ਅਤੇ ਦੂਜਾ ਵੈਸੇ ਵੀ "ਬਾਦਲਾਂ" ਦੀ ਪੰਥ-ਪ੍ਰਸਤੀ ਕਿਸੇ ਤੋਂ ਲੁਕੀ ਛਿਪੀ ਨਹੀਂ.......

(੩) ਤੀਸਰਾ ਪੱਖ ਹੈ, ਤਖਤਾਂ ਦੇ ਜਥੇਦਾਰਾਂ ਸਮੇਤ ਹਰਨਾਮ ਸਿੰਘ ਧੁਮੇ ਵਰਗੇ ਦੋਗਲੇ ਕਿਰਦਾਰਾਂ ਵਾਲਿਆਂ ਦਾ, ਜਿਹੜੇ ਮੌਕਾ ਦੇਖ ਕੇ ਪੰਥਕ ਹੋਣ ਦੀਆਂ ਡੀਂਗਾਂ ਤਾਂ ਮਾਰਦੇ ਹਨ, ਪਰ ਉਨ੍ਹਾਂ ਨੂੰ ਜਿਸ ਮਕਸਦ ਵਾਸਤੇ ਬਿਠਾਇਆ ਗਿਆ ਹੈ, ਉਹ ਕਿਸੇ ਤੋਂ ਗੁੱਝਾ ਨਹੀਂ ਹੈ,.......ਇਸ ਕਰਕੇ, ਸਿੰਘਾਂ ਦੀ ਰਿਹਾਈ ਵਾਸਤੇ ਆਰੰਭ ਹੋਈ ਭੁਖ ਹੜਤਾਲ ਵਿਚ, ਅਖੌਤੀ ਜਥੇਦਾਰਾਂ ਦੀ Position ,ਆਉਣ ਵਾਲੇ ਦਿਨਾਂ ਵਿਚ ਬਹੁਤ ਹੀ ਤਰਸਯੋਗ ਹੋਵੇਗੀ,..........ਸਾਰਿਆਂ ਵਲੋਂ ਇੱਕ ਹੀ ਸਵਾਲ ਹੈ ਕਿ "ਬਾਦਲਾਂ ਦੀਆਂ ਰਖੇਲਾਂ" ਬਣੇ ਜਥੇਦਾਰ ਕੀ ਕਰਨਗੇ ?...

ਕੀ ਉਹ ਸਚਮੁਚ ਹੀ ਇਸ Position ਵਿਚ ਹਨ ਕਿ ਬਾਦਲ ਸਰਕਾਰ 'ਤੇ ਕੋਈ ਦਬਾ ਬਣਾ ਸਕਣਗੇ ?.....

ਦੂਸਰੇ ਸ਼ਬਦਾਂ ਵਿਚ, ਕੀ ਜਥੇਦਾਰਾਂ ਦੀ ਪਿਛਲੀ ਕਾਰਗੁਜਾਰੀ ਨੂੰ ਦੇਖ ਕੇ, ਅਜਿਹੀ ਆਸ ਰਖਣ ਵਿਚ ਕੋਈ ਸਮਝਦਾਰੀ ਹੈ ?...

ਜਾਂ ਫਿਰ, ਜਥੇਦਾਰਾਂ ਤੋਂ, ਜਾਂ ਇਸੇ ਨਸਲ ਦੇ ਕਿਸੇ ਹੋਰ ਦਲਾਲ ਤੋਂ ਦਲਾਲੀ ਕਰਵਾ ਕੇ, ਕਿਸੇ ਨੂੰ 'ਨਵਾਂ ਹੀਰੋ' ਬਣਾਉਣ ਦੀ ਤਰਕੀਬ ਤਾਂ ਨਹੀਂ ਘੜੀ ਜਾ ਰਹੀ ?

(੪) ਸਭ ਤੋਂ ਵਧ ਤਰਸਯੋਗ ਹਾਲਤ ਹੋਵੇਗੀ, ਬਾਹਰਲੇ ਮੁਲਕਾਂ 'ਚ ਬੈਠੇ, ਉਨ੍ਹਾਂ ਵਿਕਾਊ ਆਗੂਆਂ ਦੀ, ਜਿਹੜੇ ਖਾਲਿਸਤਾਨ ਦੀਆਂ ਗੱਲਾਂ ਕਰਕੇ, ਰਾਜੋਆਣੇ ਵਰਗਿਆਂ ਦੇ ਹੱਕ ਵਿਚ ਮੁਜਾਹਰੇ ਕਰਕੇ, ਸ਼ਹੀਦਾਂ ਦੇ ਨਾਮ 'ਤੇ ਉਗਰਾਹੀਆਂ ਕਰਕੇ, ਸੰਗਤ ਦਾ ਉੱਲੂ ਬਣਾਉਣ ਵਾਸਤੇ ਲੰਗਰ ਹਾਲਾਂ ਵਿਚ ਸ਼ਹੀਦਾਂ ਦੀਆਂ ਤਸਵੀਰਾਂ ਲਗਾ ਕੇ ਅਤੇ 'ਜੁੱਤੀ-ਚੱਟ' ਕਿਸਮ ਦੇ ਪੱਤਰਕਾਰਾਂ ਤੋਂ ਪੰਥਕ ਹੋਣ ਦੇ ਬਿਆਨ ਲਿਖਵਾ ਕੇ, ਭੋਲੇ-ਭਲੇ ਲੋਕਾਂ ਦੀ ਨਿਗਾਹ ਵਿਚ ਗੁਰਮਤਿ ਦੇ ਪਹਿਰੇਦਾਰ ਵੀ ਬਣ ਜਾਂਦੇ ਹਨ...........ਅਤੇ ਨਾਲ ਦੀ ਨਾਲ ਤਖਤਾਂ ਦੇ ਪੁਜਾਰੀ ਕਿਸਮ ਦੇ ਜਥੇਦਾਰਾਂ, ਕੁਲਵਿੰਦਰ ਸਿੰਘ ਵਰਗੇ ਆਰ.ਐਸ.ਐਸ ਦੇ ਏਜੰਟਾਂ ਅਤੇ ਪਿੰਦ੍ਰਪਾਲ ਸਿੰਘ ਵਰਗੇ ਬਚਿਤਰ-ਨਾਟ੍ਕੀਆਂ ਨੂੰ ਦਲਾਲਾਂ ਵਜੋਂ ਵਰਤ ਕੇ 'ਬਾਦਲਾਂ ਦੀਆਂ ਰਖੈਲਾਂ' ਬਣਨ ਦਾ ਲੁਤ੍ਫ਼ ਵੀ ਲੈ ਲੈਂਦੇ ਹਨ..........ਹੁਣ ਜਦੋਂ ਭਾਈ ਗੁਰਬਖਸ਼ ਸਿੰਘ ਜੀ ਨੇ ਸਖਤ ਸਟੈਂਡ ਲੈ ਲਿਆ ਹੈ, ਤਾਂ ਇਹ "ਦੋਗਲੀ ਨਸਲ" ਕਿਸ ਪਾਸੇ ਖੜੀ ਹੋਵੇਗੀ ?...

...ਮਤਲਬ ਕਿ ਬਾਦਲ ਸਰਕਾਰ ਨੂੰ ਬਚਾਉਣ ਵਾਸਤੇ, ਤਖਤਾਂ ਦੇ ਬੇਹੂਦਾ ਹੁਕਮਨਾਮਿਆਂ ਦੇ ਸਤਕਾਰ ਦਾ ਬਹਾਨਾ ਬਣਾ ਕੇ, ਜਥੇਦਾਰਾਂ ਦੀ ਚੁੱਪੀ ਦਾ ਸਮਰਥਨ ਕਰਨਗੇ ਜਾਂ ਭਾਈ ਗੁਰਬਖਸ਼ ਸਿੰਘ ਵਲੋਂ ਲਏ ਗਏ ਸਟੈਂਡ ਦਾ ਪੱਖ ਪੂਰਨ ਵਾਲੇ ਬਿਆਨ ਦਾਗਣਗੇ ?...........

ਉਡੀਕ ਕਰੀਏ ਅਤੇ ਪੂਰੀ ਤਰਾਂ ਜਾਗਰੂਕ ਹੋ ਕੇ ਇਨਾਂ ਬਹੁਰੂਪੀਆਂ ਦੀਆਂ ਹਰਕਤਾਂ ਦਾ ਵਿਸ਼ਲੇਸ਼ਣ ਕਰੀਏ......

ਅਵੇਸਲੇ ਹੋਏ ਤਾਂ ਕਦੇ ਵੀ ਮੁਆਫ ਨਹੀਂ ਕੀਤੇ ਜਾਓਗੇ........

ਸਿੱਖ ਹੋਣ ਦੇ ਨਾਤੇ, ਸਿੱਖ-ਸਿਧਾਂਤਾਂ ਦੀ ਪਹਿਰੇਦਾਰੀ ਕਰਨੀ ਸਾਡਾ ਹੱਕ ਹੈ.......

ਆਓ ਆਪਣੇ ਹੱਕਾਂ ਦੀ ਰਖਵਾਲੀ ਕਰੀਏ !!!!!


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top