Share on Facebook

Main News Page

ਪੂਜਾ ਦਾ ਧਾਨ ਖਾਣ ਵਾਲੇ ਇਹ ਗ੍ਰੰਥੀ, ਕੀਰਤਨੀਏ ਜਾਂ ਪ੍ਰਚਾਰਕ ਨਹੀਂ..., ਕਲਾਕਾਰ ਹਨ
-: ਸੰਪਾਦਕ ਖ਼ਾਲਸਾ ਨਿਊਜ਼ 
25 Nov 2013

ਕਲਾਕਾਰ ਉਹ ਹੁੰਦਾ ਹੈ, ਜਿਹੜਾ ਪੈਸੇ ਦੀ ਖਾਤਿਰ ਆਪਣੀ ਕਲਾ ਦਾ ਜੌਹਰ ਦਿਖਾਉਂਦਾ ਹੈ, ਅਤੇ ਉਸ ਨੂੰ ਇਸ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਿੱਥੇ ਕਰ ਰਿਹਾ ਹੈ। ਜ਼ਿਆਦਾਤਰ ਅਜੋਕੇ ਕਲਾਕਾਰਾਂ ਦਾ ਮਕਸਦ ਸਿਰਫ ਆਪਣੀ ਕਲਾ ਵੇਚਣਾ ਅਤੇ ਪੈਸਾ ਇੱਕਠਾ ਕਰਨਾ ਹੁੰਦਾ ਹੈ। ਇਸੇ ਲਈ ਦੇਖਿਆ ਹੋਣਾ ਹੈ ਕਿ ਖਾਸਕਰ ਪੰਜਾਬ ਦੇ ਕਲਾਕਾਰ ਭਾਂਵੇਂ ਨਾਮ ਕੋਈ ਵੀ ਹੋਵੇ, ਕਦੀ ਮਾਤਾ ਦੀਆਂ ਭੇਟਾਂ ਗਾਉਂਦੇ ਹੁੰਦੇ ਹਨ, ਤੇ ਕਦੇ ਸ਼ਬਦ, ਤੇ ਕਦੀ ਲੁੱਚੇ ਲਫੰਗੇ ਨਸ਼ੇੜੀ ਸਾਧਾਂ ਦੇ ਅਖੌਤੀ ਦਰਬਾਰਾਂ ਦੀਆਂ ਹਾਜ਼ਰੀਆਂ ਭਰਦੇ ਹਨ। ਮੁਆਫ ਕਰਨਾ ਇਹ ਸ਼ਬਦ ਵਰਤਣ ਨੂੰ ਜੀ ਨਹੀਂ ਕਰਦਾ, ਪਰ ਅਸਲ 'ਚ ਇਹ ਲੋਕ "ਕੰਜਰ" ਹਨ, ਜਿਨ੍ਹਾਂ ਦਾ ਕੋਈ ਦੀਨ ਈਮਾਨ ਨਹੀਂ।

ਇਹੀ ਹਾਲਤ ਹੁਣ ਸਿੱਖ ਅਖਵਾਉਣ ਵਾਲੇ, ਗੁਰੂ ਦੀ ਲਿਖੀ ਗੁਰਬਾਣੀ ਨੂੰ ਧੰਦਾ ਬਣਾ ਕੇ ਪੈਸਾ ਕਮਾਉਣ ਵਾਲਿਆਂ ਦੀ ਹੋ ਗਈ ਹੈ। ਕੁੱਝ ਕੁ ਨੂੰ ਛੱਡਕੇ, ਬਾਕੀ 99% ਕਲਾਕਾਰ ਹੀ ਹਨ, ਭਾਂਵੇਂ ਉਨ੍ਹਾਂ ਦਾ ਰੂਪ ਕੋਈ ਵੀ ਹੋਵੇ, ਗ੍ਰੰਥੀ ਹੋਵੇ, ਰਾਗੀ ਹੋਵੇ ਜਾਂ ਕਥਾਕਾਰ... ਸਭ "ਕਲਾਕਾਰ" ਹਨ। ਗ੍ਰੰਥੀ ਨੂੰ ਜਿਥੇ ਕਿਤੇ ਵੀ ਕੋਈ ਪਾਠ ਜਾਂ ਪੈਸੇ ਦੇ ਕੇ ਅਰਦਾਸ ਕਰਵਾ ਲਵੇ, ਉਨ੍ਹਾਂ ਨੂੰ ਪੈਸੇ ਨਾਲ ਮਤਲਬ ਹੈ, ਕਥਾਕਾਰ - ਸਿਰਫ ਪ੍ਰਬਧੰਕਾਂ ਅਨੁਸਾਰ ਜਾਂ ਗੱਪਾਂ ਕਹਾਣੀਆਂ ਸੁਣਾ ਕੇ ਬੁੱਤਾ ਸਾਰੀ ਜਾਂਦੇ ਹਨ, ਸਿਧਾਂਤ 'ਤੇ ਕੋਈ ਵਿਰਲਾ ਹੀ ਖੜਦਾ ਹੈ, ਬਹੁਤੇ ਵਿਕਾਊ ਮਾਲ ਹੀ ਹਨ...

 
ਇਹ ਵੀਡੀਓ Lagos, Nigeria ਲਾਗੋਸ ਨਾਈਜੀਰੀਆ ਦੀ ਹੈ।

...ਤੇ ਰਾਗੀਆਂ ਦਾ ਤਾਂ ਬੇੜਾ ਸਭ ਤੋਂ ਵੱਧ ਗਰਕ ਚੁਕਾ ਹੈ, ਸਿਵਾਏ ਕੁੱਝ ਕੁ ਨੂੰ ਛੱਡ ਕੇ, ਜਿਨ੍ਹਾਂ ਨੂੰ ਗੁਰਬਾਣੀ ਅਤੇ ਰਾਗ ਵਿਦਿਆ ਦਾ ਗਿਆਨ, ਅਤੇ ਸਿਧਾਂਤ 'ਤੇ ਦ੍ਰਿੜਤਾ ਨਾਲ ਪਹਿਰਾ ਕਿਸ ਤਰ੍ਹਾਂ ਦੇਣਾ ਹੈ, ਇਸ ਬਾਰੇ ਪਤਾ ਹੈ, ਨਹੀਂ ਤਾਂ ਬਾਕੀ ਸਭ ਤਾਂ ਲਖ ਖੁਸੀਆ ਪਾਤਿਸਾਹੀਆ... ਜਾਂ ਪੂਤਾ ਮਾਤਾ ਕੀ ਆਸੀਸ... ਅਤੇ ਦੋ ਚਾਰ ਹੋਰ ਸ਼ਬਦ, ਕਹਿਰਵੇ - ਦਾਦਰੇ 'ਚ ਗਾ ਕੇ, ਉਹ ਵੀ ਬੇਸੁਰਾ, ਡੰਗ ਟਪਾ ਰਹੇ ਨੇ। ਆਪਣੀ ਕੋਈ ਮਿਹਨਤ ਨਹੀਂ... ਗੁਰਬਾਣੀ ਗੁਰੂ ਸਾਹਿਬ ਨੇ ਲਿਖ ਦਿੱਤੀ, ਇਨ੍ਹਾਂ ਕੋਲੋਂ ਯਾਦ ਵੀ ਨਹੀਂ ਹੁੰਦੀ, ਪਹਿਲਾਂ ਪਰਚੀਆਂ ਰੱਖ ਦੇ ਸ਼ਬਦ ਗਾਉਂਦੇ ਸੀ, ਹੁਣ ਆਈਫੋਨ ਜਾਂ ਹੋਰ ਫੋਨਾਂ 'ਤੇ ਐਪ App ਖੋਲਕੇ ਪੜ੍ਹੀ ਜਾਂਦੇ ਨੇ...

ਅੱਜ ਜਦੋਂ ਹਰਮੰਦਿਰ ਸਾਹਿਬ ਦਾ ਕੀਰਤਨੀ ਜਥਾ ਭਾਈ ਸਰਬਜੀਤ ਸਿੰਘ ਲਾਡੀ ਦੀ ਅਗਵਾਈ ਵਿਚ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਮੂਹਰੇ ਬੈਠ ਕੇ ਕੀਰਤਨ ਕਰਦੇ ਹੋਏ ਅਤੇ ਗੁਰਮਤਿ ਸਿਧਾਂਤਾਂ ਦੀਆਂ ਧੱਜੀਆਂ ਉਡਾਉਂਦੇ ਹੋਇਆਂ ਦੀ ਵੀਡੀਓ ਦੇਖੀ, ਤਾਂ ਮਨ ਬਹੁਤ ਦੁਖੀ ਹੋਇਆ। ਭਾਈ ਸਾਹਿਬ ਵਧੀਆ ਗਾਉਂਦੇ ਨੇ, ਸੋਹਣੀ ਆਵਾਜ਼ ਹੈ, ਰਾਗ ਵਿਦਿਆ ਦੇ ਧਨੀ, ਤਬਲੇ ਦੇ ਮਾਹਿਰ ਹਨ... ਪਰ ਐਸੀ ਜਗ੍ਹਾ ਜਿਥੇ ਗੁਰੂ ਸਾਹਿਬ ਦੇ ਨਾਲ ਨਾਲ ਸ਼ਿਵ, ਗਣੇਸ਼, ਸਾਈਂ ਬਾਬਾ, ਕ੍ਰਿਸ਼ਨ ਅਤੇ ਹੋਰਾਂ ਦੀਆਂ ਮੂਰਤੀਆਂ ਰਖੀਆਂ ਹੋਣ, ਉਥੇ ਕਿਸ ਤਰ੍ਹਾਂ ਕੀਰਤਨ ਕੀਤਾ ਜਾ ਸਕਦਾ ਹੈ!!!

ਗਾਇਆ ਵੀ ਉਹ ਜਾ ਰਿਹਾ ਹੈ ‘ਸ੍ਵੈਯਾ ॥ ਯਾਤੇ ਪ੍ਰਸੰਨ ਭਏ ਹੈ ਮਹਾ ਮੁਨ; ਦੇਵਨ ਕੇ ਤਪ ਮੈ ਸੁਖ ਪਾਵੈ ॥ ਜਗ੍ਯ ਕਰੈ, ਇਕ ਬੇਦ ਰਰੈ; ਭਵ ਤਾਪ ਹਰੈ, ਮਿਲਿ ਧਿਆਨਹਿ ਲਾਵੈ ॥ ਝਾਲਰ ਤਾਲ ਮ੍ਰਿਦੰਗ ਉਪੰਗ; ਰਬਾਬ ਲੀਏ, ਸੁਰ ਸਾਜ ਮਿਲਾਵੈ ॥ ਕਿੰਨਰ ਗੰਧ੍ਰਬ ਗਾਨ ਕਰੈ ਗਨਿ; ਜਛ ਅਪਛਰ ਨਿਰਤ ਦਿਖਾਵੈ ॥54॥ ਸੰਖਨ ਕੀ ਧੁਨ ਘੰਟਨਿ ਕੀ ਕਰਿ; ਫੂਲਨ ਕੀ ਬਰਖਾ ਬਰਖਾਵੈ ॥ ਆਰਤੀ ਕੋਟਿ ਕਰੈ ਸੁਰ ਸੁੰਦਰਿ; ਪੇਖ ਪੁਰੰਦਰ ਕੇ ਬਲਿ ਜਾਵੈ ॥ ਦਾਨਤ ਦਛਨ ਦੈ ਕੈ ਪ੍ਰਦਛਨ; ਭਾਲ ਮੈ ਕੁੰਕਮ ਅਛਤ ਲਾਵੈ ॥ ਹੋਤ ਕੁਲਾਹਲ ਦੇਵਪੁਰੀ; ਮਿਲ ਦੇਵਨ ਕੇ ਕੁਲਿ ਮੰਗਲ ਗਾਵੈ ॥55॥

ਜਿੱਥੇ ਸੰਖਨ ਕੀ ਧੁਨ... ਗਾਇਆ ਗਿਆ, ੳੱਥੇ ਸ਼ੰਖ ਵਜਾਇਆ ਗਿਆ, ਥਾਲੀ ਘੁੰਮਾ ਕੇ ਆਰਤੀ ਵੀ ਹੋ ਰਹੀ ਸੀ, ਤੇ ਫਿਰ ਬਾਕੀ ਸਭ ਕੁੱਝ ਕਿਉਂ ਛੱਡ ਦਿੱਤਾ, ਜਛ ਅਪਛਰ ਨਿਰਤ ਦਿਖਾਵੈ... ਵਾਲੀ ਜਗ੍ਹਾ 'ਤੇ ਨ੍ਰਿਤ ਵੀ ਕਰ ਲੈਂਦੇ, ਇਹ ਕਸਰ ਕਿਉਂ ਛੱਡ ਦਿੱਤੀ?

ਗੁਰੂ ਸਾਹਿਬਾਨ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ ਹੈ, ਤਾਂ ਹੁਣ ਗੁਰੂ ਦੇ ਕੀਰਤਨੀਏ ਅਖਵਾਉਣ ਵਾਲੇ ਹੀ ਜੇ ਇਹ ਕੰਮ ਕਰਦੇ ਹਨ, ਤਾਂ ਆਮ ਸਿੱਖ ਕਿਸ ਕੋਲੋਂ ਸੇਧ ਲਵੇਗਾ? ਕਿ ਇਨ੍ਹਾਂ ਕਲਾਕਾਰਾਂ ਨੇ ਸਹੁੰ ਖਾਦੀ ਹੋਈ ਹੈ ਕਿ ਗੁਰਮਤਿ ਅਨੁਸਾਰ ਕੋਈ ਕੰਮ ਨਹੀਂ ਕਰਨਾ, ਸਿਰਫ ਟਿਊਨਾਂ ਵਜਾ ਕੇ, ਕੰਨ ਰਸ ਪੈਦਾ ਕਰਕੇ, ਗੁਰਬਾਣੀ ਕੀ ਕਹਿੰਦੀ ਹੈ, ਉਸ ਬਾਰੇ ਕੋਈ ਖਿਆਲ ਨਹੀਂ... ਕੀ ਇਹ ਕੰਮ ਗੁਰੂ ਦੇ ਕੀਰਤਨੀਏ ਅਖਵਾਉਣ ਵਾਲਿਆਂ ਦੇ ਹੋਣੇ ਚਾਹੀਦੇ ਹਨ? ਕੀ ਇਹ ਕੀਰਤਨੀਏ ਹਨ? ਕੀ ਇਨ੍ਹਾਂ ਦੇ ਕੰਮ ਕਲਾਕਾਰਾਂ ਜਾਂ ਕੰ.... ਵਾਲੇ ਨਹੀਂ??? ਪਾਠਕ ਆਪ ਸੋਚਣ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top