Share on Facebook

Main News Page

ਰਿਣ ਉਤਾਰ ਯਤਨ ਯਾਤਰਾ ਦੀ ਅਸਲੀਯਤ
-: ਵਿਕਰਮ ਸਿੰਘ ਮਝੈਲ

ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਮੁਗਲ ਸਰਕਾਰ ਵੱਲੋਂ ਹਿੰਦੂਆਂ ਉੱਤੇ ਕੀਤੇ ਜਾ ਰਹੇ ਜੁਲਮਾਂ ਦੇ ਖਿਲਾਫ਼ ਅਹਿੰਸਾ ਦਾ ਮੁਜਾਹਿਰਾ ਕਰਦਿਆਂ ਆਪਣੀ ਸ਼ਹੀਦੀ ਦੇ ਕੇ ਤਿਲਕ ਤੇ ਜੰਝੂ ਦੀ ਰਾਖੀ ਕੀਤੀ, ਹਾਲਾਂਕਿ ਗੁਰੂ ਸਾਹਿਬ ਹਿੰਦੂ ਧਰਮ ਦੇ ਰੀਤਿ ਰਿਵਾਜ ਤੇ ਵਿਚਾਰਧਾਰਾ ਵਿਚ ਕੋਈ ਵਿਸ਼ਵਾਸ ਨਹੀਂ ਸਨ ਰਖਦੇ, ਇਸ ਦੇ ਬਾਵਜੂਦ ਵੀ ਓਹਨਾ ਇਨ੍ਸਾਨਿਯਤ ਦੀ ਖਾਤਿਰ ਹਿੰਦੂ ਧਰਮ ਉੱਤੇ ਹੋ ਰਹੇ ਜੁਲਮ ਦਾ ਵਿਰੋਧ ਕੀਤਾ। ਇਹ ਸ਼ਹੀਦੀ ਦੇ ਨਾਲ ਹੋਰਣਾ ਸਿਖਾਂ ਦੀ ਵੀ ਸ਼ਾਹਦਤ ਹੋਈ ਤੇ ਇਹ ਸ਼ਹੀਦੀ ਆਣ ਵਾਲੇ ਸਮੇ ਵਿਚ ਮੁਗਲਾਂ ਨਾਲ ਸਿੱਖਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇੱਲੇ ਹੋਏ ਟਕਰਾਵ ਅਤੇ ਜੰਗਾਂ ਜੁਧਾਂ ਦਾ ਮੁੱਢ ਸੀ। ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੀ ਸ਼ਹਾਦਤ ਸ਼ਾਯਦ ਆਪਣੇ ਆਪ ਵਿਚ ਇਕ ਐਸਾ ਲਾਸਾਨੀ ਕੌਤੁਕ ਸੀ, ਜਿਸਦੀ ਅੱਜ ਤਕ ਕੋਈ ਮਿਸਾਲ ਨਹੀਂ ਮਿਲਦੀ - ਵਜਾਹ - ਕਿ ਇਹ ਸ਼ਹਾਦਤ ਕਿਸੇ ਦੂਸਰੇ ਧਰਮ ਵਾਸਤੇ ਦਿੱਤੀ ਸੀ ਤੇ - ਦੁੱਜੇ ਇਸ ਸ਼ਹਾਦਤ ਦੇ ਸਿੱਟੇ ਵੱਜੋਂ ਗੁਰੂ ਸਾਹਿਬ ਦੇ ਸ਼ਰੀਰ 'ਤੇ ਸਿਰ ਦੇ ਸਸਕਾਰ ਦੇ ਅਸਥਾਨਾਂ ਵਿਚ ਕਈ ਸੌ ਮੀਲ ਦਾ ਫਾਸਲਾ ਸੀ।

ਹੁਣ ਗੱਲ ਕਰਦੇ ਹਾਂ ਕਿ ਪਿਛਲੇ ਕੁਝ ਸੰਮਾਂ ਤੋਂ ਕੁੱਝ ਹਿੰਦੂ ਜਥੇਬੰਦੀਆਂ ਨੇ ਇਕ ਨਵਾਂ ਪਰਪੰਚ ਚਲਾਯਾ ਹੋਯਾ ਹੈ, ਕਿ ਓਹ ਗੁਰੂ ਸਾਹਿਬ ਵੱਲੋਂ ਓਹਨਾਂ ਦੀ ਕੌਮ ਵਾਸਤੇ ਦਿੱਤੀ ਸ਼ਹਾਦਤ ਦੇ ਅਹਸਾਨ ਦੀ ਅਹਮਿਯਤ ਨੂੰ ਘੱਟ ਕਰਨ ਵਾਸਤੇ ਇਕ "ਰਿਣ ਉਤਾਰ ਯਤਨ ਯਾਤਰਾ" ਕੱਢਦੇ ਹਨ, ਜਿਸਦਾ ਮਕਸਦ ਓਹਨਾਂ ਵੱਲੋਂ ਇਹ ਹੈ ਕਿ ਗੁਰੂ ਸਾਹਿਬ ਨੇ ਜੋ ਆਪਣੀ ਸ਼ਹਾਦਤ ਸਾਡੀ ਕੌਮ ਵਾਸਤੇ ਦਿੱਤੀ ਸੀ, ਅਸੀਂ ਇਹ ਯਾਤਰਾ ਉਸ ਰਿਣ ਯਾਨੀ ਕਰਜੇ ਨੂੰ ਉਤਾਰਨ ਵਾਸਤੇ ਕੱਢ ਰਹੇ ਹਾਂ।

ਹੁਣ ਸਵਾਲ ਲੱਖ ਟਕੇ ਦਾ ਇਹ ਹੈ ਕਿ - ਕੀ ਗੁਰੂ ਸਾਹਿਬ ਤੇ ਸਿੱਖਾਂ ਤੇ ਓਹਨਾਂ ਤੋਂ ਬਾਅਦ ਮੁਗਲਾਂ ਦੇ ਹੱਥੋਂ ਸਿੱਖਾਂ ਦੀ ਨਸਲਕੁਸ਼ੀ ਦਾ ਕਰਜਾ/ਰਿਣ, ਮਾਤਰ ਇਕ ਰੋਡ ਸ਼ੋ ਕਰਨ ਨਾਲ ਉਤਰ ਸਕਦਾ ਹੈ? ਹੱਦ ਦੀ ਗੱਲ ਤਾਂ ਇਹ ਹੈ ਕੀ ਕੁੱਝ ਤਥਾ ਕਥਿਤ ਸਿੱਖ ਵੀ ਇਹ ਰੋਡ ਸ਼ੋ ਨੂੰ ਮਾਨਤਾ ਦੇ ਰਹੇ ਹਨ!!!

ਜਿਥੇ ਤੱਕ ਰਿਣ ਉਤਾਰਣ ਦੀ ਗੱਲ ਹੈ, ਜੇ ਹਿੰਦੂ ਵੀਰਾਂ ਨੂੰ ਇਹ ਰਿਣ ਉਤਾਰਨ ਦਾ ਇਹਨਾ ਹੀ ਸ਼ੌਂਕ ਹੈ, ਤਾਂ ਰਿਣ ਦਾ ਉਸੂਲ ਹੈ, ਕਿ ਜਿਤਨਾ ਰਿਣ ਲਿਆ ਜਾਂਦਾ ਹੈ, ਘੱਟੋ ਘੱਟ ਉਤਨੀ ਰਕਮ ਤਾਂ ਉਸ ਹਾਲਤ ਵਿਚ ਦੇਣੀ ਬਣਦੀ ਹੈ, ਜਿਤਨੀ ਲਈ ਹੋਵੇ, ਫਿਰ ਰਿਣ ਦੇਣ ਵਾਲੇ ਦੀ ਮਰਜੀ ਹੈ, ਓਹ ਉਦੇ ਉੱਤੇ ਬਿਯਾਜ ਵੀ ਲਵੇ।

ਹੁਣ ਮੋਟੇ ਤੌਰ 'ਤੇ ਅਸਲ ਧਨ ਨੂੰ ਦੇਖੀਏ, ਤਾਂ ਕੁਝ ਐਸਾ ਹਿਸਾਬ ਬਣਦਾ ਹੈ :-

- ਗੁਰੂ ਸਾਹਿਬ ਦੀ ਸ਼ਹੀਦੀ
- ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਯਾਲਾ ਜੀ ਦੀ ਸ਼ਹੀਦੀ
- ਪਹਾੜੀ ਰਾਜਿਆਂ ਨਾਲ ਜੁਧ ਦਾ ਨੁਕਸਾਨ
- ਗੁਰੂ ਗੋਬਿੰਦ ਸਿੰਘ ਵੱਲੋਂ ਰਚਿਤ ਸਾਹਿਤ ਦਾ ਨੁਕਸਾਨ
- ਆਨੰਦਪੁਰ ਸਾਹਿਬ ਨੂ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਛਡ ਦੇਣਾ
- ਚਾਰ ਸਾਹਿਬਜਾਦਿਆਂ ਤੇ ਮਾਤਾ ਗੁਜਰੀ ਦੀ ਸ਼ਾਹਦਤ -ਮੋਤੀ ਲਾਲ ਮੇਹਰਾ ਦੀ ਸ਼ਾਹਦਤ ਚਾਲੀ ਮੁਕਤਾਂ ਦੀ ਸ਼ਾਹਦਤ, ਉਪਰੰਤ ਬਾਬਾ ਬੰਦਾ ਸਿੰਘ ਬਹਾਦੁਰ ਵੇਲੇ ਅਨਗਿਣਤ ਸਿੱਖਾਂ ਦੀ ਸ਼ਾਹਦਤ, ਵੱਡਾ ਤੇ ਛੋਟਾ ਘਲੂਘਾਰਾ, ਬੇਸ਼ੁਮਾਰ ਬੱਚਿਆਂ ਦੀ ਸ਼ਹਾਦਤ ਇਸਤ੍ਰੀਆਂ ਦੀ ਸ਼ਾਹਦਤ ਤੇ ਬੇਪਤੀ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਦੀ ਸ਼ਾਹਦਤ ਤੇ ਇਸ ਰਿਣ ਵਿਚ ਓਹ ਹਿੰਦੂ ਇਸਤਰੀਆਂ ਤੇ ਬਚੀਆਂ ਭੀ ਸ਼ਾਮਿਲ ਕੀਤੀਆਂ ਜਾਣਗੀਆਂ, ਜਿਹੜੀਆਂ ਸਿੱਖਾਂ ਨੇ ਆਪਣੀ ਜਾਨ ਗਵਾ ਕੇ ਹਮਲਾਵਰਾਂ ਕੋਲੋਂ ਵਾਪਸ ਕੀਤੀਆਂ।

ਇਹ ਸਾਰਾ ਰਿਣ / ਕਰਜਾ, ਜੋ ਕਿ ਇਕ ਮੋਟਾ ਅੰਦਾਜਾ ਹੈ ਤੇ ਕੁਲ ਰਿਣ ਦਾ ਲੇਸ਼ ਮਾਤਰ ਹੀ ਹੈ, ਸਿੱਖ ਕੌਮ ਦਾ ਹਿੰਦੂ ਕੌਮ ਦੇ ਸਿਰ ਹੈ। ਜੇ ਅਸਲ ਰਕਮ ਗਿਣ ਮਿਥ ਲਈ ਜਾਵੇ, ਜੋ ਕੀ ਇਸ ਨਾਚੀਜ ਵਾਸਤੇ ਸੋਚਣ ਤੋਂ ਵੀ ਪਰੇ ਹੈ, ਤਾਂ ਤਥਾ ਕਥਿਤ ਰਿਣ ਉਤਾਰ ਯਤਨ ਯਾਤਰਾ ਦੇ ਪ੍ਰਬੰਧਕ ਇਹ ਸੋਚਣ ਵਾਸਤੇ ਮਜਬੂਰ ਹੋ ਜਾਣਗੇ, ਕਿ ਹਿੰਦੁਸਤਾਨ ਦਾ ਇਕ ਇਕ ਹਿੰਦੂ ਵੀ ਆਪਣਾ ਸਿਰ ਤੇ ਘਰ ਬਾਰ ਕੁਰਬਾਨ ਕਰ ਦੇਵੇ, ਤਾਂ ਵੀ ਸ਼ਾਯਦ ਮੂਲ ਹੀ ਨਾ ਉਤਰ ਸਕੇ, ਬ੍ਯਾਜ ਦੀ ਤਾਂ ਗੱਲ ਹੀ ਦੂਰ ਦੀ ਹੈ।

ਇਹ ਕਿੰਨੀ ਹਾਸੋਹੀਣੀ ਗੱਲ ਹੈ ਕਿ ਸਿੱਖ ਗੁਰੂਆਂ, ਸਿੰਘ, ਸਿੰਘਣੀਆਂ, ਬੱਚੇ ਆਦਿ ਦੀ ਲਾਸ਼ਾਨੀ ਕੁਰਬਾਣੀਆਂ ਦਾ ਰਿਣ, ਹਿੰਦੂ ਇੱਕ ਰੋਡ ਸ਼ੋਅ ਕਰਕੇ ਉਤਾਰਣ ਦੀ ਗੱਲ ਕਰਦੇ ਹਨ ਤੇ ਓਹ ਰੋਡ ਸ਼ੋ ਵੀ ਗੁਰੂ ਸਾਹਿਬ ਨੂੰ ਦਿਲੋਂ ਸਮਰਪਿਤ ਨਾ ਹੋਕੇ, ਓਹਨਾਂ ਦੇ ਕੁਝਕੁ ਲੀਡਰਾਂ ਦੀ ਸ਼ੋਹਰਤ ਦਾ ਜਰਿਆ ਮਾਤਰ ਹੈ।

ਹੁਣ ਸਿੱਖ ਆਪ ਸਮਝ ਲੈਣ ਕੀ ਓਹਨਾਂ ਦੇ ਗੁਰੂ ਸਾਹਿਬ ਤੇ ਸਿੱਖਾਂ ਦੀ ਸ਼ਾਹਦਤ ਦਾ ਹਿੰਦੂ ਕਿੰਨੇ ਕੁ ਇਹਸਾਨਮੰਦ ਹਨ?

ਵੈਸੇ ਇਹ ਹਿੰਦੂ ਬਿਨਾ ਵਜਾਹ ਰੋਡ ਸ਼ੋ ਕੱਢ ਕੇ ਰਿਣ ਉਤਾਰ ਯਤਨ ਕਰ ਕੇ, ਸਿੱਖਾਂ 'ਤੇ ਰਿਣ ਚੜਾ ਰਹੇ ਹਨ, ਕਿਉਂਕਿ ਰਿਣ ਤਾਂ ਇਹ ਸ੍ਰੀ ਗੁਰੂ ਤੇਗ ਬਹਾਦੁਰ ਸ਼ਾਹਿਬ ਦੀ ਸ਼ਾਹਦਤ ਤੋਂ ਪਹਿਲਾਂ ਤੋਂ ਹੀ ਉਤਾਰ ਰਹੇ ਹਨ ਤੇ ਇਹ ਰਿਣ ਉਤਾਰਨਾ ਅੱਜ ਵੀ ਜਾਰੀ ਹੈ।

ਮਸਲਨ ਸ੍ਰੀ ਗੁਰੂ ਅਰਜਨ ਸਾਹਿਬ ਦੀ ਸ਼ਾਹਦਤ ਵਿਚ ਹਿੰਦੂ ਮਾਨਸਿਕਤਾ ਦਾ ਰਲੇਵਾਂ ਸੀ, ਚਾਰ ਸਾਹਿਬਜਾਦਿਆਂ ਦੀ ਸ਼ਾਹਦਤ ਵਿਚ ਹਿੰਦੂ ਸ਼ਾਮਿਲ ਸੀ, ਪਹਾੜੀ ਰਾਜਿਯਾਂ ਦੀ ਸ਼ਕਲ ਵਿਚ ਹਿੰਦੂ ਮੌਜੂਦ ਸੀ, ਸ੍ਰੀ ਆਨੰਦਪੁਰ ਵਿਚ ਗੁਰੂ ਸਾਹਿਬ ਵੱਲੋਂ ਆਨੰਦਪੁਰ ਨੂੰ ਛਡਣ ਤੋਂ ਪਹਿਲਾਂ ਆਟੇ ਦੀ ਗਉ ਬਣਾ ਕੇ ਕਸਮ ਖਾਣ ਵਿਚ ਹਿੰਦੂ ਸ਼ਾਮਿਲ ਸੀ, ਗੁਰੂ ਸਾਹਿਬ ਦੇ ਨਾਮ ਨਾਲ ਤਥਾ ਕਥਿਤ ਦਸ਼ਮ ਗਰੰਥ ਲਿਖ ਕੇ ਸਿੱਖ ਰਹਿਤ, ਸਿੱਖ ਜੀਵਨ, ਸਿੱਖ ਦਰਸ਼ਨ ਵਿਚ ਗੰਦਗੀ ਭਰਣ ਵਿੱਚ ਹਿੰਦੂ ਸ਼ਾਮਿਲ ਸੀ, ਸਿੱਖ ਸੰਸਥਾਵਾਂ ਵਿੱਚ ਆਪਣੇ ਜ਼ਰ ਖ਼ਰੀਦ ਸਿੱਖ ਗੁਲਾਮਾਂ ਰਾਹੀਂ ਪਿੱਠ ਪਿਛੇ ਰਹਿ ਕੇ, ਸਿੱਖ ਮਰਯਾਦਾ ਵਿਚ ਗੰਦਗੀ ਪਰੋਸਣ ਵਿਚ ਹਿੰਦੂ ਅੱਜ ਵੀ ਸ਼ਾਮਿਲ ਹੈ। 1947 ਵਿਚ ਭੋਲੇ ਭਾਲੇ ਸਿੱਖਾਂ ਨੂੰ ਲਾਰੇ ਲਾ ਕੇ, ਓਨ੍ਹਾਂ ਖਾਸ ਸਥਾਨ ਦੇਣ ਦਾ ਵਾਦਾ ਕਰਕੇ, ਲੱਖਾਂ ਸਿੱਖ ਮਾਰੇ ਜਾਣ ਵਿੱਚ ਹਿੰਦੂ ਮਾਨਸਿਕਤਾ ਸ਼ਾਮਿਲ ਸੀ ਤੇ ਬਾਅਦ ਵਿੱਚ ਸਿੱਖਾਂ ਨੂੰ ਖਾਸ ਮੁਕਾਮ ਦੇ ਨਾਂ 'ਤੇ ਓਹਨਾਂ ਨੂੰ ਇਕ ਜਰਾਯਮ ਪੇਸ਼ਾ ਕਿਰਦਾਰ ਗਰਦਾਨ ਦੇਣ ਪਿਛੇ, ਹਿੰਦੂ ਮਾਨਸਿਕਤਾ ਸੀ। 1984 ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਣਾ, ਜਿਵੇਂ ਕਿ ਕਿਸੇ ਮੁਲਕ 'ਤੇ ਹਮਲਾ ਕੀਤਾ ਜਾਵੇ ਤੇ ਬੇਦੋਸ਼ਾਂ ਨੂੰ ਕਤਲ ਕਰ ਦੇਣਾ, ਜੇਲਾਂ ਵਿੱਚ ਸੁੱਟ ਦੇਣਾ, ਸਿੱਖ ਦੇ ਸਾਹਮਣੇ ਸਿੱਖ ਨੂੰ ਲੜਾ ਦੇਣਾ, ਹਿੰਦੂ ਮਾਨਸਿਕਤਾ ਦਾ ਕਮਾਲ ਹੈ। 1984 ਵਿੱਚ ਹੀ ਸਾਰੇ ਮੁਲਕ ਵਿਚ ਬੇਦੋਸ਼ੇ ਸਿੱਖਾਂ ਨੂੰ ਲੱਭ ਲੱਭ ਕੇ ਮਾਰ ਦੇਣਾ, ਘਰ ਬਾਰ ਤਹ੍ਸ਼ ਨਹ੍ਸ਼ ਕਰ ਦੇਣਾ, ਬੀਬੀਆਂ ਦੀ ਬੇਪਤੀ ਕਰਣੀ, ਪੂਰਣ ਤੌਰ 'ਤੇ ਹਿੰਦੂ ਮਾਨਸਿਕਤਾ ਦੀ ਉਪਜ ਸੀ ਤੇ ਅੱਜ ਸਿੱਖਾਂ ਦੀ ਹਰੇਕ ਸੰਸਥਾ ਵਿਚ ਦ੍ਖਾਲ੍ਦਾਂਜੀ ਵੀ ਹਿੰਦੂ ਦੀ ਰਿਣ ਉਤਾਰ ਯਤਨ ਹੀ ਤਾਂ ਹੈ। ਹੋਰ ਕਿਤਨੇ ਰਿਣ ਹਿੰਦੂ ਉਤਾਰਨੇ ਚਾਹੁੰਦੇ ਹਨ, ਸਿੱਖ ਤਾਂ ਪਹਿਲਾਂ ਹੀ ਹਿੰਦੂ ਦਾ ਬਹੁਤ ਅਹਿਸਾਨਮੰਦ ਤੇ ਕਰਜ਼ਦਾਰ ਹੈ...

ਹੁਣ ਸਿੱਖ ਖੁਦ ਇਸ ਗੱਲ ਦਾ ਨਿਰਣਾ ਕਰਣ, ਕਿ ਇਸ ਤਥਾ - ਕਥਿਤ "ਰਿਣ ਉਤਾਰੂ ਯਤਨ ਯਾਤਰਾ" ਦੀ ਕੀ ਸਾਰਥਕਤਾ ਹੈ, ਕਿਉਂਕਿ ਇਹ ਯਾਤਰਾ ਪੂਰਨ ਤੌਰ 'ਤੇ ਸਿੱਖ ਗੁਰੂ ਸਾਹਿਬਾਨਾਂ ਤੇ ਸਿੱਖਾਂ ਦੀ ਸ਼ਹਾਦਤਾਂ ਨੂੰ ਮਲੀਨ ਕਰਨ ਵਾਸਤੇ ਹੈ, ਇਸਦਾ ਪੁਰਜੋਰ ਵਿਰੋਧ ਕਰਣਾ ਚਾਹਿਦਾ ਹੈ।

ਆਪਦੇ ਵਿਚਾਰਾਂ ਦਾ ਸਵਾਗਤ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top