Share on Facebook

Main News Page

ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਭੁਚੋ ਵਾਲਿਆਂ ਦੀਆਂ ਯੱਬਲੀਆਂ - 4
-: ਜਗਪਾਲ ਸਿੰਘ ਸਰੀ, 604 -780-3972

ਖਾਸ ਬੇਨਤੀ: ਅੱਜ ਦਾ ਲੇਖ ਸਾਰੇ ਵੀਰ ਧਿਆਨ ਨਾਲ ਪੜਣ।

ਮੈਂ ਇਸ ਬਾਬੇ ਦੇ ਜਨਮ ਤੋਂ ਸੁਰੂ ਕਰਨ ਲਗਾ ਹਾਂ। ਇਹਨਾ ਅਨੁਸਾਰ ਇਸ ਬਾਬੇ ਦਾ ਜਨਮ ਯਬਲੀਆਂ ਮਾਰਨ ਲਈ ਸੰਨ 1813 ਨੂੰ ਜਿਲ੍ਹਾ ਕਪੂਰਥਲਾ ਵਿੱਚ ਇਕ ਬੱਲ ਜਿਮੀਂਦਾਰ ਪਰਵਾਰ ਵਿੱਚ ਹੋਇਆ ਸੀ। ਬਾਬੇ ਦਾ ਬਚਪਨ ਦਾ ਨਾਮ ਨਿਹਾਲ ਸਿੰਘ ਸੀ। ਇਹਨਾ ਅਨੁਸਾਰ ਬਾਬਾ ਜੀ ਮਸਤ {ਸਿਧਰੇ} ਸਨ ਤੇ ਇਹਨਾ ਨੂੰ ਮਸਤਾਨਾ ਵੀ ਕਹਿੰਦੇ ਸਨ। ਜਦ ਬਾਬਾ ਥੋੜਾ ਜਿਹਾ ਵੱਡਾ ਹੋਇਆ ਤਾਂ ਇੱਕ ਦਿਨ ਇਸ ਬਾਬੇ ਦੀ ਮਾਤਾ ਦੀ ਸਹੇਲੀ ਬਾਬੇ ਦੇ ਘਰ ਆਈ, ਉਸ ਨੇ ਕੀ ਦੇਖਿਆ ਕੈ ਬਾਬੇ ਦੀ ਮਾਤਾ ਘਰ ਦਾ ਕੰਮ ਇਕਲੀ ਹੀ ਕਰ ਰਹੀ ਹੈ।

ਉਸ ਨੇ ਬਾਬੇ ਦੀ ਮਾਤਾ ਨੂੰ ਕਹਿਆ ਕਿ ਜੇ ਤੇਰਾ ਮੁੰਡਾ ਮੇਰੇ ਪੁਤ ਨੂੰ ਖਿਡਾ ਲਿਆਵੇ ਤਾਂ, ਮੈਂ ਤੇਰੇ ਨਾਲ ਘਰ ਦਾ ਕੰਮ ਕਰਵਾ ਦੇਵਾਂ। ਇਸ 'ਤੇ ਬਾਬੇ ਦੀ ਮਾਤਾ ਨੇ ਕਹਿਆ ਵੇ ਨਿਹਾਲਿਆ, ਜੇ ਤੂੰ ਮੇਰੀ ਸੇਹਲੀ ਦਾ ਪੁੱਤ ਚੁਕ ਲਵੇਂ, ਤਾਂ ਇਹ ਮੇਰੇ ਨਾਲ ਘਰ ਦਾ ਕੰਮ ਕਰਵਾ ਦੇਵੇ। ਬਾਬਾ ਜੀ ਨੇ ਆਪਣੀ ਕਾਲੀ ਜੁਬਾਨ ਵਿਚੋਂ ਬਚਨ ਕੀਤਾ, ਚੁਕਣ ਵਾਲਾ ਆਪੇ ਚੁੱਕ ਲਾਵੇਗਾ। ਕੁੱਝ ਦਿਨਾ ਬਾਅਦ ਉਸ ਬੱਚੇ ਦੀ ਮੌਤ ਹੋ ਗਈ, ਬਾਬਾ ਜੀ ਦੀ ਪਿਹਲੀ ਪ੍ਰਾਪਤੀ।

ਜਦ ਉਸ ਬੱਚੇ ਦੀ ਮਾਂ ਨੇ ਬਾਬੇ ਦੀ ਮਾਂ ਨੂੰ ਉਲਾਂਭਾ ਦਿਤਾ, ਪਹਿਲਾਂ ਤਾਂ ਤੇ ਮੁੰਡੇ ਨੇ ਮੇਰਾ ਮੁੰਡਾ ਚੁਕਿਆ ਨਹੀਂ, ਫਿਰ ਐਸੀ ਕਾਲੀ ਜੁਬਾਨ ਬੋਲਿਆ, ਮੇਰਾ ਪੁੱਤ ਹੀ ਮਾਰ ਦਿਤਾ। ਇਸ ਤੇ ਬਾਬੇ ਦੀ ਮਾਂ ਬਾਬੇ ਨਾਲ ਨਾਰਾਜ਼ ਹੋ ਗਈ। ਇਕ ਦਿਨ ਬਾਬਾ ਕਹਿੰਦਾ, ਜੇ ਤੂੰ ਮੈਨੂੰ ਖੀਰ ਬਣਾ ਕੇ ਦੇਵੇਂ ਤਾਂ ਮੈਂ ਰੱਬ ਤੋਂ ਤੇਰੀ ਸਹੇਲੀ ਦਾ ਪੁੱਤ ਵਾਪਸ ਲੈ ਕੈ ਦੇ ਸਕਦਾ ਹਾਂ, ਫਿਰ ਇਹਨਾ ਅਨੁਸਾਰ ਉਸ ਬੱਚੇ ਨੇ ਦੁਬਾਰਾ ਜਨਮ ਲੈ ਲਿਆ।

ਇਹ ਬਾਬਾ ਗੁਰਬਾਣੀ ਦਾ ਨਹੀਂ ਨਰਸਿੰਹ ਅਵਤਾਰ ਦਾ ਉਪਾਸਕ ਸੀ, ਜੋ ਇਹਨਾ ਦੀਆਂ ਕਿਤਾਬਾਂ ਵਿੱਚ ਲਿਖਿਆ ਮਿਲਦਾ ਹੈ। ਇਹ ਕਹਿੰਦੇ ਇਸਨੂੰ ਇਕ ਵਾਰ ਇਕ ਗੁਪਤ ਆਵਾਜ ਆਈ, ਕਿ ਜੇ ਤੂੰ ਸਾਡੇ ਦਰਸ਼ਨ ਕਰਨੇ ਹਨ, ਤਾਂ ਫਿਰ ਸਾਡੀ ਖੁਰਾਕ ਦੇ ਦੇ, ਉਹ ਖੁਰਾਕ ਸੀ ਇਕ ਤੋਲਾ ਜਹਿਰ {ਸੰਖੀਆ} ਉਹ ਖਾਣ ਤੋਂ ਬਾਅਦ ਬਾਬੇ ਨੂੰ ਨਰਸਿੰਹ ਦੇ ਦਰਸ਼ਨ ਹੋ ਗਏ, ਪਰ ਬਾਬੇ ਦਾ ਸਰੀਰ ਜੁੜ ਗਿਆ {ਨਰਸਿੰਹ ਅਵਤਾਰ ਕੀ ਸੀ, ਇਸ ਬਾਰੇ ਕੀਤੇ ਫਿਰ ਸਾਂਝ ਪਾਵਾਂਗਾ। ਬੱਸ ਇਹਨਾ ਦੱਸ ਦੇਵਾਂ ਕੋਈ ਨਰਸਿੰਹ ਅਵਤਾਰ ਨਹੀਂ ਹੋਇਆ, ਇਹ ਇਕ ਬੰਦਾ ਹੀ ਸੀ ਜਿਸ ਨੇ ਆਪਣੇ ਤੇ ਸ਼ੇਰ ਦੀ ਖੱਲ ਪਾਈ ਸੀ, ਜੋ ਨਰਸਿੰਹ ਅਵਤਾਰ ਪ੍ਰਚਲਿਤ ਹੋ ਗਿਆ}

ਬਾਬੇ ਦਾ ਜੱਦ ਸਰੀਰ ਜੁੜ ਗਿਆ ਤਾਂ ਕਿਸੇ ਨੇ ਬਾਬੇ ਨੂੰ ਪਹਿਚਾਨ ਕੇ ਬਾਬੇ ਦੇ ਘਰ ਪੁੱਜਦਾ ਕਰ ਦਿਤਾ। ਬਾਬਾ ਆਪਣੀ ਨਿੱਤ ਦੀ ਸਰੀਰਕ ਕਿਰਿਆ, ਮੰਜੇ 'ਤੇ ਹੀ ਕਰਨ ਲਗ ਪਿਆ। ਬਾਬੇ ਦੀ ਮਾਤਾ ਦੇਖ ਭਾਲ ਕਰਦੀ ਸੀ। ਇਕ ਦਿਨ ਬਾਬੇ ਦੀ ਮਾਤਾ ਕਿਤੇ ਬਾਹਰ ਗਈ ਹੋਈ ਸੀ, ਤਾਂ ਕਿਰਿਆ ਲਈ ਬਾਬੇ ਨੇ ਆਪਣੀ ਭਰਜਾਈ ਨੂੰ ਕਹਿਆ, ਤਾਂ ਉਸ ਨੇ ਕੁਝ ਮੰਦਾ ਚੰਗਾ ਬੋਲ ਦਿਤਾ, ਬਾਬੇ ਨੇ ਉਸ ਨੂੰ ਸਰਾਪ ਦੇ ਦਿੱਤਾ, ਤੇਰੇ ਕਦੇ ਵੀ ਉਲਾਦ ਨਹੀਂ ਹੋਵੇਗੀ।

ਬਾਬਾ ਫਿਰ ਆਪਣਾ ਘਰ ਛੱਡ ਕੇ ਨਿਕਲ ਗਿਆ, ਕਹਿੰਦੇ ਹਨ ਬਾਬੇ ਨੇ 7 ਕਰੋੜ ਜਪੁ ਜੀ ਸਾਹਿਬ ਦਾ ਜਾਪ ਕੀਤਾ, ਸਾਰੇ 33 ਕਰੋੜ ਦੇਵਤਿਾਂ ਨੂੰ ਆਉਣ ਦਾ ਹੁਕਮ ਦਿੱਤਾ, ਪਰ ਅਗਨ ਦੇਵਤਾ ਨਾ ਆਇਆ, ਬਾਬੇ ਨੇ ਉਪਰ ਅਸਮਾਨ ਵਿੱਚ ਬੇਠੇ ਰੱਬ ਨੂੰ ਕਹਿਆ ਅਗਨ ਦੇਵਤਾ ਨਹੀਂ ਆਇਆ, ਬਾਬੇ ਦਾ ਰੱਬ ਕਹਿੰਦਾ ਤੂੰ ਉਸ ਨੂੰ ਮੱਥੇ ਨਾ ਲਾ। ਫਿਰ ਬਾਬੇ ਨੇ ਹਮੇਸ਼ਾਂ ਲਈ ਆਪਣੀਆਂ ਅੱਖਾਂ 'ਤੇ ਪੱਟੀ ਬੰਨ ਲਈ, ਕਦੇ ਅਗਨ ਦੇਵਤੇ ਨੂੰ ਮੱਥੇ ਨਹੀਂ ਲਾਇਆ।

ਵਿਚਾਰ: ਜੇ ਬਾਬੇ ਨੇ ਅਗਨ ਦੇਵਤਾ ਮਥੇ ਨਹੀਂ ਲਾਇਆ, ਤਾਂ ਫਿਰ ਸਾਰੀ ਜਿੰਦਗੀ ਖਾਦਾ ਪੀਤਾ ਕੀ?

ਅੱਖਾਂ 'ਤੇ ਪੱਟੀ ਬੰਨਣ ਨਾਲ ਤਾਂ ਬਾਬਾ ਅੰਨਾ ਹੋ ਗਿਆ ਹੋਣਾ, ਕਿਓਕਿ ਮੈਡੀਕਲ ਕਹਿੰਦਾ ਹੈ, ਜੇ ਕੋਈ ਵਿਅਕਤੀ 6 ਮਹੀਨੇ ਤੱਕ ਆਪਣੇ ਆਪ ਨੂੰ ਇੱਕ ਹਨੇਰੇ ਥਾਂ 'ਤੇ ਬੰਦ ਕਰ ਲਵੇ ਤਾਂ, ਉਸ ਦੀਆਂ ਅੱਖਾਂ ਦੀ ਰੋਸ਼ਨੀ ਹਮੇਸ਼ਾ ਹਮੇਸ਼ਾ ਲਈ ਚਲੀ ਜਾਵੇਗੀ। ਫਿਰ ਇਸ ਦਾ ਮਤਲਬ ਬਾਬਾ ਅੰਨਾ ਸੀ?

ਇਹਨਾ ਅਨੁਸਾਰ ਬਾਬਾ 35 ਸਾਲ ਭੁੱਚੋ ਪਿੰਡ ਰਹਿਆ, ਜਿਥੇ ਅਗੇ ਇਸ ਦੀਆਂ ਤਿੰਨ ਮਹਾਨ ਭੇਡਾਂ ਨੇ ਜਨਮ ਲਿਆ, ਉਹ ਹਨ ਨੰਦੂ ਗੰਦਸਰ ਵਾਲਾ, ਰਾਮ ਸ਼ਰਮਾ ਮਲੂਕੇ ਵਾਲਾ { ਇਹ ਰਾਮ ਸ਼ਰਮਾ ਆਪਣੇ ਨਾਮ ਨਾਲ "ਸਿੰਘ" ਲਗਦਾ ਸੀ ਸਿੱਖਾਂ ਨੂੰ ਭੁਲੇਖਾ ਪਾਉਣ ਲਈ, ਇਸ ਰਾਮ ਸਿੰਘ ਦਾ ਜਨਮ ਪੰਡਤ ਪਰਵਾਰ ਦਾ ਹੈ} ਤੀਜੀ ਭੇਡ ਬਹਾਲ ਦਾਸ ਜੱਸੀ ਪੋ ਵਾਲੀ ਵਿਖੇ ਡੇਰਾ ਹੈ।

ਇਹ ਬਾਬਾ 27 ਦੰਸਬਰ 1927 ਨੂੰ ਮਰ ਗਿਆ। ਇਸ ਦੀ ਮੌਤ ਦੇ ਵਿਯੋਗ ਵਿੱਚ ਮਲੂਕੇ ਵਾਲੀ ਭੇਡ ਨੇ ਬਹੁਤ ਦੁੱਖ ਮਨਾਇਆ, ਕਿ ਤੁਸੀਂ ਆਪਣੀ ਕੋਈ ਨਿਸ਼ਾਨੀ ਨਹੀਂ ਦਿੱਤੀ। ਫਿਰ ਬਾਬੇ ਦੇ ਮਰਨ ਤੋ ਦੋ ਸਾਲ ਬਾਅਦ ਇਕ ਦਿਨ ਆਪਣੀ ਮਲੂਕੇ ਵਾਲੀ ਭੇਡ ਨੂੰ ਉਸ ਉਪਰ ਲਈ ਹੋਈ ਚਾਦਰ 'ਤੇ ਦਰਸ਼ਨ ਦਿੱਤੇ, ਨਾਲੇ ਕਹਿਆ ਤੁਸੀਂ ਇਸ ਤਸਵੀਰ ਦਾ ਉਤਾਰਾ 24 ਘੰਟਿਆਂ ਵਿੱਚ ਕਰਵਾ ਲਵੋ।

ਮਲੂਕੇ ਵਾਲੀ ਭੇਡ ਨੇ ਫਿਰ ਬਠਿੰਡੇ ਤੋਂ ਇੱਕ ਤਸਵੀਰਾਂ ਬਨਾਉਣ ਵਾਲਾ ਬੁਲਾ ਲਿਆ। ਤਸਵੀਰ ਬਨਾਉਣ ਵਾਲਾ ਮੁਸਲਮਾਨ ਸੀ। ਉਹ ਕਵੇ ਮੈਨੂੰ ਕੋਈ ਤਸਵੀਰ ਚਾਦਰ 'ਤੇ ਨਜ਼ਰ ਨਹੀਂ ਆ ਰਹੀ। ਫਿਰ ਇੱਕ ਗੁਪਤ ਆਵਾਜ ਆਈ, ਇਸ ਦੇ ਪਾਪ ਬਹੁਤ ਹਨ, ਇਸ ਨੂੰ ਅਸੀਂ ਦਰਸ਼ਨ ਨਹੀਂ ਦੇ ਸਕਦੇ। ਪਰ ਇਹ ਜੋ ਵੀ ਸਾਡਾ ਅੰਗ ਸੋਚੇਗਾ ਇਸ ਨੂੰ ਦਿਸ ਪਵੇਗਾ। ਇਸ ਤਰ੍ਹਾਂ ਦੋ ਤਸਵੀਰਾਂ ਬਣੀਆਂ।

ਇਹਨਾਂ ਤਸਵੀਰਾਂ ਬਾਰੇ ਇਹ ਪਰਚਾਰ ਕੀਤਾ ਗਿਆ ਕਿ ਦੁਨਿਆ ਦਾ ਕੋਈ ਵੀ ਕੈਮਰਾ ਇਹਨਾ ਦੀ ਫੋਟੋ ਨਹੀਂ ਖਿੱਚ ਸਕਦਾ, ਪਰ ਸਾਡੇ ਇਕ ਗੁਰੂ ਗਰੰਥ ਸਾਹਿਬ ਨੂੰ ਸਮਰਪਤ ਵੀਰ ਬਹਾਦਰ ਸਿੰਘ ਨੇ ਇਹ ਤਸਵੀਰ ਖਿੱਚ ਕੇ ਸਾਨੂੰ ਭੇਜ ਦਿਤੀ। ਜੋ ਅਸੀਂ ਕੁਝ ਮਹੀਨੇ ਔਖਤੀ ਸੰਤਾਂ ਦੇ ਕੌਤਕ ਫੇਸਬੁਕ ਗਰੁੱਪ 'ਤੇ ਜੱਗ ਜਾਹਿਰ ਕਰ ਦਿਤੀ ਸੀ।

ਅੱਜ ਫਿਰ ਇਹ ਤਸਵੀਰ ਆਪ ਸਭ ਲਈ ਹਾਜਰ ਹੈ। ਇਹ ਤਸਵੀਰ ਛੁਪਕੇ ਖਿੱਚੀ ਹੋਣ ਕਰਕੇ ਪੂਰੀ ਤਰ੍ਹਾਂ ਸਾਫ਼ ਨਹੀਂ ਹੈ। ਜਿੰਨ੍ਹਾਂ ਲੋਕਾਂ ਨੇ ਇਹ ਤਸਵੀਰ ਦੇਖੀ ਹੈ, ਉਸ ਨੂੰ ਪਹਿਚਾਣਦੇ ਹਨ। ਜੇ ਕਿਸੇ ਦੇ ਮਨ ਵਿੱਚ ਕੋਈ ਭੁਲੇਖਾ ਹੋਵੇ ਤਾਂ ਅੱਜ ਵੀ ਇਹ ਤਸਵੀਰ ਡੇਰਾ ਰਾਮ ਟਿੱਲਾ ਪਿੰਡ ਮਲੂਕਾ ਜਿਲ੍ਹਾ ਬਠਿੰਡਾ ਵਿਚੇ 25 ਰੁਪਏ ਜਾਂ ਇਸ ਤੋਂ ਵੱਡੀ ਦੀ ਦੇਗ ਕਰਵਾਕੇ ਦੇਖ ਸਕਦਾ ਹੈ, ਮੁਫਤ ਇਹ ਤਸਵੀਰ ਨਹੀਂ ਦਿਖਾਈ ਜਾਂਦੀ।

ਗੁਰੂ ਨਾਨਕ ਸਾਹਿਬ ਦਿਉ ਸ਼ੇਰੋ, ਜੋ ਮੈਂ ਆ ਲੇਖ ਵਿੱਚ ਲਿਖਿਆ, ਹੁਣ ਮੈਨੂੰ ਦਸੋ ਇਸ ਵਿੱਚ ਕਿਹੜੀ ਗੱਲ ਤੁਹਾਨੂੰ ਨਜ਼ਰ ਆ ਰਹੀ ਹੈ, ਜਿਸ ਨਾਲ ਸਿੱਖੀ ਦਾ ਪਰਚਾਰ ਤੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋ ਸਕੇ।

ਜ਼ਰਾ ਸੋਚੋ, ਕੀ ਗੁਰੂ ਨਾਨਕ ਸਾਹਿਬ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਚਾਰ ਪੁੱਤਰ ਇਸ ਕਰਕੇ ਸਾਡੇ ਲਈ ਵਾਰੇ ਸਨ, ਤਾਂ ਕਿ ਅਸੀਂ ਇਹਨਾ ਪਾਖੰਡੀਆਂ ਦੇ ਡੇਰਿਆਂ 'ਤੇ ਜਾ ਕੇ ਇਨ੍ਹਾਂ ਦੀਆਂ ਭੇਡਾਂ ਬਣ ਜਾਈਏ?

ਫੈਸਲਾ ਤੁਹਾਡਾ ਹੈ, ਤੁਸੀਂ ਗੁਰੂ ਨਾਨਕ ਦੇ ਸ਼ੇਰ ਬਣਨਾ ਹੈ, ਕਿ ਇਹਨਾ ਦੀਆਂ ਭੇਡਾਂ। ਗੁਰੂ ਗਰੰਥ ਸਾਹਿਬ ਦੇ ਸਿਧਾਂਤ ਨੂੰ ਮੰਨਣਾ ਹੈ ਜਾਂ ਇਨ੍ਹਾਂ ਦੇ ਖੁਰੜੇ ਪੂਜਣੇ ਹਨ?

ਬਾਬਾ ਜੀ ਦਾ ਦੋਖੀ ਦਾਸ: ਜਗਪਾਲ ਸਿੰਘ ਸਰੀ

* ਪਿਛਲੀ ਯਬਲੀ ਪੜ੍ਹੋ : ਭਾਗ 1, ਭਾਗ 2, ਭਾਗ 3

ਨੋਟ: ਬਾਬਾ ਜੀ ਨੇ ਇਕ ਬਚਨ ਕੀਤਾ ਸੀ, ਜਦੋਂ ਸਾਡੇ ਨਿੰਦਕ ਖ਼ਾਲਸਾ ਨਿਊਜ਼ ਵਾਲੇ ਤੇ ਭਾਈ ਜਗਪਾਲ ਸਿੰਘ ਸਰੀ ਕੈਨੇਡਾ ਵਾਲੇ, ਸਾਡੀ ਨਿੰਦਿਆ ਕਰਨਗੇ, ਉਹ ਤਾਂ ਪੱਕੇ ਨਰਕਾਂ ਨੂੰ ਜਾਣਗੇ। ਉਨ੍ਹਾਂ ਦੋਵਾਂ ਵਲੋਂ ਲਿਖੀ ਸਾਡੀ ਨਿੰਦਾ, ਜੋ ਜੋ ਪੜੇਗਾ ਉਹ ਵੀ ਨਰਕਾਂ ਦਾ ਭਾਗੀ ਹੋਵੇਗਾ। ਸੋ ਜਿਸ ਵੀਰ ਭਾਈ ਨੂੰ ਨਰਕਾਂ ਤੋਂ ਡਰ ਲਗਦਾ, ਉਹ ਬਾਬਾ ਜੀ ਦੀ ਨਿੰਦਿਆ ਨਾ ਪੜਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top