Share on Facebook

Main News Page

ਰਾਮਦੇਵ ਦੇ ਸਿੱਖਾਂ ਨੂੰ ਸੱਪ ਕਹਿਣ ਬਾਰੇ ਬਾਬਾ ਭਾਈ ਢੱਡਰੀਆਂ ਵਾਲੇ ਦੇ ਬਿਆਨ ਦੀ ਹਮਾਇਤ ਵਿੱਚ
-: ਅਵਤਾਰ ਸਿੰਘ ਮਿਸ਼ਨਰੀ  510 432 5827

ਕੋਸ਼ ਮੁਤਾਬਕ "ਸਿੱਖ" ਦੇ ਅਰਥ ਹਨ ਸਿਖਣ ਵਾਲਾ ਅਤੇ "ਹਿੰਦੂ" ਦੇ ਅਰਥ ਹਨ ਚੋਰ ਅਤੇ ਸਿੰਧ ਸਭਿਅਤਾ ਵਾਲਾ ਸੱਪ ਤਾਂ ਇੱਕ ਜ਼ਹਿਰੀਲਾ ਕੀੜਾ ਹੈ, ਜਿਸ ਨੂੰ ਰਾਮਦੇਵ ਵਰਗੇ ਹਿੰਦੂ ਹੀ ਨਾਗ ਦੇਵਤਾ ਕਹਿੰਦੇ ਹਨ। ਬਾਕੀ ਹਿੰਦੂ ਹੀ ਕਹਿੰਦੇ ਹਨ ਕਿ ਸਿੱਖ ਤਾਂ ਹਿੰਦੂਆਂ ਚੋਂ ਪੈਦਾ ਹੋਏ, ਫਿਰ ਸਭ ਤੋਂ ਵੱਡੇ ਤੇ ਜ਼ਹਿਰੀਲੇ ਸੱਪ ਤਾਂ ਰਾਮਦੇਵ ਵਰਗੇ ਹਿੰਦੂ ਹਨ। ਜਦ ਕਿ ਸਚਾਈ ਹੈ, ਕਿ ਸਾਰੀ ਕਾਇਨਾਤ ਹੀ ਕਾਦਰ ਕਰਤਾਰ ਤੋਂ ਪੈਦਾ ਹੋਈ ਹੈ। ਇਸ ਲਈ ਸਿੱਖਾਂ ਦਾ ਕਰਤਾ ਭੀ ਕਰਣਹਾਰ ਕਰਤਾਰ ਹੈ, ਨਾ ਕਿ ਹਿੰਦੂ। ਬਾਕੀ ਜੇ ਸਿੱਖ ਹਿੰਦੋਸਤਾਨ ਦੀ ਰੱਖਿਆ ਨਾ ਕਰਦੇ, ਤਾਂ ਅੱਜ ਯੋਗਾ ਰਾਹੀਂ ਲੋਕਾਂ ਨੂੰ ਲੁੱਟਣ ਵਾਲਾ "ਰਾਮਦੇਵ" "ਰਹੀਮ ਮੁਹੰਮਦ" ਹੁੰਦਾ।

ਸ਼ੂਫੀ ਫਕੀਰ ਬਾਬਾ ਬੁੱਲੇਸ਼ਾਹ ਵੀ ਕਹਿੰਦਾ ਹੈ ਕਿ "ਨਾਂ ਕਹੂੰ ਅਬ ਕੀ ਨਾਂ ਕਹੂੰ ਤਬ ਕੀ। ਬਾਤ ਕਹੂੰ ਮੈਂ ਅਬ ਕੀ। ਅਗਰ ਨਾ ਹੋਤੇ ਗੋਬਿੰਦ ਸਿੰਘ ਸੁਨਤ ਹੋਤੀ ਸਭ ਕੀ।" ਇਵੇਂ ਹੀ ਚੂੜਾਮਣੀ ਕਵੀ ਸੂਰਜ ਪ੍ਰਕਾਸ਼ ਦੇ ਕਰਤਾ ਭਾਈ ਸੰਤੋਖ ਸਿੰਘ ਲਿਖਦੇ ਹਨ ਕਿ- ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ। ਹੋਵਤੀ ਕੁਚੀਲਤਾ ਬੇਦਨ ਕੁਰਾਨ ਕੀ।ਧਰਮ ਧਸਕ ਜਾਤੇ, ਬਰਨ ਗਰਕ ਜਾਤੇ ਸਹਿਤ ਬਿਧਾਨ ਕੀ।ਦੇਵੀ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਗੁਰੂ ਗੋਬਿੰਦ ਸਿੰਘ ਪਾਵਨ ਪਵਿਤ੍ਰ ਰੂਪ, ਮੂਰਤ ਨਾ ਹੋਤੀ ਜਉ ਪੈ ਕਰੁਣਾ ਨਿਧਾਨ ਕੀ॥ (ਸੂਰਜ ਪ੍ਰਕਾਸ਼)

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਮੇਂ ਸਮੇਂ ਜੋ ਜੋ ਵੀ ਉਹ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਸੱਚ ਬੋਲਦੇ ਹਨ, ਸਾਨੂੰ ਉਸ ਦੀ ਹਮਾਇਤ ਹੀ ਕਰਨੀ ਚਾਹੀਦੀ ਹੈ। ਆਪ ਜੀ ਅਗਿਆਤ ਹੋਣਾਂ ਚਾਹੀਦਾ ਹੈ ਕਿ ਬਾਬਾ ਰਣਜੀਤ ਸਿੰਘ ਜੀ ਪਹਿਲੇ ਡੇਰੇਦਾਰ ਹਨ, ਜੋ ਗੁਰਮਤਿ ਦੀ ਸਟੱਡੀ (ਖੋਜ) ਕਰਕੇ ਡੇਰੇਦਾਰ ਤੋਂ ਗੁਰਮੱਤੀ ਪ੍ਰਚਾਰਕ ਬਣ ਰਹੇ ਹਨ। ਦੇਖੋ, ਜਿਸ ਬੰਦੇ ਦੀ ਸਿਖਲਾਈ ਘੜਾਈ ਤੇ ਪੜ੍ਹਾਈ ਹੀ ਡੇਰੇਦਾਰ ਸਾਧਾਂ ਤੋਂ ਹੋਈ ਹੋਵੇ, ਉਹ ਗੁਰਮਤਿ ਅਤੇ ਪੰਥ ਵਾਲੇ ਪਾਸੇ ਵੱਲ ਪਲਟ ਆਵੇ, ਤਾਂ ਸਾਨੂੰ "ਸਾਂਝ ਕਰੀਜੈ ਗੁਣਹ ਕੇਰੀ ਛਾਡਿ ਅਵਗੁਣ ਚੱਲੀਏ॥" ਦੇ ਮਹਾਂਵਾਕ 'ਤੇ ਚਲਦੇ ਹੋਏ, ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦੀ ਸ਼ਲਾਘਾ ਤੇ ਹੌਂਸਲਾ ਅਫਜ਼ਾਈ ਹੀ ਕਰਨੀ ਚਾਹੀਦੀ ਹੈ


 

ਟਿੱਪਣੀ:

ਖ਼ਾਲਸਾ ਨਿਊਜ਼ ਸ. ਅਵਤਾਰ ਸਿੰਘ ਮਿਸ਼ਨਰੀ ਜੀ ਦੇ ਬਿਆਨ ਨਾਲ ਸਹਿਮਤ ਹੈ, ਕਿ "ਜਿਸ ਬੰਦੇ ਦੀ ਸਿਖਲਾਈ ਘੜਾਈ ਤੇ ਪੜ੍ਹਾਈ ਹੀ ਡੇਰੇਦਾਰ ਸਾਧਾਂ ਤੋਂ ਹੋਈ ਹੋਵੇ, ਉਹ ਗੁਰਮਤਿ ਅਤੇ ਪੰਥ ਵਾਲੇ ਪਾਸੇ ਵੱਲ ਪਲਟ ਆਵੇ, ਤਾਂ ਸਾਨੂੰ "ਸਾਂਝ ਕਰੀਜੈ ਗੁਣਹ ਕੇਰੀ ਛਾਡਿ ਅਵਗੁਣ ਚੱਲੀਏ॥" ਦੇ ਮਹਾਂਵਾਕ 'ਤੇ ਚਲਦੇ ਹੋਏ, ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਦੀ ਸ਼ਲਾਘਾ ਤੇ ਹੌਂਸਲਾ ਅਫਜ਼ਾਈ ਹੀ ਕਰਨੀ ਚਾਹੀਦੀ ਹੈ।" ਪਰ ਇਸ ਦੇ ਵਿਪਰੀਤ ਮਿਸ਼ਨਰੀ ਕਾਲੇਜ ਵਿੱਚ ਪੜ੍ਹੇ ਹੋਏ ਕਈ ਪ੍ਰਚਾਰਕ ਜਿਵੇਂ ਪਿੰਦਰਪਾਲ ਸਿੰਘ ਇਤਿਆਦਿ ਗੁਰਮਤਿ ਅਤੇ ਦ੍ਰਿੜਤਾ ਛੱਡ ਕੇ ਰਸਾਤਲ ਵਲ ਜਾਂਦੇ ਹਨ, ਉਨ੍ਹਾਂ ਨਾਲ ਨਾਤਾ ਤੋੜਨਾ ਵੀ ਜਾਇਜ਼ ਹੈ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top