ਕਾਦਿਰ
ਦੀ ਰਚੀ ਕੁਦਰਤ ਨੂੰ ਵੇਖ ਕੇ ਕਰਤਾ ਪੁਰਖ ਦੇ ਦਿਦਾਰ ਹੋ ਜਾਦੇਂ ਹਨ। ਕਿਉਂਕਿ ਕਾਦਰ
ਕਦੁਰਤਿ ਵਿੱਚ ਹੀ ਵਸਿਆ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸ੍ਰੀ ਰਾਗ ਦੀ ਵਾਰ
ਵਿੱਚ ਕਿਤਨਾਂ ਸੋਹਣਾ ਇਲਾਹੀ ਹੁਕਮ ਬਖਸ਼ਿਆ ਹੋਇਆ ਹੈ।
ਕੁਦਰਤਿ ਕਰਕੇ ਵਸਿਆ ਸੋਇ॥ਵਖਤ ਵੀਚਾਰੇ
ਸੋ ਬੰਦਾ ਹੋਇ॥ ਸਲੋਕ ਮ:1॥ ਪੰਨਾ 84॥
ਸ਼੍ਰਿਸ਼ਟੀ ਪੈਦਾ ਕਰਨ ਵਾਲਾ ਪ੍ਰਭੂ ਆਪ ਹੀ ਇਸ ਵਿੱਚ ਵੱਸ ਰਿਹਾ ਹੈ।
ਜੋ ਇਹ ਸੋਚਦਾ ਹੈ ਕਿ ਇਸ ਸ਼੍ਰਿਸ਼ਟੀ ਵਿੱਚ ਇਹ ਮਨੁਖਾ ਜਨਮ ਕਾਹਦੇ ਲਈ ਮਿਲਿਆ ਹੈ, ਉਹ ੳਸ
ਪ੍ਰਭੂ ਦਾ ਸੇਵਕ ਬਣ ਜਾਦਾ ਹੈ। ਪ੍ਰਭੂ ਨੇ ਸੱਭ ਤੋਂ ਪਹਿਲਾਂ ਆਪਣੇ ਆਪ ਦੀ ਰਚਨਾਂ ਕੀਤੀ।
ਫਿਰ ਉਸਨੇ ਸੰਸਾਰ ਜਿਸ ਨੂੰ ਅਪਣੇ ਸ਼ਬਦਾਂ ਵਿੱਚ ਕੁਦਰਤਿ ਕਿਹਾ ਹੈ, ਦੂਸਰੇ ਨੰ: ਤੇ ਇਸਦੀ
ਰਚਨਾ ਰਚੀ ਆਸਾ ਜੀ ਦੀ ਵਾਰ ਵਿੱਚ ਪਿਆਰਾ ਬਚਨ ਹੈ।
ਆਪੀਨੇ ਆਪ ਸਾਜਿਓ ਆਪੀਨੇ ਰਚਿੳ ਨਾਉ॥
ਦੂਈ ਕੁਦਰਤਿ ਸਾਜੀਐ ਕਰਿ ਆਸਣ ਡਿਠਾ ਚਾਉ॥ਆਸਾ ਜੀ ਦੀ ਵਾਰ॥ 463॥
ਕੁਦਰਤਿ ਕੀ ਹੈ ਇਸ ਪ੍ਰਕਰਣ ਸਬੰਧੀ ਅੱਜ ਅਸੀਂ ਕੁੱਝ ਵਿਚਾਰ
ਵਿਟਾਂਦਰਾਂ ਕਰਾਂਗੇ। ਗੁਰਬਾਣੀ ਅੰਦਰ ਇਹ ਸ਼ਬਦ ਬਹੁਤ ਵਾਰ ਪੜ੍ਹਨ ਲਈ ਮਿਲਦਾ ਹੈ। ਕੁਦਰਤਿ
ਦਾ ਅਰਥ ਹੈ ਰਚਨਾ, ਪ੍ਰਭੂ ਦੀ ਸ਼ਕਤੀ, ਕਲਾ, ਸੰਸਾਰ, ਤਾਕਤ। ਵਾਹਿਗੁਰੂ ਜੀ ਦੀ ਸ਼ਕਤੀ ਦਾ
ਕੋਈ ਪਾਰਾਵਾਰ ਨਹੀਂ ਪਾ ਸਕਦਾ ਗੁਰੂ ਨਾਨਕ ਸਾਹਿਬ ਜੀ ਪੰਨਾਂ 84 ‘ਤੇ ਬਚਨ ਕਰਦੇ ਹਨ
ਪ੍ਰਭੂ ਅਪਣੀ ਰਚੀ ਰਚਨਾ ਵਿੱਚ ਵਿਆਪਕ ਹੈ ਉਸਦਾ ਮੁਲ ਨਹੀਂ ਪੈ ਸਕਦਾ। ਜੇ ਕੋਈ ਮੁਲ ਪਾਉਣ
ਦਾ ਜਤਨ ਕਰੇ ਭੀ ਤਾਂ ਮੁਲ ਨਹੀ ਦਸਿਆ ਜਾ ਸਕਦਾ
ਕੁਦਰਤਿ ਹੈ ਕੀਮਤਿ ਨਹੀ ਪਾਇ ॥ ਜਾ
ਕੀਮਤਿ ਪਾਇ ਤਾ ਕਹੀ ਨ ਜਾਇ॥ ਸਲੋਕ ਮ:1 ॥ ਪੰਨਾ 84॥
ਗੁਰੂ ਨਾਨਕ ਸਾਹਿਬ ਜੀ ਉਸ ਪਰਮਾਤਮਾ ਦੀ ਕੁਦਰਤਿ ਦੇ ਦਰਸ਼ਨ ਬਹੁਤ
ਹੀ ਬਰੀਕੀ ਨਾਲ ਆਸਾ ਜੀ ਦੀ ਵਾਰ ਦੇ ਇਕ ਸਲੋਕ ਵਿੱਚ ਕਰਵਾਉਂਦੇ ਹਨ।ਲਉ ਆਪ ਜੀ ਭੀ ਦੀਦਾਰ
ਕਰੋ ਜੀ।
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ
ਸਾਰ॥
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰ॥
ਹੇ ਪ੍ਰਭੂ ਜੀ ਜੋ ਕਝ ਦਿਸ ਰਿਹਾ ਹੈ ਜੋ ਕੁਝ ਸੁਣ ਰਿਹਾ ਹੈ ਇਹ
ਸੱਭ ਤੇਰੀ ਹੀ ਕਲਾ ਹੈ। ਇਹ ਭਉ ਜੋ ਸੁਖਾਂ ਦਾ ਮੂਲ ਹੈ ਇਹ ਤੇਰੀ ਕੁਦਰਤਿ ਹੈ। ਪਾਤਾਲਾਂ
ਤੇ ਆਕਾਸ਼ਾਂ ਵਿੱਚ ਸਾਰੀ ਤੇਰੀ ਹੀ ਕੁਦਰਤਿ ਹੈ, ਇਹ ਸਾਰਾ ਜੋ ਜਗਤ ਦਿਸ ਰਿਹਾ ਹੈ ਇਹ ਸੱਭ
ਤੇਰੀ ਹੀ ਖੇਡ ਹੈ।
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ
ਵੀਚਾਰੁ॥
ਕੁਦਰਤਿ ਖਾਣਾ ਪੀਣਾ ਪੈਣਨ ਕੁਦਰਤਿ ਸਰਬ ਪਿਆਰੁ॥
ਵੇਦ ਪੁਰਾਣ ਤੇ ਕਤੇਬਾ ਅਤੇ ਹੋਰ ਭੀ ਸਾਰੀ ਵਿਚਾਰ –ਸਤਾ ਇਹ ਤੇਰੀ
ਹੀ ਕਲਾ ਹੈ। ਜੀਵਾਂ ਦਾ ਖਾਣ ਪੀਣ ,ਪੈਣਨ ਤੇ ਪਿਆਰ ਦਾ ਜਜ਼ਬਾ ਇਹ ਸੱਭ ਤੇਰੀ ਹੀ ਕੁਦਰਤਿ
ਹੈ।
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨ ਅਭਿਮਾਨ॥
ਜਾਤਾਂ ਵਿੱਚ ਜਿਨਸਾਂ ਰੰਗਾਂ ਵਿਚ ਜਗਤ ਦੇ ਜੀਆਂ ਵਿੱਚ ਤੇਰੀ ਹੀ
ਕੁਦਰਤ ਵਰਤ ਰਹੀ ਹੈ। ਕਿਤੇ ਭਲਾਈ ਦੇ ਕੰਮ ਹੋ ਰਹੇ ਹਨ, ਕਿਤੇ ਵਿਕਾਰ ਹਨ, ਕਿਸੇ ਥਾਂ
ਅੰਹਕਾਰ ਹੀ ਪਰਧਾਨ ਹੈ ਇਹ ਭੀ ਸੱਭ ਤੇਰੀ ਹੀ ਕਲਾ ਵਰਤ ਰਹੀ ਹੈ।
ਕੁਦਰਤਿ ਪਉਣ ਪਾਣੀ ਬੈਸਤੰਰੁ ਕੁਦਰਤਿ ਧਰਤੀ
ਖਾਕੁ॥
ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਤਾ ਪਾਕੀ ਨਾਈ ਪਾਕੁ॥
ਪਉਣ ਪਾਣੀ ਅੱਗ ਧਰਤੀ ਦੀ ਖਾਕ (ਆਦਿਕ ਤੱਤ) ਇਹ ਸੱਭ ਤੇਰਾ ਹੀ
ਤਮਾਸ਼ਾ ਹੈ।ਹੇ ਪ੍ਰਭੂ ਸੱਭ ਤੇਰੀ ਹੀ ਕਲਾ ਵਰਤ ਰਹੀ ਹੈ, ਤੂੰ ਕੁਦਰਤਿ ਦਾ ਮਾਲਕ ਹੈ ਸਾਰੀ
ਖੇਡ ਦਾ ਰਚਨਹਾਰ ਹੈ । ਤੇਰੀ ਵਡਿਆਈ ਸੁਚੀ ਤੋਂ ਸੁਚੀ ਹੈ, ਤੂੰ ਆਪ ਪਵਿੱਤਰ ਹੈ।
ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ॥
ਹੇ ਨਾਨਕ ਪ੍ਰਭੂ ਇਸ ਸਾਰੀ ਕੁਦਰਤਿ ਨੂੰ ਅਪਣੇ ਹੁਕਮ ਵਿੱਚ ਰੱਖ ਕੇ
ਸੱਭ ਦੀ ਸੰਭਾਲ ਕਰ ਰਿਹਾ ਹੈ ਤੇ (ਸੱਭ ਥਾਈ ਇਕਲਾ) ਆਪ ਹੀ ਆਪ ਮੌਜੂਦ ਹੈ।
ਤਾਕੀ ਕੀਮਤ ਕਹਣ ਨ ਜਾਈ ਕੁਦਰਤਿ ਕਵਨ
ਹਮਾਰੀ॥ ਜੈਤਸਰੀ ਮ:5॥ ਪੰਨਾ 702 ॥
ਆਪਿ ਅਲੇਖ ਕੁਦਰਤਿ ਹੈ ਦੇਖਾ॥ਰਾਗ ਮਾਰੂ ਮ:5॥ 1042
ਅਵਲ ਅਲਹਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ॥ ਭਗਤ
ਕਬੀਰ ਜੀ॥ ਰਾਗ ਪ੍ਰਭਾਤੀ॥
ਆਪੇ ਕੁਦਰਤਿ ਕਰੇ ਸਾਜਿ॥ ਬਸੰਤ ਮ:1॥1170॥
ਪ੍ਰਕਰਨ ਲਿਖਿਆ 12 ਨਵੰਬਰ 2013-11-12 ਦਿਨ ਮੰਗਲਵਾਰ
<<
ਸ. ਦਲੇਰ ਸਿੰਘ ਜੋਸ਼ ਜੀ ਦੇ ਹੋਰ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ
ਜੀ। >>