Share on Facebook

Main News Page

ਸ. ਪ੍ਰਭਦੀਪ ਸਿੰਘ ਨੇ 10 ਨਵੰਬਰ 2013 ਨੂੰ ਸਟੌਕਹੋਮ, ਸਵੀਡਨ ਵਿਖੇ ਗੁਰਮਤਿ ਸੈਮੀਨਾਰ 'ਚ ਆਪਣੇ ਵੀਚਾਰ ਪੇਸ਼ ਕੀਤੇ

ਖ਼ਾਲਸਾ ਨਿਊਜ਼ ਰਿਪੋਰਟਰ (ਸਟੌਕਹੋਮ, ਸਵੀਡਨ): ਗੁਰਦੁਆਰਾ ਸੰਗਤ ਸਭਾ, ਸਟੌਕਹੋਮ, ਸਵੀਡਨ ਦੀ ਸੰਗਤ ਅਤੇ ਪ੍ਰਬੰਧਕਾਂ ਦੇ ਸੱਦੇ 'ਤੇ ਸ. ਪ੍ਰਭਦੀਪ ਸਿੰਘ ਟਾਈਗਰ ਜਥਾ ਯੁ.ਕੇ. ਨੇ "ਸਿੱਖ ਜੀਵਨ ਜਾਚ" ਵਿਸ਼ੇ 'ਤੇ ਸੰਗਤਾਂ ਨਾਲ ਅਤਪਣੇ ਵੀਚਾਰ ਸਾਂਝੇ ਕੀਤੇ।

ਅੱਜਕਲ ਦੇ ਮਾਹੌਲ ਦੇ ਮੁੱਤਾਬਿਕ ਜਿੱਥੇ ਹਰ ਇੱਕ ਖਿਤੇ 'ਚ ਟੈਕਨੋਲੌਜੀ ਦਾ ਯੋਗ ਲਾਭ ਉਠਾਇਆ ਜਾ ਰਿਹਾ ਹੈ, ਉਸੇ ਨੂੰ ਮੁੱਖ ਰੱਖਦੇ ਹੋਏ ਸ. ਪ੍ਰਭਦੀਪ ਸਿੰਘ ਵੱਖ ਵੱਖ ਵਿਸ਼ਿਆਂ 'ਤੇ ਸੰਗਤਾਂ ਨਾਲ ਵੀਚਾਰ ਸਾਂਝੇ ਕਰਦੇ ਹਨ। ਜਿੱਥੇ ਇਸ ਨਾਲ ਸਿੱਖ ਸੰਗਤਾਂ ਨੂੰ ਇੱਕ ਵਿਸ਼ੇ 'ਤੇ ਉਦਾਹਰਣਾਂ ਸਮੇਤ ਸਲਾਈਡ ਸ਼ੋ ਦੇਖਣ ਦਾ ਮੌਕਾ ਮਿਲਦਾ ਹੈ, ਉਥੇ ਸੰਗਤਾਂ ਦੇ ਮਨਾਂ 'ਚ ਕੋਈ ਸ਼ੰਕਾ ਹੋਵੇ ਤਾਂ ਉਨ੍ਹਾਂ ਨਾਲ ਗਲਬਾਤ ਕਰਕੇ ਵੀ ਆਪਣੀ ਸ਼ੰਕਾ ਦੂਰ ਕਰਨ ਦਾ ਮੌਕਾ ਮਿਲਦਾ ਹੈ। ਧਾਰਮਕਿ ਖੇਤਰ 'ਚ ਕੁਰਤੇ ਪਜਾਮੇ, ਚੋਲੇ ਆਦਿ ਪਾਉਣ ਵਾਲਿਆਂ ਨੂੰ ਹੀ ਧਾਰਮਿਕ ਲਿਬਾਸ ਸਮਝਿਆ ਜਾਂਦਾ ਹੈ, ਇਸ ਤੋਂ ਪੱਧਤੀ ਤੋਂ ਉਲਟ ਸੰਗਤ 'ਚ ਆਮ ਵਿਅਕਤੀ ਦੀ ਤਰ੍ਹਾਂ ਵਿਚਰ ਕੇ, ਉਨ੍ਹਾਂ ਨਾਲ ਗਲਬਾਤ ਕਰਕੇ, ਉਨ੍ਹਾਂ ਦੇ ਸ਼ੰਕੇ ਨਿਵਰਤ ਕਰਨਾ ਅੱਜ ਦੀ ਲੋੜ ਹੈਂ। ਨੌਜਵਾਨ ਤਬਕਾ ਇਨ੍ਹਾਂ ਨਾਲ ਖ਼ਾਸ ਲਗਾਵ ਰੱਖਦਾ ਹੈ, ਕਿਉਂਕਿ ਉਹ ਕੁੱਝ ਸਿੱਖਣਾ ਚਾਹੁੰਦਾ ਹੈ, ਤੇ ਉਹ ਤਾਂ ਸਿੱਖ ਸਕਦਾ ਹੈ, ਜਦੋਂ ਉਨ੍ਹਾਂ ਨੂੰ ਸਰਲ ਭਾਸ਼ਾ ਅਤੇ ਉਨ੍ਹਾਂ ਦੇ ਤਰੀਕੇ ਨਾਲ ਸਮਝਾਇਆ ਜਾਵੇ। ਉਸੇ ਲੋੜ ਨੂੰ ਮੁੱਖ ਰੱਖਦੇ ਹੋਏ, ਸ. ਪ੍ਰਭਦੀਪ ਸਿੰਘ ਯਤਨਸ਼ੀਲ ਹਨ। ਆਸ ਹੈ ਕਿ ਸੰਗਤਾਂ ਉਨ੍ਹਾਂ ਦੇ ਇਸ ਯਤਨ ਨੂੰ ਸਫਲ ਬਣਾਕੇ, ਸਿੱਖੀ ਬਾਰੇ ਹੋਰ ਜਾਣਕਾਰੀ ਹਾਸਿਲ ਕਰਨਗੀਆਂ ਅਤੇ ਗੁਰੂ ਦੇ ਲੱੜ ਲਗਣਗੀਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top