ਗੁਰਬਾਣੀ
ਰਤਨਾ ਰਤਨ ਪਦਾਰਥਾਂ ਦਾ ਇਕ ਅਥਾਹ ਸਮੁੰਦਰ ਹੈ, ਇਸ ਵਿਚੋਂ ਇਹ ਕੀਮਤੀ ਦਾਤ ਉਸ ਨੂੰ ਹੀ
ਪਰਾਪਤ ਹੋਣੀ ਹੈ ਜਿਸ ਨੇ ਡੂੰਗੇ ਸਾਗਰ ਵਿੱਚ ਉਤਰਨਾ ਹੈ। ਜਿਸ ਨੇ ਸਿਰਫ ਕਿਨਾਰੇ ਦੀ ਹੀ
ਸੈਰ ਕਰਨੀ ਹੈ ਉਸਨੂੰ ਘੋਗੇ ਸਿਪੀਆਂ ਹੀ ਮਿਲਨ ਗੀਆਂ। ਫੁਲ ਦੀ ਸੁਗੰਧੀ ਫੁਲ ਦੇ ਕੋਲ ਹੀ
ਜਾਇਆ ਪਰਾਪਤ ਹੋਵੇਗੀ। ਅੱਗ ਦਾ ਨਿੱਘ ਅੱਗ ਦੇ ਕੋਲ ਜਾਇਆਂ ਹੀ ਮਿਲੇਗਾ। ਪਹਾੜਾਂ ਦੀ
ਠੰਡਕ ਕਿਸੇ ਹਿਲ ਸਟੇਸ਼ਨ ‘ਤੇ ਹੀ ਜਾਇਆਂ ਮਿਲਨੀ ਹੈ। ਗਿਆਨ ਦੀ ਸੋਝੀ ਗਿਆਨ ਦੇ ਘੱਰ
ਗੁਰਬਾਣੀ ਨੂੰ ਵਿਚਾਰਿਆਂ ਹੀ ਪ੍ਰਾਪਤ ਹੋਣੀ ਹੈ। ਦਰਗਾਹੀ ਫਰੁਮਾਨ ਭੀ ਹਾਜਰ ਹੈ।
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ਪੰਨਾ 594॥
ਇਸ ਕਰਕੇ ਜਿਤਨਾ ਭੀ ਬਾਣੀ ਨੂੰ ਧਿਆਨ ਨਾਲ ਪੜਿਆ ਅਤੇ ਵਿਚਾਰਿਆਂ ਜਾਵੇ ਉਤਨੀ ਹੀ ਸਾਡੀ
ਬਾਣੀ ਨਾਲ ਨੇੜਤਾ ਬਣੇਗੀ। ਗੁਰਬਾਣੀ ਦੇ ਗੁਝੇ ਭੇਤ ਮਨੁਖ ਨੂੰ ਸਮਝ ਵਿੱਚ ਆਵਨਗੇ। ਵਿਚਾਰ
ਯੋਗ ਸ਼ਬਦ ਹੈ “ਅੰਗ”, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਵਾਰ ਲਿਖਤ ਵਿੱਚ ਆਇਆ ਹੈ। ਇਹ
ਸ਼ਬਦ ਬਹੁ ਆਰਥਕ ਸ਼ਬਦ ਹੈ। ਇਸਦੇ ਇਕ ਤੋਂ ਵਧੀਕ ਅਰਥ ਪਰਾਪਤ ਹੁੰਦੇ ਹਨ। ਮਹਾਨ ਕੋਸ਼ ਦੇ
ਕਰਤਾ ਭਾਈ ਕ੍ਹਾਨ ਸਿੰਘ ਨਾਭਾ ਜੀ ਨੇ ਅਰਥ ਕੀਤੇ ਹਨ, ਪਹਿਲਾਂ ਮੈ ਆਪ ਜੀ ਨਾਲ ਉਹ ਸਾਂਝੇ
ਕਰਾਂ।
ਚਿੰਨ ਕਰਣਾ, ਚਕਣਾ, ਪ੍ਰਵਿਰਤ ਕਰਣਾ (2) ਸਰੀਰ ਦੇਹ (3) ਹੱਥ ਪੇਰ ਸਿਰ ਆਦਿਕ ਸਰੀਰ ਦੇ
ਭਾਗ (4) ੳਪਾਯ ਯਤਨ (5) ਮਿਤ੍ਰ ਦੋਸਤ ਪਿਆਰਾ (6) ਪੱਖ ਸਹਾਇਤਾ (7) ਪੜਤਾਲ (8) ਹਿੰਦਸਾ
ਅੰਕ। ਭਾਵ ਗਿਣਤੀ ਨਾਲ ਸਬੰਧ ਰਖਣ ਵਾਲਾ ਅਰਥ ਇਥੋਂ ਲਿਆ ਹੈ। ਇਹ ਤੇ ਇਸ ਤੋਂ ਇਲਾਵਾ ਹੋਰ
ਖੋਜ ਕਰਨ ਤੇ ਪਰਾਪਤ ਹੋਣ ਵਾਲੇ ਅਰਥ।
ਗੁਰਬਾਣੀ ਅੰਦਰ ਆਏ ਕੁਝ ਅਸਥਾਨ ਜਿਥੇ ਸ਼ਬਦ ਅੰਗ ਦੀ ਵੱਖ ਵੱਖ ਅਰਥਾਂ ਵਿੱਚ ਵਰਤੋਂ ਕੀਤੀ
ਗਈ ਹੈ। ਆਪ ਜੀ ਦਰਸ਼ਨ ਕਰੋ ਜੀ।
ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭ ਅੰਗ ਕਰਿ ਬੈਠਾ ਪਾਸਿ॥
ਵਾਰ ਗਾਉੜੀ॥ ਪੰਨਾ 305 ॥
ਉਹਨਾਂ ਨੂੰ ਲੋਕਾ ਦੀ ਮੁਥਾਜੀ ਨਹੀ ਰਹਿੰਦੀ, ਜਿਨ੍ਹਾਂ ਦਾ ਪੱਖ ਪ੍ਰਭੂ ਆਪ ਕਰਕੇ ਉਹਨਾਂ
ਦੇ ਕੋਲ ਹੁੰਦਾ ਹੈ।
ਦੁਤੀਆ ਦੁਹ ਕਰਿ ਜਾਨੈ ਅੰਗ॥ ਭਗਤ ਕਬੀਰ ਜੀ॥ ਗਾਉੜੀ॥
ਪੰਨਾ 343॥
ਰਮਤ ਰਾਮ ਸਿਉ ਲਾਗੋ ਰੰਗ॥ ਕਹਿ ਕਬੀਰ ਤਬ ਨਿਰਮਲ ਅੰਗ॥
ਗਾਉੜੀ ਕਬੀਰ ਜੀਉ॥ ਪੰਨਾ 344॥
ਕਬੀਰ ਆਖਦਾ ਹੈ, ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਪਰਮਾਤਮਾ ਨਾਲ ਪਿਆਰ ਬਣ ਜਾਦਾਂ
ਹੈ ਤਦ ਸਾਰਾ ਸਰੀਰ ਪਵਿਤ੍ਰ ਹੋ ਜਾਦਾ ਹੈ।{ਦੇਹ ਜਾਂ ਸਰੀਰ}
ਸਗਲ ਸ਼੍ਰਿਸਟ ਕੋ ਧਣੀ ਕਹੀਜੈ ਜਨ ਕੋ ਅੰਗ ਨਿਰਾਰੋ॥
ਰਾਗ ਗੂਜਰੀ॥5॥ ਪੰਨਾ 498॥
ਹੇ ਮਾਲਕ ਪ੍ਰਭੂ ਤੂੰ ਅਪਣੇ ਸੇਵਕਾਂ ਦਾਂ ਅਨੋਖਾ ਹੀ ਪੱਖ ਕਰਦਾ ਹੈ, ਤੇਰਾ ਨਾਮ ਅਚਰਜ
ਸ਼ਕਤੀ ਵਾਲਾ ਹੈ।
ਮੈ ਜਾਨਿਆ ਵਡਹੰਸ ਹੈ ਤਾ ਮੈ ਕੀਆ ਸੰਗ॥ ਜੇ ਜਾਣਾ ਬਗ ਬਪੁੜਾ
ਤਾ ਜਨਮੁ ਨ ਦੇਦੀ ਅੰਗ॥ ਵਾਰ ਵਡਹੰਸ॥ ਪੰਨਾ 585 ॥
ਮੈ ਸਮਝਿਆ ਸੀ ਕਿ ਇਹ ਬਹੁਤ ਵਡਾ ਸੰਤ ਹੈ, ਇਸ ਵਾਸਤੇ ਮੈ ਇਸ ਨਾਲ ਸਾਥ ਕੀਤਾ ਸੀ ਜੇ ਮੈਨੂੰ
ਇਹ ਪਤਾ ਹੁੰਦਾ ਇਹ ਪਾਖੰਡੀ ਮਨੁਖ ਹੈ, ਤਾਂ ਮੈ ਮੁਢ ਤੋਂ ਹੀ ਇਸ ਦੇ ਪਾਸ ਨਾ ਬੈਠਦੀ॥
ਜਾ ਕਾ ਅੰਗ ਦਇਆਲ ਪ੍ਰਭ, ਤਾ ਕੇ ਸਭ ਦਾਸ॥ ਬਿਲਾ:ਮ
5॥ ਪੰਨਾ 808॥
ਹੇ ਭਾਈ ਦਇਆ ਦਾ ਸੋਮਾ ਪ੍ਰਭੂ, ਜਿਸ ਮਨੁਖ ਦਾ ਪੱਖ ਕਰਦਾ ਹੈ, ਸੱਭ ਜੀਵ ਉਸਦੇ ਸੇਵਕ ਹੋ
ਜਾਦੇਂ ਹਨ।
ਐ ਜਨਮੁ ਨ ਕਬਹੁ ਹਾਰਿ॥ ਨਾਨਕੁ ਕਾ ਅੰਗ ਕੀਆ ਕਰਤਾਰਿ॥
ਰਾਗ ਗੌਂਡ॥ ਪੰਨਾ 860॥
ਹੇ ਨਾਨਕ ਜਿਸ ਭੀ ਮਨੁਖ ਦਾ ਪੱਖ ਪਰਮਾਤਮਾ ਨੇ ਕੀਤਾ ਹੈ, ਉਹ ਮਨੁਖ ਵਿਕਾਰਾ ਦੇ ਜੂਏ
ਵਿੱਚ ਅਪਣਾ ਜੀਵਣ ਕਦੇ ਨਹੀ ਗਵਾਦਾਂ।
ਮਗਨ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ॥ਚਉਬੋਲੇ॥
ਪੰਨਾ 1364॥
ਜੇਹੜੇ ਜੀਵ ਪਰਮਾਤਮਾ ਦੇ ਪਿਆਰ ਵਿੱਚ ਮਗਨ ਮਸਤ ਹੋ ਜਾਦੇ ਹਨ ਉਹਨਾ ਨੂੰ ਸਰੀਰ ਦੀ ਸੁਧ
ਨਹੀ ਰਹਿੰਦੀ।
ਬੇ ਵਜੀਰ ਬਡੇ ਧੀਰ ਧਰਮ ਅੰਗ, ਅਲਖ ਅਗਮ, ਖੇਲਿ ਕੀਆ ਅਪਣੇ
ਉਛਾਹਿ ਜੀੳ॥ ਸਵੈਯੇ॥ ਪੰਨਾ 1402॥
ਤੂ ਬੜਾ ਧੀਰਜ ਵਾਲਾ ਹੈ ਤੈਨੂੰ ਕਿਸੇ ਸਲਾਹਕਾਰ ਦੀ ਲੋੜ ਨਹੀ ਤੂੰ ਧਰਮ ਸਰੂਪ ਹੈਅਲਖ ਤੇ
ਅਗਮ ਹੈ, ਇਹ ਸਾਰਾ ਖੇਲ ਤੂੰ ਹੀ ਅਪਣੇ ਚਾਉ ਨਾਲ ਰਚਿਆ ਹੈ।
ਇਹ ਆਪ ਜੀ ਵੇਖਦੇ ਹੋ ਕਿ ਅੰਗ ਸ਼ਬਦ ਦੇ ਅਰਥ, ਪੱਖ, ਸਰੀਰ, ਸਾਥ, ਧਰਮ ਸਰੂਪ ਆਦਿ ਵੱਖ
ਵੱਖ ਭਾਵ ਅਰਥਾਂ ਦੇ ਰੂਪ ਵਿੱਚ ਆਇਆ ਹੈ। ਇਹ ਤਾ ਪੰਕਤੀ ਦੇ ਭਾਵ ਨੂੰ ਸਮਝ ਕੇ ਹੀ ਵਰਤਨਾ
ਪਵੇਗਾ ਕਿ ਗਿਣਤੀ ਵਾਲਾ ਅਰਥ ਲਾਉਣਾ ਹੈ, ਸਰੀਰ ਵਾਲਾ, ਜਾਂ ਪੱਖ ਵਾਲਾ। ਸੋ, ਕਿਸੇ ਭੀ
ਸਬਦ ਦੇ ਸਬੰਧ ਵਿੱਚ ਜਦੋਂ ਅਰਥ ਕਰਨੇ ਹਨ, ਉਸਦੇ ਪੂਰਨ ਰੂਪ ਨੂੰ ਪਹਿਲਾਂ ਸਮਝਣਾ ਪਵੇਗਾ।
<<
ਸ. ਦਲੇਰ ਸਿੰਘ ਜੋਸ਼ ਜੀ ਦੇ ਹੋਰ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ
ਜੀ। >>