Share on Facebook

Main News Page

ਭੇਟਾ ਨੂੰ ਲੈਕੇ ਸ੍ਰੀ ਦਰਬਾਰ ਸਾਹਿਬ ਦੇ ਅਖੰਡ ਪਾਠੀਆਂ ਵਲੋਂ ਵਿਦਰੋਹ

ਅੰਮ੍ਰਿਤਸਰ: (9 ਨਵੰਬਰ, ਨਰਿੰਦਰ ਪਾਲ ਸਿੰਘ): ਸ੍ਰੀ ਹਰਿਮੰਦਰ ਸਾਹਿਬ ਦੇ ਸਮੂੰਹ ਅਖੰਡਪਾਠੀ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਦਿੱਤੀ ਜਾ ਰਹੀ ਭੇਟਾ ਵਿਚ ਵਾਧੇ ਨੂੰ ਲੈਕੇ, ਅੱਜ ਇਕ ਵਾਰ ਤਾਂ ਸ੍ਰੀ ਦਰਬਾਰ ਸਾਹਿਬ ਦੇ ਸਮੂੰਹ ਅਖੰਡ ਪਾਠੀ ਵੀ ਵਿਦਰੋਹ 'ਤੇ ਉਤਰ ਆਏ, ਜਿਸ ਕਾਰਣ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਆਰੰਭ ਹੋਣ ਵਾਲੇ ਸ੍ਰੀ ਅਖੰਡ ਪਾਠ ਹੀ ਦੇਰੀ ਨਾਲ ਸ਼ੁਰੂ ਹੋਏ।

ਅਖੰਡ ਪਾਠੀ ਸਿੰਘਾਂ ਵਲੋਂ ਕੀਤੇ ਇਸ ਫੈਸਲੇ ਨੂੰ ਵੇਖਦਿਆਂ, ਮੌਕੇ 'ਤੇ ਪੁਜੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ. ਪ੍ਰਤਾਪ ਸਿੰਘ ਨੇ ਯਕੀਨ ਦਿਵਾਇਆ ਕਿ ਨਵੇਂ ਅਖੰਡ ਪਾਠੀਆਂ ਦਾ 11 ਨਵੰਬਰ ਨੂੰ ਲਿਆ ਜਾਣ ਵਾਲਾ ਟੈਸਟ ਕੈਂਸਲ ਕਰ ਦਿੱਤਾ ਗਿਆ ਹੈ। ਬੀਤੇ ਦਿਨੀ ਹੀ ਸ਼੍ਰੋਮਣੀ ਕਮੇਟੀ ਦੀ ਅੰਂਤ੍ਰਿੰਗ ਕਮੇਟੀ ਦੁਆਰਾ ਨਵੇਂ ਅਖੰਡ ਪਾਠੀ ਸਿੰਘਾਂ ਦਾ ਟੈਸਟ ਲਏ ਜਾਣ ਬਾਰੇ ਇਕ ਫੈਸਲਾ ਕੀਤਾ ਗਿਆ ਸੀ ਜਿਸ ਦੀ ਰੋਸ਼ਨੀ ਵਿਚ 11 ਨਵੰਬਰ ਨੂੰ ਟੈਸਟ ਰੱਖਿਆ ਗਿਆ ਸੀ ।

ਕਮੇਟੀ ਦੇ ਇਸ ਫੈਸਲੇ 'ਤੇ ਵਿਚਾਰ ਕਰਨ ਹਿੱਤ ਸਮੂੰਹ ਅਖੰਡ ਪਾਠੀ ਸਿੰਘਾ ਦੀ ਇਕ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ, ਜਿਸ ਵਿਚ ਅਖੰਡਪਾਠੀ ਸਿੰਘਾਂ ਨੂੰ ਕਮੇਟੀ ਦੁਆਰਾ ਦਿੱਤੀ ਜਾਣ ਵਾਲੀ ਭੇਟਾ ਉਂਤੇ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮਤੇ ਦਾ ਡੱਟਵਾਂ ਵਿਰੋਧ ਕੀਤਾ ਗਿਆ। ਅਖੰਡਪਾਠੀ ਸਿੰਘਾ ਦਾ ਕਹਿਣਾ ਸੀ ਕਿ ਇਕ ਪਾਸੇ ਤਾਂ ਸਾਨੂੰ ਗੁਰੂ ਮਹਾਰਾਜ ਦਾ ਵਜੀਰ ਕਹਿ ਕੇ ਵਡਿਆਈ ਦਿੱਤੀ ਜਾਂਦੀ ਹੈ, ਜਦਕਿ ਰੋਜੀ ਰੋਟੀ ਲਈ ਦਿੱਤਾ ਜਾਣ ਵਾਲਾ ਮੁਆਵਜਾ (ਭੇਟਾ) ਮਹਿਜ 200 ਰੁਪਏ ਪ੍ਰਤੀ ਦਿਨ ਹੈ, ਜੋ ਕਿ ਕਿਸੇ ਦਿਹਾੜੀ ਦਾਰ ਮਜਦੂਰ ਨਾਲੋਂ ਵੀ ਘੱਟ ਹੈ। ਪਾਠੀ ਸਿੰਘਾ ਵਲੋਂ ਬੁਲੰਦ ਕੀਤੀ ਅਵਾਜ ਦੇ ਮੱਦੇ ਨਜਰ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰ: ਪ੍ਰਤਾਪ ਸਿੰਘ, ਐਡੀ: ਮੈਨੇਜਰ ਸ੍ਰ: ਗੁਰਵਿੰਦਰ ਸਿੰਘ,ਖੁਦ ਮੌਕੇ ਤੇ ਪੁਜੇ ਤੇ ਇੰਚਾਰਜ ਅਖੰਡਪਾਠੀਆਂ ਅਤੇ ਸਮੂੰਹ ਅਖੰਡਪਾਠੀ ਸਿੰਘਾਂ ਦੀ ਹਾਜ਼ਰੀ ਵਿੱਚ ਵਿਸ਼ਵਾਸ਼ ਦਿਵਾਇਆ ਗਿਆ, ਕਿ ਅਖੰਡਪਾਠਾਂ ਦੀ ਮਰਿਆਦਾ ਜੋ ਪਹਿਲਾਂ ਚਲਦੀ ਹੈ, ਉਹੀ ਲਾਗੂ ਰਹੇਗੀ ਅਤੇ ਭੇਟਾਂ ਵਧਾਉਣ ਬਾਰੇ ਸ਼੍ਰੋਮਣੀ ਕਮੇਟੀ ਨੂੰ ਦੁਬਾਰਾ ਵਿਚਾਰਨ ਲਈ ਲਿਖਿਆ ਜਾਵੇਗਾ।

ਇਸ ਭਰੋਸੇ ਤੇ ਸਹਿਮਤ ਹੁੰਦੇ ਹੋਏ ਅਖੰਡਪਾਠੀ ਸਿੰਘਾਂ ਵੱਲੋਂ ਅਖੰਡਪਾਠ ਅਰੰਭ ਕੀਤੇ ਗਏ, ਜੋ ਨਿਰਧਾਰਤ ਸਮੇਂ ਨਾਲੋਂ ਲ਼ੇਟ ਸਨ । ਮੈਨੇਜਰ ਨੇ ਇਹ ਵੀ ਯਕੀਨ ਦਿਵਾਇਆ ਕਿ 11-11-2013 ਨੂੰ ਹੋਣ ਵਾਲਾ, ਨਵੇਂ ਅਖੰਡਪਾਠੀਆਂ ਦਾ ਟੈਸਟ ਕੈਂਸਲ ਕਰ ਦਿੱਤਾ ਗਿਆ ਹੈ।

ਇਸ ਮੌਕੇ ਬਾਬਾ ਬੁੱਢਾ ਸਾਹਿਬ ਜੀ ਅਖੰਡਪਾਠੀ (ਗ੍ਰੰਥੀ ਸਿੰਘ) ਭਲਾਈ ਸਭਾ ਵੱਲੋਂ ਭਾਈ ਅੰਗ੍ਰੇਜ ਸਿੰਘ ਪ੍ਰਧਾਨ, ਗੁਰਦਿਆਲ ਸਿੰਘ ਭੁੱਲਰ, ਰਣਜੀਤ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਦਾਰਾ ਸਿੰਘ, ਕੁਲਵਿੰਦਰ ਸਿੰਘ, ਸਵਿੰਦਰਜੀਤ ਸਿੰਘ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ ਕਾਲੇ, ਪ੍ਰਭਜੀਤ ਸਿੰਘ, ਰਤਨਜੀਤ ਸਿੰਘ, ਬਿਕਰਮਜੀਤ ਸਿੰਘ, ਨਿਰਮਲ ਸਿੰਘ, ਪਰਵਿੰਦਰ ਸਿੰਘ, ਨਿਰਮਲਜੀਤ ਸਿੰਘ, ਸੁਖਚੈਨ ਸਿੰਘ, ਪ੍ਰਗਟ ਸਿੰਘ, ਮਨਦੀਪ ਸਿੰਘ, ਸਤਨਾਮ ਸਿੰਘ, ਸ਼ਿਵਦੇਵ ਸਿੰਘ, ਅੰਗ੍ਰੇਜ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਅਮਰਜੀਤ ਸਿੰਘ ਚਾਂਦ, ਹਰਜੀਤ ਸਿੰਘ, ਤਰਸੇਮ ਸਿੰਘ, ਅਮਰਜੀਤ ਸਿੰਘ ਅਤੇ ਸਮੂੰਹ ਅਖੰਡ ਪਾਠੀ ਹਾਜ਼ਰ ਸਨ।

Source: Punjab Spectrum


ਟਿੱਪਣੀ:

ਜਦੋਂ ਧਰਮ ਦਾ ਵਪਾਰੀਕਰਣ ਹੋਵੇਗਾ ਤਾਂ, ਇਹ ਸਭ ਯੁਨਿਯਨ ਦੀ ਤਰ੍ਹਾਂ Strike ਵੀ ਕਰਣਗੇ, ਤੇ ਜਦੋਂ ਤੱਕ ਲੋਕ ਇਹ ਨਹੀਂ ਸਮਝਦੇ ਕਿ ਗੁਰਬਾਣੀ ਜਾਚ ਹੈ, ਨਾ ਕਿ ਪਾਠ ਕਰਣ ਕਰਾਉਣ ਲਈ ਕੋਈ ਮੰਤਰ, ਉਦੋਂ ਤੱਕ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਹੁੰਦੀਆਂ ਰਹਿਣਗੀਆਂ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top