Share on Facebook

Main News Page

ਨਵੰਬਰ ੧੯੮੪ ਹੋਂਦ ਚਿੱਲੜ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਗੁੜਗਾਉਂ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ

* ੨੬ ਰਾਜਾਂ ਵਿੱਚ ਹੋਏ ਸਿੱਖ ਕਤਲੇਆਮ ਦੀ ਜਾਂਚ ਲਈ ਪੜਤਾਲੀਆ ਕਮਿਸ਼ਨ ਬੈਠਾਇਆ ਜਾਵੇ –ਗਿਆਸਪੁਰਾ, ਘੋਲ਼ੀਆ

੬ ਨਵੰਬਰ ਨਵੰਬਰ ੧੯੮੪ ਨੂੰ ਹੋਦ ਚਿੱਲੜ, ਗੁੜਗਾਉਂ, ਪਟੌਦੀ ਦੇ ਸਿੱਖ ਕਤਲੇਆਮ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ, ਹੋਂਦ ਤਾਲਮੇਲ ਕਮੇਟੀ, ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਤੇ ਗੁੜਗਾਓਂ ਦੀ ਸੰਗਤ ਦੇ ਸਹਿਯੋਗ ਨਾਲ਼ ਗੁਰਦੁਆਰਾ ਸਿੰਘ ਸਭਾ ਸਬਜੀ ਮੰਡੀ ਗੁੜਗਾਉਂ ਵਿਖੇ ਕਰਵਾਇਆ ਗਿਆ । ਇਸ ਗੁਰਮਤਿ ਸਮਾਗਮ ਵਿੱਚ ਗੁਰਦੁਆਰਾ ਸ਼ਹੀਦਾਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਹੈਡ ਗ੍ਰੰਥੀ ਭਾਈ ਬਲਵਿੰਦਰ ਸਿੰਘ ਨੇ ਸਿੱਖ ਸੰਗਤਾਂ ਨੂੰ ਨਵੰਬਰ ੧੯੮੪ ਦੌਰਾਨ ਵਾਪਰੇ ਘੱਲੂਘਾਰੇ ਦੇ ਪੁਰਾਤਨ ਇਤਿਹਾਸ ਵਿੱਚੋਂ ਦ੍ਰਿਸਟਾਂਤ ਦੇ ਕੇ ਸੰਗਤਾਂ ਨੂੰ ਜਾਣੂ ਕਰਵਾਇਆ।

ਉਪਰੰਤ ਰਾਗੀ ਭਾਈ ਗਿਆਨ ਸਿੰਘ ਪਟਿਆਲੇ ਵਾਲਿਆਂ ਵਲੋਂ ਰਸ ਭਿੰਨਾ ਕੀਰਤਨ ਕੀਤਾ ਗਿਆ । ਸਮਾਗਮ ਦੇ ਅਖੀਰ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੰਗਲਾ ਸਾਹਿਬ ਦੇ ਹੈਡ ਗੰਥੀ ਭਾਈ ਰਜਿੰਦਰ ਸਿੰਘ ਜੀ ਨੇ ਉਚੇਚੇ ਤੌਰ ਤੇ ਸਮੂਲੀਅਤ ਕੀਤੀ । ਇਸ ਗੁਰਮਤਿ ਸਮਾਗਮ ਵਿੱਚ ਇਲਾਕੇ ਦੀਆਂ ਹਜਾਰਾਂ ਸੰਗਤਾਂ ਨੇ ਨਮ ਅੱਖਾਂ ਨਾਲ਼ ਸਮੂਲੀਅਤ ਕਰ, ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਹੋਏ ਸਿੱਖ ਕਤਲੇਆਂਮ ਦੇ ਸ਼ਹੀਦਾਂ ਨੂੰ ਸਰਧਾਜਲੀ ਭੇਂਟ ਕੀਤੀ ।ਇਸ ਸਮੇਂ ਹੋਦ ਚਿੱਲੜ ਤਾਲਮੇਲ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆਂ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਦੇਸ਼ ਨੂੰ ਅਜਾਦ ਕਰਵਾਉਣ ਲਈ ਸਿੱਖਾਂ ਦਾ ਯੋਗਦਾਨ ੮੫% ਤੋਂ ਵੀ ਜਿਆਦਾ ਹੈ । ਅਜਾਦੀ ਤੋਂ ਬਾਅਦ ਵੱਖ-ਵੱਖ ਸਮਿਆਂ ਦੌਰਾਨ ਸਿੱਖਾਂ ਦੇ ਹਿਰਦੇ ਛਲਣੀ ਕੀਤੇ ਗਏ ਹਨ। ਕੀ ਕਾਰਨ ਹੈ ਕਿ ਸਿੱਖਾਂ ਨੂੰ ਇੰਨਸਾਫ ਦੇਣ ਦੇ ਨਾਂ ਤੇ ਸੱਭ ਚੁੱਪ ਹੋ ਜਾਂਦੇ ਹਨ ?

ਪਿਛਲੇ ਸਮੇਂ ਤੋਂ ਤਾਲਮੇਲ ਕਮੇਟੀ ਦੇ ਮੈਂਬਰਾਂ ਵਲੋਂ ਹਰਿਆਣਾ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਜਾ ਕੇ ਨਵੰਬਰ ੧੯੮੪ ਦੌਰਾਨ ਵਾਪਰੇ ਸਿੱਖ ਕਤਲੇਆਮ ਦੇ ਅੰਕੜੇ ਇਕੱਠੇ ਕੀਤੇ ਗਏ ਹਨ। ਜਿਸ ਵਿੱਚ ਹਜਾਰਾਂ ਸਿੱਖਾਂ ਦੇ ਕਤਲੇਆਮ ਦਾ ਖੁਲਾਸਾ ਹੋਇਆ ਹੈ । ਅਨੇਕਾਂ ਬੀਬੀਆਂ ਦੀਆਂ ਇੱਜਤਾਂ ਨੂੰ ਲੁੱਟਿਆ ਗਿਆ, ਗੈਂਗ ਰੇਪ ਕੀਤੇ ਗਏ, ਅਣਮਨੁੱਖੀ ਤਰੀਕਿਆਂ ਨਾਲ਼ ਉਨਾਂ ਨੂੰ ਕਤਲ ਕਰ ਦਿਤਾ ਗਿਆ ਹੈ । ਅੰਕੜਿਆਂ ਅਨੁਸਾਰ ਪੰਜਾਬ ਦੇ ਗੁਆਂਢੀ ਹਰਿਆਣੇ ਦੇ ੨੧ ਸ਼ਹਿਰਾਂ ਹੋਂਦ, ਪਟੌਦੀ, ਗੁੜਗਾਉਂ, ਗੁੜਾ,  ਪਟੌਦੀ, ਫਰੀਦਾਬਾਦ, ਰੇਵਾੜੀ, ਰੋਹਤਕ, ਤਾਵਰੂ, ਮਹਿੰਦਰਗੜ੍ਹ, ਰੋਹਤਕ, ਕਰਨਾਲ਼, ਹਿਸਾਰ, ਸਿਰਸਾ, ਭਿਵਾਨੀ, ਜੀਂਦ, ਕੁਰੂਕਸ਼ੇਤਰ, ਪਾਨੀਪਤ, ਯਮੁਨਾਨਗਰ, ਗੋਹਾਨਾ, ਹੇਲੀਮੰਡ ਅਤੇ ਝੱਜਰ ਵਿੱਚ ਸੱਤ ਸੌ ਤੋਂ ਜਿਆਦਾ ਸਿੱਖਾਂ ਨੂੰ ਕਤਲ ਅਤੇ ਗੰਭੀਰ ਜਖਮੀ ਕੀਤਾ ਗਿਆ । ਬਿਹਾਰ ਦੇ ੧੦ ਸ਼ਹਿਰਾਂ ਵਿੱਚੋਂ ਬੋਕਾਰੋ ਦੇ ਸਟੀਲ ਪਲਾਂਟ ਵਿੱਚ ਤਕਰੀਬਨ ੨੦੦ ਤੋਂ ਜਿਆਦਾ ਸਿੱਖਾਂ ਨੂੰ ਲੋਹੇ ਦੀ ਭੱਠੀਆਂ ਵਿੱਚ ਸੁੱਟ ਪਿਘਲਾ ਦਿਤਾ ਗਿਆ । ਇਸ ਤੋਂ ਇਲਾਵਾ ਪਟਨਾ, ਧਨਬਾਦ, ਰਾਂਚੀ, ਦੋਲਤਗੰਜ, ਹਜਾਰੀਬਾਗ, ਮੁਜੱਫਰਪੁਰ, ਪਲਾਮੂ, ਸਮਸਤਪੁਰ, ਸਿਵਾਨ ਪ੍ਰਮੁੱਖ ਹਨ ਜਿਥੇ ਸਿੱਖਾਂ ਨੂੰ ਕਤਲ ਕੀਤਾ ਗਿਆ । ਹਿਮਾਚਲ ਵਿੱਚ ਕਾਂਗੜਾ, ਕੁੱਲੂ, ਮੰਡੀ ਅਤੇ ਭੁੰਤਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ । ਜੰਮੂ ਦੇ  ਊਧਮਪੁਰ ਸ਼ਹਿਰ ਵਿੱਚ ਕਤਲੇਆਮ ਹੋਇਆ । ਮੱਧ ਪ੍ਰਦੇਸ਼ ਵਿੱਚ ਵੀ ਭਾਰੀ ਕਤਲੇਆਮ ਕੀਤਾ ਗਿਆ ਜਿਸ ਵਿੱਚ ਇੰਦੌਰ, ਗਵਾਲੀਅਰ ਅਤੇ ਜੱਬਲਪੁਰ ਪ੍ਰਮੁੱਖ ਹਨ । ਮਹਾਰਾਸਟਰ ਵਿੱਚ ਜਿਥੇ ਦੇਸ ਦੀ ਸਾਬਕਾ ਰਾਸਟਰਪਤੀ ਦਾ ਸ਼ਹਿਰ ਹੈ ਅਤੇ ਦੇਸ਼ ਦੇ ਵੱਡੇ ਐਕਟਰ ਦੀ ਸਹਿ ਤੇ ਕਤਲੇਆਮ ਕੀਤਾ ਗਿਆ ਜਿਸ ਵਿੱਚ ਬੰਬੇ, ਸ੍ਰੀ ਰਾਮਪੁਰ, ਜਲਗਾਉਂ, ਕੋਪਰਗਾਉਂ ਪ੍ਰਮੁੱਖ ਹਨ । ਉੜੀਸਾ ਵਿੱਚ ਕਾਲਾਹਾਂਡੀ ਵਿੱਚ ਹੀ ਤਕਰੀਬਨ ਦੋ ਦਰਜਨ ਸਿੱਖਾਂ ਨੂੰ ਤੇਲ ਪਾ ਜਿੰਦਾ ਸਾੜਿਆ ਗਿਆ ।ਗੁਲਾਬੀ ਸ਼ਹਿਰ ਰਾਜਸਥਾਨ ਨੂੰ ਵੀ ਸਿੱਖਾਂ ਦੇ ਖੂਨ ਨਾਲ਼ ਰੰਗਿਆ ਗਿਆ ਜਿਹਨਾਂ ਵਿੱਚੋਂ ਭਰਤਪੁਰ ਅਤੇ ਅਲਵਰ ਸ਼ਹਿਰ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ । ਉੱਤਰਪ੍ਰਦੇਸ਼ ਦੇ ਕਾਨਪੁਰ ਸ਼ਹਿਰ ਵਿੱਚ ਤਾਂ ਅੱਤ ਹੀ ਹੋ ਗਈ ਸੀ । ਇਕੱਲੇ ਕਾਨਪੁਰ ਵਿੱਚ ਹੀ ੫੦੦ ਦੇ ਕਰੀਬ ਸਿੱਖ ਸ਼ਹੀਦ ਹੋਏ । ਕਾਨਪੁਰ ਤੋਂ ਇਲਾਵਾ ਰਾਏ ਬਰੇਲੀ, ਲਲਿਤਪੁਰ, ਗਾਜੀਆਬਾਦ, ਵਾਰਾਨਸੀ, ਇਟਾਵਾ, ਲਖਨਊ, ਜਲੌਨ, ਲਖੀਨਪੁਰ ਖੀਰੀ ਅਤੇ ਆਗਰਾ ਪ੍ਰਮੁੱਖ ਹਨ । ਵੈਸਟ ਬੰਗਾਲ ਵਿੱਚ ਵਰਧਮਾਨ ਅਤੇ ਕਲਕੱਤੇ ਤਕਰੀਬਨ ਦਰਜਨਾ ਸਿੰਘ ਫੱਟੜ ਹੋਏ ।ਅਸਾਮ ਦੇ ਕੁਕਰਾਝਾਰ, ਸਨੀਤਪੁਰ ਅਤੇ ਸਿਵਸਾਗਰ ਵਿੱਚ ਦਰਜਨਾਂ ਸਿੱਖਾ ਨੂੰ ਸ਼ਹੀਦ ਕੀਤਾ ਗਿਆ । ਗੋਆ ਦੇ ਬਿਚੋਲਿਮ ਸ਼ਹਿਰ ਵਿੱਚ ਵੀ ਸਿੱਖਾਂ ਦਾ ਕਤਲੇਆਮ ਹੋਇਆ । ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਕਤਲੇਆਮ ਹੋਇਆ । ਕਰਨਾਟਕਾ ਦੇ ਬੈਂਗਲੌਰ ਅਤੇ ਤਾਮਿਲਨਾਡੂ ਦੇ ਪ੍ਰਮੁੱਖ ਸ਼ਹਿਰ ਕੋਇੰਬਟੂਰ ਵਿੱਚ ਵੀ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ । ਇਸ ਤੋਂ ਇਲਾਵਾ ਹਿੰਦੂ ਬਹੁਗਿਣਤੀ ਵਾਲੇ ਨੇਪਾਲ ਦੇ ਸ਼ਹਿਰ ਕਾਠਮੰਡੂ ਵਿੱਚ ਵੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ।

ਇੰਜੀ. ਗਿਆਸਪੁਰਾ ਅਤੇ ਭਾਈ ਘੋਲੀਆ ਨੇ ਕਿਹਾ ਕਿ ੨੬ ਸਾਲਾਂ ਬਾਅਦ ਹੋਦ ਚਿੱਲੜ ਤਾਲਮੇਲ ਕਮੇਟੀ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਝੇ ਯਤਨਾ ਸਦਕਾ ਹਰਿਆਣੇ ਵਿੱਚ ਜਾਂਚ ਕਮਿਸ਼ਨ ਬੈਠਿਆ ਹੈ, ਬਾਕੀ ਦੇ ਰਾਜਾਂ ਵਿੱਚ ਸਿੱਖਾਂ ਨੂੰ ਇੰਨਸਾਫ ਦੇਣ ਦੀ ਕੋਈ ਕੋਸ਼ਿਸ਼ ਵੀ ਨਹੀਂ ਕੀਤੀ ਗਈ, ਉਹਨਾਂ ਮੰਗ ਕੀਤੀ ਕਿ ਹਰੇਕ ਰਾਜ ਵਿੱਚ ਕਮਿਸ਼ਨ ਬੈਠਾਇਆ ਜਾਵੇ ਤਾਂ ਜੋ ਸਿੱਖਾਂ ਵਿੱਚ ਇੰਨਸਾਫ ਦੀ ਆਸ ਬੱਝੇ । ਉਹਨਾਂ ਕਿਹਾ ਕਿ ਉਹ ਇੰਨਸਾਫ ਦੀ ਪ੍ਰਾਪਤੀ ਤੱਕ ਲੜਦੇ ਰਹਿਣਗੇ । ਇਸ ਮੌਕੇ ਸੰਤੋਖ ਸਿੰਘ ਸਾਹਨੀ ਗੁੜਗਾਉਂ , ਸੈਕਟਰੀ ਅਮਰੀਕ ਸਿੰਘ, ਸਰੂਪ ਸਿੰਘ ਮੱਕੜ, ਮਨਦੀਪ ਸਿੰਘ, ਸੁਖਦੇਵ ਸਿੰਘ ਮੇਵਾਤ, ਲਖਵੀਰ ਸਿੰਘ ਰੰਡਿਆਲ਼ਾ, ਗੁਰਜੀਤ ਸਿੰਘ ਪਟੌਦੀ ,ਗੁਰਮਨਜੀਤ ਸਿੰਘ ਦਿੱਲੀ, ਪ੍ਰਭਜੋਤ ਸਿੰਘ, ਸੁਖਵਿੰਦਰ ਸਿੰਘ ਜੀਰਾ, ਤਰਲੋਚਨ ਸਿੰਘ ਫਿਰੋਜਪੁਰ, ਗੁਰਮੀਤ ਸਿੰਘ ਜੀਰਾ, ਮਲਕੀਤ ਸਿੰਘ ਸਿਰਸਾ, ਕੁਲਵੰਤ ਸਿੰਘ ਲੁਧਿਆਣਾ ਤੋਂ ਇਲਾਵਾ ਲੋਕਲ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਅਤੇ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top