Share on Facebook

Main News Page

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਜੀ,

ਮੈਂ ਕਈ ਦਿਨਾਂ ਤੋਂ ਦੇਖ ਰਿਹਾ ਹਾਂ ਜੋ ਇਹ ਵਿਵਾਦ ਚਲ ਰਿਹਾ ਹੈ, ਪ੍ਰੋ ਦਰਸ਼ਨ ਸਿੰਘ ਖਾਲਸਾ, ਖਾਲਸਾ ਨਿਊਜ, ਭਾਈ ਪ੍ਰਭਦੀਪ ਸਿੰਘ, ਭਾਈ ਗੁਰਦੇਵ ਸਿੰਘ ਸੰਧੇਵਾਲੀਆ, ਭਾਈ ਕਿਰਪਾਲ ਸਿੰਘ ਬਠਿੰਡਾ ਅਤੇ ਭਾਈ ਗੁਰਚਰਨ ਸਿੰਘ ਜਿਉਣਵਾਲਾ ਦੇ ਵਿਚਕਾਰ। ਇਹ ਜੋ ਵਿਵਾਦ ਹੈ ਬਹੁਤ ਹੀ ਮਾੜਾ ਅਤੇ ਮੰਦਭਾਗਾ ਹੈ। ਜਦੋਂ ਪ੍ਰੋ ਸਰਬਜੀਤ ਸਿੰਘ ਧੂੰਦਾ ਵਾਲਾ ਮਾਮਲਾ ਆਇਆ ਸੀ, ਉਦੋਂ ਵੀ ਅਸੀਂ ਆਪਸ ਵਿਚ ਦੂਸ਼ਣਬਾਜ਼ੀ ਕਰਕੇ, ਬਹੁਤ ਸਮਾਂ ਗਵਾਇਆ ਸੀ ਅਤੇ ਜਿਹੜੇ ਸਿੱਖਾਂ ਨੂੰ ਇਹਨਾ ਜਾਗਰੂਕ ਧਿਰਾਂ ਤੋਂ ਕੁਝ ਆਸ ਹੈ, ਜਾਂ ਸੀ, ਓਹਨਾਂ ਨੂੰ ਨਿਰਾਸ਼ਤਾ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਵੀ ਇਸ ਵਿਵਾਦ ਕਰਕੇ ਆਮ ਜਾਗਰੂਕ ਸਿੱਖ ਦੁਖੀ ਹੈ।

ਸੋ, ਮੇਰੀ ਬੇਨਤੀ ਹੈ ਇਹਨਾ ਸਾਰੇ ਸੂਝਵਾਨ ਵੀਰਾਂ ਅੱਗੇ, ਕਿ ਕਿਰਪਾ ਕਰਕੇ ਇਹ ਇਕ ਦੂਜੇ ਖਿਲਾਫ਼ ਦੁਸ਼ਣਬਾਜ਼ੀ ਬੰਦ ਕਰੀ ਜਾਵੇ, ਜੇਕਰ ਕਿਸੇ ਬਾਰੇ ਕਿਸੇ ਨੂੰ ਕੋਈ ਸ਼ੰਕਾ ਜਾ ਗਿਲਾ ਹੈ, ਤਾਂ ਫੋਨ ਕਰਕੇ ਗਲਤਫਹਿਮੀ ਦੂਰ ਕੀਤੀ ਜਾਵੇ, ਇਸ ਤਰਾਂ ਸੋਸ਼ਲ ਮੀਡੀਏ ਵਿਚ ਦੁਸ਼ਣਬਾਜ਼ੀ ਨਾ ਕੀਤੀ ਜਾਵੇ ਅਤੇ ਕੌਮ ਵਾਸਤੇ ਕੁੱਝ ਕੀਤਾ ਜਾਵੇ। ਹਾਲੇ ਸਾਡਾ ਰਸਤਾ ਲੰਬਾ ਹੈ, ਸਾਡੇ ਦੁਸ਼ਮਨ ਦੀ ਗਿਣਤੀ ਬਹੁਤ ਵੱਡੀ ਹੈ, ਸਾਡੀ ਗਿਣਤੀ ਥੋੜੀ ਹੈ ਅਤੇ ਅਸੀਂ ਆਪਸ ਵਿਚ ਲੜ ਲੜ ਕੇ ਸਮਾਂ ਖਰਾਬ ਕਰ ਰਹੇ ਹਾਂ। ਸਾਡੀ ਤਾਂ ਓਹ ਗੱਲ ਹੋਈ ਕਿ ਕੋਹ ਨਾ ਚੱਲੀ ਬਾਬਾ ਤਿਹਾਈ, ਤੁਸੀਂ ਮੇਰੇ ਤੋਂ ਸਾਰੇ ਵੱਡੇ ਅਤੇ ਸਤਿਕਾਰਯੋਗ ਹੋ। ਸੋ, ਮੇਰੀ ਤੁਹਾਡੇ ਅੱਗੇ ਹੱਥ ਬੰਨ ਕੇ ਬੇਨਤੀ ਹੈ, ਇਹ ਸਭ ਕੁਝ ਬੰਦ ਕਰੋ ਅਤੇ ਅੱਗੇ ਬਾਰੇ ਸੋਚੋ।

ਸਾਰੇ ਗਰੁੱਪਾਂ ਦੇ ਐਡਮਿਨ ਨੂੰ ਬੇਨਤੀ ਹੈ ਕਿ ਓਹ ਵੀ ਕੋਈ ਵਿਵਾਦ ਵਾਲੀ ਪੋਸਟ ਨਾ ਪੈਣ ਦੇਣ ਕਿਉਂਕਿ ਇਹਨਾ ਪੋਸਟਾਂ 'ਤੇ ਸਵਾਦ ਲੈਣ ਵਾਲੇ ਅਤੇ ਬਲਦੀ 'ਤੇ ਤੇਲ ਪਾਉਣ ਵਾਲੇ ਬਹੁਤ ਫ਼ੇਕ ਪ੍ਰੋਫਾਇਲ ਵਾਲੇ ਹੁੰਦੇ ਹਨ, ਇਹਨਾ ਦਾ ਕੰਮ ਅੱਗ ਲਾਉਣੀ ਤੇ ਡੱਬੂ ਕੰਧ 'ਤੇ ਜਿਸ ਨਾਲ ਦੁਸ਼ਮਨ ਹੱਸਦਾ ਹੈ ਅਤੇ ਸਾਡਾ ਮਜ਼ਾਕ ਉਡਾ ਰਿਹਾ ਹੈ। ਸੋ ਉਮੀਦ ਹੈ ਮੇਰੀ ਨਿਮਾਣੇ ਜਿਹੇ ਦੀ ਬੇਨਤੀ 'ਤੇ ਤੁਸੀਂ ਗੌਰ ਕਰੋਗੇ।

ਦਲਜੀਤ ਸਿੰਘ


ਸ. ਦਲਜੀਤ ਸਿੰਘ ਜੀ,

ਆਪਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਤਨੇ ਸੁੰਦਰ ਵੀਚਾਰ ਦਿੱਤੇ ਹਨ। ਸਾਨੂੰ ਸਾਰਿਆਂ ਨੂੰ ਰਲ਼ਕੇ ਇਹ ਉਪਰਾਲੇ ਕਰਨੇ ਚਾਹੀਦੇ ਹਨ, ਕਿ ਸਾਡੀ ਆਪਸੀ ਏਕਤਾ ਹੋ ਸਕੇ। ਖ਼ਾਲਸਾ ਨਿਊਜ਼ ਆਪਜੀ ਦੇ ਵੀਚਾਰਾਂ ਨਾਲ ਸਹਿਮਤ ਹੈ।

ਪਰ ਸਾਨੂੰ ਸਾਰਿਆਂ ਨੂੰ ਇਨ੍ਹਾਂ ਕਾਲ਼ੀਆਂ ਭੇਡਾਂ ਬਾਰੇ ਵੀ ਸੁਚੇਤ ਰਹਿਣਾ ਪਵੇਗਾ, ਜੋ ਆਏ ਦਿਨ ਜਾਗਰੂਕਤਾ ਦੇ ਨਾਮ ‘ਤੇ ਨਾਸਤਿਕਤਾ ਫੈਲਾ ਰਹੀਆਂ ਹਨ। ਸਭ ਨੇ  ਕਹਿਣਾ ਹੈ ਕਿ ਖ਼ਾਲਸਾ ਨਿਊਜ਼ ਨੇ ਜਿਊਣਵਾਲੇ ਵਿਰੁੱਧ ਕਿਉਂ ਲਿਖਿਆ, ਇਸੇ ਲਈ ਇਹ ਕੰਮ ਕੀਤਾ ਗਿਆ।  ਸਭ ਦੀ ਜਾਣਕਾਰੀ ਲਈ ਇਹ ਦੱਸ ਦੇਣਾ ਚਾਹੰਦੇ ਹਾਂ, ਅਸੀਂ ਉਦੋਂ ਲਿਖਿਆ ਜਦੋਂ ਪਾਣੀ ਸਿਰ ‘ਤੋਂ ਦੀ ਲੰਘ ਗਿਆ।  ਜਦੋਂ ਕਿ ਜਿਹੜਾ ਪਲੈਟਫੌਰਮ Platform ਇੱਕ ਫੇਸਬੁੱਕ ਗਰੁੱਪ ਵਲੋਂ ਮੁਹੱਈਆ ਕਰਵਾਇਆ ਗਿਆ, ਘਟੀਆ ਵਿਚਾਰਧਾਰਾ ਨੂੰ ਪੇਸ਼ ਕਰਨ ਲਈ, ਜਿਸ ਵਿੱਚ ਫੇਕ ਆਈ.ਡੀ ਵਾਲੇ ਲੋਕਾਂ ਨੇ ਜੋ ਅਤਿ ਨੀਚ ਦਰਜੇ ਦੇ ਕੁਮੈਂਟਸ ਕੀਤੇ, ਉਹ ਨਾਕਾਬਿਲੇ ਬਰਦਾਸ਼ਤ ਹੈ।  ਫਿਰ ਵੀ ਖ਼ਾਲਸਾ ਨਿਊਜ਼ ਨੇ ਉਸ ਫੇਸਬੁੱਕ 'ਤੇ ਬਕਵਾਸਬਾਜ਼ੀ ਦਾ ਪ੍ਰਤੀਕਰਮ ਵਜੋਂ ਕੋਈ ਵੀ ਜਵਾਬ ਨਾ ਦਿੱਤਾ ਗਿਆ। ਪਰ ਜੋ ਖ਼ਾਲਸਾ ਨਿਊਜ਼ ਨੇ ਲਿਖਿਆ ਉਹ ਵੀ ਮਜਬੂਰ ਹੋ ਕੇ,  ਤੱਥਾਂ ਦੇ ਆਧਾਰ 'ਤੇ ਲਿਖਿਆ, ਉਹ ਵੀ ਉਸ ਸ਼ਖਸ ਲਈ, ਜਿਸਨੇ ਕਿਸੇ ਵੀ ਵਧੀਆ ਪ੍ਰਚਾਰਕ ਨੂੰ ਰੋਲ਼ਣ ਲਈ ਕੋਈ ਕਸਰ ਨਹੀਂ ਛੱਡੀ।  

ਇਸ ਤੋਂ ਉਪਰ ਪਰਸਨਲ ਲੈਵਲ ਦੀਆਂ ਦੂਸ਼ਣਬਾਜੀਆਂ ਨੂੰ ਰੋਕਣ ਦਾ ਕੋਈ ਉਪਰਾਲਾ ਨਾ ਕੀਤਾ ਗਿਆ, ਐਡਮਿਨ ਹੋਣ ਦੇ ਨਾਤੇ, ਇਹ ਫਰਜ਼ ਬਣਦਾ ਸੀ ਕਿ, ਇਸ ਗੰਦ ਨੂੰ ਰੋਕਿਆ ਜਾਂਦਾ।

ਇਸ ਤਰ੍ਹਾਂ ਦੇ ਕਾਮਰੇਡੀ ਵਿਚਾਰਧਾਰਾ ਦੀ ਪੈਰਵੀ ਕਰਕੇ, ਪ੍ਰੋ. ਦਰਸ਼ਨ ਸਿੰਘ, ਪ੍ਰਭਦੀਪ ਸਿੰਘ, ਸ. ਗੁਰਦੇਵ ਸਿੰਘ ਸੱਧੇਵਾਲੀਆ ਅਤੇ ਖ਼ਾਲਸਾ ਨਿਊਜ਼ ਵਿੱਰੁਧ ਬੇਇਖਲਾਕੀ ਅਤੇ ਅਤਿ ਘਟੀਆ ਦਰਜੇ ਦੀ ਬਕਵਾਸ ਨੂੰ ਜਗ੍ਹਾ ਦੇ ਕੇ, ਦਸਮ ਗ੍ਰੰਥੀਆਂ ਨਾਲੋਂ ਵੀ ਜ਼ਿਆਦਾ ਦੁਸ਼ਮਨਾਂ ਵਾਲਾ ਵਿਵਹਾਰ ਕੀਤਾ ਗਿਆ ਹੈ। ਕਾਮਰੇਡੀ ਵਿਚਾਰਧਾਰਾ ਵਾਲੇ ਲੋਕ, ਦੁਸ਼ਮਨ ਦੇ ਕੁਹਾੜੇ ਦਾ ਦਸਤਾ ਬਣੇ ਹਨ

ਅਸੀਂ ਉਨ੍ਹਾਂ ਵੀਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਸ ਬਕਵਾਸਬਾਜ਼ੀ ਦਾ ਮੂੰਹ ਤੋੜ ਜਵਾਬ ਵੀ ਦਿੱਤਾ, ਤੇ ਗੁਰਮਤਿ ਦਾ ਪੱਲਾ ਨਹੀਂ ਛੱਡਿਆ।

ਐਡਮਿਨ ਵਲੋਂ ਉਹ ਪੋਸਟ ਉਤਾਰਨ ਦਾ ਵੀ ਧੰਨਵਾਦ ਕਰਦੇ ਹਾਂ, ਅਤੇ ਆਸ ਕਰਦੇ ਹਾਂ ਕਿ ਅਗੇ ਤੋਂ ਇਸ ਗੱਲ ਦਾ ਖਿਆਲ ਰੱਖਿਆ ਜਾਵੇਗਾ ਕਿ ਕੋਈ ਫੇਕ ਪ੍ਰੋਫਾਇਲ ਵਾਲੇ ਨੀਚ ਲੋਕ, ਜਾਗਰੂਕਤਾ ਲਹਿਰ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਨਾ ਕਰਨ

ਖ਼ਾਲਸਾ ਨਿਊਜ਼ ਕਿਸੇ ਇੱਕ ਦੀ ਨਹੀਂ, ਹਰ ਉਸ ਸਿੱਖ ਦੀ ਆਵਾਜ਼ ਹੈ, ਜੋ ਗੁਰਮਤਿ ਵੀਚਾਰਧਾਰਾ ਨਾਲ ਸੰਬੰਧਿਤ ਹੈ, ਜੋ ਕਿ ਸਿਰਫ ਸ੍ਰੀ ਗਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ।  

ਅਸੀਂ ਆਪਣੇ ਵਲੋਂ ਇਹ ਅੱਜ ਤਹੱਈਆ ਕਰਦੇ ਹਾਂ, ਕਿ ਐਸੇ ਕਿਸੇ ਅਨਮਤੀ, ਕਾਮਰੇਡੀ, ਗੁਰਮਤਿ ਵੀਚਾਰਧਾਰਾ ਦੇ ਵਿਪਰੀਤ ਸ਼ਖਸ ਨਾਲ ਕੋਈ ਸਾਂਝ ਨਾ ਰਖੀ ਜਾਏ।

ਖ਼ਾਲਸਾ ਨਿਊਜ਼ ਵਲੋਂ ਫਿਰ ਇਕ ਵਾਰੀ ਬੇਨਤੀ ਕੀਤੀ ਜਾਂਦੀ ਹੈ ਕਿ ਵੀਰ ਦਲਜੀਤ ਸਿੰਘ ਦੀ ਇਸ ਪੋਸਟ ‘ਤੇ ਕੋਈ ਕੁਮੈਂਟ ਕਰਨਾ ਹੈ ਤਾਂ, ਜ਼ਾਬਤੇ ਵਿੱਚ ਰਹਿ ਕੇ, ਏਕਤਾ ਦਾ ਸਬੂਤ ਦਿੰਦੇ ਹੋਏ, ਪੰਥ ਦੀ ਚੜਦੀਕਲਾ ਵਿੱਚ ਦਿੱਤਾ ਜਾਵੇ।

ਆਪਜੀ ਅਤੇ ਹੋਰ ਸੁਹਿਰਦ ਸਿੱਖਾਂ ਦੀ ਇਸ ਸਲਾਹ ਨੂੰ ਮੰਨਦੇ ਹੋਏ, ਖ਼ਾਲਸਾ ਨਿਊਜ਼ ਇਸ ਵਿਵਾਦ ਤੋਂ ਕਿਨਾਰਾ ਕਰਦੀ ਹੈ

ਖ਼ਾਲਸਾ ਨਿਊਜ਼ ਨੇ ਜੇ ਕਿਸੇ ਗੁਰਮਤਿ ਦੇ ਪ੍ਰਣਾਏ ਹੋਏ ਗੁਰਸਿੱਖ, ਸਿਧਾਂਤ ‘ਤੇ ਪਹਿਰਾ ਦਿੰਦੇ ਹੋਏ ਚੜਦੀਕਲਾ ਵਾਲੇ ਸਿੱਖ ਦਾ ਦਿਲ ਦੁਖਾਇਆ ਹੋਵੇ, ਤਾਂ ਨਿਮਰਤਾ ਸਹਿਤ ਖਿਮਾਂ ਦੇ ਜਾਚਕ ਹਾਂ।  ਅੱਗੇ ਤੋਂ ਬਹੁਤ ਸੰਭਲ ਕੇ ਚਲੱਣ ਦੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top