Share on Facebook

Main News Page

ਮੈਂ ਇਕ ਵਾਰ ਫਿਰ ਹਾਰ ਗਿਆ, ਬਿਪਰਵਾਦ ਇਕ ਵਾਰ ਫਿਰ ਜਿੱਤ ਗਿਆ
- ਸਰਬਜੋਤ ਸਿੰਘ ਦਿੱਲੀ +9197186 13188

ਬਹੁਤ ਅਪੀਲਾਂ ਕੀਤੀਆਂ, ਬਹੁਤ ਦਲੀਲਾਂ ਦਿੱਤੀਆਂ ਪਰ ਸਬ ਮਿੱਟੀ, ਸਬ ਨੂੰ ਸਮਝਾਇਆ ਬਹੁਤ ਸਾਰੇ ਪੋਸਟਰ ਲਗਾਏ ਗਏ, ਕਥਾਕਾਰਾਂ ਨੇ ਕਥਾ ਰਾਹੀਂ ਸੰਦੇਸ਼ ਵੀ ਦਿੱਤੇ ਪਰ ਸਬ ਮਿੱਟੀ, ਅੱਗੋਂ ਅੱਜ ਦੇ ਅਖੌਤੀ ਸਿਖ ਕਹਿੰਦੇ ਹਨ ਅਸੀਂ ਸੁੱਤੇ ਹਾਂ ਸਾਨੂ ਸੁੱਤੇ ਰਹਿਣ ਦਵੋ ਤੁਸੀਂ ਆਪਣੀ ਬਕਵਾਸ ਕਿਤੇ ਹੋਰ ਜਾ ਕੇ ਕਰੋ ਸਾਡੀ ਨੀਂਦ ਨਾ ਤੋੜੋ, ਬਹੁਤ ਮਿਹਨਤ ਕਰ ਕੇ ਬਿੱਪਰ ਨੇ ਸਾਨੂੰ ਕਹਾਣੀਆਂ ਦੀ ਲੋਰੀ ਸੁਣਾ ਸੁਣਾ ਕੇ ਇਕ ਜਿਓਂਦੀ ਜਾਗਦੀ ਕੌਮ, ਇਕ ਅਣਖੀ ਕੌਮ ਤੋਂ ਇਕ ਸੁੱਤੀ ਹੋਈ ਕੌਮ ਬਣਾਇਆ ਹੈ, ਤੁਸੀਂ ਕੌਣ ਹੁੰਦੇ ਹੋ ਸਾਨੂੰ ਜਗਾਉਣ ਵਾਲੇ, ਤੁਸੀਂ ਕੌਣ ਹੁੰਦੇ ਹੋ ਸਾਨੂੰ ਗੁਰੂ ਵੱਲੋਂ ਦਿੱਤੀ ਅੰਮ੍ਰਿਤ ਬਾਣੀ ਦੇ ਛਿੱਟੇ ਦੇ ਕੇ ਗਫਲਤ ਦੀ ਨੀਂਦ ਚੋਂ ਉਠਾਉਣ ਵਾਲੇ ਜਾਓ ਚਲੇ ਜਾਓ ਇਥੋਂ ਦੀ ਨਹੀਂ ਤੇ ਸਾਡੀ ਨੀਂਦ ਦੇ ਰਾਖੇ ਤੁਹਾਨੂ ਨਿੱਬੜ ਲੈਣਗੇ।

ਅਸੀਂ ਸੋਚਿਆ ਚਲੋ ਅਸੀਂ ਵੀ ਦਰਸ਼ਨ ਕਰੀਏ ਇਨ੍ਹਾਂ ਅਖੌਤੀ ਸਿੱਖਾਂ ਦੀ ਨੀਂਦ ਦੇ ਰਾਖਿਆਂ ਦੇ, ਪਿਛੇ ਮੁੜ ਕੇ ਕਿ ਵੇਖਦੇ ਹਾਂ ਕਿ ਸਾਡੇ ਜਿਹੇ ਹੀ ਲੱਗਣ ਵਾਲੇ ਕੁਛ ਬਜੁਰਗ ਖੜੇ ਨੇ ਇਕ ਵਾਰ ਤੇ ਉਨ੍ਹਾਂ ਦੀ ਦਿਖ ਦੇਖ ਕੇ ਅਸੀਂ ਵੀ ਚੱਕਰ ਚ ਪੈ ਗਏ ਕਿ ਇਹ ਤੇ ਆਪਣੇ ਹੀ ਲਗਦੇ ਨੇ ਆਪਣੀਆਂ ਵਾਂਗ ਹੀ ਦਿਸਦੇ ਨੇ ਤੇ ਸਾਡੇ ਹੀ ਗੁਰੂ ਦੇ ਪੁੱਤਰ ਲਗਦੇ ਨੇ, ਪਰ ਜਦ ਉਨ੍ਹਾਂ ਨੂੰ ਫਤਿਹ ਬੁਲਾਈ ਤੇ ਕਿਹਾ ਕੇ ਭਾਈ ਸਾਹਿਬ ਜੀ ਤੁਸੀਂ ਵੀ ਸਾਡੇ ਗੁਰੂ ਦੇ ਪੁੱਤਰ ਲਗਦੇ ਹੋ, ਸਾਡੀ ਮਦਦ ਕਰੋ ਅੱਜ ਗੁਰੂ ਦਾ ਨਾਮ ਲੈਣ ਵਾਲੇ, ਆਪਣੇ ਆਪ ਨੂੰ ਸਿਖ ਅਖਵਾਉਣ ਵਾਲੇ ਇਨ੍ਹਾਂ ਸੁੱਤਿਆਂ ਅਖੌਤੀ ਸਿੱਖਾਂ ਨੂੰ ਉਠਾਈਏ ਤੇ ਇਨ੍ਹਾਂ ਨੂੰ ਚਲੋ ਰਲ ਕੇ ਗੁਰੂ ਦੀ ਬਖਸ਼ੀ ਅੰਮ੍ਰਿਤ ਬਾਣੀ ਦੇ ਛਿੱਟੇ ਦੇ ਕੇ ਜਗਾਈਏ, ਅੱਗੋਂ ਕਿ ਦੇਖਦੇ ਹਾਂ ਕੇ ਗੁਰੂ ਕੀ ਬਾਣੀ ਅੰਮ੍ਰਿਤ ਦੇ ਸੋਨੇ ਦੇ ਕਲਸ਼ ਤਾਂ ਉਨ੍ਹਾਂ ਮੂਧੇ ਮਾਰੇ ਹੋਏ ਨੇ ਓਹਦੀ ਥਾਂ ਉਹੋ ਜਿਹੇ ਹੀ ਦਿੱਸਣ ਵਾਲੇ ਨਕਲੀ ਪਿੱਤਲ ਦੇ ਕਲਸ਼ ਚੋਂ ਜਹਿਰੀਲਾ ਨਸ਼ਾ ਰੱਜ ਰੱਜ ਕੇ ਛਿੜਕੀ ਜਾ ਰਹੇ ਹਨ ਅਤੇ ਗਫਲਤ ਦੀ ਨੀਂਦ 'ਚ ਪਏ ਅਖੌਤੀ ਸਿੱਖਾਂ ਨੂੰ ਹੋਰ ਗੂੜ੍ਹੀ ਨੀਂਦ ਵੱਲ ਤੋਰੀ ਜਾ ਰਹੇ ਹਨ।

ਜਦ ਅਸੀਂ ਪੁਛਿਆ ਕੇ ਭਾਈ ਸਾਹਿਬ, ਵੀਰਜੀ, ਇਹ ਕੀ ਕਰੀ ਜਾਂਦੇ ਹੋ ਅੱਗੋਂ ਸਾਨੂੰ ਧੱਕੇ ਦੇ ਕੇ ਭਜਾਉਂਦੇ ਹੋਏ ਕਹਿੰਦੇ ਜਾ ਚਲਾ ਜਾ, ਪਹਿਲਾਂ ਵੀ ਬਹੁਤ ਆਏ ਤੇਰੇ ਵਰਗੇ ਇਨ੍ਹਾਂ ਦੀ ਨੀਂਦ ਤੋੜਨ ਵਾਲੇ, ਇਨ੍ਹਾਂ ਨੂੰ ਗੁਰੂ ਦੀ ਅੰਮ੍ਰਿਤ ਬਾਣੀ ਦੇ ਛਿੱਟੇ ਦੇਣ ਵਾਲੇ, ਆ ਵੇਖ ਸਾਨੂੰ ਸਾਡੇ ਆਕਾਵਾਂ ਨੇ ਇੰਨੀਆਂ ਵਧੀਆ ਡ੍ਰਿਲ ਮਸ਼ੀਨਾਂ ਦਿੱਤੀਆਂ ਨੇ ਕੇ ਅਸੀਂ ਤੇਰੇ ਵਰਗਿਆਂ ਦੇ ਆਰ ਪਾਰ ਛੇਕ ਬਣਾ ਦਿੰਦੇ ਹਾਂ, ਤੇ ਅੱਗੋਂ ਹੋਰ ਠਹਾਕਾ ਮਾਰ ਕੇ ਹਸਦੇ ਕਹਿੰਦੇ ਸਾਨੂੰ ਇਹ ਵੀ ਪਤਾ ਹੈ ਕਿ ਅਸੀਂ ਇਕ ਵਾਰ ਛੇਕ ਬਣਾਇਆ ਤੇ ਸਾਡੇ ਇਨ੍ਹਾਂ ਸੁੱਤੇ ਹੋਇਆਂ ਤੇ ਤੈਨੂੰ ਲਾਗੇ ਨਹੀਂ ਖੜਾ ਹੋਣ ਦੇਣਾ, ਕਿਓਂਕਿ ਇਨ੍ਹਾਂ ਦੀ ਸੋਚਣ ਸਮਝਣ ਦੀ ਸ਼ਕਤੀ ਅਸੀਂ ਇਹ ਜਹਿਰ ਰੂਪੀ ਨਸ਼ਾ ਇਨ੍ਹਾਂ ਤੇ ਪਾ ਪਾ ਕੇ, ਇਨ੍ਹਾਂ ਨੂੰ ਸੋਚਣ ਸਮਝਣ ਲਾਇਕ ਹੀ ਨਹੀਂ ਛੱਡਿਆ, ਤੇ ਸਾਨੂੰ ਇਹ ਵੀ ਪਤਾ ਹੈ ਕੇ ਜਿਹੜੇ ਟੋਲੇ ਚੋਂ ਤੂੰ ਆਇਆ ਹੈਂ ਉਸਸੇ ਟੋਲੇ ਚ ਇਕ ਦਾ ਮੁਹ ਇਧਰ ਹੈ ਤੇ ਦੂਜੇ ਦਾ ਓਧਰ, ਤੁਸੀਂ ਸਾਰੇ ਰਲ ਕੇ ਵੀ ਸਾਡਾ ਕੁਛ ਨਹੀਂ ਵਿਗਾੜ ਪਾਵੋਗੇ, ਕਿਓਂਕਿ ਨਾਂ ਤੁਸੀਂ ਕਦੇ ਇਕਠੇ ਹੋਣਾ ਨਾ ਸਾਡੀ ਸੇਹਤ ਤੇ ਕੋਈ ਫਰਕ ਪੈਣਾ, ਫਿਰ ਸਾਡੇ ਕੋਲ ਡ੍ਰਿਲ ਮਸ਼ੀਨਾ ਤੇ ਹੈ ਹੀ, ਸਚ ਜਾਣਿਓ ਮੈਨੂ ਇੰਨੇ ਧੱਕੇ ਮਾਰੇ ਇੰਨੇ ਧੱਕੇ ਮਾਰੇ ਇੰਨਾ ਭਜਾਇਆ ਮੈਨੂ ਬਸ ਉਥੋਂ ਦੁੜਾ ਹੀ ਦਿੱਤਾ।


ਹਾਂ ਮੈਂ ਅੱਜ ਫਿਰ ਹਰ ਗਿਆ, ਸੁੱਤੇ ਅਖੌਤੀ ਸਿੱਖਾਂ ਨੇ ਮੇਰੇ ਇਕ ਵਾਰ ਫਿਰ ਹਾਰਣ ਦਾ ਖੁੱਲ ਕੇ ਜਸ਼ਨ ਮਣਾਇਆ, ਖੂਬ ਰੌਸ਼ਨੀਆਂ ਕੀਤੀਆਂ ਖੂਬ ਬੰਬ ਪਟਾਕੇ ਚਲਾਏ, ਅਖੌਤੀ ਸਿੱਖਾਂ ਦੀ ਨੀਂਦ ਦੇ ਰਾਖੇ ਅਤੇ ਉਨ੍ਹਾਂ ਦੇ ਮਾਲਕ ਬਿੱਪਰ ਨੇ ਫਿਰ ਤੋਂ ਜਿਤ ਮਨਾਈ।

ਪਰ ਮੈਂ ਇਹ ਦੱਸ ਦੇਣਾ ਚਾਹੰਦਾ ਹਾਂ ਕਿ ਹਾਂ ਮੈਂ ਅੱਜ ਫਿਰ ਹਾਰ ਗਿਆ ਪਰ ਮੈਂ ਹਜੇ ਥਕਿਆ ਨਹੀਂ, ਮੈਂ ਹਜੇ ਮੁੱਕਿਆ ਨਹੀਂ ਮੇਰੀ ਲੜਾਈ ਹਜੇ ਬਾਕੀ ਹੈ, ਮੇਰੀ ਲੜਾਈ ਹਜੇ ਜਾਰੀ ਹੈ, ਮੇਰੇ ਟੋਲੇ ਦੇ ਬੰਦੇ ਫਿਰ ਇਕਠੇ ਹੋਣਗੇ ਅਸੀਂ ਫਿਰ ਹੱਥ ਚ ਹੱਥ ਪਾਵਾਂਗੇ, ਅਸੀਂ ਫਿਰ ਮੋਢੇ ਨਾਲ ਮੋਢਾ ਲਾਵਾਂਗੇ ਤੇ ਇਹ ਲੜਾਈ ਜਾਰੀ ਰਹੇਗੀ, ਗੁਰੂ ਕਿ ਬਾਣੀ ਦੇ ਅੰਮ੍ਰਿਤ ਕਲਸ਼ ਚੋਂ ਛਿੱਟੇ ਫੇਰ ਮਾਰੇ ਜਾਣਗੇ, ਸੁੱਤੇ ਹੋਏ ਵੀ ਗਫਲਤ ਦੀ ਨੀਂਦ ਚੋਂ ਬਾਹਰ ਆਉਣਗੇ, ਗੁਰੂ ਕਿ ਬਾਣੀ ਅੰਮ੍ਰਿਤ ਨਾਲ ਨਵੀਂ ਜਿੰਦਗੀ ਪਾਉਣਗੇ, ਤੇ ਉਨ੍ਹਾਂ ਡ੍ਰਿਲ ਮਸ਼ੀਨਾਂ ਨਾਲ ਉਨ੍ਹਾਂ ਅਖੌਤੀ ਬਿੱਪਰ ਦੇ ਗੁਲਾਮਾਂ ਦੇ ਹੀ ਵਾਪਸ ਛੇਕ ਬਣਾਉਣਗੇ।

ਕਿਉਂਕਿ ਮੈਂ ਹਜੇ ਥਕਿਆ ਨਹੀਂ ਮੈਂ ਹਜੇ ਮੁਕਿਆ ਨਹੀਂ।

ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਵਿਦਿਆਰਥੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top