Share on Facebook

Main News Page

ਗੁਰਦਵਾਰਾ ਪਹਿਨ (ਜੁੱਤੀ) ਸਾਹਿਬ
-: ਦਲਜੀਤ ਸਿੰਘ ਇੰਡਿਆਨਾ

ਅੱਜ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ, ਗੁਰਦਵਾਰਾ ਪਹਿਨ ਸਾਹਿਬ (ਜੁੱਤੀ ਸਾਹਿਬ) ਦੇ ਇਹ ਗੁਰਦੁਆਰਾ ਪਿੰਡ ਪਿਪਲਥੇ ਨੇੜੇ ਜੀਂਦ ਹੈ । ਇਸ ਦਾ ਕੋਈ ਇਤਿਹਾਸ ਤਾਂ ਮਿਲਦਾ ਨਹੀਂ, ਪਰ ਪਿੰਡ ਵਾਲਿਆਂ ਨੇ ਅਤੇ ਗੁਰਦਵਾਰਾ ਕਮੇਟੀ ਨੇ ਜਿਹੜੀ ਕਹਾਣੀ ਘੜ ਕੇ ਇਸ ਦੇ ਬੋਰਡ ਉਪਰ ਲਿਖ ਕੇ ਲਾਈ ਹੈ, ਓੁਸ ਕਹਾਣੀ ਵਿਚ ਗੁਰਮਤਿ ਦੇ ਕਿਤੇ ਨੇੜੇ ਤੇੜੇ ਵੀ ਨਹੀਂ ਢੁਕਦੀ।

ਕਹਾਣੀ ਕੁੱਝ ਇਸ ਤਰ੍ਹਾਂ ਹੈ ਕਿ ਇੱਕ ਰਾਜਾ ਆਪਣੀ ਰਾਨੀ ਨੂੰ ਗੁਰੂ ਅਮਰਦਾਸ ਜੀ ਕੋਲ ਲੈਕੇ ਆਇਆ ਅਤੇ ਰਾਣੀ ਪਾਗਲ ਹੋ ਕੇ ਦੌੜ ਗਈ ਅਤੇ ਗੁਰੂ ਅਮਰਦਾਸ ਨੇ ਆਪਣਾ ਜੋੜਾ ਉਤਾਰ ਕੇ, ਸਚਨ ਸਚ ਨੂੰ ਦਿਤਾ ਕਿ ਇਸ ਰਾਨੀ ਨੂੰ ਸੁੰਘਾ ਦੇਵੋ, ਠੀਕ ਹੋ ਜਾਵੇਗੀ। ਅਤੇ ਰਾਣੀ ਠੀਕ ਹੋ ਗਈ ਸੀ ਅਤੇ ਸੋ ਓਸ ਤੋਂ ਬਾਅਦ ਗੁਰੂ ਸਾਹਿਬ ਨੇ ਇਹ ਜੋੜਾ ਸਚਨ ਸੋਚ ਨੂੰ ਦੇ ਦਿੱਤਾ ਅਤੇ ਵਰ ਦਿੱਤਾ ਕਿ ਕੁੱਤੇ ਦਾ ਕੱਟਿਆ, ਹ੍ਜੀਰਾਂ ਵਾਲਾ.. ਸਿਰ ਦੁਖਦੇ ਵਾਲਾ ਅਤੇ ਹੋਰ ਵੀ ਬਿਮਾਰੀਆਂ ਵਾਲਾ, ਇਥੇ ਆਵੇ ਅਤੇ ਓਸ ਨੂੰ ਜੋੜਾ ਸੁੰਘਾਇਆ ਜਾਵੇਗਾ ਅਤੇ ਠੀਕ ਹੋ ਜਾਵੇਗਾ, ਅਤੇ ਜੁੱਤੀ ਸੁੰਘਾਉਣ ਵਾਸਤੇ ਵੀ ਸਮਾਂ ਨੀਅਤ ਕੀਤਾ ਹੋਇਆ ਹੈ। ਇਹ ਜੋੜਾ ਅੱਜ ਕਲ ਸਚਨ ਦੀ ਔਲਾਦ ਕੋਲ ਦਸਿਆ ਜਾਂਦਾ ਹੈ, ਜਿਹਨਾਂ ਨੇ ਗੁਰਦਵਾਰੇ ਦੇ ਨਾਮ 'ਤੇ ਇਹ ਮਨਮਤ ਦਾ ਧੰਦਾ ਚਲਾਇਆ ਹੋਇਆ ਹੈ ਅਤੇ ਹੋਰ ਇਥੇ ਸਵਾਹ ਵੀ ਕਰਕੇ ਦਿੱਤੀ ਜਾਂਦੀ ਹੈ ਜਿਸ ਨੂੰ ਰਾਖ ਆਖਦੇ ਨੇ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਲੜ ਲਾਇਆ ਸੀ, ਕਿ ਜੁੱਤੀਆਂ ਦੇ। ਅੱਜ ਇਹ ਲੋਕ ਇਹੋ ਜਿਹੇ ਕਰਮਕਾਂਡ ਗੁਰਦਵਾਰਿਆਂ ਵਿਚ ਕਰਕੇ, ਸ਼ਬਦ ਗੁਰੂ ਦਾ ਨਿਰਾਦਰ ਕਰ ਰਹੇ ਹਨ। ਕੀ ਇਹ ਗੱਲ ਸਬਦ ਗੁਰੂ ਦੀ ਕਸਵਟੀ 'ਤੇ ਉਤਰਦੀ ਹੈ, ਜਦੋਂ ਕਿ ਗੁਰੂ ਸਾਹਿਬ ਤਾਂ ਆਖਦੇ ਨੇ "ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥" ਫੇਰ ਇਹ ਲੋਕ ਗੁਰੂ ਗਰੰਥ ਸਾਹਿਬ ਜੀ ਹਜੂਰੀ ਵਿੱਚ ਸ਼ਰੇਆਮ ਜੁੱਤੀਆਂ ਸੁੰਘਾ ਕੇ ਕੀ ਇਹ ਗੁਰਬਾਣੀ ਦੇ ਸਿਧਾਂਤ ਨੂੰ ਕੱਟ ਨਹੀਂ ਰਹੇ? ਫੇਰ ਇਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਕਿ ਗੁਰੂ ਗਰੰਥ ਸਾਹਿਬ ਜੀ ਆਪਣੇ ਡੇਰੇ ਵਿੱਚ ਪ੍ਰਕਾਸ਼ ਕਰਨ... ਇਹ ਇਕਲਾ ਨਹੀਂ ਪਤਾ ਨਹੀਂ, ਇਹੋ ਜਿਹੀਆਂ ਮਨਘੜਤ ਕਹਾਣੀਆਂ ਨਾਲ ਇਸ ਤਰ੍ਹਾਂ ਦੇ ਕਿਨੇ ਕੁ ਡੇਰੇ ਚੱਲ ਰਹੇ ਹਨ, ਜਿਹਨਾਂ ਅੱਗੇ ਲਿਖਿਆ ਹੁੰਦਾ ਗੁਰਦਵਾਰਾ ਅਤੇ ਅੰਦਰ ਇਹੋ ਜਿਹੇ ਕਰਮਕਾਂਡ ਕਰਦੇ ਨੇ... ਜੇਕਰ ਇਸ ਤਰਾਂ ਜੁੱਤੀਆਂ ਸੁੰਘਾ ਕੇ, ਜਾਂ ਸਵਾਹ ਨਾਲ ਲੋਕ ਠੀਕ ਹੁੰਦੇ, ਤਾਂ ਅੱਜ ਕੋਈ ਹਸਪਤਾਲ ਨਾ ਹੁੰਦਾ ... ਜਾਗੋ ਭਾਈ ਜਾਗੋ ਵਹਿਮਾ ਭਰਮਾ ਪਾਖੰਡਾਂ ਨੂੰ ਤਿਆਗੋ ....

ਬੇਨਤੀ: ਸ਼ਿਰੋਮਣੀ ਕਮੇਟੀ ਅਤੇ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਨੂੰ ਬੇਨਤੀ ਕੀਤੀ ਜਾਂਦੀ ਹੈ, ਕਿ ਸ਼ਬਦ ਗੁਰੂ ਦੇ ਸਿਧਾਂਤ ਨੂੰ ਖੋਰਾਂ ਲਾਉਣ ਵਾਲੇ ਇਹੋ ਜਿਹੇ ਡੇਰਿਆਂ ਦੀ ਨਿਸ਼ਾਨਦੇਹੀ ਕਰਕੇ, ਗੁਰੂ ਗਰੰਥ ਸਾਹਿਬ ਜੀ ਸਰੂਪ ਇਥੋ ਚੁੱਕੇ ਜਾਣ ਤਾਂ ਜੋ ਇਹੋ ਜਿਹੇ ਲੋਕ ਗੁਰੂ ਗਰੰਥ ਸਾਹਿਬ ਜੀ ਆਸਰਾ ਲੈਕੇ, ਲੋਕਾਂ ਨੂੰ ਗੁੰਮਰਾਹ ਨਾ ਕਰ ਸਕਣ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top