Share on Facebook

Main News Page

ਮਾਮਾ ਕਹੋ ਤੇ ਗਾਲ੍ਹਾਂ ਖਾਉ
-: ਇੰਦਰਜੀਤ ਸਿੰਘ ਕਾਨਪੁਰ

ਵੀਰ ਪ੍ਰਭਦੀਪ ਸਿੰਘ ਜੀ / ਸੰਪਾਦਕ ਖ਼ਾਲਸਾ ਨਿਊਜ਼ ਜੀ,

ਆਪ ਜੀ ਦਾ ਇਹ ਲੇਖ ਪੜ੍ਹ ਕੇ ਪਤਾ ਲਗਾ ਕਿ ਜਿਉਣਵਾਲਾ ਨੇ ਫਿਰ ਕੋਈ ਨਵਾਂ ਗੁਲ ਖਿਲਾਇਆ ਹੈ। ਮੈਨੂੰ ਇਸ ਤੇ ਹੁਣ ਗੁੱਸਾ ਨਹੀਂ ਆਉਦਾ, ਬਲਕਿ ਤਰਸ ਆਂੳੁਂਦਾ ਹੈ।

ਸਾਡੇ ਮੁਹੱਲੇ ਵਿੱਚ ਇਕ ਕਬਾੜ ਅਤੇ ਪੁਰਾਣਾ ਸਮਾਨ ਖਰੀਦਨ ਵਾਲਾ ਬਜੁਰਗ ਜਿਹਾ ਬੰਦਾ ਆਉਂਦਾ ਸੀ, ਮੁੰਡੇ ਉਸ ਨੂੰ "ਮਾਮਾ ਮਾਮਾ" ਕਹਿੰਦੇ ਸੀ। ਜਦੋਂ ਵੀ ਕਿਸੇ ਨੇ ਉਸ ਨੂੰ "ਮਾਮਾ" ਕਹਿ ਕੇ ਆਵਾਜ਼ ਮਾਰਨੀ, ਤਾਂ ਉਸ ਨੇ ਆਪਣੀ ਕਬਾੜ ਵਾਲੀ ਰੇਹੜੀ ਖੜੀ ਕਰਕੇ, "ਮਾਮਾ" ਕਹਿਣ ਵਾਲੇ ਨੂੰ, ਮਾਂ ਭੈਂਣ ਦੀਆਂ ਸੌ ਸੌ ਗਾਲ੍ਹਾਂ ਕਡ੍ਹਨੀਆਂ। ਸਾਰੇ ਤਮਾਸ਼ ਬੀਨ ਉਸ ਦੀਆਂ ਗਾਲ੍ਹਾਂ ਸੁਣ ਕੇ ਹੱਸਦੇ ਅਤੇ ਮਜ਼ਾ ਲੈੰਦੇ ਸਨ। ਜਦੋਂ ਉਸ ਨੇ ਗਾਲ੍ਹਾਂ ਕਡ੍ਨੀਆਂ ਬੰਦ ਕਰਨੀਆਂ, ਤਾਂ ਫੇਰ ਕਿਸੇ ਸ਼ਰਾਰਤੀ ਮੁੰਡੇ ਨੇ ਉਸ ਨੂੰ "ਮਾਮਾ" ਕਹਿ ਕੇ ਆਵਾਜ਼ ਮਾਰ ਦੇਣੀ। ਇਹ ਸਿਲਸਿਲਾ ਕਾਫੀ ਦੇਰ ਤੱਕ ਚਲਦਾ ਸੀ ਅਤੇ ਮੁਹੱਲੇ ਵਾਲੇ ਅਤੇ ਰਾਹਗੀਰਾਂ ਦਾ ਇਸ ਨਾਲ ਕਾਫੀ ਮਨੋਰੰਜਨ ਹੁੰਦਾ ਸੀ।

ਇਕ ਦਿਨ ਕੁੱਝ ਪੁਰਾਣੀਆਂ ਅਖਬਾਰਾਂ ਅਤੇ ਫਾਲਤੂ ਸਮਾਨ ਵੇਚਣ ਲਈ ਮੈਂ ਉਸ ਨੂੰ ਬੁਲਾਇਆ, ਉਸਨੇ ਬਹੁਤ ਸੁਹਿਰਦਤਾ ਅਤੇ ਇੱਜ਼ਤ ਨਾਲ ਮੇਰੇ ਕੋਲੋਂ ਕਬਾੜ ਖਰੀਦਿਆ ਅਤੇ ਪੈਸੇ ਦੇ ਕੇ ਜਾਣ ਲੱਗਾ। ਮੈਨੂੰ ਉਹ ਬਹੁਤ ਹੀ ਸੁਹਿਰਦ ਬਜ਼ੁਰਗ ਲੱਗਾ। ਮਨ ਵਿੱਚ ਸੋਚਿਆ ਕਿ ਮੁੰਡੇ ਖਾਮਖਾਹ ਇਸਨੂੰ ਤੰਗ ਕਰਦੇ ਹਨ। ਜਦੋਂ ਉਹ ਜਾਣ ਲੱਗਾ ਤੇ ਮੈਂ ਉਸ ਨੂੰ ਪੁਛ ਲਿਆ, ਚਾਚਾ ਇਹ ਮੁੰਡੇ ਤੈਨੂੰ "ਮਾਮਾ" ਕਹਿੰਦੇ ਨੇ ਤੇ ਤੂੰ ਉਨ੍ਹਾਂ ਨੂੰ, ਇਨੀਆਂ ਬੁਰੀਆਂ ਬੁਰੀਆਂ ਗਾਲ੍ਹਾਂ ਕਿਉਂ ਕੱਢਦਾ ਹੈਂ? ਵਾਹਿਗੁਰੂ ! ਮੇਰੇ ਮੂੰਹੋਂ "ਮਾਮਾ" ਸ਼ਬਦ ਸੁਣ ਕੇ ਉਹ ਮੈਨੂੰ ਮਾਂ ਭੈਣ ਦੀਆਂ ਗਾਲ੍ਹਾਂ ਕੱਢ੍ਹਣ ਲਗ ਪਿਆ। ਮੈਂ ਸੋਚਿਆ ਕਿ ਇਹ ਮੈਂ ਕੀ ਕਰ ਬੈਠਾ ਹਾਂ? ਪਹਿਲਾਂ ਤਾਂ ਬਹੁਤ ਰੋਸ ਆਇਆ ਤੇ ਮਨ ਕੀਤਾ ਕਿ ਦੋ ਚਾਰ ਡਾਂਗਾਂ ਇਸ ਦੇ ਲੱਕ ਵਿੱਚ ਮਾਰਾਂ ਤੇ ਇਹ ਗਾਲ੍ਹਾਂ ਕਡ੍ਹਨੀਆਂ ਭੁਲ ਜਾਏ। ਲੇਕਿਨ ਕੁੱਝ ਹੀ ਪਲਾਂ ਵਿੱਚ ਮੇਰਾ ਗੁੱਸਾ ਇਹ ਸੋਚ ਕੇ ਸ਼ਾਂਤ ਹੋ ਗਇਆ ਕਿ, ਇਹ ਵਿਚਾਰਾ ਤਾਂ ਬੀਮਾਰ ਹੈ। ਕਿਸੇ ਮਾਨਸਿਕ ਬਿਮਾਰੀ ਦਾ ਸ਼ਿਕਾਰ ਹੈ। ਮੈਂ ਹੱਸ ਕੇ ਗਾਲ੍ਹਾਂ ਖਾਂਦਾ ਰਿਹਾ ਤੇ ਅੰਦਰ ਆ ਗਇਆ ।

ਵੀਰ ਪ੍ਰਭਦੀਪ ਸਿੰਘ ਜੀ, ਇਹ ਜਿਉਣਵਾਲਾ ਵੀ ਸਾਡੇ ਸਮਾਜ ਦਾ ਉਹ "ਮਾਮਾ" ਹੀ ਹੈ। ਇਸ ਦੀ ਜਿੰਨੀ ਵੀ ਇੱਜ਼ਤ ਕਰੋ, ਇਹ ਗਾਲ੍ਹਾਂ ਕੱਢਣ ਤੋਂ ਬਾਜ਼ ਨਹੀਂ ਆਉਂਦਾ। ਇਹ ਵਿਚਾਰਾ ਬੀਮਾਰ ਹੈ ਤੇ ਬੀਮਾਰ ਵਿਅਕਤੀ ਤੇ ਰੋਸ ਨਹੀਂ, ਤਰਸ ਆਉਂਦਾ ਹੈ। ਸਾਨੂੰ ਇਸ ਦੀ ਕਿਸੇ ਵੀ ਗਲ ਦਾ ਰੋਸ ਨਹੀਂ ਕਰਨਾ ਚਾਹੀਦਾ। ਹਾਂ, ਇਸ ਦੇ ਕਰੀਬੀਆਂ ਨੂੰ ਬੇਨਤੀ ਜਰੂਰ ਕਰਨੀ ਚਾਹੀਦੀ ਹੈ ਕਿ ਇਸ ਦਾ ਯੋਗ ਇਲਾਜ ਕਰਵਾਉਣ, ਨਹੀ ਤਾਂ ਇਹ ਅਪਣੀ ਅਤੇ ਉਨ੍ਹਾਂ ਦੀ ਨਿੱਤ ਫਜੀਹਤ ਕਰਵਾਉਂਦਾ ਰਹੇਗਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top