Share on Facebook

Main News Page

"ਕਪਿ" ਸ਼ਬਦ ਦੀ ਸਮੀਖਿਆ
-: ਦਲੇਰ ਸਿੰਘ ਜੋਸ਼

ਬਾਣੀ ਗਿਆਨ ਦਾ ਅਥਾਹ ਸਮੁੰਦਰ ਹੈ। ਸੰਸਾਰ ਦਾ ਗਿਆਨ, ਕਰਤਾਰ ਦਾ ਗਿਆਨ ਬਾਣੀ ਰਾਹੀਂ ਹੀ ਪ੍ਰਾਪਤ ਹੋਣਾ ਹੈ। ਜਿਤਨੀ ਜਾਣਕਾਰੀ ਧੰਨ ਗੁਰੁ ਗ੍ਰੰਥ ਸਾਹਿਬ ਜੀ ਨੂੰ ਧਿਆਨ ਨਾਲ ਪੜ੍ਹਨ ਦਾ ਸਦਕਾ ਹੁੰਦੀ ਹੈ, ਉਤਨੀ ਕਿਸੇ ਭੀ ਦੁਨੀਆਂ ਦੇ ਕਿਸੇ ਹੋਰ ਗ੍ਰੰਥ ਨੂੰ ਪੜਿਆਂ ਨਹੀਂ ਹੁੰਦੀ। ਇਸ ਲਈ ਮਨੁਖ ਨੂੰ ਜਿੰਦਗੀ ਵਿਚ ਜਿਤਨਾਂ ਸਮਾਂ ਭੀ ਪ੍ਰਾਪਤ ਹੁੰਦਾਂ ਹੈ, ਉਹ ਸਮਾਂ ਬਾਣੀ ਪੜ੍ਹਨ ਵਿਚ ਲਾਵੇ, ਤਾਂ ਮੈਂ ਸਮਝਦਾ ਹਾਂ ਕਿ ਮਨੁੱਖ ਦੇ ਬਹੁਤ ਸਾਰੇ ਭਰਮ ਭੁਲੇਖਿਆਂ ਦਾ ਉਤਰ, ਇਸ ਜੀਵ ਨੂੰ ਬਾਣੀ ਵਿਚੋਂ ਹੀ ਮਿਲ ਜਾਵੇਗਾ।

ਪਿਛਲੇ ਦਿਨਾਂ ਵਿੱਚ ਇਕ ਖਬਰ ਆਈ ਸੀ ਕਿ ਕਿਸੇ ਅਨਧਰਮ ਦੇ ਬੰਦੇ ਨੇ ਗੁਰੁ ਗ੍ਰੰਥ ਸਾਹਿਬ ਜੀ ਦਾ ਅਧਿਐਨ ਕੀਤਾ ਤੇ ਬਹੁਤ ਹੀ ਪ੍ਰਭਾਵਤ ਹੋਇਆ। ਦਾਸ ਅੱਜ ੨੮/੦੭/੨੦੧੩ ਐਤਵਾਰ ਸਵੇਰ ਦੇ ਨਿਤਨੇਮ ਤੋਂ ਬਾਅਦ ਸਹਿਜ ਪਾਠ ਕਰ ਰਿਹਾ ਸੀ ਕਿ ਬਾਬਾ ਫਰੀਦ ਜੀ ਦੇ ਸਲੋਕ "ਜੋ ਸਿਰ ਸਾਈ ਨ ਨਿਵੈ ਸੋ ਸਿਰ ਕਪਿ ਉਤਾਰਿ॥੧੩੮੧॥" ਸਲੋਕ ਨੰ:੭੧ ਪੱੜ ਰਿਹਾਂ ਸਾਂ, ਤਾਂ ਭਗਤ ਕਬੀਰ ਜੀ ਦੇ ਸ਼ਬਦ "ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉਂ"(੫੨੪) ਸਾਹਮਣੇ ਆ ਗਿਆ। ਵੇਖਿਆ ਕਿ ਦੋਵਾਂ ਸ਼ਬਦਾ ਵਿਚ "ਕਪਿ" ਸ਼ਬਦ ਆਇਆ ਹੈ। ਮਨ ਸੋਚਣ ਲਗ ਪਿਆ, ਕਿ ਸ਼ਬਦ ਤਾਂ "ਕਪਿ" ਹੀ ਹੈ, ਪਰ ਦੋਵਾਂ ਥਾਂਵਾ ਤੇ ਅਰਥ ਇਕੋ ਜਿਹਾ ਨਹੀਂ ਲਗ ਰਿਹਾ, ਦੋਵਾਂ ਪੰਗਤੀਆਂ ਦਾ ਅਰਥ ਭਾਵ ਵਖਰਾ ਵਖਰਾ ਹੈ। ਬਸ ਵਿਚਾਰ ਕੇ ਪਾਠ ਕਰਨ ਦਾ ਲਾਹਾ ਇਹੋ ਹੀ ਹੈ ਕਿ ਸਤਿਗੁਰੂ ਆਪ ਜੀ ਨੂੰ ਫਿਰ ਸੋਝੀ ਬਖਸ਼ਦੇ ਹਨ ਜੀ।

ਸੋ, ਗੁਰੂ ਪਿਆਰਿਓ ਆਓ ਅੱਜ ਅਸੀਂ ਇਸੇ ਸਬਦ ਦੇ ਅਧਾਰ 'ਤੇ ਹੀ ਸਤਿਗੁਰਾਂ ਦੀ ਬਖਸ਼ੀ ਮੱਤ ਅਨੁਸਾਰ, ਕੁਝ ਵਿਚਾਰ ਸਾਂਝੀ ਕਰਾਂਗੇ।

"ਕਪਿ" ਸ਼ਬਦ ਦੇ ਮੂਲ ਰੂਪ ਵਾਲੇ ਪਾਸੇ ਜਾਈਏ ਤਾਂ, ਇਹ ਸਬਦ ਇੰਗਲਿਸ਼ ਭਾਸ਼ਾ ਵਿਚੋਂ ਆਇਆ ਲਗਦਾ ਹੈ। ਜਿਸਦਾ ਰੂਪ ਹੈ "ਚੁਪ", ਜੋ ਅਸੀਂ ਰੋਜ਼ਾਨਾ ਦੀ ਬੋਲੀ ਵਿੱਚ ਵਰਤਦੇ ਹਾਂ, ਇਕ ਕੱਪ ਚਾਹ ਮੇਰੇ ਲਈ ਬਣਾ ਦੇਵੋ ਜੀ। ਇਹ ਸ਼ਬਦ ਸਾਡੀ ਬੋਲੀ ਦਾ ਅੰਗ ਹੀ ਬਣ ਗਿਆ ਹੈ। ਚਾਹੇ ਪੜਿਆ ਅਨਪੜਿਆ ਸ਼ਬਦ ਕੱਪ ਹੀ ਵਰਤੇਗਾ। ਪਰ ਗੁਰਬਾਣੀ ਅੰਦਰ ਆਏ ਇਸ ਸ਼ਬਦ ਦਾ ਰੂਪ ਅਤੇ ਅਰਥ ਦੋਵੇਂ ਹੀ ਵੱਖਰੇ ਵਖਰੇ ਹਨ। "ਕਪਿ" ਸ਼ਬਦ ਬਾਣੀ ਵਿੱਚ ਸਿਰਫ ਤਿੰਨ ਵਾਰ ਹੀ ਆਇਆ ਹੈ। ਤਿੰਨੇ ਵਾਰ ਤਿੰਨ ਵੱਖਰੇ ਅਰਥਾਂ ਵਿੱਚ ਹੀ ਆਇਆ ਹੈ।

ਪਹਿਲੀ ਵਾਰ ਪੰਨਾਂ- ੩੩੬ ਰਾਗ ਆਸਾ ਵਿੱਚ ਭਗਤ ਕਬੀਰ ਜੀ ਦੇ ਸਬਦ "ਜਿਉ ਕਪਿ ਕੇ ਕਰਿ ਮੁਸਟਿ ਚਨਨ ਕੀ ਲੁਬਧਿ ਨ ਤਿਆਗ ਦਇਓ॥" ਇੱਥੇ "ਕਪਿ" ਦਾ ਅਰਥ ਬਾਂਦਰ ਹੈ।

ਦੂਸਰੀ ਵਾਰ ਬਲਦ ਦੇ ਅਰਥ ਵਿਚ ਭਗਤ ਕਬੀਰ ਜੀ ਨੇ ਰਾਗ ਗੂਜਰੀ ਵਿੱਚ ਇਸਦੀ ਵਰਤੋਂ ਕੀਤੀ ਹੈ।

ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉਂ ਗਤਿ ਬਿਨ ਰੈਨਿ ਬਿਹਈ ਹੈ॥ ਪੰਨਾਂ- ੫੨੪॥

ਅਤੇ ਤੀਸਰੀ ਵਾਰ ਇਸ ਸ਼ਬਦ ਨੂੰ ਬਾਬਾ ਫਰੀਦ ਜੀ ਨੇ ਕੱਟਨ ਵੱਢਣ ਦੇ ਰੂਪ ਵਿਚ ਵਰਤੋਂ ਕੀਤੀ ਹੈ। ਜਿਸ ਵਿਚ ਬਚਨ ਕੀਤਾ ਕਿ ਜੋ ਸਿਰ ਪ੍ਰਮਾਤਮਾ ਅਗੇ ਝੁਕਦਾ ਨਹੀਂ, ਉਸ ਸਿਰ ਨੂੰ ਧੜ ਨਾਲੋਂ ਵੱਢ ਕੇ ਅਲੱਗ ਕਰ ਦੇਵੋ। ਆਪ ਜੀ ਦੇ ਸਲੋਕਾਂ ਵਿਚ ਆਇਆ ਹੈ।

ਉਠਿ ਫਰੀਦਾ ਉਜੂ ਸਾਜਿ ਸੁਬਹ ਨਿਵਾਜੁ ਗੁਜਾਰਿ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ॥ ੧੩੮੧ਪੰਨਾਂ॥੭੧॥

ਸੋ, ਸਾਨੂੰ ਸਬਦ ਸਰੂਪ ਤਾਂ ਇਕੋ ਵਰਗਾ ਹੀ ਲਗੇਗਾ, ਪਰ ਅਰਥ ਵਖਰਾ ਵਖਰਾ ਹੋ ਜਾਵੇਗਾ। ਇਹ ਸਾਰਾ ਗਿਆਨ ਬਾਣੀ ਪੜਿਆਂ ਹੀ ਪਰਾਪਤ ਹੋਵੇਗਾ। ਬਾਵਨ ਅਖਰੀ ਵਿੱਚ ਭਗਤ ਕਬੀਰ ਜੀ ਬੜੀ ਪਿਆਰੀ ਗਲ ਲਿਖਦੇ ਹਨ ਕਿ ਹੇ ਬੰਦੇ ਅਪਣੀ ਮੱਤ ਨੂੰ ਵਧਾਉਣ ਲਈ ਕੁੱਝ ਧਾਰਮਿਕ ਪੁਸਤਕਾਂ ਪੜਿਆ ਕਰ, ਬਚਨ ਹੈ:

ਤੁਰਕ ਤਰੀਕਤਿ ਜਾਨੀਐ ਹਿੰਦੂ ਬੇਦ ਪੁਰਾਨ॥ ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ॥੫॥ ਪੰਨਾ- ੩੪੦॥

ਦੇ ਅਨੁਸਾਰ ਜਦੋਂ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਜੀ ਦਾ ਇਨਸਾਈਕਲੋਪੀਡੀਆ, ਮਹਾਨਕੋਸ਼ ਵੇਖਿਆ ਤਾਂ "ਕਪਿ" ਸ਼ਬਦ ਦੇ ਅਰਥ ਪੱੜ ਕੇ ਹੈਰਾਨ ਹੋ ਗਿਆ। ਉਹਨਾਂ ਲਿਖਿਆ ਕਿ ਕਪਿ, ਕਪ, ਕਪੈ, ਕਪਹਿ, ਇਹ ਸਾਰੇ ਇਕ ਸਰੂਪ ਵਾਲੇ ਸਬਦ ਹਨ, ਜਿਨ੍ਹਾਂ ਦੇ ਅਰਥ ਇਹ ਹੋ ਸਕਦੇ ਹਨ।

ਕਪੈ - ਕੰਬਨਾਂ - ਹੱਥ ਮਰੋੜੈ ਤਨ ਕਪੈ ਸਿਆਹੁ ਹੋਆ ਸੇਤ॥ ਕਪਿ-ਚਲਨਾਂ, ਹਿਲਨਾਂ ਬਾਂਦਰ ,ਹਾਥੀ, ਸੂਰਜ, ਬਲਦ।
ਕਪਿ ਕੁੰਜਰੇ - ਹਨੂਮਾਨ, ਕਪਿਕੇਤ-ਅਰਜੁਨ ਜਿਸ ਦੇ ਝੰਡੇ ਵਿਚ ਬਾਂਦਰ ਦਾ ਨਿਸ਼ਾਨ ਹੈ,
ਕਪਿ ਪਤਿ - ਰਾਜਾ ਸੁਗਰੀਵ ਜੋ ਬਾਂਦਰਾਂ ਦਾ ਰਾਜਾ ਮੰਨਿਆ ਗਿਆ। ਕਪਿ ਦਾ ਅਰਥ ਹਾਥੀ, ਇਹ ਮੇਰੇ ਵਾਸਤੇ ਭੀ ਨਵਾਂ ਅਰਥ ਸਾਹਮਣੇ ਆਇਆ ਹੈ।

ਬਸ ਇਸੇ ਤਰਾਂ ਹੀ ਅੱਖਰ ਅੱਖਰ ਪੜ ਕੇ ਗਿਆਨ ਵਿਚ ਵਾਧਾ ਹੁੰਦਾ ਹੈ। ਗੁਰੂ ਕਿਰਪਾ ਕਰਨ, ਬਾਣੀ ਦੇ ਪੜ੍ਹਨ ਵਿਚਾਰਨ ਦੀ ਸੱਭ ਨੂੰ ਸੁਮਤ ਬਖਸ਼ਣ ਜੀ।

ਪ੍ਰਕਰਨ ਲਿਖਿਆ ੨੮/੭/੨੦੧੩
ਫੋਨ ਨੰ: ੯੮੮੮੧ ੫੧੬੮੬


<< ਸ. ਦਲੇਰ ਸਿੰਘ ਜੋਸ਼ ਜੀ ਦੇ ਹੋਰ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ। >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top