Share on Facebook

Main News Page

ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ
-: ਪ੍ਰਭਦੀਪ ਸਿੰਘ (ਟਾਈਗਰ ਜਥਾ)

ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥

ਜਦੋਂ ਗੁਰਬਾਣੀ ਵਿੱਚ ਕੁੱਤੇ, ਬਗਲੇ, ਬੈਲ, ਹਾਥੀ, ਗਧੇ ਅਤਿਆਦਿ ਦਾ ਜਿਕਰ ਆਉਂਦਾ ਹੈ, ਤਾਂ ਕਿਸੇ ਗੁਰਬਾਣੀ ਦੇ ਭਾਵਅਰਥਾਂ ਤੋਂ ਹੀਣੇ ਮਨੁੱਖ ਅੰਦਰ ਇਹ ਜ਼ਰੂਰ ਖਿਆਲ ਆਉਂਦਾ ਹੋਵੇਗਾ, ਕਿ ਗੁਰੂ ਸਾਹਿਬ ਇਹ ਕੈਸੀ ਜਾਨਵਰਾਂ ਦੀ ਬਾਤ ਪਾ ਰਹੇ ਹਨ! ਪਰ ਥੋੜਾ ਹੋਰ ਗਹੁ ਨਾਲ ਪੜਣ ਨਾਲ ਇਹ ਬਾਤ ਭੀ ਬੁੱਝੀ ਜਾ ਸਕਦੀ ਹੈ, ਕਿ ਇਹ ਕੁੱਤੇ, ਬਗਲੇ, ਬੈਲ, ਹਾਥੀ ਬੰਦੇ ਦੀ ਨਿੱਤ ਦੀ ਕਰਨੀ ਅਤੇ ਫ਼ਿਤਰਤ ਨੂੰ ਮੁੱਖ ਰੱਖ ਕੇ ਨੀਅਤ ਕੀਤੇ ਗਏ ਹਨ।

ਹੁਣ ਆਉ, ਆਪਣੇ ਅਸਲ ਵਿਸ਼ੇ ਵੱਲ ਆਉਂਦੇ ਹੋਏ ''ਕੁੱਤੇ ਦੀ ਪੂਛ'' ਵਾਲੀ ਫਿਤਰਤ ਵਾਲੇ ਵਿਅਕਤੀ ਬਾਰੇ ਸਮਝਣ ਦੀ ਕੋਸਿਸ਼ ਕਰੀਏ ਅਤੇ ਇਸ ਲਈ, ਮੈਂ ਆਪਣੇ ਇਸ ਲੇਖ ਦੇ ਪਾਤਰ ਤੋਂ ਭੀ ਤੁਹਾਨੂੰ ਜਾਣਕਾਰ ਕਰਵਾਉਣਾ ਚਾਹੁੰਦਾ ਹਾਂ, ਜਿੰਨ੍ਹਾਂ ਦਾ ਨਾਮ ਹੈ ''ਗੁਰਚਰਨ ਸਿੰਘ ਜਿਉਣਵਾਲਾ'' ਕਿਉਂ ਕਿ ਜੇ ਪਾਤਰ ਸਾਹਮਣੇ ਹੋਵੇਗਾ, ਤਾਂ ਗੱਲ ਸਮਝਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।

ਇਹ ਪੂਛ (ਗੁਰਚਰਨ ਸਿੰਘ ਜਿਉਣਵਾਲਾ) ਕਾਫੀ ਸਮੇਂ ਤੋਂ ਵਿੰਗੀ ਹੈ, ਪਰ ਸਾਨੂੰ ਇਸ ਵਿੰਗੀ ਹੋਈ ਪੂਛ ਦਾ ਉਦੋਂ ਪਤਾ ਲੱਗਾ ਜਦੋਂ ਅਸੀਂ 4-5 ਸਾਲ ਪਹਿਲਾਂ ਗਲਤੀ ਨਾਲ ਇਸਨੂੰ ਇੰਗਲੈਂਡ ਆਉਣ ਲਈ ਸੱਦਾ ਦਿੱਤਾ ਅਤੇ 2-3 ਦਿਨਾਂ ਵਿੱਚ ਇਸਦੇ ਜਗ੍ਹਾ-ਜਗ੍ਹਾ ਪ੍ਰੋਗਰਾਮ ਬੁੱਕ ਕਰਵਾਏ, ਜਿਸਦੇ ਵਿੱਚ ਮੀਰੀ ਪੀਰੀ ਗੁਰਦਵਾਰਾ, ਸਿੰਘ ਸਭਾ ਸਲੋਅ, ਰਾਮਗੜੀਆ ਗੁਰਦਵਾਰਾ ਸਲੋਅ, ਪੰਜਾਬ ਰੇਡਿਉ ਅਤੇ ਸਿੱਖ ਸਕੂਲ ਸਲੋਅ ਅਤਿਆਦਿ।

ਪਰ ਇਸਦੇ ਕੂੜ ਪ੍ਰਚਾਰ ਨੇ -

ਪਹਿਲਾ ਹਮਲਾ ਹੀ ਅੰਮ੍ਰਿਤ ਸੰਸਕਾਰ 'ਤੇ ਕਰ ਦਿੱਤਾ... ਅਖੇ ਕੌਣ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵਿਸਾਖੀ ਵਾਲੇ ਇੱਕਠ ਤੋਂ ਬਾਅਦ ਕਦੇ ਖੰਡੇ-ਬਾਟੇ ਦੀ ਪਾਹੁਲ ਤਿਆਰ ਕੀਤੀ ਸੀ?

ਦੂਜਾ ਹਮਲਾ ਭਾਈ ਗੁਰਦਾਸ ਦੀਆਂ ਵਾਰਾਂ ਤੇ ਅਤੇ ਫਿਰ ਸਹੀਦਾਂ ਦੀਆਂ ਕਥਾਵਾਂ 'ਤੇ.. ਇਸ ਦੀਆਂ ਜੱਬਲੀਆਂ ਸੁਣ ਕੇ ਗੁਰੂਦਵਾਰਾ ਮੀਰੀ ਪੀਰੀ ਵਿੱਚ ਮਾਹੌਲ ਗਰਮ ਹੋ ਗਿਆ, ਪਰ ਸਾਡੇ ਵੀਰਾਂ ਦਾ ਇੱਕਠ ਜਿਆਦਾ ਹੋਣ ਕਰਕੇ ਅਤੇ ਡਾਂਗ ਕਾਇਮ ਹੋਣ ਕਰਕੇ, ਇਸਦਾ ਪਿੰਡਾ ਤੱਤਾ ਹੋਣੋ ਬੱਚ ਗਿਆ, ਪਰ ਅਗਲੇ ਦਿਨ ਇਸਨੂੰ ਜਦੋ ਅਸੀਂ ਪ੍ਰਬੰਧਕਾਂ ਦੇ ਸਾਹਮਣੇ ਬਿਠਾਇਆ, ਤਾਂ ਫਿਰ ਇਸਨੂੰ ਆਪਣੀਆਂ ਮਾਰੀਆਂ ਹੋਈਆਂ ਜੱਬਲੀਆਂ ਸੰਬੰਧੀ ਕੋਈ ਜੁਆਬ ਨਾ ਆਇਆ। ਬਾਕੀ ਭੀ ਸਾਰੇ ਇਸਦੇ ਰੱਖੇ ਹੋਏ ਪ੍ਰੋਗਰਾਮ ਇਸਦੇ ਰਵੱਈਏ ਕਾਰਣ ਇਸੇ ਤਰ੍ਹਾਂ ਹੀ ਫੇਲ ਹੋਏ ਅਤੇ ਟਾਈਗਰ ਜਥੇ ਨੂੰ ਗਾਲਾਂ ਦਾ ਪ੍ਰਸ਼ਾਦ ਮਿਲਿਆ।

ਅਸੀਂ (ਟਾਈਗਰ ਜਥਾ ਅਤੇ ਸਿੰਘ ਸਭਾ ਇੰਟਰਨੈਸ਼ਨਲ ਯੂਕੇ) ਦੇ ਮੈਬਰਾਂ ਨੇ ਇਸ ਟੇਡੀ ਪੂਛ ਨੂੰ ਸਮਝਾਉਣ ਦੀ ਨਾ-ਕਾਮਯਾਬ ਕੋਸਿਸ਼ ਕੀਤੀ, ਕਿ ਅੰਮ੍ਰਿਤ-ਸੰਸਕਾਰ 'ਤੇ ਟਿੱਪਣੀਆਂ ਕਰਕੇ ਕੌਮ ਵਿੱਚ ਦੁਬਿਧਾ ਪੈਦਾ ਕਰਨ ਦੀ ਕੋਸਿਸ਼ ਨਾ ਕਰੋ। ਜਦੋ ਮੈਂ ਪੁਛਿਆ ਕਿ ਤੁਹਾਡੇ ਕੋਲ ਕੀ ਹਿਸਟੋਰੀਕਲ ਰੈਫਰੈਂਸ ਹੈ, ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵਿਸਾਖੀ ਵਾਲੀ ਘਟਨਾ ਤੋਂ ਬਾਅਦ ਕਦੇ ਖੰਡੇ-ਬਾਟੇ ਦੀ ਪਾਹੁਲ ਨਹੀਂ ਛਕਾਈ ਅਤੇ ਇਸਨੇ ਜੁਆਬ ਦੇਣ ਦੀ ਬਜਾਏ, ਮੈਨੂੰ ਵਾਪਸੀ ਸਵਾਲ ਕੀਤਾ, ਕਿ ਤੁਹਾਡੇ ਕੋਲ ਕੀ ਸਬੂਤ ਹੈ? ਜਦੋਂ ਮੈਂ ਮਹਿੰਦਰ ਸਿੰਘ ਜੋਸ਼ ਦੀ ਕਿਤਾਬ ''ਪੰਥ ਦਰਦੀਉ ਕੁਝ ਕਰੋ'' ਭਾਗ-੨ ਪੜ੍ਹਣ ਦੀ ਸਲਾਹ ਦਿੱਤੀ, ਤਾਂ ਇਹ ਪੂਛ ਵਲੇਟਾ ਮਾਰ ਗਈ। ਇਹ ਹੈ ਇਸਦੀ ਇੰਗਲੈਂਡ ਦੀ ਕਾਮਯਾਬੀ ਹੈ ਅਤੇ ਇਹੀ ਕਾਰਣ ਸੀ ਕਿ ਸਾਨੂੰ ਇਸ ਦੀਆਂ ਵੀਡਿਉ ਯੂ-ਟਿਊਬ ਤੋਂ ਪ੍ਰਾਈਵੇਟ ਕਰਨੀਆਂ ਪਈਆਂ, ਕਿਉਂਕਿ ਅਸੀਂ ਗਰੰਥ ਪੰਥ ਦੀ ਰਵਾਇਤਾਂ 'ਤੇ ਹਮਲਾ ਕਰਨ ਵਾਲੇ ਕਿਸੇ ਭੀ ਵਿਅਕਤੀ ਨਾਲ ਆਪਣਾ ਸੰਬੰਧ ਨਹੀਂ ਰੱਖਦੇ।

ਹੁਣ ਆਉ ਇਸਦੇ ਨਵੇਂ ਲਿਖੇ ਲੇਖ ਬਾਰੇ ਗੱਲ ਕਰੀਏ, ਜਿਸ ਵਿੱਚ ਇਸਨੇ ਮੇਰੇ ਸਮੇਤ, ਪ੍ਰੋ: ਦਰਸ਼ਨ ਸਿੰਘ, ਇੰਦਰਜੀਤ ਸਿੰਘ ਕਾਨਪੁਰੀ, ਗੁਰਦੇਵ ਸਿੰਘ ਸੱਧੇਵਾਲੀਆ, ਅਤੇ ਖ਼ਾਲਸਾ ਨਿਊਜ਼ ਖਿਲਾਫ਼ ਕਾਫੀ ਕੁਝ ਗਲੱਛਿਆ (ਕੁੱਤੇ ਦੀ ਉੱਲਟੀ ਨੂੰ ਗਲੱਛਣਾ ਆਖਦੇ ਹਨ) ਹੈ।

1) ਇਹ ਆਪਣੇ ਨਵੇ ਲਿਖੇ ਲੇਖ ਵਿੱਚ ਸੁਪਨਾ ਲੈਂਦਾ ਹੋਇਆ ਆਖਦਾ ਹੈ, ਕਿ ਪ੍ਰਭਦੀਪ ਸਿੰਘ ਨੇ, ਸ. ਹਰਨੇਕ ਸਿੰਘ ਨਿਊਜੀਲੈਂਡ ਵਾਲੇ ਨੂੰ ਕਿਹਾ ਕਿ ਮੇਰੀ ਸਰਬਜੀਤ ਸਿੰਘ ਧੂੰਦੇ ਨਾਲ ਗੱਲ ਕਰਵਾ, ਪਰ ਕੋਈ ਕਾਮਯਾਬੀ ਹਾਸਲ ਨਹੀਂ ਹੋਈ।

ਉੱਤਰ - ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਸਪੱਸਟ ਕਰ ਦੇਵਾਂ, ਕਿ ਮੇਰੀ ਪਿਛਲੇ ਤਕਰੀਬਨ ਦੋ ਸਾਲ ਤੋਂ ਹਰਨੇਕ ਸਿੰਘ ਨਾਲ ਗੱਲ ਨਹੀਂ ਹੋਈ। ਜੋ ਪਿਛਲੇ ਮਹੀਨੇ ਮੈਨੂੰ ਹਰਨੇਕ ਸਿੰਘ ਹੁਰਾਂ ਦਾ ਫੋਨ ਆਇਆ ਸੀ, ਉਸਦੀ ਵਜ੍ਹਾ ਇਹ ਸੀ ਕਿ ''ਪੰਜਾਬੀ ਇੰਨ ਹੌਲੈਂਡ'' ਔਨ-ਲਾਈਨ ਨਿਊਜ਼ ਵਾਲੇ ਵੀਰਾਂ ਕਿਸੇ ਦੁਆਰਾ ਭੇਜੀ ਹੋਈ ਕੋਈ ਗਲਤ ਨਿਊਜ਼ ਇਹਨਾ ਦੇ ਖਿਲਾਫ਼ ਲਗਾ ਦਿੱਤੀ ਸੀ ਅਤੇ ਇਨ੍ਹਾਂ ਨੂੰ ਪਤਾ ਸੀ ਕਿ ਮੇਰੀ ਉਨ੍ਹਾਂ ਨਾਲ ਗੱਲ-ਬਾਤ ਹੈ ਅਤੇ ਮੈਂ ''ਪੰਜਾਬੀ ਇੰਨ ਹੌਲੈਂਡ'' ਦੇ ਸੰਪਾਦਕ ਹਰਜੋਤ ਸਿੰਘ ਸੰਧੂ ਨਾਲ ਗੱਲ ਕਰ ਕੇ ਇਹ ਨਿਊਜ਼ ਹਟਵਾ ਦੇਵਾਂ। ਇਸ ਤੋਂ ਇਲਾਵਾ ਹੋਰ ਭੀ ਕਾਫੀ ਗੱਲਾਂ ਹੋਈਆਂ, ਪਰ ਇਸ ਤਰਾ ਦੀ ਕੋਈ ਭੀ ਗੱਲ ਨਹੀਂ ਹੋਈ, ਕਿ ਮੈਂ ਇਹ ਗੱਲ ਕਹੀ ਹੋਵੇ ਕਿ ਮੇਰੀ ਸਰਬਜੀਤ ਸਿੰਘ ਧੂੰਦਾ ਨਾਲ ਗੱਲ ਕਰਵਾਉ। ਇਹ ਗੱਲ-ਬਾਤ ਮੇਰੇ ਮੋਬਾਇਲ 'ਤੇ ਹੋ ਰਹੀ ਸੀ ਅਤੇ ਮੇਰੇ ਮੋਬਾਇਲ ਵਿੱਚ ਆਟੋਮੈਟਿਕ ਰਿਕਾਰਡਿੰਗ ਸਿਸਟਿਮ ਹੋਣ ਕਰਕੇ, ਹਰ ਕਾਲ ਰਿਕਾਰਡ ਹੁੰਦੀ ਹੈ, ਕਿਉਂਕਿ ਸਾਨੂੰ ਰੋਜ ਤਰ੍ਹਾਂ-ਤਰ੍ਹਾਂ ਦੇ ਫੋਨ ਆਉਂਦੇ ਰਹਿੰਦੇ ਹਨ, ਇਸ ਲਈ ਹਰ ਰਿਕਾਰਡ ਰੱਖਣਾ ਪੈਂਦਾ ਹੈ। ਅਗਰ ਕੋਈ ਉਲਝਨ ਪੈਦਾ ਹੋਵੇਗੀ, ਤਾਂ ਇਹ ਗੱਲ-ਬਾਤ ਜਨਤੱਕ ਭੀ ਕੀਤੀ ਜਾ ਸਕਦੀ ਹੈ, ਪਰ ਮੈਨੂੰ ਨਾਲ ਹੀ ਯਕੀਨ ਹੈ, ਕਿ ਇਸ ਤਰ੍ਹਾਂ ਦਾ ਝੂਠ ਸਿਰਦਾਰ ਹਰਨੇਕ ਸਿੰਘ ਨੇ ਇਸ ਵਿੰਗੀ ਪੂਛ ਨੂੰ ਨਹੀਂ ਬੋਲਿਆ ਹੋਵੇਗਾ।

2) ਦੂਜੀ ਗੱਲ ਇਹ ਆਖਦਾ ਹੈ ਕਿ ਪ੍ਰਭਦੀਪ ਸਿੰਘ ਨੂੰ 2011 ਵਿਚ ਅਸੀਂ 65 ਕੁ ਚੋਣਵੇਂ ਸਿੱਖ ਕਿਸੇ ਮਸਲੇ ਬਾਰੇ ਵੀਚਾਰ ਕਰਨ ਲਈ ਸੱਦੇ ਸਨ ਤੇ ਮੈਂ (ਜਿਊਣਵਾਲਾ) ਪ੍ਰਭਦੀਪ ਸਿੰਘ ਹੋਰਾਂ ਨੂੰ ਵੀ ਆਉਣ ਲਈ ਸੱਦਾ ਦਿੱਤਾ। ਅੱਗੋਂ ਜਵਾਬ ਮਿਲਿਆ, “ਪਹਿਲਾ ਮੈਂ ਆਪਣੀ ਪਾਰਟੀ ਯੂਰਪ ਵਿਚ ਤੱਕੜੀ ਕਰ ਲਵਾਂ ਫਿਰ ਮੈਂ ਨਾਰਥ ਅਮਰੀਕਾ ਵੱਲ ਨੂੰ ਆਵਾਂਗਾ”।

ਉੱਤਰ - ਇਹ ਬੜੀ ਹਾਸੋਹੀਣੀ ਜਹੀ ਗੱਲ ਹੈ। ਕੀ ਪ੍ਰਭਦੀਪ ਸਿੰਘ ਨੇ ਕੋਈ ਰਾਜਨੀਤਿਕ ਪਾਰਟੀ ਖੜੀ ਕਰਨੀ ਹੈ? ਵਿੰਗੀ ਪੂਛ ਦੇ ਇਸ ਝੂਠ ਨੇ ਤਾਂ ਝੂਠ ਦੀ ਭੀ ਜਾਨ ਕੱਢ ਦਿੱਤੀ ਹੈ, ਪਰ ਜੇ ਅਜੇ ਭੀ ਕਿਸੇ ਨੂੰ ਕੋਈ ਸ਼ੰਕਾ ਰਹਿ ਜਾਵੇ, ਤਾਂ ਮੈਂ ਯੂਰਪ ਜਿਥੇ-ਜਿਥੇ ਭੀ ਗਿਆ ਹਾਂ, ਉਥੋ ਦੀ ਸੰਗਤ ਜਾਂ ਪ੍ਰਬੰਧਿਕ ਕਮੇਟੀਆਂ ਵੱਲੋਂ ਇਹ ਗੱਲ ਸਪੱਸਟ ਕੀਤੀ ਜਾ ਸਕਦੀ ਹੈ ਕਿ ਕਿਤੇ ਭੀ ਅੱਜ ਤੱਕ ਮੈਂ ਕੋਈ ਨਿਜਪ੍ਰਸਤੀ ਦੀ ਗੱਲ ਕੀਤੀ ਹੈ?

3) ਤੀਜਾ ਵੱਡਾ ਕੁਫਰ ਇਸ ਵਿੰਗੀ ਪੂਛ ਨੇ ਇਹ ਤੋਲਿਆ ਕਿ "ਗਰੀਬਦਾਸ ਮੁੱਲਾਂਪੁਰ ਵਾਲੇ ਯਾਦਵਿੰਦਰ ਸਿੰਘ ਤੇ ਜਗਪਾਲ ਸਿੰਘ ਸਰੀ ਬੀ.ਸੀ. ਕੈਨੇਡਾ। ਯਾਦਵਿੰਦਰ ਸਿੰਘ ਨੇ ਜਿਉਂ ਹੀ ਕਿਹਾ ਕਿ ਮੈਂ ਗੁਰਮਤਿ ਬਾਰੇ ਸਿੰਘ ਸਭਾ ਕੈਨੇਡਾ ਤੋਂ ਪੜ੍ਹ ਕੇ ਜਗਰੁਕ ਹੋਇਆ ਹਾਂ ਤਾਂ ਉਸ ਨੂੰ ਫਿਰ ਕਦੀ ਟਾਈਗਰ ਜੱਥੇ ਦਾ ਫੂਨ ਨਹੀਂ ਗਿਆ

ਉੱਤਰ- ਗਰੀਬਦਾਸ ਮੁੱਲਾਂਪੁਰ ਵਾਲੇ ਯਾਦਵਿੰਦਰ ਸਿੰਘ ਤਾਂ ਮੇਰੇ ਖਿਆਲ ਵਿੱਚ ਭੀ ਨਹੀਂ ਹੈ ਕਿ ਇਹ ਸੱਜਣ ਕੌਣ ਹੈ, ਪਰ ਜਗਪਾਲ ਸਿੰਘ ਸਰੀ ਬੀ.ਸੀ. ਕੈਨੇਡਾ ਵਾਲੇ ਵੀਰ ਦਾ ਮੈਨੂੰ ਅਕਸਰ ਫੋਨ ਆਉਂਦਾ ਰਹਿੰਦਾ ਹੈ ਜੋ ਕਿ ਕਾਫੀ ਪੰਥ ਦਰਦੀ ਅਤੇ ਖੋਜੀ ਵੀਰ ਹੈ, ਅਕਸਰ ਗੁਰਬਾਣੀ ਜਾਂ ਇਤਿਹਾਸ ਸੰਬੰਧੀ ਇਹ ਵੀਰ ਮੇਰੇ ਨਾਲ ਵਿਚਾਰਾਂ ਕਰਦਾ ਰਹਿੰਦਾ ਹੈ, ਪਰ ਕਦੇ ਭੀ ਅੱਜ ਤੱਕ ਇਸ ਵੀਰ ਨੇ ਇਹ ਜ਼ਿਕਰ ਨਹੀਂ ਕੀਤਾ, ਕਿ ਉਹ ਸਿੰਘ ਸਭਾ ਕਨੇਡਾ ਦੇ ਕਾਮਰੇਡੀ ਸੋਚ ਰੱਖਣ ਵਾਲੇ ਵਿੰਗੀ ਪੂਛ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋਇਆ ਸੀ, ਪਰ ਫਿਰ ਭੀ ਮੈਂ ਆਪਣੀ ਤਸੱਲੀ ਲਈ ਜਗਪਾਲ ਸਿੰਘ ਸਰੀ ਨੂੰ ਫੋਨ ਕਰਕੇ ਵਿੰਗੀ ਪੂਛ ਦੇ ਲੇਖ ਸੰਬੰਧੀ ਵੇਰਵਾ ਲੈ ਲਿਆ ਸੀ ਅਤੇ ਇਸ ਵੀਰ ਨੇ ਸਾਫ਼ ਮਨਾ ਕਰ ਦਿੱਤਾ ਕਿ ਮੈਂ ਕਦੇ ਭੀ ਵਿੰਗੀ ਪੂਛ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਇਹ ਕੋਰਾ ਝੂਠ ਬੋਲ ਰਿਹਾ ਹੈ।

ਬਾਕੀ ਹਮੇਸ਼ਾ ਦੀ ਤਰ੍ਹਾਂ ਇਸਨੇ ਪ੍ਰੋ: ਦਰਸ਼ਨ ਸਿੰਘ, ਖ਼ਾਲਸਾ ਨਿਊਜ਼ ਅਤੇ ਇੰਦਰਜੀਤ ਸਿੰਘ ਕਾਨਪੁਰੀ ਵਰਗੇ ਸੁਹਿਰਦ ਪੰਥਿਕ ਸਖਸੀਅਤਾਂ ਨੂੰ ਭੰਡਣ ਦੀ ਕੋਸਿਸ਼ ਕੀਤੀ ਹੈ ਜੋ ਕਿ ਇਸਦੀ ਵਿਸ਼ ਭਰੀ ਮਾਨਸਿਕਤਾ ਦੀ ਨਿਸ਼ਾਨੀ ਹੈ।

ਪਿਛੇ ਜਿਹੇ ਸ. ਗੁਰਦੇਵ ਸਿੰਘ ਸੰਧਾਵਾਲੀਆ ਨੇ ਇਸ ਵਿੰਗੀ ਪੂਛ ਨੂੰ ਆਪਣੇ ਸਖ਼ਤ ਲੇਖਾਂ ਰੂਪੀ ਫੂਕਨੇ ਵਿੱਚ ਪਾਇਆ ਸੀ, ਅਤੇ ਇਸ ਆਪਣੀ ਵੇਬਸਾਇਟ ਤੋਂ ਕੁਝ ਇਤਰਾਜ ਯੋਗ ਲੇਖਾਂ ਨੂੰ ਉਤਾਰ ਕੇ ਆਪਣੀ ਪੂਛ ਨੂੰ ਸਿੱਧੀ ਹੋਣ ਦਾ ਥੋੜਾ ਜਿਹਾ ਸੰਕੇਤ ਦਿੱਤਾ ਸੀ, ਪਰ ਜਦੋਂ ਅਸੀਂ ਦੁਬਾਰਾ ਗੁਰੂ ਸਾਹਿਬ ਦੀਆਂ ਪਾਵਨ ਪੰਕਤੀਆਂ ਦੀ ਵਿਚਾਰ ਕਰਦੇ ਹਾਂ, ਤਾਂ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਕੁੱਤੇ ਦੀ ਪੂਛ ਕਦੇ ਭੀ ਸਿੱਧੀ ਨਹੀਂ ਹੁੰਦੀ ਭਾਵੇਂ 100 ਸਾਲ ਫੂਕਨੇ ਵਿਚ ਪਾ ਛੱਡੋ।

ਹੁਣ ਜਦੋਂ ਪੂਛ ਸਿੱਧੀ ਨਾ ਹੋਵੇ ਤਾਂ ਕਿ ਕਰਨਾ ਚਾਹੀਦਾ ਹੈ?

ਦੁਨੀਆ ਵਿੱਚ ਕੋਈ ਭੀ ਐਸੀ ਉਲਝਨ ਨਹੀਂ ਹੁੰਦੀ ਜਿਹੜੀ ਹੱਲ ਨਾ ਕੀਤੀ ਜਾ ਸਕੇ। ਇਸਦਾ ਭੀ ਹੱਲ ਹੈ, ਕਿ ਇਸਦੀ ਪੰਥਿਕ ਪੂਛ ਕੱਟ ਕੇ, ਇਸਨੂੰ ਲੰਡਾ ਕੁੱਤਾ ਬਣਾ ਦੇਵੋ, ਪਰ ਇਹ ਪੂਛ ਕੌਣ ਕੱਟ ਸਕਦਾ ਹੈ? ਸਭ ਤੋਂ ਪਹਿਲਾ ਤਾਂ ਮਿਸ਼ਨਰੀ ਕਾਲਿਜ ਜਿੰਨ੍ਹਾਂ ਦਾ ਨਾਮ ਵਰਤ ਕੇ, ਆਪਣੀ ਪੂਛ ਹਿਲਾ ਰਿਹਾ ਹੈ, ਅਤੇ ਬਾਰ-ਬਾਰ ਮਿਸ਼ਨਰੀ ਕਾਲਿਜ ਨੂੰ ਜਿੰਮੇਵਾਰ ਠਹਿਰਾ ਕੇ, ਇਹ ਗਲੱਛਣਾ ਸ਼ੁਰੂ ਕਰ ਦਿੰਦਾ ਹੈ (ਜੇ ਮਿਸ਼ਨਰੀ ਕਾਲਿਜ ਇਸ ਦੇ ਲਿਖੇ ਹੋਏ ਲੇਖਾਂ ਨਾਲ ਸਹਿਮਤ ਨਹੀਂ ਹਨ, ਤਾਂ ਉਹ ਆਪਣਾ ਪੱਖ ਸਪਸੱਟ ਕਰਨ। ਦੂਜੀ ਧਿਰ ਹੈ ਸਿੰਘ ਸਭਾ ਕਨੇਡਾ ਦੇ ਮੈਂਬਰ, ਅਗਰ ਉਹ ਇਸ ਵਿੰਗੀ ਪੂਛ ਦੇ ਵਲੇਟੇ ਵਿੱਚ ਨਹੀਂ ਫਸੇ ਹਨ, ਤਾਂ ਉਹ ਭੀ ਇਸਦਾ ਬਾਈਕਾਟ ਕਰਕੇ ਇਸ ਵਿੰਗੀ ਪੂਛ ਤੋਂ ਪਿੱਛਾ ਛੁਡਾਉਣ।

ਨੋਟ - ਜੇ ਇਹ ਪੂਛ ਦੁਬਾਰਾ ਹਿੱਲੀ, ਤਾਂ ਫਿਰ ਕੈਂਚੀ ਰੂਪੀ ਲੇਖ ਦਾਗਿਆ ਜਾਵੇਗਾ, ਹੋ ਸਕਦਾ ਹੈ ਅਗਲਾ ਕ੍ਰਿਆ ਕਰਮ ਵੀਡਿਉ ਰਾਹੀਂ ਕੀਤਾ ਜਾਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top