ਸਾਡੀ ਕੌਮ ਦੇ ਅਖੌਤੀ ਜਥੇਦਾਰ ਜਿਹੜੇ ਚੱਲੇ ਹੋਏ ਕਾਰਤੂਸ ਨੇ, ਇਹ
ਲੋਕ ਕੌਮ ਨੂੰ ਨਿੱਤ-ਦਿਨ ਮੂਰਖ ਬਣਾ ਰਹੇ ਨੇ ਮਰਿਯਾਦਾ ਦੇ ਨਾਂ 'ਤੇ, ਕੌਮ ਦਾ ਸ਼ੋਸਣ ਕਰ
ਰਹੇ ਨੇ। ਇਨਾਂ ਪੱਪੂ ਜਥੇਦਾਰਾਂ ਦਾ ਕੌਮ ਨਾਲ ਜੋ ਵਾਅਦੇ ਕੀਤੇ, ਉਹ ਸਿਰਫ ਇੱਕ ਕੋਰਾ
ਝੂਠ, ਜਿਸ ਦਾ ਨਾ ਸਿਰ ਨਾ ਪੈਰ। ਕਿਸੇ ਕਵੀ ਨੇ ਇਹਨਾ ਲੋਕਾਂ 'ਤੇ ਚਾਰ ਕੁ ਲਾਇਨਾਂ
ਲਿਖੀਆਂ, ਜੋ ਇਨ੍ਹਾਂ ਅਖੌਤੀ ਜਥੇਦਾਰਾਂ 'ਤੇ ਬਿਲਕੁੱਲ ਸਹੀ ਢੁੱਕਦੀਆਂ ਨੇ।
ਉਸ ਕਵੀ ਦੀ ਕਾਲਮ ਲਿਖਦੀ ਹੈ ਕਿ...
ਰਾਵੀ
ਵਿੱਚ ਵਗੀਆਂ ਤਿੰਨ ਨਹਿਰਾਂ, ਦੋ ਸੁੱਕੀਆਂ ਇੱਕ ਵਗੇ ਹੀ ਨਾ...
ਜਿਹੜੀ ਵਗੇ ਉਸ ਵਿੱਚੋ ਨਿਕਲੇ ਤਿੰਨ ਬ੍ਰਹਾਮਣ, ਦੋ ਡੁੱਬ ਗਏ ਇੱਕ ਲੱਭੇ ਹੀ ਨਾ...
ਜਿਹੜਾ ਲੱਭੇ ਹੀ ਨਾ, ਉਸਨੂੰ ਲੱਭੀਆ ਤਿੰਨ ਗਾਂਵਾਂ, ਦੋ ਫੰਡਰਾਂ ਇੱਕ ਸੂਏ ਹੀ ਨਾ...
ਜਿਹੜੀ ਸੂਏ ਹੀ ਨਾ, ਉਸਨੇ ਦਿੱਤੇ ਤਿੰਨ ਵੱਛੇ, ਦੋ ਲੰਗੜੇ ਤੇ ਇੱਕ ਉੱਠੇ ਹੀ ਨਾ...
ਜਿਹੜਾ ਉੱਠੇ ਹੀ ਨਾ, ਉਸ ਦੀ ਕੀਮਤ ਤਿੰਨ ਰੁਪਏ ਦੋ ਖੋਟੇ, ਇੱਕ ਚੱਲੇ ਹੀ ਨਾ...
ਜਿਹੜਾ ਚੱਲੇ ਹੀ ਨਾ, ਉਸਨੂੰ ਆਏ ਤਿੰਨ ਸੁਨਿਆਰੇ ਦੇਖਣ, ਦੋ ਅੰਨੇ, ਇੱਕ ਨੂੰ ਦਿਸੇ ਹੀ
ਨਾ...
ਜਿਸ ਨੂੰ ਦਿਸੇ ਹੀ ਨਾ, ਉਸਨੂੰ ਮਾਰੀਆਂ ਤਿੰਨ ਮੁੱਕੀਆਂ, ਦੋ ਖੁੱਸ ਗਈਆਂ, ਇੱਕ ਵੱਜੀ ਹੀ
ਨਾ।
ਇਸ ਤਰ੍ਹਾਂ ਦਾ ਭੰਬਲਭੂਸਾ ਬਣਾ ਦਿੱਤਾ ਹੈ ਇਨ੍ਹਾਂ ਨੇ ਕੌਮ ਦਾ...