Share on Facebook

Main News Page

ਸਿਆਟਲ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ 2003 ਬਾਰੇ ਸੈਮੀਨਾਰ ਇਤੀਹਾਸਿਕ ਹੋ ਨਿਬੜਿਆ

ਸਿਆਟਲ, 26 ਅਕਤੂਬਬਰ : ਅੱਜ ਸਿਆਟਲ ਵਿਖੇ ਹੋਏ ਸੈਮੀਨਾਰ ਵਿਚ ਮੂਲ ਨਾਨਕਸ਼ਾਹੀ ਕਲੰਡਰ 2003 ਨੂੰ ਪੂਰਨ ਤੌਰ ਤੇ ਲਾਗੂ ਕਰਵਾਉਣ ਵਾਸਤੇ ਅਮਰੀਕਾ ਕਨੇਡਾ ਦੀਆਂ ਸੰਗਤਾਂ ਵਲੋਂ ਲਿਆ ਫ਼ੈਸਲਾ ਇਤਿਹਾਸਿਕ ਹੋ ਨਿਬੜਿਆ। ਸੈਮੀਨਾਰ ਵਿਚ ਪਹੁੰਚੀਆਂ ਕੋਈ 50 ਦੇ ਕਰੀਬ ਅਮਰੀਕਾ ਕਨੇਡਾ ਦੀਆਂ ਗੁਰਦਆਰਾ ਪ੍ਰਬੰਧਕ ਕਮੇਟੀਆਂ ਨੇ ਇਸ ਕਲੰਡਰ ਨੂੰ ਲਾਗੂ ਕਰਨ ਵਾਸਤੇ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਹਥ ਖੜ੍ਹੇ ਕਰ ਕੇ ਪ੍ਰਵਾਨਗੀ ਦਿਤੀ।


ਲਗ ਭਗ 6.30 ਘੰਟੇ ਚਲੇ ਇਸ ਪ੍ਰੋਗਰਾਮ ਵਿਚ ਸਿੱਖ ਸੰਗਤਾਂ ਦੇ ਠਾਠਾਂ ਮਾਰਦੇ ਇੱਕਠ ਦਾ ਲਗਾਤਾਰ ਬੈਠੇ ਰਹਿਣਾ ਆਪਣੇ ਆਪ ਵਿਚ ਹੀ ਇੱਸ ਗੱਲ ਤੇ ਮੋਹਰ ਸੀ ਕਿ ਸਿੱਖ ਸੰਗਤਾਂ ਇਸ ਮਸਲੇ ਪ੍ਰਤੀ ਕਿੰਨੀਆਂ ਚਿੰਤਤ ਹਨ। ਕੈਨੇਡਾ ਦੇ ਸ਼ਹਿਰ ਟਰੰਟੋ, ਕੈਲਗਰੀ, ਵੈਨਕੁਵਰ, ਸਰੀ, ਅਮਰੀਕਾ ਦੇ ਸ਼ਹਿਰ ਨਿਊਯਾਰਕ, ਕੈਲੇਫ਼ੋਰਨੀਆਂ, ਡੈਲਸ, ਬੈਲਿੰਗਹਿੰਮ, ਲਿੰਡਨ, ਬੌਥਲ, ਸੈਨਹੋਜੇ, ਫ਼ਰਿਜਨੋ, ਬਾਲਟੀਮੋਰ ਅਤੇ ਕਈ ਹੋਰ ਸ਼ਹਿਰਾਂ ਤੋਂ ਪਹੁੰਚੇ ਬੁਲਾਰੇ ਅਤੇ ਗੁਰਦੁਆਰੇ ਪ੍ਰਬੰਧਕ ਕਮੇਟੀਆਂ ਦੇ ਡੈਲੀਗੇਟ ਇਸ ਗਲ ਦੀ ਗਵਾਹੀ ਭਰਦੇ ਸਨ ਕਿ ਵੋਟਾਂ ਖ਼ਾਤਰ ਸਿੱਖ ਸਿਧਾਤਾਂ ਨਾਲ ਕੀਤੇ ਜਾ ਰਹੇ ਖਿਲਵਾੜ ਪ੍ਰਤੀ ਵਿਦੇਸ਼ੀ ਸਿੱਖਾਂ ਵਿਚ ਕਿੰਨਾ ਰੋਸ ਹੈ।

ਇਸ ਸਾਰੇ ਸੈਮੀਨਾਰ ਦੀ ਸਾਰੀ ਰਿਕਾਡਿੰਗ http://www.youtube.com/results?search_query=Nanakshahi+Calendar+seminar+seattle+2013 ਆਪ ਜੀ ਇਸ ਲਿੰਕ 'ਤੇ ਦੇਖ ਸਕਦੇ ਹੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top