Share on Facebook

Main News Page

ਮੈਂ ਆਪਣੇ ਵਿਚਾਰਾਂ ਦੀ ਸਾਂਝ ਹਰ ਉਸ ਸਿੱਖ ਨਾਲ ਪਾਉਣ ਲਈ ਆਜ਼ਾਦ ਹਾਂ, ਜੋ ਗੁਰੂ ਗਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈ
-: ਜਗਪਾਲ ਸਿੰਘ ਸਰੀ ਕੈਨੇਡਾ

ਵੀਰ ਪ੍ਰਭਦੀਪ ਸਿੰਘ ਯੂ.ਕੇ. ਤੇ ਭਾਈ ਗੁਰਚਰਨ ਸਿੰਘ ਜਿਉਣ ਵਾਲਾ ਜੀ ਗੁਰ ਫ਼ਤਿਹ ਪ੍ਰਵਾਨ ਕਰਨਾ

ਵਾਹਿਗੁਰੂ ਜੀ ਕਾ ਖਾਲਸਾ॥ ਵਹਿਗੁਰੂ ਜੀ ਕੀ ਫ਼ਤਿਹ ॥

ਵੀਰ ਪ੍ਰਭਦੀਪ ਸਿੰਘ ਜੀ ਜਿਸ ਤਰ੍ਹਾਂ ਅੱਜ ਸਵੇਰੇ ਆਪਣੀ ਫੋਨ ਉਪਰ ਗੱਲਬਾਤ ਭਾਈ ਗੁਰਚਰਨ ਸਿੰਘ ਜਿਉਣ ਵਾਲਾ ਜੀ ਦੇ ਲੇਖ ਦੇ ਸਬੰਧ ਵਿੱਚ ਹੋਈ ਸੀ, ਭਾਈ ਪ੍ਰਭਦੀਪ ਸਿੰਘ ਜੀ ਮੈਂ ਸਾਰਾ ਲੇਖ ਪੜਨ ਤੋਂ ਬਾਅਦ ਜਿਸ ਨਤੀਜੇ 'ਤੇ ਪਹੁਚਿਆਂ ਹਾਂ, ਉਸ ਬਾਰੇ ਮੈਂ ਆਪਣੇ ਵਿਚਾਰ ਦੇ ਰਹਿਆ ਹਾਂ।

ਵੀਰ ਪ੍ਰਭਦੀਪ ਸਿੰਘ ਜੀ ਮੈਂ ਸਿਰਫ ਉਹਨਾਂ ਗੱਲਾਂ ਦਾ ਹੀ ਜਿਕਰ ਕਰਨਾ ਹੈ, ਜੋ ਮੇਰੇ ਨਾਲ ਸਬੰਧਤ ਹਨ। ਤੁਹਾਡਾ ਤੇ ਜਿਉਣ ਵਾਲੇ ਦਾ ਆਪਸ ਵਿੱਚ ਸਬਦਾਂ ਦਾ ਜੋ ਮਰਜ਼ੀ ਮੱਤਭੇਦ ਹੋਵੇ, ਮੇਰਾ ਭਾਵ { ਜਗਪਾਲ ਸਿੰਘ ਸਰੀ ਕੈਨੇਡਾ} ਦਾ ਉਨ੍ਹਾਂ ਗੱਲਾਂ ਦਾ ਕੋਈ ਸਬੰਧ ਨਹੀਂ ਹੈ।

ਜੇ ਭਾਈ ਗੁਰਚਰਨ ਸਿੰਘ ਜਿਉਣ ਵਾਲਾ ਜੀ ਨੂੰ ਇਹ ਲੱਗਾ ਹੋਵੇ ਕਿ ਭਾਈ ਪ੍ਰਬਦੀਪ ਸਿੰਘ ਮੈਨੂੰ ਭਾਵ ਜਗਪਾਲ ਸਿੰਘ ਸਰੀ ਕੈਨੇਡਾ ਨੂੰ ਸਿੰਘ ਸਭਾ ਕੈਨੇਡਾ ਨਾਲੋਂ ਤੋੜ ਕੇ, ਟਾਇਗਰ ਜੱਥਾ ਯੂ.ਕੇ. ਨਾਲ ਜੋੜਨ ਵਾਲੀ ਗੱਲ ਕਰ ਰਹੇ ਹਨ, ਤਾਂ ਇਸ ਨਾਲ ਮੈਂ ਸਹਿਮੱਤ ਨਹੀਂ ਹਾਂ, ਜਗਪਾਲ ਸਿੰਘ ਸਰੀ ਕੈਨੇਡਾ ਹਰ ਉਸ ਸੰਸਥਾ ਨਾਲ ਕੰਮ ਕਰਨ ਲਈ ਤਿਆਰ ਹੈ, ਜੋ ਗੁਰੂ ਗਰੰਥ ਤੇ ਪੰਥ ਨਾਲ ਇਕ ਹੋ ਕੇ ਕੰਮ ਕਰਦੀ ਹੋਵੇ, ਚਾਹੇ ਉਹ ਖ਼ਾਲਸਾ ਨਿਊਜ਼, ਸਿੰਘ ਸਭਾ ਕੈਨੇਡਾ, ਟਾਇਗਰ ਜੱਥਾ ਯੂ.ਕੇ. ਜਾ ਫਿਰ ਕੋਈ ਹੋਰ ਸੰਸਥਾ ਹੋਵੇ, ਜਗਪਾਲ ਸਿੰਘ ਸਰੀ ਕੈਨੇਡਾ ਕਿਸੇ ਬੰਦੇ ਦਾ ਪਿਛ ਲੱਗ ਨਹੀਂ ਹੈ, ਨਾ ਹੀ ਕੋਈ ਬੰਦਾ ਜਗਪਾਲ ਸਿੰਘ ਸਰੀ ਕੈਨੇਡਾ ਨੂੰ ਕਿਸੇ ਨਾਲੋਂ ਤੋੜ ਕੇ, ਕਿਸੇ ਨਾਲ ਜੋੜ ਸਕਦਾ ਹੈ, ਜਗਪਾਲ ਸਿੰਘ ਸਰੀ ਕੈਨੇਡਾ ਲਈ ਆਪ ਸੱਭ ਸਤਿਕਾਰਯੋਗ ਹੋ।

ਜਗਪਾਲ ਸਿੰਘ ਸਰੀ ਕੈਨੇਡਾ ਆਪਣੇ ਵਿਚਾਰਾਂ ਦੀ ਸਾਂਝ ਹਰ ਉਸ ਸਿੱਖ ਨਾਲ ਪਾਉਣ ਲਈ ਆਜ਼ਾਦ ਹੈ, ਜੋ ਗੁਰੂ ਗਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਹੈ। ਜੇ ਕਿਸੇ ਵੀਰ ਭਾਈ ਨੂੰ ਇਹ ਲਗਦਾ ਹੈ, ਕਿ ਜਗਪਾਲ ਸਿੰਘ ਮੇਰੇ ਤੋਂ ਬਿਨਾ ਕਿਸੇ ਹੋਰ ਨਾਲ ਵਿਚਾਰ ਨਾ ਸਾਂਝੇ ਕਰੇ, ਤਾਂ ਇਹ ਸੋਚ ਉਸ ਮਨੁੱਖ ਦੀ ਹੋ ਸਕਦੀ ਹੈ, ਨਾ ਕਿ ਜਗਪਾਲ ਸਿੰਘ ਦੀ।

ਜੇ ਕਿਸੇ ਵੀਰ ਭਾਈ ਨੂੰ ਇਹ ਲਗੇ ਕਿ ਜਗਪਾਲ ਸਿੰਘ ਨੂੰ ਕੋਈ ਇਕ ਪਾਸੇ ਤੋਂ ਤੋੜ ਕੇ ਦੂਜੇ ਪਾਸੇ ਜੋੜ ਰਹਿਆ ਹੈ, ਤਾਂ ਇਹ ਉਸ ਵੀਰ ਭਾਈ ਦੇ ਵਿਚਾਰ ਹੋ ਸਕਦੇ ਹਨ, ਜਗਪਾਲ ਸਿੰਘ ਸਰੀ ਕੈਨੇਡਾ ਦਾ ਉਹਨਾ ਵਿਚਰਾ ਨਾਲ ਕੋਈ ਸਬੰਧ ਨਹੀਂ। ਜਗਪਾਲ ਸਿੰਘ ਕਿਸੇ ਬੰਦੇ ਨਾਲ ਨਹੀਂ ਸਿਰਫ ਪੰਥਕ ਸੋਚ ਵਾਲੇ ਵੀਰਾਂ ਨਾਲ ਕਰਨ ਕੰਮ ਕਰਨ ਵਾਲਿਆਂ ਨਾਲ ਸਬੰਧਤ ਹੈ। ਪਰ ਜੇ ਕੋਈ ਉਹਨਾ ਪੰਥਕ ਬੰਦਿਆਂ ਵਿੱਚ ਵੀ ਇਹ ਸੋਚੇ ਕਿ ਜਗਪਾਲ ਸਿੰਘ ਸਿਰਫ ਮੇਰੀ ਸੋਚ ਦਾ ਗੁਲਾਮ ਹੋਵੇ ਤਾਂ, ਇਹ ਉਸ ਬੰਦੇ ਦੀ ਸੋਚ ਹੋ ਸਕਦੀ ਹੈ।

ਇਹਨਾ ਸ਼ਬਦਾ ਨਾਲ ਮੈਂ ਆਪਣਾ ਪੱਖ ਸਾਫ਼ ਕਰ ਦਿਤਾ ਹੈ ਕਿ ਜਗਪਾਲ ਸਿੰਘ ਸਰੀ ਕੈਨੇਡਾ ਸਿਰਫ ਪੰਥਕ ਸੋਚ ਵਾਲੇ ਵੀਰਾਂ ਨਾਲ ਕੰਮ ਕਰਨ ਲਈ ਹਮੇਸ਼ਾਂ ਤਿਆਰ ਹੈ, ਹੋਰ ਰਹੇਗਾ, ਨਾ ਮੈਨੂੰ ਕੋਈ ਕਿਸੇ ਨਾਲੋ ਤੋੜ ਸਕਦਾ ਹੈ, ਨਾ ਜੋੜ ਸਕਦਾ ਹੈ। ਜਗਪਾਲ ਸਿੰਘ ਸਰੀ ਕੈਨੇਡਾ ਜਿਸ ਪੰਥਕ ਧਿਰ ਨਾਲ ਕੰਮ ਕਰ ਰਹਿਆ ਹੈ, ਆਪਣੀ ਮਰਜ਼ੀ ਨਾਲ ਕਰ ਰਹਿਆ ਹੈ। ਜੇ ਕਿਸੇ ਵੀਰ ਦੇ ਮੇਰੇ ਬਾਰੇ ਇਹ ਵਿਚਾਰ ਹਨ ਕਿ ਜਗਪਾਲ ਸਿੰਘ ਸਰੀ ਕੈਨੇਡਾ ਨੂੰ ਕਿਸੇ ਪਾਸੇ ਤੋਂ ਤੋੜ ਕੇ ਆਪਣੇ ਨਾਲ ਜੋੜ ਰਹਿਆ ਹੈ, ਤਾਂ ਉਨ੍ਹਾਂ ਵਿਚਾਰਾਂ ਨਾਲ ਜਗਪਾਲ ਸਿੰਘ ਦਾ ਕੋਈ ਵੀ ਸਬੰਧ ਨਹੀਂ ਹੈ।

ਜੇ ਕਿਸੇ ਵੀਰ ਦੇ ਮਨ ਵਿੱਚ ਇਨ੍ਹਾਂ ਗੱਲਾਂ ਨੂੰ ਲੈ ਕੇ ਕੋਈ ਸਵਾਲ ਹੋਵੇ, ਤਾਂ ਮੈਨੂੰ ਫੋਨ ਕਰ ਸਕਦਾ ਹੈ।

ਦਾਸ : ਜਗਪਾਲ ਸਿੰਘ ਸਰੀ ਕੈਨੇਡਾ
ਫੋਨ : 1-604 -780-3972


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top