Share on Facebook

Main News Page

ਪੰਜਾਬ ਦੀਆਂ ਸੜਕਾਂ ਇੰਨੀਆਂ ਚੌੜੀਆਂ ਹੋ ਜਾਣਗੀਆਂ ਕਿ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਓਗੇ, ਫਿਰ ਵੀ ਐਕਸੀਡੈਂਟ ਨਹੀਂ ਹੋਣਗੇ
-: ਸੁਖਬੀਰ ਬਾਦਲ

ਜਗਰਾਓ, ਪੰਜਾਬ (ਅਕਤੂਬਰ 26, 2013): ਪੰਜਾਬ ਦੇ ਉੱਪ-ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਜਗਰਾਓ ਵਿਖੇ ਇਕ ਜਨਤਕ ਰੈਲੀ ਦੌਰਾਨ ਪੰਜਾਬ ਵਾਸੀਆਂ ਨੂੰ ਇਕ ਨਵਾਂ ਹੀ ਸੁਨੇਹਾ ਦੇ ਦਿੱਤਾ ਜਿਸ ਤੋਂ ਬਾਅਦ ਮੌਕੇ ਉੱਤੇ ਹਾਜ਼ਰ ਬਹੁਤੀਆਂ ਬੀਬੀਆਂ ਹੈਰਾਨ ਸਨ ਅਤੇ ਮਰਦ ਮੁਸਕੁਰਾ ਰਹੇ ਸਨ।

ਸੁਖਬੀਰ ਬਾਦਲ ਸਰਕਾਰੀ ਸਬਜ਼ਬਾਗ ਦਿਖਾਉਣ ਵਿਚ ਇੰਨੇ ਮਗਨ ਹੋ ਗਏ ਕਿ ਲੱਗਦਾ ਹੈ ਕਿ ਉਨਹਾਂ ਇਹ ਵੀ ਨਹੀਂ ਸੋਚਿਆ ਕਿ ਜਿਸ ਚੀਜ਼ ਦਾ ਉਹ ਜ਼ਿਕਰ ਕਰਨ ਜਾ ਰਹੇ ਹਨ ਉਹ ਗੈਰ-ਕਾਨੂੰਨੀ ਹੈ ਅਤੇ ਸੜਕ ਹਾਦਸਿਆਂ ਦਾ ਵੱਡਾ ਕਾਰਨ ਹੈ।

ਮਾਈ ਭਾਗੋ ਵਿਦਿਆ ਸਕੀਮ ਤਹਿਤ 11ਵੀਂ ਅਤੇ 12ਵੀਂ ਵਿਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਸਾਇਕਲ ਵੰਡਣ ਦੇ ਸਮਾਗਮ ਮੌਕੇ ਜਗਰਾਓ ਵਿਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਦੇ ਕਿਹਾ ਕਿ “ਸੜਕਾਂ ਇੰਨੀਆਂ ਚੌੜੀਆਂ ਹੋ ਜਾਣਗੀਆਂ ਕਿ ਤੁਸੀਂ ਸ਼ਰਾਬ ਪੀ ਕੇ ਗੱਡੀ ਚਲਾਓਗੇ, ਫਿਰ ਵੀ ਐਕਸੀਡੈਂਟ ਨਹੀਂ ਹੋਣਗੇ”।

ਸੁਖਬੀਰ ਦੇ ਇਸ ਬਿਆਨ ਤੋਂ ਜਿਥੇ ਲੋਕ ਹੈਰਾਨ ਸਨ ਉੱਥੇ ਬਹੁਤੇ ਲੋਕ ਅਜਿਹੀਆਂ ਬਿਆਨਬਾਜ਼ੀਆਂ ਉੱਪਰ ਹੱਸ ਰਹੇ ਹਨ। ਕੁਝ ਅਖਬਾਰੀ ਖਬਰਾਂ ਅਨੁਸਾਰ ਮੌਕੇ ਉੱਤੇ ਹਾਜ਼ਰ ਇਕ ਵਿਅਕਤੀ ਦਾ ਕਹਿਣਾ ਸੀ ਕਿ “ਹੁਣ ਤਾਂ ਉੱਪ-ਮੁੱਖ ਮੰਤਰੀ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਉੱਤੇ ਸਹੀ ਪਾ ਦਿੱਤੀ ਹੈ, ਹੁਣ ਦੱਬੀ ਚੱਲੋ … ਹੁਣ ਕਾਹਦਾ ਡਰ ਹੈ”।

ਜ਼ਿਕਰਯੋਗ ਹੈ ਕਿ ਕੁਝ ਵਰ੍ਹੇ ਪਹਿਲਾਂ ਜਦੋਂ ਬਾਦਲ ਦਲ ਦੀ ਵਿਦਿਆਰਥੀ ਜਥੇਬੰਦੀ ਐਸ. ਓ. ਆਈ (Students Organization of India – S.O.I) ਵੱਲੋਂ ਪਟਿਆਲਾ ਵਿਖੇ ਨਸ਼ਾ ਮੁਕਤ ਰੈਲੀ ਰੱਖੀ ਗਈ ਸਾਂ ਇਕ ਪੱਤਰਕਾਰ ਵੱਲੋਂ ਇਹ ਸਵਾਲ ਕੀਤੇ ਜਾਣ ਉੱਤੇ ਕਿ ਐਸ. ਓ. ਆਈ ਦਾ ਪ੍ਰਧਾਨ ਰਾਜੂ ਖੰਨਾ ਤਾਂ ਖੁਦ ਸ਼ਰਾਬ ਦਾ ਠੇਕੇਦਾਰ ਹੈ, ਤੇ ਤੁਸੀਂ ਉਸਦੀ ਜਥੇਬੰਦੀ ਨੂੰ ਪੰਜਾਬ ਨਸ਼ਾ ਮੁਕਤ ਕਰਨ ਦੀ ਜ਼ਿੰਮੇਵਾਰੀ ਦੇ ਰਹੇ ਹੋ?, ਸੁਖਬੀਰ ਬਾਦਲ ਦਾ ਕਹਿਣਾ ਸੀ ਕਿ ਸ਼ਰਾਬ ਕਿਹੜਾ ਨਸ਼ਾ ਹੁੰਦੀ ਐ।

ਅਜਿਹੇ ਬਿਆਨ ਉਪ-ਮੁੱਖ ਮੰਤਰੀ ਦੀ ਪੰਜਾਬ ਵਿਚ ਵਧ ਰਹੇ ਨਸ਼ਿਆਂ ਦੇ ਰੁਝਾਣ ਪ੍ਰਤੀ ਪਹੁੰਚ ਨੂੰ ਉਜ਼ਾਗਰ ਕਰਦੇ ਹਨ।

Sukhbir Badal okays drunk driving as roads are getting wider

Jagraon, Punjab (October 26, 2013): Apparently overenthusiastic Sukhbir Badal, Badal Dal president and Deputy Chief Minister of Punjab, said at Jagraon on October 25, 2013 that the Punjab government would widen roads so much that there would be no accidents even if people drive after getting drunk. His statement reflects deputy CM’s level of seriousness about the problem of use of intoxicants and drugs in Punjab.

As per information speaking at a Punjab-level function o distribute bicycles to school girls studding at senior secondary level, Sukhbir Badal said: “our roads will become wider in coming years and we are going to spend around 1400 crore rupees on upgrading the infrastructure”. He further said that: “Sadkan eniyan chauriyan ho jangiyan ke tusin daru pi ke gaddi chalaoge, phir vi koi accident nahin howega”. (The raods will become so wide that there will be no accident even if you drive after getting drunk).

According to media reports Sukhbir’s statement left many women shocked and men smiling. According to Indian Express (IE) one person remarked: “Now the deputy CM is also endorsing drink driving. So go ahead, why fear?”.

Sukhbir is becoming known for making these type of statements. Few years back during a “Durg-free Punjab” program organized by Badal Dal’s student wing “Students Organization of India” (SOI) Sukhbir Badal had said that alcohol was not an intoxicant. “Sharab Kehra Nasha Hundi Ka?” he had replied to the query of a local journalist that SOI’s head was a liquor dealer while Sukhbir was entrusting SOI with campaign against intoxicants.


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top