Share on Facebook

Main News Page

ਨਵੀਂ ਠੱਗੀ ਨਵਾਂ ਤਰੀਕਾ ...ਲਓ ਜੀ ਕਿਸੇ ਨੇ ਬਣਾ ਲਿਆ ਅੱਠ ਨੁਕਰਾ ਸਰੋਵਰ...
-: ਸੋਨੂੰ ਸਿੰਘ

ਨਵੀਂ ਠੱਗੀ ਨਵਾਂ ਤਰੀਕਾ ...ਲਓ ਜੀ ਕਿਸੇ ਨੇ ਬਣਾ ਲਿਆ ਅੱਠ ਨੁਕਰਾ ਸਰੋਵਰ... ਇਸ ਵਿਚ ਨਹਾਉਣ ਨਾਲ ਕਹਿੰਦੇ ਮੁੰਡਾ ਹੁੰਦਾ ਅਤੇ ਰੋਗ ਦੂਰ ਹੁੰਦੇ ਹਨ .. ਪਹਿਲਾਂ ਤਾਂ ਇਕਲੇ ਸਾਧ ਹੀ ਮੁੰਡੇ ਦਿੰਦੇ ਸੀ, ਹੁਣ ਸਰੋਵਰ ਵੀ ਮੁੰਡੇ ਦੇਣ ਲੱਗੇ ਹਨ। ਅੱਜ ਸਿੱਖਾਂ ਨੇ ਸਰੋਵਰ ਨੂੰ ਵੀ ਹਿੰਦੁਆਂ ਦੀ ਤਰ੍ਹਾਂ ਸੰਕਟ ਮੋਚਨ ਬਣਾ ਲਿਆ ਹੈ। ਗੁਰੂ ਨਾਨਕ ਸਾਹਿਬ ਦੀ ਆਪਣੀ ਭੈਣ ਦੇ ਔਲਾਦ ਨਹੀਂ ਸੀ, ਮੁੰਡਾ ਤਾਂ ਬਾਅਦ ਦੀ ਗੱਲ ਹੈ।

ਕੀ ਗੁਰੂ ਨਾਨਕ ਸਾਹਿਬ ਨੂੰ ਪਤਾ ਨਹੀਂ ਸੀ ਇਸ ਸਰੋਵਰ ਦਾ, ਜਿਹੜਾ ਮੁੰਡਾ ਹੋਣਾ ਜਾਂ ਕੁੜੀ ਹੋਣੀ ਜਾਂ ਔਲਾਦ ਹੋਣੀ, ਇਹ ਕੁਦਰਤ ਦੇ ਹੱਥ ਹੈ .. ਕਿਸੇ ਸਰੋਵਰ ਦੇ ਹੱਥ ਨਹੀਂ। ਇਹ ਸਭ ਠੱਗੀ ਹੈ, ਬ੍ਰਾਹਮਣਵਾਦ ਹੈ। ਹਾਂ ਸਰੋਵਰ ਦਾ ਪਾਣੀ ਸਰੀਰ ਤਾਂ ਸਾਫ਼ ਕਰ ਸਕਦਾ ਹੈ, ਪਰ ਕੋਈ ਰੋਗ ਨਹੀਂ।

ਜੇਕਰ ਇਸ ਤਰਾਂ ਹੁੰਦਾ ਤਾਂ ਕਿਸੇ ਹਸਪਤਾਲ ਦੀ ਜ਼ਰੂਰਤ ਨਹੀਂ ਹੋਣੀ ਸੀ। ਅੱਜ ਹਜ਼ਾਰਾਂ ਲੋਕ ਕੈੰਸਰ ਤੋਂ ਪੀੜਤ ਹਨ, ਜਿਹੜੇ ਟ੍ਰੇਨਾਂ ਭਰ ਭਰ ਕੇ ਰਾਜਸਥਾਨ ਇਲਾਜ ਕਰਵਾਉਣ ਜਾ ਰਹੇ ਹਨ .. ਤਰਮਾਲੇ ਵਾਲਾ ਕਾਲੇ ਪੀਲੀਏ ਨਾਲ ਮਰ ਗਿਆ, ਕੀ ਓਸ ਨੂੰ ਨਹੀਂ ਇਸ਼ਨਾਨ ਕਰਵਾਇਆ ਇਸ ਸਰੋਵਰ ਵਿਚ।

ਇਹ ਸਭ ਠੱਗੀ ਹੈ, ਸਰੋਵਰ ਬਣਾਇਆ ਸੀ ਕਿ ਗੁਰੂ ਦੇ ਕੋਲ ਆਉਣ ਤੋਂ ਪਹਿਲਾਂ ਲੋਕ ਸਾਫ਼ ਸੁਥਰੇ ਬਣ ਕੇ ਆਉਣ, ਤਾਂ ਕਿ ਓਹ ਤਾਜ਼ਗੀ ਮਹਿਸੂਸ ਕਰਨ ਅਤੇ ਓਹਨਾ ਦਾ ਧਿਆਨ ਗੁਰਬਾਣੀ ਵਿਚ ਲੱਗ ਸਕੇ ..ਪਰ .ਇਹਨਾ ਲੋਕਾਂ ਨੇ ਗੁਰਬਾਣੀ ਤੋਂ ਗਿਆਨ ਲੈਣ ਦੀ ਬਜਾਏ, ਪਾਣੀ ਵਿਚ ਡੁਬਕੀਆਂ ਲਾਉਣ ਨਾਲ ਹੀ ਸਭ ਕੁਝ ਪ੍ਰਾਪਤ ਕਰਨ ਦਾ ਭਰਮ ਪਾਲ ਲਿਆ। ਜਿਸ ਤਰ੍ਹਾਂ ਹਿੰਦੂ ਧਰਮ ਵਿਚ ਗੰਗਾ 'ਤੇ ਨਹਾ ਕੇ ਸਭ ਪਾਪ ਉਤਰਨ ਦਾ ਭੁਲੇਖਾ ਪਾਕੇ ਪੁਜਾਰੀ ਵਰਗ ਆਪਣਾ ਤੋਰੀ ਫੁਲਕਾ ਚਲਾ ਰਿਹਾ ਹੈ, ਇਸ ਤਰ੍ਹਾਂ ਦਾ ਹਾਲ ਅੱਜ ਸਿੱਖਾਂ ਦਾ ਹੈ। ਰੱਬ ਹੀ ਬਚਾਏ ਸਿੱਖਾਂ ਨੂੰ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top