Share on Facebook

Main News Page

ਲੰਗਰ ਅਤੇ ਲੰਗਰ ਵਿੱਚ ਫਰਕ
-: ਦਲਜੀਤ ਸਿੰਘ ਇੰਡਿਆਨਾ 317 590 7448

ਲੰਗਰ ਗੁਰੂ ਸਾਹਿਬ ਦੇ ਜਦੋਂ ਸ਼ੁਰੂ ਕੀਤਾ ਸੀ, ਤਾਂ ਓਹਨਾਂ ਦਾ ਮਕਸਦ ਇਕ ਤਾਂ ਲੋੜਵੰਦ ਜੇਕਰ ਕੋਈ ਵੀ ਗੁਰਦਵਾਰਾ ਸਾਹਿਬ ਵਿਚ ਆਵੇ ਓਹ ਭੁਖਾ ਨਾ ਜਾਵੇ ਅਤੇ ਸਾਰੇ ਪ੍ਰਾਨੀ ਬਿਨਾਂ ਭੇਦਭਾਵ ਅਤੇ ਕਿਸੇ ਜਾਤੀ ਵਖਰੇਵੇ ਦੇ ਇਕ ਕਤਾਰ ਵਿਚ ਬੈਠ ਕੇ ਲੰਗਰ ਛਕਣਙ ਗੁਰਮਤਿ ਵਿੱਚ ਲੰਗਰ ਦੋ ਪ੍ਰਕਾਰ ਦੇ ਹਨ, ਇੱਕ ਅੰਨ ਦਾ ਲੰਗਰ ਜਿਸ ਦੇ ਆਸਰੇ ਸਰੀਰ ਚਲਦਾ ਹੈ - ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ॥ (1383) ਦੂਜਾ ਸ਼ਬਦ ਦਾ ਲੰਗਰ ਜੋ ਗਿਆਨ ਰੂਪ ਵਿੱਚ ਮਨ ਆਤਮਾ ਵਸਤੇ ਹੈ- ਲੰਗਰੁ ਚਲੈ ਗੁਰਿ ਸਬਦਿ ਹਰਿ ਤੋਟਿ ਨ ਆਵੀ ਖਟੀਐ॥ (967) ਅੰਨ ਦਾ ਲੰਗਰ ਤਾਂ ਕਰੀਬ ਹਰ ਗੁਰਦੁਆਰੇ ਅਤੇ ਸਭਾ-ਸਮਾਗਮਾਂ ਵਿੱਚ ਚੱਲ ਹੀ ਰਿਹਾ ਹੈ, ਪਰ ਗੁਰਦੁਆਰੇ ਵਿੱਚ ਸ਼ਬਦ ਦਾ ਲੰਗਰ ਵੱਡੀ ਪੱਧਰ 'ਤੇ ਚਲਣਾ ਚਾਹੀਦਾ ਹੈ। ਗੁਰੂਆਂ ਭਗਤਾਂ ਨੇ ਇਹ ਰੂਹਾਨੀ ਸ਼ਬਦ ਗਿਆਨ ਦਾ ਲੰਗਰ ਆਤਮ ਗਿਆਨ ਤੋਂ ਵਾਂਝੀ ਜਨਤਾ ਵਿੱਚ ਚਲਾਇਆ ਸੀ। ਪੁਰਾਣੇ ਸਮਿਆਂ ਵਿਚ ਗੁਰਦਵਾਰੇ ਧਰ੍ਮਸ਼ਾਲ ਦਾ ਕੰਮ ਕਰਦੇ ਸਨ, ਜਿਹੜੇ ਰੂਹਾਨੀ ਵਿਦਿਆ ਵੀ ਦਿਤੀ ਜਾਂਦੀ ਸੀ।

ਪਰ ਅਜ ਗੁਰਦਵਾਰਿਆਂ ਵਿਚ ਸਿਰਫ ਅੰਨ ਦਾ ਲੰਗਰ ਹੀ ਭਾਰੂ ਹੋ ਗਿਆ ਹੈ। ਸ਼ਬਦ ਗੁਰੂ ਦੇ ਲੰਗਰ ਵੱਲ ਕੋਈ ਧਿਆਨ ਨਹੀਂ ਹੈ । ਵਿਦੇਸ਼ਾਂ ਵਿਚ ਸਿੱਖਾਂ ਦਾ ਬਹੁਤ ਜੋਰ ਲੰਗਰ ਕਰਵਾਉਣ 'ਤੇ ਲਗਿਆ ਹੈ। ਜਦੋਂ ਕਿ ਲੰਗਰ ਤਾਂ ਜਰੂਰਤ ਮੰਦ ਵਾਸਤੇ ਸੀ, ਪਰ ਇਥੇ ਵਿਦੇਸ਼ਾਂ ਵਿਚ ਤਾ ਰੱਜੇ ਨੂੰ ਰਜਾਉਣ ਵਾਲੀ ਪਰੰਪਰਾ ਹੈ। ਅਜ ਗੁਰਦਵਾਰਿਆਂ ਵਿਚ ਲੰਗਰ ਇਕ ਫੈਸ਼ਨ ਬਣ ਗਿਆ ਹੈ। ਲੰਗਰ ਕਰਵਾਉਣ ਵਾਲਾ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਰਾਹੀਂ ਸੁਨੇਹੇ ਭੇਜਦਾ ਹੈ, ਸਾਰੇ ਪਹੁਚਿਆਂ ਜੇ ਫਲਾਣੀ ਤਰੀਕ ਨੂੰ ਮੇਰਾ ਲੰਗਰ ਹੈ, ਆਇਓ ਜ਼ਰੂਰ, ਪਰ ਇਹਨਾ ਭੁੱਲੜ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਲੰਗਰ ਤਾ ਗੁਰੂ ਦਾ ਹੈ, ਤੁਸੀਂ ਕੀ ਲਗਦੇ ਹੋ ਲੰਗਰ ਦੇ । ਲੰਗਰ ਕਰਵਾਉਣ ਵਾਲਿਆਂ ਦੀਆਂ ਬੀਬੀਆਂ ਨਵੇਂ ਨਵੇਂ ਸ਼ੂਟ ਪਾਕੇ ਜਾਂਦੀਆਂ ਹਨ, ਓਸ ਦਿਨ ਗੁਰਦਵਾਰੇ ਕਿਓਂ ਕੀ ਓਸ ਦਿਨ ਰਿਸ਼ਤੇਦਾਰਾਂ ਨੇ ਜੋ ਆਉਣਾ ਹੁੰਦਾ ਹੈ .. ਹੋਰ ਪਾਉਣੇ ਵੀ ਕਦੋਂ ਨੇ ਜਿਹੜੇ ਇੰਡੀਆ ਤੋਂ ਮਹਿੰਗੇ ਮਹਿੰਗੇ ਸੂਟ ਲਿਆਂਦੇ ਹੁੰਦੇ ਹਨ.. ਇਹੀਓ ਇਕ ਮੌਕਾ ਹੁੰਦਾ ਹੈ ਰਿਸ਼ਤੇਦਾਰਾਂ ਨੂੰ ਦਿਖਾਉਣ ਦਾ । ਵਿਦੇਸ਼ਾਂ ਦੇ ਬਹੁਤੇ ਗੁਰਦਵਾਰਿਆਂ ਵਿੱਚ ਲੰਗਰ ਇਕ ਟੇਬਲ 'ਤੇ ਰਖਿਆ ਹੁੰਦਾ ਹੈ, ਜਿਸ ਤਰਾਂ ਵਿਆਹ ਵਿਚ ਲਾਇਆ ਹੁੰਦਾ ਬਫਿਆਂ ਦੀ ਤਰਾਂ ਲਗਿਆ ਹੁੰਦਾ ਹੈ । ਜਿੱਥੇ ਚਾਹ ਦੇ ਨਾਲ ਮਠਿਆਈ ਅਤੇ ਪਕੌੜੇ ਹੁੰਦੇ ਹਨ .. ਅਤੇ ਪ੍ਰਸ਼ਾਦੇ ਦੇ ਨਾਲ ਤਿੰਨ ਚਾਰ ਤਰਾਂ ਦੀਆਂ ਦਾਲ ਸਬਜੀਆਂ, ਸਲਾਦ ਅਤੇ ਹੋਰ ਕਈ ਪ੍ਰਕਾਰ ਦੇ ਭੋਜਨ ਹੁੰਦੇ ਹਨ । ਕਈ ਵਾਰੀ ਤਾਂ ਪੂਰੀਆਂ ਅਤੇ ਛੋਲੇ ਭਟੂਰੇ ਵੀ ਬਣਾਏ ਜਾਂਦੇ ਹਨ, ਜੋ ਕਿ ਬਿਮਾਰੀ ਦਾ ਘਰ ਨੇ, ਕਿਓੁਂਕਿ ਤਲਿਆ ਹੋਇਆ ਕੋਈ ਵੀ ਖਾਣਾ ਸੇਹਤ ਵਾਸਤੇ ਮਾੜਾ ਹੈ ਅਤੇ ਇਸ ਨਾਲ ਮੋਟਾਪਾ ਵੀ ਆਉਂਦਾ ਹੈ .. ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਅਜ ਬਹਤੇ ਸਿੱਖਾਂ ਦਾ ਢਿੱਡ ਬਿਲਟ ਦੇ ਉਪਰੋਂ ਦੀ ਲਮਕਦਾ ਹੁੰਦਾ ਹੈ । ਵਿਦੇਸ਼ ਵਿਚਲੇ ਗੁਰਦਵਾਰਿਆਂ ਦੇ ਲੰਗਰਾਂ ਵਿਚੋ ਸਾਦਾਪਨ ਬਿਲਕੁਲ ਖਤਮ ਹੋ ਗਿਆ ਹੈ। ਛੋਟੇ ਗੁਰਦਵਾਰਿਆਂ ਦਾ ਪਤਾ ਨਹੀਂ, ਵੱਡੇ ਗੁਰਦਵਾਰਿਆਂ ਵਿੱਚ ਤਿੰਨ ਤੋਂ ਚਾਰ ਹਜ਼ਾਰ ਡਾਲਰ ਦਾ ਖਰਚਾ ਆਉਂਦਾ ਹੈ। ਜਿਸ ਦੀ ਦਾ ਕੋਈ ਫਾਇਦਾ ਨਹੀਂ ਹੈ ਲੋੜ ਤਾ ਸੀ ਲੰਗਰ ਸਾਦੇ ਹੁੰਦੇ ਅਤੇ ਇਸ ਵਿਚ ਖਰਚਣ ਵਾਲੇ ਪੈਸੇ ਬਚਾ ਕੇ ਕੋਈ ਭਲਾਈ ਵਾਲੇ ਕੰਮ ਵਿਚ ਲਾਇਆ ਜਾਂਦਾ, ਪਰ ਨਹੀਂ, ਆਪਣੀ ਹਉਮੈ ਨੂੰ ਪਠੇ ਪਾਉਣ ਵਾਸਤੇ ਜਿਆਦਾ ਤੋਂ ਜਿਆਦਾ ਲੰਗਰ ਦੇ ਪਕਵਾਨਾ 'ਤੇ ਜੋਰ ਲਾਇਆ ਹੈ, ਤਾਂ ਕਿ ਸ਼ਰੀਕ ਇਹ ਨਾ ਕਹ ਦੇਣ ਕਿ ਲੰਗਰ ਵੀ ਕਰਵਾਇਆ ਹੈ, ਪਰ ਬਣਾਇਆ ਕੁਝ ਖਾਸ਼ ਨਹੀਂ।

ਬੱਸ ਆਪਣੀ ਨੱਕ ਰਖਣ ਦੀ ਖਾਤਿਰ ਅਸੀਂ ਸਾਰਾ ਜੋਰ ਅੰਨ ਦੇ ਲੰਗਰਾਂ ਤੇ ਹੀ ਲਾ ਰਹੇ ਹਾਂ। ਸਾਡਾ ਹਾਲ ਗੁਰਦਵਾਰਿਆਂ ਵਿਚ ਇਹ ਹੈ, ਕਿ ਅਸੀਂ ਆਪ ਹੀ ਪਕਾ ਕੇ ਗੁਰਦਵਾਰੇ ਆਪ ਹੀ ਛਕ ਕੇ ਆ ਰਹੇ ਹਾਂ, ਇਸ ਦਾ ਸਮੁੱਚੀ ਲੋਕਾਈ ਨੂੰ ਕੋਈ ਫਾਇਦਾ ਨਹੀਂ, ਜਿਸ ਕਰਕੇ ਲੰਗਰ ਦੀ ਸ਼ੁਰੁਆਤ ਹੋਈ ਸੀ। ਅੱਜ ਗੁਰਦਵਾਰੇ ਦੇ ਨਾਲ ਦੀ ਕੰਧ ਦੇ ਵਸਦੇ ਗੋਰੇ ਜਾ ਕਾਲੇ ਗਵਾਂਢੀ ਨੂੰ ਵੀ ਪਤਾ ਨਹੀਂ ਹੁੰਦਾ, ਕਿ ਇਹ ਸਿੱਖ ਅੰਦਰ ਕੀ ਕਰਦੇ ਹਨ, ਕਿਓੁਂਕਿ ਅਸੀਂ ਓਹਨਾ ਨੂਂ ਦਸਣ ਦੀ ਬਜਾਏ ਜਾਂ ਓਹਨਾ ਨੂੰ ਗੁਰਦਵਾਰੇ ਸੱਦ ਕੇ ਲੰਗਰ ਛਕਾਉਣ ਦੀ ਬਜਾਏ, ਆਪ ਹੀ ਛਕਕੇ ਘਰ ਨੂੰ ਆ ਜਾਂਦੇ ਹਾਂ। ਫੇਰ ਜਦੋਂ ਕੋਈ ਗੋਰਾ ਕਾਲਾ ਕਿਸੇ ਸਿੱਖ ਦੇ ਗਲ ਪੈ ਜਾਂਦਾ ਹੈ, ਅਸੀਂ ਰੌਲਾ ਪਾਉਣਾ ਸ਼ੁਰੂ ਕਰ ਦਿੰਦੇ ਹਾਂ, ਕਿ ਇਹ ਸਾਡੇ ਨਾਲ ਨਫਰਤ ਕਰਦੇ ਹਨ । ਓਹ ਨਫਰਤ ਨਹੀਂ ਕਰਦੇ ਅਸੀਂ ਓਹਨਾ ਨੂੰ ਆਪਣੇ ਧਰਮ ਦੀ ਸਹੀ ਜਾਣਕਾਰੀ ਹੀ ਨਹੀਂ ਦੇ ਸਕੇ । ਜੇਕਰ ਅਸੀਂ ਗੁਰਦਵਾਰਿਆਂ ਤੋਂ ਬਾਹਰ ਨਿਕਲਕੇ ਇਹੋ ਜਿਹੇ ਕੰਮ ਕਰਦੇ, ਜਿਸ ਤਰਾਂ ਹੋਰ ਧਰਮਾਂ ਵਾਲੇ ਕੁਝ ਸਮਾਜਿਕ ਭਲਾਈ ਦੇ ਕੰਮ ਕਰਦੇ ਹਨ, ਅਸੀਂ ਵੀ ਓਹਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਅਤੇ ਭੁੱਖਿਆਂ ਵਾਸਤੇ ਸਮੇਂ ਸਮੇਂ ਸਿਰ ਮੁਫਤ ਫੂਡ ਦਾ ਲੰਗਰ ਲਾਉਂਦੇ, ਤਾਂ ਲੰਗਰ ਦਾ ਅਸਲੀ ਮਕਸਦ ਵੀ ਪੂਰਾ ਹੁੰਦਾ ਅਤੇ ਵਿਦੇਸ਼ਾਂ ਵਿਚ ਸਾਡੇ ਧਰਮ ਦੀ ਇਜ਼ਤ ਵੀ ਜਿਆਦਾ ਹੋਣੀ ਸੀ । ਕਿਓੁਂਕਿ ਵਿਦੇਸ਼ਾਂ ਵਿਚ ਵੀ ਬਹੁਤ ਅਜਿਹੇ ਲੋਕ ਨੇ ਜੋ ਲੋੜਵੰਦ ਨੇ ਜਿਹਨਾਂ ਨੂੰ ਖਾਨੇ ਦੀ ਲੋੜ ਹੁੰਦੀ ਹੈ, ਪਰ ਨਹੀਂ ਅਸੀਂ ਆਪਣੇ ਧਰਮ ਨੂੰ ਅਤੇ ਲੰਗਰਾਂ ਨੂੰ ਗੁਰਦਵਾਰਿਆਂ ਦੀ ਚਾਰ ਦੀਵਾਰੀ ਵਿਚ ਕੈਦ ਕਰ ਲਿਆ ਹੈ।

ਅਜ ਵਿਦੇਸ਼ੀ ਗੁਰਦਵਾਰਿਆਂ ਵਿਚ ਆਉਣ ਵਾਲੇ ਬਹੁਤੇ ਲੋਕਾਂ ਨੂੰ ਗੁਰਦਵਾਰੇ ਆਉਣ ਦੇ ਮਕਸਦ ਦਾ ਪਤਾ ਨਹੀਂ ਹੈ ਓਹਨਾਂ ਦਾ ਧਿਆਨ ਲੰਗਰ ਵਿੱਚ ਬਹੁਤਾ ਅਤੇ ਗੁਰਬਾਣੀ ਵਿਚ ਘੱਟ ਲਗਦਾ ਹੈ। ਓਹਨਾ ਨੂੰ ਯਾਦ ਨਹੀਂ ਹੁੰਦਾ ਕਿ ਅੱਜ ਗੁਰੂ ਗਰੰਥ ਸਾਹਿਬ ਵਿਚੋਂ ਹੁਕਮਨਾਮਾ ਕੀ ਆਇਆ ਹੈ? ਹਾਂ ਓਹਨਾਂ ਨੂੰ ਇਹ ਜ਼ਰੂਰ ਯਾਦ ਹੁੰਦਾ ਹੈ ਕਿ ਕਿਹੜੀ ਦਾਲ ਵਿਚ ਲੂਣ ਘੱਟ ਸੀ, ਕਿਹੜੀ ਵਿਚ ਵੱਧ ਸੀ।

ਇਕ ਉਧਾਰਨ ਵਜੋ ਕੁਝ ਦਿਨ ਗੁਰਦਵਾਰਿਆਂ ਵਿਚ ਲੰਗਰ ਬੰਦ ਕਰਕੇ ਜਾਂ ਸਿਰਫ ਸਾਦਾ ਲੰਗਰ ਕਰਕੇ ਦੇਖ ਲਉ, ਫੇਰ ਦੇਖਿਓ ਕਿੰਨੀ ਸੰਗਤ ਆਉਂਦੀ ਹੈ। ਇਸ ਵਿਚ ਸੰਗਤਾਂ ਦੇ ਨਾਲ ਗੁਰਦਵਾਰਿਆਂ ਦੀਆਂ ਕਮੇਟੀਆਂ ਦਾ ਵੀ ਕਸੂਰ ਹੈ । ਓਹਨਾਂ ਨੂੰ ਪਤਾ ਹੈ ਜੇਕਰ ਲੰਗਰ ਸਾਦਾ ਬਣਾਇਆ ਤਾਂ ਸੰਗਤ ਘੱਟ ਜਾਵੇਗੀ .. ਜੇਕਰ ਸੰਗਤ ਘੱਟ ਗਈ, ਫੇਰ ਗੋਲਕ ਘਟ ਜਾਵੇਗੀ, ਜੇਕਰ ਗੋਲਕ ਘੱਟ ਗਈ ਤਾਂ ਗੁਰਦਵਾਰੇ ਦੀ ਕਿਸ਼ਤ ਕਿਵੇਂ ਚਲੇਗੀ। ਬਹੁਤੇ ਗੁਰਦਵਾਰਿਆਂ ਨੇ ਤਾਂ ਆਪਣੀ ਆਮਦਨ ਵਧਾਉਣ ਵਾਸਤੇ ਪੀਜ਼ਾ ਮਸ਼ੀਨਾਂ ਵੀ ਲੰਗਰ ਵਿਚ ਲਾ ਦਿਤੀਆਂ ਹਨ, ਤਾਂ ਜੋ ਬੱਚਿਆਂ ਨੂੰ ਆਕਰਸ਼ਿਤ ਕੀਤਾ ਜਾ ਸਕੇ, ਕਿਓੁਂਕਿ ਬੱਚੇ ਜ਼ਿਆਦਾ ਪੀਜ਼ਾ ਪਸੰਦ ਕਰਦੇ ਹਨ। ਜਦੋ ਕਿ ਪੀਜ਼ਾ ਸਿਹਤ ਵਾਸਤੇ ਸਭ ਤੋਂ ਮਾੜਾ ਹੈ .. ਸਾਨੂ ਕੀ ਗੁਰਦਵਾਰੇ ਦੀ ਗੋਲਕ ਨਹੀਂ ਘਟਣੀ ਚਾਹੀਦੀ .. ਲੰਗਰ ਦੇ ਸ਼ੌਕੀਨਾਂ ਨੂੰ ਇਹ ਹੁੰਦਾ, ਚਲੋ ਇੱਕ ਡਾਲਰ ਗੋਲਕ ਵਿੱਚ ਪਾਓ ਅਤੇ ਫ੍ਰੀ ਫੂਡ ਖਾ ਕੇ ਘਰ ਆਓ। ਅਜ ਘਰ ਖਾਣਾ ਬਣਾਉਣ ਦਾ ਝੰਜਟ ਖਤਮ। ਕਈ ਵੀਰ ਤਾ ਮੈਂ ਇਹੋ ਜਿਹੇ ਵੀ ਦੇਖੇ ਨੇ ਜਿਹੜੇ ਗੁਰੂ ਗਰੰਥ ਸਾਹਿਬ ਆਗੇ ਮਥਾ ਵੀ ਨਹੀਂ ਟੇਕਦੇ, ਬਾਹਰੋਂ ਲੰਗਰ ਵਿਚੋ ਲੰਗਰ ਛਕ ਕੇ ਹੀ ਵਾਪਿਸ ਆ ਜਾਂਦੇ ਨੇ। ਕਈ ਤਾਂ ਲਿਫਾਫਿਆਂ ਵਿੱਚ ਵੀ ਪਾਕੇ ਵੀ ਲੈ ਜਾਂਦੇ ਨੇ, ਬਈ ਹੁਣ ਹਫਤਾ ਘਰ ਚੁੱਲ੍ਹਾ ਨਾ ਬਾਲਣਾ ਪਵੇ। ਕਈ ਵਿਦੇਸ਼ੀ ਗੁਰਦਵਾਰਿਆਂ ਵਿਚ ਤਾਂ ਕੁਰਸੀਆਂ ਅਤੇ ਮੇਜ ਵੀ ਲੱਗੇ ਹੋਏ ਨੇ .. ਇਹ ਮੈਂ ਅੱਜ ਵਿਦੇਸ਼ਾਂ ਵਿਚ ਹੋ ਰਹੇ ਲੰਗਰਾਂ ਦੀ ਅੰਦਰੂਨੀ ਹਾਲਤ ਪੇਸ਼ ਕੀਤੀ ਹੈ .. ਅਜ ਸ਼ਬਦ ਗੁਰੂ ਦੇ ਲੰਗਰ ਦਾ ਸਿਧਾਂਤ ਤਾਂ ਖਤਮ ਹੀ ਹੋ ਗਿਆ, ਸਿਰਫ ਭਾਂਤ ਭਾਂਤ ਦੇ ਖਾਣਿਆਂ ਦਾ ਲੰਗਰ ਬਣ ਕੇ ਰਹ ਗਿਆ ਹੈ। ਅਜ ਦੇ ਲੰਗਰਾਂ ਵਿਚੋ ਮਲਿਕ ਭਾਗੋ ਦੇ ਲੰਗਰਾਂ ਦਾ ਭੁਲੇਖਾ ਪੈਂਦਾ ਹੈ । ਜਿਸ ਦਾ ਲੋੜਵੰਦ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ, ਸਿਰਫ ਦੇਖੋ ਦੇਖੀ ਪੈਸੇ ਦੀ ਬਰਬਾਦੀ ਹੋ ਰਹੀ ਹੈ ।

ਜਾਗੋ ਵੀਰੋ ਜਾਗੋ!!! ਗੁਰਦਵਾਰੇ ਆਉਣ ਦਾ ਮਕਸਦ ਪਹਿਚਾਨੋ, ਕਿ ਅਸੀਂ ਗੁਰਦਵਾਰੇ ਕਿਸ ਵਾਸਤੇ ਆਏ ਹਾਂ, ਅਤੇ ਅਸੀਂ ਗੁਰਦਵਾਰੇ ਤੋਂ ਕੀ ਸਿੱਖ ਕੇ ਜਾ ਰਹੇ ਹਾਂ, ਅਸੀਂ ਗੁਰਦਵਾਰੇ ਸਿਰਫ ਲੰਗਰ ਕਰਕੇ ਨਹੀਂ, ਕੁੱਝ ਸਿੱਖਣ ਵਾਸਤੇ ਵੀ ਆਉਣਾ ਹੈ ..

ਧੰਨਵਾਦ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top