Share on Facebook

Main News Page

ਹੁਣ ਤਾਂ ਪ੍ਰਚਾਰਕਾਂ ਨੂੰ ਪੰਜਾਬ ਵਿਚ ਸੱਚ ਬੋਲਣ ਤੋਂ ਸ਼ਰੇਆਮ ਰੋਕਣ ਦੀ ਕੋਸ਼ਿਸ਼ ਕੀਤੀ ਜਾਣ ਲਗੀ !
-: ਬਹਾਦਰ ਸਿੰਘ ਢਪਾਲੀ
099146-88792, 096804-41242

ਇਹ ਕਹਾਣੀ ਕਿਸੇ ਹੋਰ ਦੀ ਨਹੀਂ ਸਗੋਂ ਦਾਸ ਬਹਾਦਰ ਸਿੰਘ ਢਪਾਲੀ ਨਾਲ ਪਿਛਲੇ ਦਿਨ ਪ੍ਰਤਖ ਰੂਪ ਵਿਚ ਵਾਪਰੀ ਹੈ! ਮਿਤੀ ੨੨ ਅਕਤੂਬਰ ਨੂੰ ਹਿੰਦੂ ਮਤ ਵਲੋਂ ਮਨਾਇਆ ਜਾਂਦਾ ਕਰਵਾ ਚੌਥ ਦੇ ਵਰਤ ਦਾ ਦਿਨ ਲੰਘ ਕੇ ਗਿਆ ਹੈ! ਦਾਸ ਨੇ ਸਵੇਰ ਦੇ ਦੀਵਾਨ ਵਿੱਚ ਪਿੰਡ ਬੋਲਿਆਂ ਵਾਲੀ, ਜ਼ਿਲਾ ਹਨੂਮਾਨਗੜ੍ਹ ।ਰਾਜਸਥਾਨ॥ ਵਿਖੇ ਇਸ ਕਰਵਾ ਚੌਥ ਦੇ ਨਾਮ 'ਤੇ ਹੋਣ ਵਾਲੇ ਪਾਖੰਡ ਸਬੰਧੀ ਗੁਰਦੁਵਾਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ੪੮ ਤੇ' ਦਰਜ਼ ਪਾਵਨ ਸ਼ਬਦ ਸ੍ਰੀਰਾਗ ਮਹਲਾ ੫, ਵਿਚ ਆਈ ਇਕ ਪੰਗਤੀ ...ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ !! ਦੀ ਵਿਚਾਰ ਕਰਦੇ ਸਮੇਂ ਵਰਤ ਦੀ ਗਲ ਨੂੰ ਭਗਤ ਕਬੀਰ ਸਾਹਿਬ ਜੀ ਦੀ ਇਲਾਹੀ ਵਿਚਾਰ ਰਾਹੀਂ ਸੰਗਤ ਨਾਲ ਸਾਂਝ ਪਾਈ !

ਭਗਤ ਕਬੀਰ ਸਾਹਿਬ ਜੀ ਵਲੋਂ ਆਪਣੇ ੧੦੮ ਨੰਬਰ ਸਲੋਕ ਵਿਚ ਦਿੱਤੀ ਵਿਚਾਰ ਨੂੰ ਖੋਲਿਆ! ਓਹ ਸਲੋਕ ਦਾ ਪਾਠ ਹੈ... ਕਬੀਰ ਹਰਿ ਕਾ ਸਿਮਰਨ ਛਾਡਿ ਕੈ ਅਹੋਈ ਰਾਖੈ ਨਾਰਿ !! ਗਦਹੀ ਹੋਏ ਕੈ ਅਓਤਰੈ ਭਾਰਿ ਸਹੈ ਮਨ ਚਾਰਿ !! ਪਰ ਗੁਰਬਾਣੀ ਵਿੱਚ ਇੱਕ ਬਚਨ ਹੈ ਕਿ... ਜੇ ਕੋ ਬੋਲੈ ਸਚ ਕੂੜਾ ਜਲ ਜਾਵਈ !! ਭਾਵ ਕੇ ਜਦੋਂ ਕੋਈ ਸੱਚ ਬੋਲਦਾ ਹੈ ਤਾਂ ਝੂਠੇ ਲੋਕਾਂ ਨੂੰ ਜਲਨ ਪੈਦਾ ਹੁੰਦੀ ਹੈ!

ਇਸੇ ਤਰ੍ਹਾਂ ਪਿੰਡ ਬੋਲਿਆਂ ਵਾਲੀ ਦੇ ਹਿੰਦੂ ਮਤ ਨਾਲ ਸਬੰਧ ਰਖਣ ਵਾਲੇ ਲੋਕਾਂ ਨੇ ਸ੍ਰੀ ਚੰਦ ਦੇ ਡੇਰੇ ਦੇ ਵਾਰਿਸ ਇਕ ਬਾਬੇ ਦੇ ਕਹਿਣ 'ਤੇ ਪਿੰਡ ਵਿਚ ਸਥਿਤੀ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ, ਕਿ ਪ੍ਰਚਾਰਕ ਨੇ ਸਾਡੀ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਹੈ! ਹੁਣ ਇਹ ਗਲ ਤੁਸੀਂ ਆਪ ਦਸੋ ਕਿ ਜੇ ਅਸੀਂ ਸਚ ਦੀ ਗੱਲ ਕਰਕੇ ਇਨ੍ਹਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪੁਹੰਚਾ ਰਹੇ ਹਾਂ, ਤਾਂ ਫਿਰ ਗੁਰੂ ਗਰੰਥ ਸਾਹਿਬ ਜੀ ਵਿਚ ੩੫ ਮਹਾਂਪੁਰਖਾਂ ਦੀ ਬਾਣੀ ਵੀ ਬਿਪ੍ਰਬਾਦੀਆਂ ਨੂੰ ਠੇਸ ਪਹੁੰਚਾ ਰਹੀ ਹੋਵੇਗੀ !

ਖੈਰ ਬੀਤੀ ਰਾਤ ਇਸੇ ਪਿੰਡ ਵਿਚ ਪ੍ਰੋ: ਸਰਬਜੀਤ ਸਿੰਘ ਜੀ ਧੂੰਦਾ ਦਾ ਸਮਾਗਮ ਸੀ ! ਜਦੋਂ ਪ੍ਰੋ: ਧੂੰਦਾ ਕਥਾ ਕਰ ਰਹੇ ਸਨ, ਤਾਂ ਓਸ ਵੇਲੇ ਪਹਿਲਾਂ ਤਾਂ ਕੁਝ ਸਰਾਰਤੀ ਅਨਸਰਾਂ ਨੇ ਦੀਵਾਨ ਹਾਲ ਨਜਦੀਕ ਆ ਕੇ ਹੁਲੜ ਬਾਜੀ ਕੀਤੀ, ਕਿ ਸਾਇਦ ਸਮਾਗਮ ਬੰਦ ਕਰ ਦਿਤਾ ਜਾਵੇਗਾ, ਪਰ ਵੀਰ ਸਰਬਜੀਤ ਸਿੰਘ ਜੀ ਧੂੰਦਾ ਜੀ ਨੇ ਕਥਾ ਬੰਦ ਨਾ ਕੀਤੀ !

ਜਦੋਂ ਸਿੰਘਾਂ ਨੇ ਹਾਲਾਤਾਂ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਚਲਦੇ ਬਣੇ, ਪਰ ਓਹ ਘਰ ਨਹੀਂ ਗਏ ਸਗੋਂ ਸੰਗਰੀਆ ਮੰਡੀ ਥਾਣੇ ਵਿਚ ਜਾ ਕੇ ਦਾਸ ਬਹਾਦਰ ਸਿੰਘ ਢਪਾਲੀ ਅਤੇ ਭਾਈ ਜਸਵੰਤ ਸਿੰਘ ਮੋਰ੍ਜੰਡ ਗ੍ਰੰਥੀ ਸਿੰਘ ਦੇ ਖਿਲਾਫ਼ ੨੯੫ ਏ ਦੇ ਕਾਨੂਨ ਅਧੀਨ ਕੇਸ਼ ਦਰਜ਼ ਕਰਨ ਲਈ ਕਿਹਾ ਗਿਆ ! ਕਰੀਬ ਰਾਤ 10 ਵਜੇ ਡੀ .ਐਸ .ਪੀ ਦਾ ਜਦੋਂ ਮੈਨੂੰ ਫੋਨ ਆਇਆ ਤਾਂ ਮੈ ਆਪਣਾ ਸਪਸਟੀਕਰਨ ਦਿੱਤਾ, ਪਰ ਫਿਰ ਵੀ ਰਾਤ ਓਹਨਾ ਨੂੰ ਪ੍ਰਸਾਸਨ ਨੇ ਭਰੋਸਾ ਦੇ ਕੇ ਵਾਪਿਸ ਕਰ ਦਿਤਾ ! ਮਿਤੀ ੨੩ ਅਕਤੂਬਰ ਦੀ ਦੈਨਿਕ ਭਾਸ਼੍ਕਰ ਅਖਵਾਰ ਵਿਚ ਲਗੀ ਖਬਰ ਮੁਤਾਬਿਕ ਕੇਸ ਦਰਜ਼ ਕਰ ਦਿਤਾ ਗਿਆ ਸੀ, ਪਰ ਅਜੇ ਤਕ ਕੋਈ ਕਾਰਵਾਈ ਤਾਂ ਨਹੀਂ ਕੀਤੀ ਗਈ, ਪਰ ਪ੍ਰਸਾਸਨ 'ਤੇ ਪੂਰਾ ਜੋਰ ਪਾਇਆ ਜਾ ਰਿਹਾ ਕਿ ਦਾਸ ਨੂੰ ਅਤੇ ਗ੍ਰੰਥੀ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ !

ਗੁਰੂ ਪਿਆਰ ਵਾਲਿਓ, ਹੁਣ ਤੁਸੀਂ ਆਪ ਈ ਦਸੋ ਕਿ ਹੁਣ ਕੀ ਸੱਚ ਬੋਲਣ ਵਾਲੇ ਪ੍ਰਚਾਰਕ, ਇਸ ਗੁਲਾਮ ਦੇਸ਼ ਵਿਚ ਬਿਪਰਾਂ ਨੂੰ ਪੁਛ ਕੇ ਕਥਾ ਕਰਿਆ ਕਰਨ ????????? ਮੈਨੂੰ ਲਗਦਾ ਹੈ ਜੇ ਸਾਡੇ ਸਾਰੇ ਧਰਮ ਦੇ ਆਗੂ ਅਤੇ ਪ੍ਰਚਾਰਕਾਂ ਨੇ ਗੁਰਬਾਣੀ ਦੀ ਸਹੀ ਗਲ ਅਜੇ ਵੀ ਨਾ ਦਸਣੀ ਸ਼ੁਰੂ ਕੀਤੀ, ਤਾਂ ਆਉਣ ਵਾਲੇ ਸਮੇਂ 'ਚ ਕਿਤੇ ਏਦਾਂ ਹੀ ਨਾ ਹੋ ਜਾਵੇ !

ਸੋ ਖੈਰ ਸਾਨੂ ਸਾਰਿਆਂ ਨੂੰ ਸੰਗਤਾਂ ਨੂੰ ਵੀ ਅਤੇ ਪ੍ਰਚਾਰਕਾਂ ਨੂੰ ਬੁਹਤ ਜਲਦ ਸੁਚੇਤ ਹੋਣ ਦੀ ਜਰੂਰਤ ਹੈ !


ਟਿੱਪਣੀ: ਜਿਸ ਤਰ੍ਹਾਂ ਪਹਿਲਾਂ ਵੀ ਲਿਖਿਆ ਜਾ ਚੁਕਾ ਹੈ ਕਿ ਜੇ ਪੰਜਾਬ 'ਚ ਇਸ ਤਰ੍ਹਾਂ ਹੀ ਚਲਦਾ ਰਿਹਾ ਤਾਂ, ਉਹ ਦਿਨ ਦੂਰ ਨਹੀਂ ਕਿ ਸਿੱਖ ਵਿਰੋਧੀ ਅਨਸਰਾਂ ਨੇ ਗੁਰੂ ਗ੍ਰੰਥ ਸਾਹਿਬ 'ਤੇ ਵੀ ਪਾਬੰਦੀ ਲਗਾਉਣੀ ਸ਼ੁਰੂ ਕਰ ਦੇਣੀ ਹੈ। ਕਿਉਂਕਿ ਸਿੱਖਾਂ ਦੇ ਅਖੌਤੀ ਧਾਰਮਿਕ ਲੀਡਰ ਅਤੇ ਰਾਜ ਚਲਾਉਣ ਵਾਲੇ ਦੋਵੇਂ ਵਿਕਾਊ ਹਨ... ਖੱਸੀ ਹੋ ਚੁਕੇ ਸਿੱਖ ਅਖਵਾਉਣ ਵਾਲਿਓ, ਉਸ ਦਿਨ ਅੱਖਾਂ 'ਚ ਘਸੁੰਨ ਦੇ ਕੇ ਰੋਵੋਗੇ... ਵਾਰੀ ਦੀ ਉਡੀਕ ਕਰੋ...

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top