Share on Facebook

Main News Page

ਰਾਗੀ ਵੱਲੋਂ ਵਿਦੇਸ਼ੀ ਔਰਤ ਨਾਲ ਈਲੂ ਈਲੂ ਕਰਨ ਤੋਂ ਬਾਅਦ, ਚੌਰ ਬਰਦਾਰ ਨੇ ਵੀ ਨਵਾਂ ਚੰਦ ਚਾੜਿਆ
-: ਜਸਬੀਰ ਸਿੰਘ ਪੱਟੀ 09356024684

ਕੈਨੇਡਾ ਨਿਵਾਸੀ ਇੱਕ ਵਿਦੇਸ਼ੀ ਔਰਤ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਵੱਲੋਂ ਕੀਤੀ ‘ਈਲੂ ਈਲੂ’ ਦੀ ਛੱਪੀ ਖਬਰ ਦੀ ਤਾਂ ਹਾਲੇ ਸਿਆਹੀ ਵੀ ਨਹੀਂ ਸੁੱਕੀ ਸੀ, ਕਿ ਸ੍ਰੀ ਦਰਬਾਰ ਸਾਹਿਬ ਦੇ ਇੱਕ ਚੌਰ ਬਰਦਾਰ ਨੇ ਆਪਣੀ ਮਾਂ ਨਾਲੋ ਵੀ ਵੱਡੀ ਉਮਰ ਦੀ ਇੱਕ ਅੰਮ੍ਰਿਤਧਾਰੀ ਔਰਤ ਨਾਲ ਛੇੜ ਛਾੜ ਕਰਕੇ, ਨਵਾਂ ਇਤਿਹਾਸ ਸਿਰਜ ਦਿੱਤਾ ਹੈ ਜਦ ਕਿ ਔਰਤ ਦੀ ਸ਼ਕਾਇਤ ਤੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਦੇ ਆਦੇਸ਼ਾਂ ਤੇ ਸਕੱਤਰ ਸ੍ਰੀ ਦਿਲਮੇਘ ਸਿੰਘ ਨੇ ਕਥਿਤ ਦੋਸ਼ੀ ਨੂੰ ਮੁਅੱਤਲ ਕਰਕੇ ਮਾਮਲਾ ਜਾਂਚ ਪ੍ਰੀਕਿਰਿਆ ਵਿੱਚ ਪਾ ਦਿੱਤਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਥਕ ਸਭਾ ਵਿੱਚ ਬਹੁਤ ਹੀ ਸਤਿਕਾਰ ਰੱਖਣ ਵਾਲੀ ਦਮਦਮੀ ਟਕਸਾਲ ਨਾਲ ਸਬੰਧਿਤ ਇੱਕ ਅੰਮ੍ਰਿਤਧਾਰੀ ਮਹਿਲਾ ਬੀਬੀ ਕੁਲਦੀਪ ਕੌਰ (ਕਾਲਪਨਿਕ ਨਾਮ) ਨੂੰ ਬੀਤੇ ਦਿਨੀ ਸ੍ਰੀ ਦਰਬਾਰ ਸਹਿਬ ਦੇ ਚੌਰ ਬਰਦਾਰ ਸ੍ਰੀ ਕਿਸ਼ਨਪਾਲ ਸਿੰਘ ਨੇ ਉਸ ਦੇ ਘਰ ਜਾ ਕੇ ਛੇੜਖਾਨੀ ਕੀਤੀ, ਜਦ ਕਿ ਕਿਸ਼ਨਪਾਲ ਸਿੰਘ ਦੀ ਉਮਰ 25 ਸਾਲ ਤੇ ਬੀਬੀ ਦੀ ਉਮਰ 57 ਸਾਲ ਦੱਸੀ ਜਾਂਦੀ ਹੈ। ਚੌਰ ਦਰਬਾਰ ਭਾਅ ਜੀ ਤਰਨ ਤਾਰਨ ਵਾਲੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸੁਖਦੇਵ ਸਿੰਘ ਦਾ ਡਰਾਈਵਰ ਸੀ, ਜੋ ਬਾਬਾ ਜੀ ਦੇ ਨਾਲ ਹੀ ਬੀਬੀ ਦੇ ਘਰ ਆਇਆ ਕਰਦਾ ਸੀ ਕਿਉਕਿ 1986 ਵਿੱਚ ਬਣਾਈ ਗਈ ਪੰਥਕ ਕਮੇਟੀ ਦੇ ਪੰਜ ਮੈਂਬਰਾਂ ਵਿੱਚੋਂ ਬੀਬੀ ਇੱਕ ਮੈਂਬਰ ਦੀ ਧਰਮ ਪਤਨੀ ਹੈ, ਜਦ ਕਿ ਉਸ ਦਾ ਪਤੀ ਪਿਛਲੇ ਸਮੇਂ ਦੀ ਭੇਂਟ ਚੜ ਚੁੱਕਾ ਹੈ। ਬਾਬਾ ਸੁਖਦੇਵ ਸਿੰਘ ਉਸ ਬੀਬੀ ਦਾ ਸ਼ਹੀਦ ਦੀ ਧਰਮ ਪਤਨੀ ਹੋਣ ਕਰਕੇ ਬਹੁਤ ਹੀ ਸਤਿਕਾਰ ਕਰਦੇ ਹਨ ਅਤੇ ਬੀਬੀ ਨੂੰ ਆਪਣੀਆ ਭੈਣਾਂ ਨਾਲੋ ਵੀ ਵੱਧ ਸਮਝਦੇ ਹਨ। ਬਾਬਾ ਜੀ ਦਾ ਨਾਲ ਬੀਬੀ ਦੇ ਘਰ ਆਉਣ ਕਰਕੇ ਕਿਸ਼ਨਪਾਲ ਸਿੰਘ ਨੇ ਬੀਬੀ ਜੀ ਨਾਲ ਨੇੜਤਾ ਕਰਨੀ ਸ਼ੁਰੂ ਕਰ ਦਿੱਤੀ ਤੇ ਫਿਰ ਕਦੇ ਕਦੇ ਇਕੱਲਾ ਵੀ ਬੀਬੀ ਜੀ ਨੂੰ ਮਿਲਣ ਲਈ ਆ ਜਾਂਦਾ। ਕ੍ਰਿਸ਼ਨਪਾਲ ਸਿੰਘ ਨੂੰ ਕਿਸੇ ਵਿੰਗੇ ਟੇਢੇ ਢੰਗ ਨਾਲ ਸ਼੍ਰੋਮਣੀ ਕਮੇਟੀ ਪਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਰਾਹੀ ਸ਼੍ਰੋਮਣੀ ਕਮੇਟੀ ਵਿੱਚ ਨੌਕਰੀ ਮਿਲੀ ਤੇ ਫਿਰ ਤਰੱਕੀਆਂ ਦਾ ਵੀ ਮੱਕੜ ਸਾਹਿਬ ਨੇ ਉਸ ਲਈ ਹੜ ਲਿਆ ਦਿੱਤਾ ਤੇ ਉਹ ਬਹੁਤ ਹੀ ਥੋੜੇ ਸਮੇਂ ਵਿੱਚ ਚੌਰ ਬਰਦਾਰ ਬਣ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜ ਗਿਆ।

ਕੁਝ ਦਿਨ ਪਹਿਲਾਂ ਕ੍ਰਿਸ਼ਨਪਾਲ ਸਿੰਘ ਬੀਬੀ ਦੇ ਘਰ ਸ਼ਾਮੀ ਗਿਆ ਤੇ ਬੀਬੀ ਨੇ ਉਸ ਨੂੰ ਬਾਬਾ ਸੁਖਦੇਵ ਸਿੰਘ ਦਾ ਸਾਥੀ ਅਤੇ ਗੁਰੂ ਘਰ ਦਾ ਚੌਰ ਬਰਦਾਰ ਸਮਝ ਕੇ ਉਸ ਦੀ ਆਉ ਭਗਤ ਕੀਤੀ ਪਰ ਕਿਸ਼ਨਪਾਲ ਸਿੰਘ ਬੀਬੀ ਦੁਆਰਾ ਕੀਤੀ ਗਈ ਸੇਵਾ ਨੂੰ ਪੁੱਠੇ ਪਾਸੇ ਵੇਖਣ ਲੱਗ ਪਿਆ ਤੇ ਖਾਣਾ ਖਾਣ ਤੋਂ ਬਾਅਦ ਬੀਬੀ ਦੇ ਘਰ ਪਏ ਸੋਫੇ ਤੇ ਲੰਮੇ ਪੈ ਗਿਆ। ਬੀਬੀ ਦੇ ਭਤੀਜੇ ਜਿਹੜਾ ਕਿ ਐਮ.ਬੀ.ਬੀ ਸੀ ਦਾ ਵਿਦਿਆਰਥੀ ਹੈ ਨੇ ਵੀ ਉਸ ਨੂੰ ਚੱਲੇ ਜਾਣ ਲਈ ਕਿਹਾ। ਬੀਬੀ ਵੀ ਕਿਹਾ ਕਿ ਕ੍ਰਿਸ਼ਨਪਾਲ ਤੂੰ ਹੁਣ ਆਪਣੇ ਕਮਰੇ ਵਿੱਚ ਚਲਾ ਜਾ ਕਿਉਕਿ ਬੱਚੇ ਦੀ ਪੜਾਈ ਖਰਾਬ ਹੋ ਰਹੀ ਹੈ ਪਰ ਕਿਸ਼ਨਪਾਲ ਸਿੰਘ ਦੀ ਨੀਅਤ ਵਿੱਚ ਤਾਂ ਖੋਟ ਸੀ ਤੇ ਉਹ ਹੋਰ ਮਚਲਾ ਹੋਈ ਜਾਵੇ। ਇੰਨੇ ਚਿਰ ਨੂੰ ਬੀਬੀ ਦੀ ਅੱਖ ਲੱਗ ਗਈ ਤਾਂ ਅਖੀਰ ਰਾਤ ਕਰੀਬ 10-30 ਵਜੇ ਉਸ ਨੇ ਬੀਬੀ ਨਾਲ ਜਦੋ ਛੇੜਖਾਨੀ ਕੀਤੀ ਤਾਂ ਬੀਬੀ ਨੇ ਫਿਰ ਮਾਈ ਭਾਗੋ ਦਾ ਰੂਪ ਧਾਰਨ ਕਰਕੇ ਆਪਣੇ ਭਤੀਜੇ ਨੂੰ ਨਾਲ ਲੈ ਕੇ ਉਸ ਦੀ ਛਿਤਰਾਉਣ ਤਾਂ ਪੂਰੀ ਕੀਤੀ ਤੇ ਉਸ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਕਿਸ਼ਨਪਾਲ ਸਿੰਘ ਰਾਤ ਹੋਈ ਗਲਤੀ ਦੀ ਜਦੋਂ ਮੁਆਫੀ ਮੰਗਣ ਲਈ ਅਗਲੇ ਦਿਨ ਸਵੇਰੇ ਬੀਬੀ ਦੇ ਘਰ ਆਇਆ ਤਾਂ ਬੀਬੀ ਨੇ ਫਿਰ ਵਿਰਾਟ ਰੂਪ ਧਾਰਨ ਕਰ ਲਿਆ ਤੇ ਉਸ ਦੀ ਦੁੜਿਕੀਆਂ ਲਗਵਾ ਦਿੱਤੀਆਂ।

ਬੀਬੀ ਨੇ ਇਸ ਘਟਨਾ ਬਾਰੇ ਜਦੋਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਦਿਲਮੇਘ ਸਿੰਘ ਨੂੰ ਦੱਸਿਆ ਤਾਂ ਉਹਨਾਂ ਨੇ ਤੁਰੰਤ ਸ਼ਕਾਇਤ ਲਿਖ ਕੇ ਭੇਜਣ ਲਈ ਕਿਹਾ। ਬੀਬੀ ਜਦੋਂ ਸ਼ਕਾਇਤ ਦੇਣ ਵਾਸਤੇ ਗਈ ਤਾਂ ਕ੍ਰਿਸ਼ਨਪਾਲ ਸਿੰਘ ਨੂੰ ਬੀਬੀ ਦੇ ਆਹਮੋ ਸਾਹਮਣੇ ਕੀਤਾ ਗਿਆ ਤਾਂ ਕ੍ਰਿਸ਼ਨਪਾਲ ਸਿੰਘ ਫਿਰ ਆਪਣੇ ਆਪ ਨੂੰ ਨਿਰਦੋਸ਼ ਦੱਸ ਕੇ ਉਲਟਾ ਬੀਬੀ ਨੂੰ ਹੀ ਦੋਸ਼ੀ ਠਹਿਰਾ ਰਿਹਾ ਸੀ, ਜਿਸ ਦਾ ਬੀਬੀ ਦੇ ਭਤੀਜੇ ਡਾਂ ਮਨਰਾਜ ਸਿੰਘ ਨੇ ਵੀ ਵਿਰੋਧ ਕੀਤਾ। ਦੋਹਾਂ ਵਿੱਚ ਪਹਿਲਾਂ ਤਾਂ ਬਹਿਸ ਹੋਈ ਤੇ ਫਿਰ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ। ਸਕੱਤਰ ਦਿਲਮੇਘ ਸਿੰਘ ਦੇ ਕਮਰੇ ਵਿੱਚ ਹੀ ਦੋਹਾਂ ਵਿੱਚਕਾਰ ਮਹਾਂ ਭਾਰਤ ਦਾ ਯੁੱਧ ਹੋਇਆ ਤੇ ਦਸਤਾਰਾਂ ਪੈਰਾਂ ਹੇਠ ਰੁੱਲੀਆਂ ਤੇ ਕੇਸ ਤੂੜੀ ਦੇ ਮੂਸਲ ਵਾਂਗ ਖਿਲਰ ਗਏ । ਗੁਰੂਦੁਆਰੇ ਦਾ ਧਾਨ ਖਾ ਕੇ ਪਲੇ ਹੋਏ ਮਹੰਤ ਕ੍ਰਿਸ਼ਨਪਾਲ ਸਿੰਘ ਨੇ ਡਾ: ਮਨਰਾਜ ਸਿੰਘ ਦੀ ਪੂਰੀ ਤਸੱਲੀ ਕਰਵਾਈ ਤੇ ਦਿਲਮੇਘ ਸਿੰਘ ਨੂੰ ਬੜੀ ਮੁਸ਼ਕਲ ਨਾਲ ਇਸ ਜੰਗ ਦਾ ਖਾਤਮਾ ਕਰਨਾ ਪਿਆ। ਉਸੇ ਵੇਲੇ ਦਿਲਮੇਘ ਸਿੰਘ ਨੇ ਆਪਣੇ ਨਿੱਜੀ ਸਹਾਇਕ ਨੂੰ ਕ੍ਰਿਸ਼ਨਪਾਲ ਸਿੰਘ ਦੇ ਤੁਰੰਤ ਮੁਅੱਤਲੀ ਦੀ ਹੁਕਮ ਟਾਈਪ ਕਰਨ ਲਈ ਕਿਹਾ, ਪਰ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਦੀ ਫੋਨ ਆਉਣ ਤੇ ਮੁਅੱਤਲੀ ਪੜਤਾਲ ਦਾ ਬਹਾਨਾ ਬਣਾ ਕੇ ਰੋਕ ਦਿੱਤੀ ਗਈ। ਦੋ ਦਿਨ ਤੱਕ ਐਡੀਸ਼ਨਲ ਚੀਫ ਗੁਰੂਦੁਆਰਾ ਇੰਸਪੈਕਟਰ ਸ੍ਰੀ ਸਤਨਾਮ ਸਿੰਘ ਨੇ ਮਾਮਲੇ ਦੀ ਪੜਤਾਲ ਡੂੰਘਾਈ ਨਾਲ ਕੀਤੀ ਤੇ ਦੋਸ਼ੀ ਪਾਏ ਜਾਣ ਤੇ ਕ੍ਰਿਸ਼ਨਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਪਰ ਕਈ ਸ਼ਕਤੀਆਂ ਕਿਸ਼ਨਪਾਲ ਸਿੰਘ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ, ਜਿਹੜੀਆਂ ਸ਼ਾਇਦ ਭੁੱਲ ਗਈਆਂ ਹਨ ਕਿ ਕਲ ਕਲੋਤਰ ਨੂੰ ਅਜਿਹੀ ਘਟਨਾ ਉਹਨਾਂ ਦੀ ਧੀ ਭੈਣ ਨਾਲ ਵੀ ਵਾਪਰ ਸਕਦੀ ਹੈ।

ਇਸ ਸਬੰਧੀ ਜਦੋਂ ਸਬੰਧਤ ਬੀਬੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਹਰ ਰੋਜ਼ ਸਵੇਰੇ ਤਿੰਨ ਪਹਿਰੇ ਦੀ ਸੇਵਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਜਾਂਦੀ ਸੀ, ਪਰ ਘਟਨਾ ਤੋਂ ਬਾਅਦ ਉਹਨਾਂ ਨੇ ਦਰਬਾਰ ਸਾਹਿਬ ਜਾਣਾ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਜਿਸ ਖੇਤ ਨੂੰ ਵਾੜ ਹੀ ਖਾਣਾ ਸ਼ੁਰੂ ਕਰ ਦੇਵੇ ਉਸ ਦਾ ਬਚਾ ਕਿਵੇਂ ਹੋ ਸਕਦਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਸਮਾਂ ਕਿਥੇ ਗਿਆ ਜਦੋਂ ਆਪਣੀਆਂ ਨਹੀਂ ਸਗੋਂ ਧਰਮਾਂ ਦੀਆ ਔਰਤਾਂ ਨੂੰ ਸਿੱਖ ਵੀਰਾਂ ਨੂੰ ਵੇਖ ਕੇ ਨਿਸੰਗ ਦਰਵਾਜੇ ਖੋਹਲ ਦਿੰਦੀਆ ਸਨ, ਕਿ ਉਹਨਾਂ ਨੂੰ ਹੁਣ ਮੁਗਲਾਂ ਦਾ ਕੋਈ ਖਤਰਾ ਨਹੀਂ ਰਹਿ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਹੀ ਦੁੱਖ ਹੋਇਆ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਅਜਿਹੇ ਵਿਅਕਤੀ ਕੰਮ ਕਰ ਰਹੇ ਹਨ, ਜਿਹੜੇ ਚਰਿੱਤਰਹੀਣ ਤੇ ਇਖਲਾਕ ਤੋਂ ਗਿਰੇ ਹੋਏ ਹਨ। ਜਦੋਂ ਉਹਨਾਂ ਨੂੰ ਦੱਸਿਆ ਕਿ ਇਹ ਤਾਂ ਪੁਲੀਸ ਕੇਸ ਬਹੁਤ ਮਜਬੂਤ ਬਣਦਾ ਹੈ, ਤਾਂ ਉਹਨਾਂ ਨੇ ਕਿਹਾ ਕਿ ਲੋੜ ਪਈ ਤਾਂ ਉਹ ਅਦਾਲਤ ਦਾ ਦਰਵਾਜਾ ਵੀ ਖੜਕਾਉਣ ਤੋਂ ਗੁਰੇਜ਼ ਨਹੀਂ ਕਰਨਗੇ, ਪਰ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਬੱਦਲਵਾਈ ਜਰੂਰ ਵੇਖਣਗੇ ਕਿ ਉਹ ਇਸ ਕੇਸ ਨੂੰ ਕਿਸ ਸੰਦਰਭ ਵਿੱਚ ਲੈਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨਾਲ ਵੀ ਗੱਲ ਹੋਈ ਹੈ ਤੇ ਉਹਨਾਂ ਨੇ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੀਬੀ ਜੀ ਕਿਸੇ ਵੀ ਵਿਅਕਤੀ ਦੇ ਚਿਹਰੇ 'ਤੇ ਤਾਂ ਨਹੀਂ ਲਿਖਿਆ ਹੁੰਦਾ ਉਹ ਕਿਸੇ ਮਾੜੀ ਘਟਨਾ ਨੂੰ ਵੀ ਅੰਜਾਮ ਦੇ ਸਕਦਾ ਹੈ, ਪਰ ਪ੍ਰਧਾਨ ਸਾਹਿਬ ਨੇ ਭਰੋਸਾ ਦਿਵਾਉਦਿਆਂ ਕਿਹਾ ਹੈ ਕਿ ਸਖਤ ਐਕਸ਼ਨ ਲਿਆ ਜਾਵੇਗਾ ਤੇ ਮੁਜਰਿਮ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਸ੍ਰੀ ਦਿਲਮੇਘ ਸਿੰਘ ਨੂੰ ਜਦੋਂ ਇਸ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦੇ ਦਫਤਰ ਵਿੱਚ ਹੋਈ ਮਾਰ ਕੁੱਟ ਤੋਂ ਮੁੱਕਰਦਿਆਂ ਕਿਹਾ ਕਿ ਉਹਨਾਂ ਕੋਲ ਸ਼ਕਾਇਤ ਆਈ ਸੀ ਜਿਸ ਦੀ ਪੜਤਾਲ ਉਪਰੰਤ ਕ੍ਰਿਸ਼ਨਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਿਸੇ ਵੀ ਅਜਿਹੇ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਹੜਾ ਸੰਸਥਾ ਲਈ ਬਦਨਾਮੀ ਦੇ ਕਾਰਨ ਬਣੇਗਾ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸ਼ਰਧਾਲੂਆਂ ਨੂੰ ਪਾਰਦਰਸ਼ੀ ਤੇ ਸਾਫ ਸੁਥਰਾ ਪ੍ਰਬੰਧ ਦੇਣ ਲਈ ਪੂਰੀ ਤਰ੍ਵਾ ਪਾਬੰਦ ਹੈ ਅਤੇ ਕਿਸੇ ਵੀ ਸ਼ਰਧਾਲੂ ਨਾਲ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਸ਼ਰਧਾਲੂਆਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ, ਤਾਂ ਤੁਰੰਤ ਦਫਤਰ ਨਾਲ ਸੰਪਰਕ ਕਰਨ। ਇਸ ਸਬੰਧੀ ਜਦੋਂ ਕ੍ਰਿਸ਼ਨਪਾਲ ਸਿੰਘ ਦਾ ਪੱਖ ਜਾਨਣ ਲਈ ਉਸ ਦੇ ਮੋਬਾਇਲ ਫੋਨ ਤੇ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਬਾਰ ਬਾਰ ਫੋਨ ਕਰਨ 'ਤੇ ਵੀ ਆਪਣਾ ਫੋਨ ਨਹੀਂ ਚੁੱਕਿਆ।


ਟਿੱਪਣੀ: ਇਹ ਫਰਕ ਹੈ ਕੈਨੇਡਾ ਦਾ ਅਤੇ ਭਾਰਤ ਦੇ ਨਿਆਂ ਦਾ, ਜਿੱਥੇ ਲਵ ਕੁਸ਼ ਦੀ ਔਲਾਦ ਦੇ ਪੁੱਤਰ ਨੂੰ ਘਟਨਾ ਤੋਂ ਬਾਅਦ ਅਦਾਲਤੀ ਫੈਸਲੇ ਤੋਂ ਬਾਅਦ ਤਿੰਨ ਮਹੀਨਿਆਂ ਦੀ ਸਜ਼ਾ ਵੀ ਹੋ ਗਈ ਹੈ, ਅਤੇ ਅੱਗੇ ਤੋਂ ਕੈਨੇਡਾ ਆਉਣ 'ਤੇ ਵੀ ਪਾਬੰਦੀ ਹੋ ਗਈ ਹੈ। ਤੇ ਭਾਰਤ ਵਿੱਚ ਮਾਮਲਾ ਰਫਾ ਦਫਾ ਕਰਨ ਦੀਆਂ ਤਜਵੀਜ਼ਾਂ ਚੱਲ ਰਹੀਆਂ ਹਨ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top